ਫ਼ਾਂਸੀਂ ਮੌਤ ਦਾ ਰੱਸਾ ਨਹੀਂ ਨਫ਼ਰਤ ਇਰਖਾਂ ਦੀ ਅੱਗ ਹੈ2013-04-16 8:39 Pm ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜੇ ਮੌਤ ਦਾ ਬਦਲਾ ਮੌਤ ਹੈ ਤਾਂ ਧਰਤੀ ਖੂਨ ਨਾਲ ਲਾਲ ਹੋ ਜਾਵੇਗੀ। ਇਹ ਤਾਂ ਪੱਸ਼ੂਆਂ ਵਾਲਾ ਕੰਮ ਹੈ। ਘੱਟ ਤੋਂ ਘੱਟ ਕਨੂੰਨ ਦੇ ਰਾਖਿਆਂ ਨੂੰ ਇਹ ਕੱਤਲ ਨਹੀਂ ਕਰਨੇ ਚਾਹੀਦੇ। ਕਨੂੰਨ ਸਾਂਤੀ ਬਹਾਲ ਕਰਨ ਲਈ ਬਣਾਏ ਜਾਂਦੇ ਹਨ। ਨਾਂ ਕਿ ਬੰਦੇ ਮਾਰ ਕੇ ਪਬਲਿਕ ਵਿੱਚ ਦਹਿਸ਼ਤ ਫ਼ੈਲਾਉਣ ਲਈ ਹੁੰਦੇ ਹਨ। ਭਾਰਤ ਦੇ ਕਨੂੰਨ ਨਾਲ ਸਬੰਧਤ ਸਬ ਜਿੰਨੇ ਵੀ ਹਨ। ਇਸ ਨਾਲ ਜੁੜੇ ਹਨ। ਪੁਲੀਸ ਵਾਲੇ ਵਕੀਲ ਬਹੁਤੇ ਡਰਾਉਣੇ ਹੀ ਲੱਗਦੇ ਹਨ। ਮੌਤ ਸਾਰਿਆ ਨੂੰ ਆਉਣੀ ਹੈ। ਕਿਸੇ ਨੇ ਇਸ ਦੁਨੀਆਂ ਵਿੱਚ ਬੈਠੇ ਨਹੀ ਹੈ। ਫ਼ਾਂਸੀਂ ਮੌਤ ਦਾ ਰੱਸਾ ਨਹੀਂ ਨਫ਼ਰਤ ਈਰਖਾਂ ਦੀ ਅੱਗ ਹੈ
। ਭਾਰਤ ਵਿੱਚ ਜਿਸ ਦਾ ਸਿ਼ਕਾਰ ਸਿੱਖ ਹੀ ਹੋ ਰਹੇ ਹਨ। ਪੱਤਾ ਨਹੀਂ ਕਿੰਨੇ ਹੋਰ ਸਿੱਖ ਜੇਲਾਂ ਵਿੱਚ ਡੱਕੇ ਹੋਏ ਹਨ। ਉਨਾਂ ਨੂੰ ਕੌਣ ਬਾਹਰ ਕੱਢੇਗਾ? ਜਾਂ ਕੀ ਜੇਲਾਂ ਅੰਦਰ ਹੀ ਮਰ ਜਾਂਣਗੇ? ਫ਼ਾਂਸੀਂ ਦਿੱਤੀ ਉਸ ਨੂੰ ਜਾਂਦੀ ਹੈ। ਜਿਸ ਨੂੰ ਸਰਕਾਰਾਂ ਜਾਂ ਦੁਸਮੱਣ ਨੂੰ ਨਫ਼ਰਤ ਇਰਖਾਂ ਕਰਦੇ ਹਨ। ਭਗਤ ਸਿੰਘ, ਕੇਹਰ ਸਿੰਘ ਸਬ ਤਾਂਹੀ ਫ਼ਾਂਸੀਂ ਦਿੱਤੇ ਗਏ। ਮਾਰ ਦਿੱਤੇ ਗਏ। ਸਰਕਾਰਾਂ ਨੂੰ ਇੰਨਾਂ ਤੋਂ ਵੱਡੇ ਖ਼ਤਰੇ ਸਨ। ਇਹ ਇੰਨਾਂ ਉਤੇ ਭਾਰੂ ਹੋ ਗਏ ਸਨ। ਡਰ ਸੀ। ਅਗਰ ਜੇਲ ਵਿੱਚ ਰਹੇ ਤਾਂ ਵੀ ਖ਼ਤਰਾ ਹੈ। ਜੇ ਅਜ਼ਾਦ ਕਰ ਦਿੱਤੇ, ਫਿਰ ਵੀ ਖ਼ਤਰਾ ਹੈ। ਵੱਡੇ ਲੋਕਾਂ ਨੂੰ ਖ਼ਤਰਾ ਹੁੰਦਾ ਹੀ ਕਿਉਂ ਹੈ? ਐਸਾ ਕੀ ਕਰ ਰਹੇ ਹਨ? ਜੋ ਆਮ ਜੰਨਤਾਂ ਕਿਸੇ ਨੂੰ ਜਾਨੋਂ ਮਾਰਨ-ਮਰਨ ਲਈ ਤਿਆਰ ਹੋ ਜਾਂਦੀ ਹੈ। ਜਿਸ ਦੇ ਘਰ ਦੋ ਵਕਤ ਦੀ ਰੋਟੀ ਮਸਾਂ ਪੱਕਦੀ ਹੋ। ਸੁੱਕੀ ਰੁੱਖੀ ਰੋਟੀ ਖਾਂਣ ਵਾਲੇ ਬੰਦੇ, ਬੰਦਿਆਂ ਦਾ, ਖੂਨ ਪੀਣੀਆਂ ਜ਼ੋਕਾਂ ਦਾ, ਸਫ਼ਇਆ ਕਰਨ ਲਈ ਆਪਣੀਆ ਜਾਨਾਂ ਉਤੇ ਤੁਲ ਜਾਂਦੇ ਹਨ।
ਕੱਲੇ ਪੰਜਾਬ ਵਿੱਚ ਹੀ ਇੰਨੇ ਮੁੰਡੇ ਮਾਰੇ ਗਏ? ਜੋ ਪੁਲੀਸ ਨੇ ਕੁੱਝ ਦਿਨ ਪਹਿਲਾਂ ਫੜੇ ਹੁੰਦੇ ਸਨ। ਉਹੀ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਂਦੇ ਸਨ। ਉਨਾਂ ਦੇ ਹੀ ਹਰ ਰੋਜ਼ ਸੂਈਏ, ਨਹਿਰਾਂ, ਖੇਤਾਂ ਵਿੱਚ ਪੁਲੀਸ ਮੁਕਾਬਲੇ ਹੁੰਦੇ ਸਨ। ਜੇਲਾਂ ਵਿੱਚ ਬੰਦ ਮੁੰਡਿਆਂ ਕੋਲ ਕਿਹੜੇ ਹੱਥਿਆਰ ਹੁੰਦੇ ਸਨ? ਜੋ ਪੁਲੀਸ ਮੁਕਾਬਲੇ ਕਰ ਰਹੇ ਸਨ। ਮਰੇ ਮੁੰਡੇ ਅੱਗ ਨਾਲ ਜਲੇ-ਸੜੇ ਹੁੰਦੇ ਸਨ, ਹੱਥਾਂ-ਪੈਰਾਂ ਦੇ ਨੂੰਹੁ ਨੋਚੇ ਹੁੰਦੇ ਸਨ। ਅੱਖਾਂ ਕੱਢੀਆਂ ਹੁੰਦੀਆਂ ਸਨ। ਦੋਂਨੇ ਕੰਨਾਂ ਵਿੱਚੋਂ ਦੀ ਆਰ-ਪਾਰ ਤੱਤੇ ਸਰੀਏ ਦੇ ਮੋਰੇ ਕੀਤੇ ਹੁੰਦਾ ਸਨ। ਬਾਕੀ ਕਸਰ 1984 ਦੇ ਜੂਨ-ਨਵੰਬਰ ਦੇ ਪਹਿਲੇ ਹਫ਼ਤੇ ਪੂਰੀ ਕਰ ਦਿੱਤੀ ਸੀ। ਸਿੱਖ ਮਰਦ, ਔਰਤਾਂ, ਬੱਚੇ, ਬੁੱਢੇ ਇੱਕ ਫ਼ਿਰਕੇ ਦੇ ਕੋਹੁ-ਕੋਹ ਮਾਰ ਦਿੱਤੇ ਗਏ ਸਨ। ਬਿਜ਼ਨਸ ਜਾਲ-ਸਾੜ ਦਿੱਤੇ ਗਏ ਸਨ। 1992 ਨਵਬੰਰ ਵਿੱਚ ਬੇਅੰਤ ਸਿੰਘ ਦੇ ਪਿੰਡ ਦੇ ਗੁਆਂਢ ਪਿੰਡ ਖੇਤਾਂ ਵਿੱਚ ਤੱੜਕੇ ਦੇ ਚਾਰ ਵੱਜੇ ਇੰਨੀਆਂ ਗੋਲੀਆਂ ਚੱਲੀਆਂ। ਸਾਰਾ ਪਿੰਡ ਉਠ ਕੇ ਬੈਠ ਗਿਆ। ਪਰ ਡਰਦੇ ਮਾਰੇ, ਕਿਸੇ ਨੇ ਬੱਤੀਆਂ ਨਹੀਂ ਜਗਾਈਆਂ। ਲੋਕਾਂ ਨੂੰ ਪਤਾ ਲੱਗ ਗਿਆ ਸੀ। ਅੱਜ ਫਿਰ ਕਿਸੇ ਦੀ ਬਾਰੀ ਆ ਗਈ ਹੋਣੀ ਹੈ। ਪਿੰਡ ਦੇ ਮੁੰਡੇ ਮਾਰ ਦਿੱਤੇ ਹੋਣੇ ਹਨ। ਪੁਲੀਸ ਨੇ ਵਾਕਾ ਕੀਤਾ। ਪਰ ਇਸ ਤਰਾਂ ਵਿੱਚ ਮਾਰਨ ਦਾ ਕੀ ਫ਼ੈਇਦਾ ਹੈ? ਜਿਥੇ ਇੰਨੇ ਮਾਰੇ ਹੋਣੇ ਹਨ। ਉਥੇ ਚਾਹੇ ਪਿੰਡ ਦੇ ਸਾਰੇ ਮੁੰਡੇ ਪਹੁੰਚ ਜਾਣ, ਸਬ ਭੁੰਨ ਦੇਣਗੇ। ਜਿੰਦਗੀ ਵਿੱਚ ਹੋਰ ਬਥੇਰੇ ਤਰੀਕੇ ਹਨ। ਸਵੇਰੇ ਦਿਨ ਚੜ੍ਹੇ ਲੋਕ ਉਥੇ ਗਏ। ਤਾਂ ਪੰਜ ਨੌਜਵਾਨ ਮੁੰਡੇ ਖੂਨੋਂ-ਖੂਨ ਹੋਏ ਪਏ ਸੀ। ਪਤਾ ਨਹੀਂ ਕਿੰਨਾਂ ਚਿਰ ਤੜਫ਼ਦੇ ਰਹੇ ਹੋਣੇ ਹਨ।? ਕਿਵੇਂ ਜਾਨਾਂ ਨਿੱਕਲੀਆਂ ਹੋਣੀਆਂ ਹਨ? ਸਾਰੇ ਪੰਜਾਬ ਵਿੱਚ ਆਲੇ-ਦੁਆਲੇ ਇਹੀ ਕੁੱਝ ਹੋ ਰਿਹਾ ਸੀ। ਅੱਜ ਤੱਕ ਕਿਸੇ ਕੱਤਲ ਦੀ ਕੋਈ ਪੁਲੀਸ ਰਿਪੋਟ ਨਹੀਂ ਲਿਖੀ ਗਈ। ਪੁਲੀਸ ਫੜ ਕੇ ਲੈ ਜਾਂਦੀ ਸੀ। ਮੁੰਡਿਆਂ ਦਾ ਕਿਸੇ ਜੇਲ ਵਿੱਚ ਨਾਂਮ ਵੀ ਨਹੀਂ ਲੱਭਦਾ ਸੀ। ਬੰਦੇ ਹੀ ਗੈਇਬ ਕਰ ਦਿੱਤੇ ਜਾਂਦੇ ਸਨ। ਜਾਂ ਕੁੱਟ-ਕੁੱਟ ਕੇ,ਕੰਮ ਕਰਨ ਦੇ ਕਾਬਲ ਹੀ ਨਹੀਂ ਛੱਡਦੇ ਸਨ। ਪੁਲੀਸ ਵਾਲੇ ਸਿੱਖਾ ਦੇ ਮੁੰਡੇ ਹੋ ਕੇ, ਵਰਦੀ ਦੇ ਨਸ਼ੇ ਵਿੱਚ ਕੱਤਲ, ਲੁੱਟਾਂ-ਮਾਰਾਂ ਅੱਜ ਤੱਕ ਕਰ ਰਹੇ ਹਨ। ਪੰਜਾਬ ਪੁਲੀਸ ਸਣੇ, ਪੂਰੇ ਭਾਰਤ ਦੀ ਪੁਲੀਸ ਜ਼ਿਆਦਾਤਰ ਹਲ਼ਕ ਚੁੱਕੀ ਹੈ। ਰਾਖੇ ਘੱਟ ਲੁੱਟਰੇ ਵੱਧ ਹਨ। ਇਹ ਸਬ ਕਾਸੇ ਦੇ ਜੁੰਮੇਵਾਰ ਉਚੀਆਂ ਕੁਰਸੀਆਂ ਵਾਲੇ ਹਨ।
ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥ ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥ {ਪੰਨਾ 1428}
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ {ਪੰਨਾ 1429}

Comments

Popular Posts