ਧੀਆਂ ਦੇ ਲੇਖ ਕਿਹੜਾ ਆਪ ਲਿਖ ਹੁੰਦੇ ਨੇ।
 
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਧੀਆਂ ਹੋ ਜਾਣ ਜੁਵਾਨ ਮਾਪੇ ਸਾਕ ਟੋਲਦੇ ਨੇ।

ਹਾਣ ਦੇ ਗਬਰੂ ਦਾ ਫਿਰਦੇ ਸੰਗ ਟੋਲਦੇ ਨੇ।

ਆਪਣੇ ਜਾਣੀ ਪੂਰੀ ਵਾਹ ਲਗਾਉਂਦੇ ਨੇ।
ਧੀਆਂ ਦੇ ਲੇਖ ਕਿਹੜਾ ਆਪ ਲਿਖ ਹੁੰਦੇ ਨੇ।
ਮਾਪੇ ਜਦੋਂ ਹੱਥੀ ਧੀ ਦੀ ਡੋਲੀ ਤੋਰ ਦਿੰਦੇ ਨੇ।
ਚਾਰੇ ਖੂ਼ੰਝੇ ਪੇਕੇ ਘਰ ਦੇ ਹਿਲ ਜਾਂਦੇ ਨੇ।
ਮਾਪੇ ਧੰਨ ਗਹਿਣੇ ਦਾਜ ਵਿੱਚ ਦਿੰਦੇ ਨੇ।
ਪੱਲੇ ਮੁੰਡੇ ਵਾਲਿਆਂ ਅੱਗੇ ਝਾੜ ਦਿੰਦੇ ਨੇ।
ਲਾ ਸਾਰੀ ਪੂੰਜੀ ਧੀ ਦਰੋਂ ਤੋਰ ਦਿੰਦੇ ਨੇ।
ਸਤਵਿੰਦਰ ਧੀ ਵੱਸੇ ਸੁਖੀ ਸੁੱਖਾ ਸੁੱਖਦੇ ਨੇ।
ਸੱਤੀ ਬੁੱਢ ਸਹੁਗਣ ਹੋਣ ਦਾ ਅਸ਼ੀਰਵਾਦ ਦਿੰਦੇ ਨੇ।
ਵਰੇ ਦਿਨਾਂ ਉਤੇ ਮਾਂਪੇ ਧੀਆਂ ਨੁੰ ਸੁਗਾਤਾਂ ਦਿੰਦੇ ਨੇ।
ਨਿਵ ਕੇ ਚੱਲੀ ਧੀਏ ਮੱਤ ਵਾਰ-ਵਾਰ ਦਿੰਦੇ ਨੇ

Comments

Popular Posts