Satwinder Kaur Satti Calgary Canada    ਸਤਵਿੰਦਰ ਸੱਤੀ ਕੌਰ (ਕੈਲਗਰੀ)- ਕਨੇਡਾ
ਇਹ ਤਾਂ ਮੈਨੂੰ ਵੀ ਨਾਂ ਕੁੱਝ ਦੱਸਣ ਅੱਖਾਂ। ਨਿਤ ਨਵਾਂ ਰੂਪ ਦੇਖਦੀਆ ਅੱਖਾਂ।
ਰੂਪਾਂ ਦੀ ਸਿਫ਼ਤ ਕਰਦੀਆਂ ਨੇ ਅੱਖਾਂ। ਸੋਹਣਿਆਂ ਉਤੇ ਟਿੱਕਦੀਆਂ ਨੇ ਅੱਖਾਂ।
 ਤੇਰੀਆਂ ਅੱਖਾਂ ਨਾਲ ਰਲ ਮੇਰੀ ਅੱਖਾਂ। ਬੁਝਾਂਰਤ ਪਾਉਂਦੀਆਂ ਨੇ ਮਿਲ ਅੱਖਾਂ। 
ਕਦੇ ਯਾਰ ਨੂੰ ਦੇਖ ਕੇ ਹੱਸਦੀਆਂ ਅੱਖਾਂ।ਪਿਆਰ ਕਰਨ ਤੈਨੂੰ ਮੇਰੀਆਂ ਅੱਖਾਂ।
ਮੇਰੀਆਂ ਆਪਣੀ ਅੱਖਾਂ ਇਨਾਂ ਨੂੰ ਪਿਆਰੇ ਤੱਕਣ ਲੱਖਾਂ। ਇਨਾਂ ਵਿੱਚ ਨੇ ਚੇਹਰੇ ਲੱਖਾਂ, ਮੈ ਕਹਤੋਂ ਤੈਨੂੰ ਦੱਸਾ।
 ਲੋਕੀ ਵਾਰਨ ਦਿਲ ਲੱਖਾਂ। ਮੈਂ ਕੀਹਦਾ ਨਾਂਮ ਦੱਸਾ। ਇਹ ਮੇਰੀਆਂ ਆਪਣੀਆਂ ਅੱਖਾਂ। ਕੀਹਦੇ ਵਿੱਚ ਰੱਖਾ।
 ਇਹ ਮੇਰੀਆ ਸੋਹਣੀਆਂ ਅੱਖਾਂ। ਇੰਨਾਂ ਵਿੱਚ ਕੀਹਦਾ ਦਿਲ ਰੱਖਾਂ।
 ਮੇਰੇ ਉਤੇ ਵਾਰਨ ਦਿਲ ਲੱਖਾਂ। ਇੱਕ ਚੰਨ ਉਤੇ ਲੱਗੀਆਂ ਮੇਰੀਆ ਅੱਖਾਂ।
 ਉਹ ਨੂੰ ਤੱਕ ਨਾਂ ਰੱਜਣ ਅੱਖਾਂ ਸਤਵਿੰਦਰ ਤੈਨੂੰ ਉਸ ਦਾ ਨਾਂਮ ਕਿਉਂ ਦੱਸਾਂ।
 ਉਹ ਨੂੰ ਵੱਸਾਇਆਂ ਵਿੱਚ ਅੱਖਾਂ। ਉਸ ਚੰਨ ਨੂੰ ਦੇਖ ਦੇਖ ਨਾਂ ਰੱਜਣ ਅੱਖਾਂ।
 ਤੈਨੂੰ ਮਿਸ ਕਰਾਂ ਰੋਦੀਆਂ ਨੇ ਅੱਖਾਂ। ਬੁੱਕ-ਬੁੱਕ ਹੁੰਝੀ ਰੋਂਦੀਆਂ ਅੱਖਾਂ।
 ਤੈਨੂੰ ਕਿਵੇ ਦੱਸਾਂ ਕਿਉਂ ਰੋਂਦੀਆਂ ਅੱਖਾਂ। ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ।
 ਤੂੰ ਕੀ ਲੈਣਾਂ ਕਿਉ ਲਾਲ ਨੇ ਅੱਖਾਂ। ਸੱਤੀ ਯਾਰ ਦੀ ਜੁਦਾਈ ਵਿੱਚ ਰੋਵਣ ਅੱਖਾਂ।
 ਮੇਰੀਆਂ ਇਸ਼ਕ ਵਿੱਚ ਲੱਗੀਆਂ ਅੱਖਾਂ। ਇਸ਼ਕ ਵਿੱਚ ਜੇ ਲੜੀਆਂ ਨੇ ਅੱਖਾਂ।
 ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ। ਅੱਖਾਂ ਨੂੰ ਜੇ ਗਹਿਣੇ ਵੀ ਰੱਖਾਂ।
 ਮੇਰਾ ਦਿਲ ਮੇਰੀਆਂ ਅੱਖਾਂ। ਜਿਥੇ ਮਰਜ਼ੀ ਮੈਂ ਲਾ ਕੇ ਰੱਖਾਂ।

Comments

Popular Posts