ਭਾਰਤ ਦੀ ਜੰਨਤਾਂ ਸਰਕਾਰ ਨੇ ਜੂਡੋ ਜੂਡੀ ਕਰ ਦਿੱਤੀ।

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਕਿਸਾਨਾਂ ਤੇ ਸਰਕਾਰ ਦੀ ਕਸੂਤੀ ਘੂੰਡੀ ਦਿੱਲੀ ਫਸ ਗਈ।
ਤਿੰਨ ਕਿਸਾਨੀ ਕਾਨੂੰਨਾਂ ਲਈ ਸਰਕਾਰ ਵੀ ਅੜ ਗਈ।
ਤਿੰਨ ਕਾਨੂੰਨਾਂ ਨੇ ਦੁਨੀਆਂ ਘਰਾਂ ਤੋਂ ਬਾਹਰ ਕੱਢ ਲਈ।
ਸਰਕਾਰੇ ਤੂੰ ਤਾਂ ਦਿੱਲੀ ਦੁਆਲੇ ਕਿਲਾ ਬੰਦੀ ਕਰ ਲਈ।
ਨਾਲ ਵਾਲੇ ਸੂਬਿਆਂ ਦੀ ਹੁਣ ਕਿਹੜੀ ਰਾਜਧਾਨੀ ਬਈ।
ਲੋਕੀ ਗੱਲਾਂ ਕਰਦੇ ਹੁਣ ਦਿੱਲੀ ਸਾਡੀ ਰਾਜਧਾਨੀ ਨਹੀਂ।
ਲੋਕਾਂ ਤੋਂ ਮੋਦੀ ਜੀ ਨਾਗਰਿਕਾਂ ਤੋਂ ਜੁਮੇਬਾਰੀ ਚੁਕ ਲਈ।
ਦੁਨੀਆਂ ਕਹਿੰਦੀ ਵੋਟਰਾਂ ਦਾ ਹੁਣ ਕੋਈ ਆਗੂ ਹੀ ਨਹੀਂ।
ਵਾੜ ਹੀ ਖੇਤ ਖਾ ਗਈ, ਖ਼ਸਮ ਬਿੰਨਾਂ ਹੁੰਦੀ ਖੇਤੀ ਨਹੀਂ।
ਕਿਸਾਨਾਂ, ਪੁਲਿਸ, ਫ਼ੌਜ਼ ਤੇ ਮੀਡੀਏ ਦੇ ਬੜੀ ਕੁੱਟ ਪਈ।
ਕਿਸਾਨਾਂ ,ਪੁਲਿਸ, ਫ਼ੌਜ਼ ਦੀ ਪੂਰੀ ਤਾਣੀ ਉਲਝਾ ਦਿੱਤੀ।
ਭਾਰਤ ਦੀ ਜੰਨਤਾਂ ਸਰਕਾਰ ਨੇ ਜੂਡੋ ਜੂਡੀ ਕਰ ਦਿੱਤੀ।
ਲੋਕਾਂ ਉਤੇ ਲਾ ਕੇ ਧਾਰਾ ਦਿੱਲੀ ਦੀ ਜੇਲ ਭਰ ਦਿੱਤੀ।
ਸਰਕਾਰ ਦੀ ਅਮਦਨ ਦੀ ਵਧੀਆਂ ਨੀਤੀ ਸੋਚ ਲਿੱਤੀ।
ਅਦਾਲਤਾਂ, ਜੱਜਾਂ, ਵਕੀਲਾਂ ਲਈ ਨੌਕਰੀ ਲੱਭ ਦਿੱਤੀ।
ਸੱਤੀ ਕਿਸਾਨਾਂ ਦੀ ਜੇਬ ਪਹਿਲਾਂ ਹੀ ਖਾਲੀ ਕਰ ਦਿੱਤੀ।
ਸਤਵਿੰਦਰ ਰਾਜਨੀਤੀ ਕਰ ਪਰਜਾ ਲੜਾ ਭੜਾ ਦਿੱਤੀ।
ਕਿਸਾਨੀ ਕਾਨੂੰਨ ਮੋੜਨ ਆਇਆਂ ਤੇ ਧਾਰਾ ਲਾ ਦਿੱਤੀ।
ਮੰਤਰੀ ਹੱਸਦੇ ਮੁਸ਼ਕਰੀਆਂ ਜੰਨਤਾ ਚੁਪ ਕਰਾ ਦਿੱਤੀ।
ਕੇਸਰੀ ਝੰਡੇ ਦਾ ਬਹਾਨਾਂ ਕੇਸਾਂ ਦੀ ਲੜੀ ਲਾ ਦਿੱਤੀ।
ਲਗਦਾ ਹੋਣਾਂ ਕਿਸਾਨ ਕਾਨੂੰਨਾਂ ਦੀ ਗੱਲ ਦੱਬਾ ਦਿੱਤੀ।
ਕਿਸਾਨ ਮੋੜੇ ਮੁੜਦੇ ਨਹੀਂ ਤੂੰ ਤਾਂ ਹਰ ਚਾਲ ਖੇਡ ਦਿੱਤੀ।
ਦਿੱਲੀ ਕੰਡਿਆਲੀ ਤਾਰਾਂ ਟੱਪ ਮੀਡੀਆ ਖ਼ਬਰਾਂ ਨੂੰ ਦਿੰਦਾ।
ਕੁੱਝ ਕੁ ਟੀ ਵੀ, ਅਖ਼਼ਬਾਰ ਰਵੀਸ਼ ਕੁਮਾਰ ਖ਼ਬਰ ਸੱਚੀ ਦਿੰਦੇ।
ਭਾਰਤ ਵਿੱਚ ਪੱਤਰਕਾਰਾਂ ਦੇ ਉਤੇ ਵੀ ਮਾਮਲਾ ਦਰਜ ਹੁੰਦਾ।

Comments

Popular Posts