ਸਰਕਾਰਾਂ
ਨੂੰ ਸਾਧ ਮਰਨ ਪਿਛੋਂ ਖ਼ਜਾਨਾਂ ਥਿਆ ਗਿਆ
ਸਤਵਿੰਦਰ ਕੌਰ ਸੱਤੀ-(ਕੈਲਗਰੀ)-
satwnnder_7@hotmail.com
ਖੂਨ
ਪਸੀਨੇ ਦੀ ਕਮਾਈ ਉਤੇ ਕਬਜ਼ਾ ਜਮਾ ਲਿਆ।
ਵੱਡਾ
ਕੋਠਾ ਨੋਟ ਲੁੱਕਾਉਣ ਨੂੰ ਸ਼਼ਹਿਰੋਂ ਬਾਹਰ ਪਾ ਲਿਆ।
ਭੋਲੇ
ਲੋਕਾਂ ਨੇ ਸਾਧ ਨੂੰ ਮਣੀ ਵਾਲਾਂ ਸੱਪ ਬਣਾ ਲਿਆ।
ਆਪਣੀ
ਮੇਹਨਤ ਦੀ ਕਮਾਈ ਨੂੰ ਮਿੱਟੀ ਮਿਲਾ ਲਿਆ।
ਸਾਧ
ਰਾਤ- ਦਿਨ ਨੋਟਾਂ ਨੂੰ ਜਰਬ ਕਰਨ ਲਾ ਲਿਆ।
ਸਰਕਾਰ
ਨੂੰ ਸਾਧ ਮਰਨ ਪਿਛੋਂ ਖ਼ਜਾਨਾਂ ਥਿਆ ਗਿਆ।
ਲੋਕੋਂ ਤੁਹਾਨੂੰ ਵੀ ਕੁੱਝ ਇਸ ਵਿਚੋਂ ਸਮਝ ਆ ਗਿਆ।
ਤੁਹਾਡਾ ਮਾਲ ਕਰ ਇੱਕਠਾਂ ਘਰ ਨੂੰ ਬੈਂਕ ਬਣਾਂ ਗਿਆ। ਅਰਬ ਪਤੀ ਬੰਦਾ ਹੋ ਕੇ ਆਪ ਨੂੰ ਸਾਧ ਕਹਾ ਗਿਆ। ਮਾਲ ਸਣੇ ਮਾਲ ਵਾਲੀਆਂ ਵੀ ਵਿਚੇ ਡਕਾਰ ਗਿਆ। ਸਤਿਵੰਦਰ ਪੈਸਾ
-ਪੈਸਾ ਜੋਂੜ ਖ਼ਜ਼ਨਾਂ ਬਣਾਂ ਗਿਆ।
ਸੱਤੀ ਸਾਧ ਤਾਂ ਦੁਨੀਆਂ ਨੂੰ ਲੁੱਟ
-ਪੱਟ ਕੇ ਖਾ ਗਿਆ।
ਨਾਲੇ ਸਮਾਜ ਸੇਵਕ ਆਪ ਨੂੰ ਸਾਧ ਤਾਂ ਕਹਾ ਗਿਆ। ਲੋਕਾਂ ਦੇ ਮਾਲ ਤੇ ਜ਼ਨਾਨੀ ਨਾਲ ਐਸ਼ ਕਮਾ ਗਿਆ। ਅਜੇ ਵਿਚਾਰਾ ਸਾਧ ਤਾਂ ਵਰਤ ਰੱਖਦਾ ਹੀ ਮਰ ਗਿਆ। ਸ਼ੁਕਰ ਹੈ ਰੱਬ ਦਾ ਸਾਧ ਕਰਾਮਾਤ ਨੰਗੀ ਕਰ ਗਿਆ। ਲੋਕੋਂ ਪਿੰਡ
-ਪਿੰਡ ਹੋਰ ਸਾਧ ਡੇਰਾ ਲਾ ਕੇ ਬਹਿ ਗਿਆ।
ਖੀਰਾਂ
-ਪੂਰੀਆਂ ਬੀਬੀਆਂ ਤੋਂ ਹੋਰ ਸਾਦ ਖਾਣ ਆ ਗਿਆ।
ਹੋਰ ਤੁਹਾਡੀ ਮਾਇਆ ਦਾ ਦਸੌਦ ਵੰਡਾਉਣ ਆ ਗਿਆ। ਧੰਨ ਤੁਹਾਡੀਆ ਹੀ ਜੇਬਾਂ ਵਿਚੋਂ ਉਗਰਾਉਣ ਆ ਗਿਆ।
Comments
Post a Comment