ਪਰਜਾ ਦੀ ਭਲਾਈ, ਦੇਸ਼ ਦੀ ਉਨਤੀ ਦੀ ਗੱਲ ਕਰ ਸਰਕਾਰੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਮਾਮਲਾ ਤਿੰਨ ਕਿਸਾਨੀ ਕਾਨੂੰਨਾਂ ਦਾ ਦੇਸ਼ ਧਰੋਹੀ ਬਣਾਂਵੇ ਸਰਕਾਰੇ।
ਫੜ ਕੇ ਕਿਸਾਨਾਂ ਤੇ ਕਿਸਾਨ ਹਮੈਤੀਆਂ ਨੂੰ ਜੇਲ੍ਹਾ ਵਿੱਚ ਬੰਦ ਕਰਾਵੇ।
ਸੱਤਾ, ਸਰਕਾਰ ਦਾ ਵਿਰੋਧ ਕਰਨਾਂ ਦੇਸ਼ ਧਰੋਹੀ ਨਹੀਂ ਹੈ ਸਰਕਾਰੇ।
ਦੀਪ ਸਿੱਧੂ ਲੱਖੇ ਸਿਧਾਣੇ ਤੇ ਸਿੱਖਾਂ ਨੂੰ ਡਰਾਉਣ ਲਈ ਜੇਲ੍ਹ ਦਿਖਾਵੇ।
ਅਦਾਲਤਾ ਦੇ ਜੱਜਾਂ ਨੇ ਕਈ ਬੇਕਸੂਰ ਕਿਸਾਨ ਜੇਲ੍ਹਾਂ ਵਿੱਚੋਂ ਛੱਡਾਤੇ।
ਵਕੀਲਾਂ ਨੇ ਬੇਕਸੂਰ ਕਿਸਾਨ ਝੂਠੇ ਬਣਾਏ ਕੇਸਾਂ ਵਿੱਚੋਂ ਬਰੀ ਕਰਾਤੇ।
ਅਜੇ ਵੀ ਸਾਰੇ ਬੇਕਸੂਰ ਕਿਸਾਨ ਝੂਠੀ ਧਾਰਾਵਾਂ ਲਾ ਕੇ ਜੇਲ੍ਹਾਂ ਵਿੱਚ ਬੈਠਾਤੇ।
124 ਏ ਧਾਰਾ ਲਾ ਕੇ ਭਾਰਤੀ ਨਾਗਰਿਕਾਂ ਨੂੰ ਤੂੰ ਰਾਜ ਧਰੋਹੀ ਬਣਾਂਤੇ।
153 ਏ ਧਾਰ ਦੋ ਫਾੜ ਕਰਨ ਦਾ ਕੇਸ ਭਾਰਤੀ ਨਾਗਰਿਕਾਂ ਉਤੇ ਲਗਾਤੇ।
ਦੇਸ਼ ਦੀ ਪੁਲਿਸ ਬਹੁਤ ਲਚਾਰ ਹੈ ਲੋਕਾਂ ਤੇ ਧਾਰਾ ਉਤੇ ਧਾਰਾ ਲਗਾਵੇ।
ਜੇ ਮਹਾਨ ਭਾਰਤ ਦੇਸ਼ ਦੇ ਮੰਤਰੀ ਤੇ ਪੁਲਿਸ ਵੀ ਹਾਈ ਜੈਕ ਹੋ ਜਾਵੇ।
ਜਦੋਂ ਭਾਰਤ ਦੇਸ਼ ਦੇ ਮੰਤਰੀ ਤੇ ਪੁਲਿਸ ਔਰਤਾਂ ਦੀ ਇੱਜ਼ਤ ਨੂੰ ਹੱਥ ਪਾਵੇ।
ਨੋਦੀਪ, ਦੀਸ਼ਾ, ਨੈਕਿਤਾ ਸਮਾਜ ਸੇਵਕਾਂ ਉਤੇ ਧਾਰਾ ਲਾ ਜੇਲ੍ਹ ਵਿੱਚ ਪਾਵੇ।
ਪੁਲਿਸ ਧਾਰਾ ਲਾ ਕੇ ਭਾਰਤੀ ਨਾਗਰਿਕਾਂ ਉਤੇ ਝੂਠੇ ਕੇਸਾਂ ਦੇ ਪਰਚੇ ਪਾਵੇ।
ਸੱਤੀ ਦੇਸ਼ ਦੇ ਮੰਤਰੀ ਤੇ ਪੁਲਿਸ ਦਾ ਉਦੋਂ ਦੀਨ ਇਮਾਨ ਜਮੀਰ ਮਰ ਜਾਵੇ।
ਸਤਵਿੰਦਰ ਦੇਸ਼ ਦੀ ਜੰਨਤਾ ਆਪਣੀ ਆਵਾਜ਼ ਪ੍ਰਧਾਂਨ ਮੰਤਰੀ ਨੂੰ ਕਿਵੇਂ ਸੁਣਾਵੇ?
ਕੇਸਰੀ ਨਿਸ਼ਾਨ ਦੇ ਝੰਡੇ ਨੂੰ ਲੈ ਇੰਨਾਂ ਕਿਉਂ ਦਹਿਸ਼ਤ, ਨਫ਼ਰਤ ਫਲਾਵੇ ਸਰਕਾਰੇ?
ਰਲ ਮਿਲ ਬੈਠ ਕੇ ਪਰਜਾ ਦੀ ਭਲਾਈ, ਦੇਸ਼ ਦੀ ਉਨਤੀ ਦੀ ਗੱਲ ਕਰ ਸਰਕਾਰੇ।

Comments

Popular Posts