ਭਾਗ 44 ਬਦਲਦੇ ਰਿਸ਼ਤੇ


ਘਰ ਵਿੱਚ ਹਰ ਰੋਜ਼਼ ਖਾਂਣਾਂ ਬਣਾਂਉਣ ਵਾਲੇ ਨੂੰ ਵੀ ਕਦੇ ਛੁੱਟੀ ਚਾਹੀਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਜੇ ਹਰ ਕੋਈ ਆਪੋਂ-ਆਪਣਾਂ ਖਾਂਣਾਂ ਬੱਣਾਂ ਕੇ, ਖਾਂਣ ਲੱਗ ਜਾਵੇ। ਰਸੋਈ ਵਿੱਚ ਘਰ ਦੇ ਸਾਰੇ ਮੈਂਬਰਾਂ ਵੱਲੋ ਥੋੜੀ ਜਿਹੀ ਖਾਂਣਾਂ ਬੱਣਾਂਉਣ ਦੀ ਮਦੱਦ ਕੀਤੀ ਜਾਵੇ। ਘਰ ਦੀਆਂ ਔਰਤਾਂ ਨੂੰ ਬਰੇਕ ਮਿਲ ਜਾਵੇਗੀ। ਘਰ ਵਿੱਚ ਹਰ ਰੋਜ਼਼ ਖਾਂਣਾਂ ਬਣਾਂਉਣ ਵਾਲੇ ਨੂੰ ਵੀ ਕਦੇ ਛੁੱਟੀ ਚਾਹੀਦੀ ਹੈ।ਕਈ ਔਰਤਾਂ ਦੀ ਸੋਚ ਕਿਚਨ ਤੋਂ ਬਾਹਰ ਨਹੀਂ ਜਾਂਦੀ। ਔਰਤਾਂ ਦਾ ਦਿਮਾਗ ਮਰਦਾਂ ਤੋਂ ਤੀਖਾ ਹੁੰਦਾ ਹੈ। ਜੇ ਔਰਤਾਂ ਖਾਂਣਾਂ ਬੱਣਾਂਉਣ ਦੀ ਥਾਂ, ਬਾਹਰ ਦੇ ਹੋਰ ਕੰਮ ਕਰਨ ਲੱਗ ਜਾਂਣਗੀਆਂ। ਦੁਨੀਆਂ ਤੇ ਬਹੁਤ ਤਰੱਕੀ ਹੋ ਸਕਦੀ ਹੈ। ਕਿਚਨ ਤੋਂ ਬਾਹਰ ਵੀ ਦੁਨੀਆਂ ਵਿੱਚ ਬਹੁਤ ਕੰਮ ਹਨ। ਪੰਜਾਬ ਦੇ ਕਿਸਾਨ ਮਰਦਾਂ ਨੇ, ਖੇਤ ਜਾਂਣਾਂ ਤੇ ਕੰਮ ਕਰਨਾਂ ਛੱਡ ਦਿੱਤਾ ਹੈ। ਕਈ ਨਸ਼ੇ ਖਾ ਕੇ, ਭੂਜੇ ਲਿਟਦੇ ਹਨ। ਐਸੇ ਮਰਦਾਂ ਦੀਆਂ ਔਰਤਾਂ ਨੂੰ ਖੇਤਾਂ ਵਿੱਚ ਜਾ ਕੇ, ਜਾਂ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਸਮਝਦੀਆਂ। ਅੱਜ ਦੀਆਂ ਔਰਤਾਂ ਸਾਰੀ ਦਿਹਾੜੀ ਖਾਂਣ-ਪੀਣ ਦੇ ਦੁਆਲੇ ਹੋਈਆਂ ਰਹਿੰਦੀਆ ਹਨ। ਜੇ ਹੋਰ ਕੋਈ ਕੰਮ ਨਹੀਂ ਦਿਸਦਾ, ਲੋਕਾਂ ਨੂੰ ਦਾਹਤਾਂ ਦੇ ਕੇ, ਖਾਂਣਾਂ ਬੱਣਾਂ ਕੇ ਖੁਵਾਉਂਦੀਆਂ ਹਨ। ਕਈਆਂ ਨੂੰ ਲੱਗਦਾ ਹੈ। ਮੇਰਾ ਵਰਗਾ ਖਾਂਣਾਂ, ਕੋਈ ਹੋਰ ਨਹੀਂ ਬੱਣਾਂ ਸਕਦਾ। ਐਸੀਆਂ ਔਰਤਾਂ ਆਪੇ ਬੇਵਕੂਫ਼ ਬੱਣਦੀਆਂ ਹਨ। ਆਪਦਾ ਸਮਾਂ, ਸ਼ਕਤੀ ਤੇ ਪੈਸਾ ਦੂਜਿਆਂ ਲਈ ਖਰਾਬ ਕਰਦੀਆਂ ਹਨ।

ਘਰ ਦੇ ਕੰਮ ਕਰਨ ਵਿੱਚ ਕੋਈ ਕਾਹਲ ਨਹੀਂ ਹੁੰਦੀ। ਕਈ ਔਰਤਾਂ ਨੂੰ ਰਸੋਈ ਵਿੱਚੋਂ ਵਿਹਲ ਨਹੀਂ ਮਿਲਦੀ। ਨਹਾਂਉਣ ਦਾ ਸਮਾਂ ਨਹੀਂ ਲੱਗਦਾ। ਹਰ ਇੱਕ ਨੂੰ ਭਾਵੇਂ ਦੋ ਹੱਥ ਲੱਗੇ ਹੋਏ ਹਨ। ਕੁੱਝ ਕੁ ਮਰਦਾ ਨੂੰ ਛੱਡ ਕੇ, ਜ਼ਿਆਦਾ ਮਰਦ ਖਾਂਣਾਂ ਨਹੀਂ ਬੱਣਾਉਂਦੇ। ਭੁੱਖ ਤਾਂ ਕੱਟ ਲੈਣਗੇ। ਰਸੋਈ ਵਿੱਚ ਖਾਂਣਾਂ ਪੱਕਾਉਣਾਂ, ਭਾਂਡੇ ਮਾਜਣਾਂ ਸ਼ਰਮ ਮੰਨਦੇ ਹਨ। ਸ਼ਰਮ ਕੀ ਹੁੰਦੀ ਹੈ? ਆਪਦੇ ਹੀ ਘਰ ਵਿਚੋਂ ਸ਼ਰਮ ਕੀਹਦੇ ਕੋਲੋ ਆਉਂਦੀ ਹੈ? ਔਰਤਾਂ ਨੂੰ ਭੋਜਨ ਪਕਾਉਂਦਿਆਂ, ਭਾਂਡੇ ਮਾਜਦਿਆਂ ਕਦੇ ਸ਼ਰਮ ਨਹੀਂ ਆਉਂਦੀ। ਅੱਜ ਕੱਲ ਦੀਆਂ ਬਹੁਤ ਔਰਤਾਂ ਨੂੰ ਆਪਦੇ ਲਈ ਖਾਂਣਾਂ ਬੱਣਾਉਣ ਦਾ ਸ਼ੌਕ ਨਹੀਂ ਹੈ। ਕਈ ਮਰਦ-ਔਰਤਾਂ ਭੋਜਨ ਪਕਾ ਨਹੀਂ ਸਕਦੇ। ਦੇ ਹੱਥ ਹੁੰਦੇ ਹੋਏ, ਹੋਰਾਂ ਦੇ ਵੱਲ ਦੇਖ਼ਦੇ ਹਨ। ਐਸੇ ਲੋਕਾਂ ਨੂੰ ਪਤਾ ਹੁੰਦਾ ਹੈ। ਖਾਂਣ ਨੂੰ ਕਿਤੋਂ ਨਾਂ ਕਿਤੋਂ ਮਿਲ ਜਾਂਣਾਂ ਹੈ। ਜੇ ਜਾਨ ਤੇ ਢਿੱਡ ਹੈ। ਰੱਬ ਨੇ ਖਾਂਣਾਂ ਵੀ ਪਰੋਸ ਕੇ ਰੱਖਿਆ ਹੈ। ਜੰਮਦੇ ਬੱਚੇ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਪੈਦਾ ਹੋ ਜਾਂਦਾ ਹੈ। ਕਈ ਮਰਦ-ਔਰਤਾਂ ਖਾਂਣਾਂ ਖਾਂਣ ਜਾਂਣਦੇ ਹਨ। ਖਾਂਣੇ ਦਾ ਸੁਆਦ ਕਿਹੋ ਜਿਹਾ ਹੋਣਾਂ ਚਾਹੀਦਾ ਹੈ। ਲੂਣ, ਮਿਰਚ, ਮਿੱਠਾ ਵੱਧ-ਘੱਟ, ਸਾਰਾ ਕੁੱਝ ਪਤਾ ਹੁੰਦਾ ਹੈ। ਪਰ ਆਪ ਹੱਥ ਹਿਲਾ ਕੇ, ਖਾਂਣ ਲਈ ਭੋਜਨ ਬੱਣਾਂ ਨਹੀਂ ਸਕਦੇ। ਕਈ ਇੰਨੇ ਬੇਹਿੰਮਤੀ ਹੁੰਦੇ ਹਨ। ਖਾਂਣਾਂ ਬੱਣਿਆ ਹੋਇਆ, ਆਪੇ ਚੱਕ ਕੇ ਨਹੀਂ ਖਾ ਸਕਦੇ। ਭੋਜਨ ਖਾਂਣ ਲਈ ਥਾਲੀ ਵਿੱਚ ਪਰੋਸਿਆ ਹੋਣਾਂ ਚਾਹੀਦਾ ਹੈ।

ਕਈ ਐਸੇ ਵੀ ਹਨ। ਖਾਂਣ ਲਈ ਮੂਹਰੇ ਫ਼ਲ ਕੇਲੇ, ਸੇਬ, ਖ਼ਰਬੂਜੇ, ਸਲਾਦ, ਗਾਜਰਾਂ, ਮੂਲੀਆਂ, ਗੋਭੀ ਪਏ ਹੁੰਦੇ ਹਨ। ਆਪ ਚੱਕ ਕੇ ਨਹੀਂ ਖਾ ਸਕਦੇ। ਕੱਟੇ ਹੋਏ, ਝੱਟ ਖਾ ਜਾਂਦੇ ਹਨ।

ਸੁੱਖੀ ਹੀ ਘਰ ਖਾਂਣਾਂ ਬੱਣਾਉਂਦੀ ਸੀ। ਗੈਰੀ ਤੇ ਬੱਚੇ ਬ੍ਰਿਡ ਤੱਤੀ ਤਾਂਹੀਂ ਕਰਦੇ ਸੀ। ਜੇ ਸੁੱਖੀ ਘਰ ਨਹੀਂ ਹੁੰਦੀ ਸੀ। ਜਾਂ ਖਾਂਣ ਲਈ ਕੁੱਝ ਘਰ ਬੱਣਇਆ ਨਹੀਂ ਹੁੰਦਾ ਸੀ। ਪੀਜ਼ਾ ਬਰਗਰ ਖ੍ਰੀਦ ਕੇ ਖਾ ਲੈਂਦੇ ਸਨ। ਸੁੱਖੀ ਨੂੰ ਦਾਲ, ਸਬਜ਼ੀ, ਰੋਟੀਆਂ ਨੂੰ ਬੱਣਾਉਣ ਨੂੰ ਮਸਾਂ ਘੰਟਾ ਕੁ ਲੱਗਦਾ ਸੀ। ਹਰ ਰੋਜ਼ ਉਵੇਂ ਹੀ ਸੁੱਖੀ ਪਿਆਜ਼, ਲੱਸਣ, ਅਦਰਕ ਭੁੰਨਦੀ ਸੀ। ਹਰ ਰੋਜ਼ ਉਹੀ ਦਾਲਾਂ, ਸਬਜ਼ੀਆਂ ਪੱਕਾਉਂਦੀ ਸੀ। ਘਰ ਦਾ ਹੋਰ ਕੋਈ ਪਾਣੀ ਵਿੱਚ ਚੌਲਾਂ ਨੂੰ ਉਬਾਲ ਨਹੀਂ ਸਕਦਾ ਸੀ। ਗੈਰੀ ਨੂੰ ਆਟਾ ਗੂੰਨਣਾਂ ਤੇ ਰੋਟੀ ਵੇਲਣੀ ਨਹੀਂ ਆਉਂਦੀ ਸੀ। ਬੱਚਿਆਂ ਨੂੰ ਕੋਕ ਪੀਣ ਦਾ ਪਤਾ ਸੀ। ਗੈਰੀ ਨੂੰ ਸ਼ਰਾਬ ਖ੍ਰੀਦਣ ਤੇ ਪੀਣ ਦਾ ਪਤਾ ਸੀ।

Comments

Popular Posts