ਕਿਥੇ ਕੋਈ ਆਪਣਾ ਬਣਦਾ ਤਮਾਸ਼ਾ ਬਣਦੇ ਹੋ?
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਕੀਹਨੂੰ ਦੋਸਤੋ ਤੁਸੀਂ ਆਪਣਾ ਕਹਿੰਦੇ ਹੋ? ਕੀਹਨੂੰ ਆਪਣਾ ਬਣਾਉਣਾ ਚਾਹੁੰਦੇ ਹੋ?
ਕੀਹਨੂੰ ਦਿਲ ਦੀ ਸੁਣਾਉਣਾ ਚਾਹੁੰਦੇ ਹੋ? ਕੀਹਨੂੰ ਪਿਆਰ-ਪ੍ਰੇਮ ਕਰਕੇ ਜਤਾਉਂਦੇ ਹੋ?
ਕੀਹਨੂੰ ਰੋ ਧੋ ਕੇ ਦਿਖਾਉਣ ਚਾਹੁੰਦੇ ਹੋ? ਕੀਹਨੂੰ ਢਿੱਡ ਨੰਗਾ ਕਰਕੇ ਦਿਖਾਉਂਦੇ ਹੋ? 
ਕੀਹਨੂੰ ਮਨ ਦੀਆਂ ਖ਼ੋਲ ਸੁਣਾਉਂਦੇ ਹੋ? ਕੀਹਨੂੰ ਪਰਦੇ ਆਪਣੇ ਚੱਕ ਦਿਖਾਉਂਦੇ ਹੋ?
ਕੀਹਨੂੰ ਜਾਨ ਦੀ ਬਾਜ਼ੀ ਲਾ ਦਿਖਾਉਂਦੇ ਹੋ? ਕੀਹਨੂੰ ਸਤਵਿੰਦਰ ਮਰ ਦਿਖਾਉਂਦੇ ਹੋ?
ਕੀਹਨੂੰ ਸੱਤੀ ਵਾਸਤੇ ਪਾ ਕੇ ਮਨਾਉਂਦੇ ਹੋ? ਕਿਉਂ ਲੋਕ ਆਪਣੇ ਉੱਤੇ ਹਸਾਉਂਦੇ ਹੋ?
ਕਿਥੇ ਕੋਈ ਆਪਣਾ ਬਣਦਾ ਤਮਾਸ਼ਾ ਬਣਦੇ ਹੋ? ਕਿਉਂ ਲੋਕਾਂ ਦੇ ਤਰਲੇ ਪਾਉਂਦੇ ਹੋ?

Comments

Popular Posts