ਕਦੇ ਸਿਰ ਉੱਤੇ ਬਠਾਉਂਦਾ ਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਕਦੇ ਅਸਮਾਨੀ ਚੜ੍ਹਾਉਂਦਾ ਏ। ਕਦੇ ਲਾਹ ਭੁੰਜੇ ਬੈਠਾਉਂਦਾ ਏ।
ਕਦੇ ਅੰਬਰੀ ਉਡਾਉਂਦਾ ਏ। ਕਦੇ ਮਿੱਟੀ ਵਿੱਚ ਰੁਲਾਉਂਦਾ ਏ।
ਕਦੇ ਛੱਤਣੀ ਚੜ੍ਹਾਉਂਦਾ ਏ। ਕਦੇ ਚਾੜ੍ਹ ਕੇ ਡੋਰ ਕੱਟ ਦਿੰਦਾ ਏ। 
ਕਦੇ ਸਿਰ ਉੱਤੇ ਬਠਾਉਂਦਾ ਏ। ਕਦੇ ਪੈਰਾਂ ਵਿੱਚ ਰੁਲਾਉਂਦਾ ਏ।
ਕਦੇ ਆਪੇ ਦਾਤ ਦਿੰਦਾ ਏ। ਕਦੇ ਦੇ ਕੇ ਆਪੇ ਖੋ ਵੀ ਲੈਂਦਾ ਏ।
ਕਦੇ ਆਪੇ ਖ਼ੁਸ਼ੀਆਂ ਦਿੰਦਾ ਏ। ਕਦੇ ਦੁੱਖ ਪਿੱਛੇ ਲਗਾਉਂਦਾ ਏ।
ਕਦੇ ਹਾਸੇ ਤੂੰ ਦੇ ਦਿੰਦਾ ਏ। ਕਦੇ ਰੱਬਾ ਹੂੰਝੂ ਝੋਲੀ ਪਾਉਂਦਾ ਏ।
ਸੱਤੀ ਮਨ ਪਰਚਾ ਦਿੰਦਾ ਏ। ਸਤਵਿੰਦਰ ਨੂੰ ਧੰਦੇ ਲਾ ਦਿੰਦਾ ਏ।

Comments

Popular Posts