ਆਪ ਨੂੰ ਕਦੇ ਕਿਸੇ ਤੋਂ ਘੱਟ ਨਹੀ ਕਹਾਈਦਾ।

ਮੈਨੂੰ ਤਾਂ ਤੁਹਾਡੇ ਵਿਚੋਂ ਰੱਬ ਦਾ ਰੂਪ ਦਿਸਦਾ।
ਸ਼ਬਦਾ ਦੀ ਸ਼ੇਅਰੀ ਨੇ ਹੀ ਮੈਨੂੰ ਲਿਖਣ ਲਾਤਾ।
ਭੁੱਖ ਪਿਆਸ ਦਾ ਚੇਤਾ ਸਤਵਿੰਦਰ ਨੇ ਭੁਲਾਤਾ।
ਜੋੜ ਸ਼ਬਦਾ ਨੂੰ ਗੀਤ ਸੇ਼ਅਰ ਕਹਾਣੀ ਬਣਾਤਾ।
ਤੁਸੀਂ ਆਪ ਹੀ ਦੱਸੋਂ ਫਿਕਾ ਜਾਂ ਮਿਠਾਂ ਦਿਖਤਾ।
ਦੱਸੋਂ ਦੋਨਾਂ ਵਿਚੋਂ ਕਿਹੜਾ ਜਿਆਦਾ ਸੁਆਦ ਬਹੁਤਾ।
ਸੱਤੀ ਨੂੰ ਸਭ ਅੰਮਿ੍ਤ ਰਸ ਵਰਗਾ ਮਿਠਾ ਲੱਗਦਾ।
ਮਨ ਮਾਰ ਕੇ ਅੰਦਰੋਂ ਉਸ ਰੱਬ ਪਿਆਰੇ ਨੂੰ ਲੱਭੀਦਾ।
ਫਿਰ ਸਾਰੇ ਕਾਸੇ ਵਿਚੋਂ ਸੋਹਣਾ ਰੱਬ ਹੈ ਜੀ ਦਿਸਦਾ।

Comments

Popular Posts