ਇੱਜ਼ਤ ਦਾ ਨਾ ਕੋਈ ਮੁੱਲ ਪਾਉਂਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਔਰਤ ਨੂੰ ਕਈ ਖੌਡਾੳਣਾ ਸਮਝਦੇ ਨੇ।
ਕਈ ਜੀਅ ਪਰਚਾਉਣ ਲਈ ਖੇਡ ਲੈਂਦੇ ਨੇ।
ਜੀਅ ਭਰ ਗਿਆ ਗੁਡ ਬਾਏ ਕਹਿੰਦੇ ਨੇ।
ਕਈ ਵਿਆਹ ਕਰਾ ਪੈਸਾ ਦਾਜ ਲੈਂਦੇ ਨੇ।
ਇੱਜ਼ਤ ਦਾ ਨਾ ਕੋਈ ਮੁੱਲ ਪਾਉਂਦੇ ਨੇ।
ਤਲਾਕ ਦੇ ਕੇ ਖਹਿੜਾ ਛੁੱਡਾਉਂਦੇ ਨੇ।
ਔਰਤ ਦੇ ਉਤੇ ਇਜ਼ਾਮ ਲਗਾਉਂਦੇ ਨੇ।
ਕਈ ਚਾਲਚਲਣ ਤੇ ਛਿਟੇ ਪਾਉਂਦੇ ਨੇ।
ਮਾੜੀਆ ਤੁਮਤਾਂ ਔਰਤ ਤੇ ਲਗਾਉਂਦੇ ਨੇ।
ਸੱਤੀ ਮੋੜ ਕੇ ਮਾਪਿਆ ਦੇ ਘਰ ਬੈਠਉਦੇ ਨੇ।
ਸਤਵਿਦਰ ਸੁੱਖ ਚੈਨ ਸਭ ਲੁੱਟ ਲੈਂਦੇ ਨੇ।
ਉਹੀ ਸਮਾਜ ਵਿਚ ਦੁੱਧ ਧੋਤੇ ਕਹਾਉਂਦੇ ਨੇ।
ਜਹਿਡੜੇ ਇੱਜ਼ਤਾਂ ਪੈਰਾਂ ਵਿੱਚ ਰੋਲ ਦਿੰਦੇ ਨੇ।
ਮਾਪਿਆਂ ਦੀਆਂ ਧੀਆ ਨੂੰ ਖ਼ਜ਼ਲ ਕਰ ਦਿੰਦੇ ਨੇ।
ਆਪ ਫਿਰ ਔਰਤ ਨਾਲ ਨਵਾਂ ਵਿਆਹ ਰਚਾਉਂਦੇ ਨੇ।

Comments

Popular Posts