ਯੋਧੇ ਸੂਰਮੇ ਇਕੱਲੇ ਲੱਖਾਂ ਨਾਲ ਲੜ ਜਾਂਦੇ ਨੇ
ਸਤਵਿੰਦਰ ਕੌਰ ਸੱਤੀ ਕੈਲਗਰੀ ਕੈਨੇਡਾ
satwinder_7@hotmail.com
ਜੋ ਗੱਲ਼ ਤੇ ਖਾ ਕੇ ਥੱਪੜ ਚੁਪ ਕਰ ਜਾਂਦੇ ਨੇ। ਅਸੀਂ ਉਨਾਂ ਵਿਚੋਂ ਵੀ ਨਹੀਂ।
ਗੱਲ਼ ਤੇ ਖਾ ਕੇ ਥੱਪੜ ਦੂਜੀ ਮੂਹਰੇ ਕਰ ਦਿੰਦੇ ਨੇ।ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਥੱਕ-ਟੁੱਟ ਕੇ ਢੇਰੀ ਢਾਹ ਕੇ ਬੈਠ ਜਾਂਦੇ ਨੇ। ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਸਹਿ ਕੇ ਤਸ਼ਦੱਦ ਟਿੱਕ ਕੇ ਬੈਠ ਜਾਂਦੇ ਨੇ। ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਥੱਕਦੇ ਹਾਰਦੇ ਹਿੰਮਤ ਛੱਡ ਨਾਂ ਬੈਠਦੇ ਨੇ। ਅਸੀਂ ਉਨਾਂ ਅਣਥਕਾਂ ਵਿਚੋਂ ਹਾਂ।
ਲਾ ਕੇ ਫੋਡੇ ਹਿਮਾਲੀਆ ਚੜ੍ਹ ਜਾਂਦੇ ਨੇ। ਅਸੀਂ ਉਨਾਂ ਹਿੰਮਤੀਆ ਵਿਚੋਂ ਹਾਂ
ਜੋ ਮਾਰ ਦਗਾੜ ਸ਼ਿਕਾਰ ਨੂੰ ਫੜ ਲੈਂਦੇ ਨੇ। ਅਸੀਂ ਉਨਾਂ ਸ਼ੇਰਾਂ ਵਿਚੋਂ ਹਾਂ।
ਖਿਲਾਰ ਕੇ ਫੱਨ ਦੁਸ਼ਮੱਣ ਅੱਗੇ ਖੜ੍ਹ ਜਾਂਦੇ ਨੇ।ਅਸੀਂ ਉਨਾਂ ਸੱਪਾਂ ਵਿਚੋਂ ਹਾਂ।
ਜੋ ਯੋਧੇ ਸੂਰਮੇ ਇਕੱਲੇ ਲੱਖਾਂ ਨਾਲ ਲੜ ਜਾਂਦੇ ਨੇ। ਅਸੀਂ ਉਨਾਂ ਵਿਚੋਂ ਹੀ ਹਾਂ।
ਸਤਵਿੰਦਰ ਉਨਾਂ ਜੇਤੂਆਂ ਵਿਚੋਂ ਹੈ। ਜੋ ਹਿੱਕ ਤੱਣ ਕੇ ਲੜਾਈ ਜਿੱਤ ਜਾਂਦੇ ਨੇ।
ਜੋ ਹਰ ਵੱਡੇ ਛੋਟੇ ਅੱਗੇ ਨੀਵੇਂ ਹੋ ਕੇ ਝੁੱਕ ਜਾਂਦੇ ਨੇ। ਸੱਤੀ ਉਨਾਂ ਦਲੇਰਾਂ ਵਿਚੋਂ ਹੈ।
ਅਸੀਂ ਉਨਾਂ ਨਿਮਾਣਿਆਂ ਵਿਚੋਂ ਹੈ।ਜੋ ਪਿਆਰਿਆਂ ਦਾ ਪਿਆਰ ਲੁੱਟੀ ਜਾਂਦੇ ਨੇ।
ਅਸੀਂ ਉਨਾਂ ਲਾਡਲਿਆਂ ਵਿਚੋਂ ਹੈ। ਜੋ ਮਾਂ ਦੀ ਬੁੱਕਲ ਵਿੱਚ ਬੈਠ ਨਿਗ ਮਾਂਣਦੇ

Comments

Popular Posts