ਜੋ ਕੁੱਝ ਰੱਬ ਦੀ ਕੁਦਰਤ ਕਰਦੀ ਹੈ, ਬੰਦੇ ਦਾ ਉਸ ਅੱਗੇ ਜ਼ੋਰ ਨਹੀਂ ਚੱਲਦਾ  ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਦੂਜਾ ਬੰਦਾ ਉਂਗਲੀਂ ਕਰ ਦੇਵੇ। ਪੰਜੇ ਉਂਗਲੀਆਂ ਨਾਲ ਅਗਲਾ, ਉਸ ਦੀਆਂ ਅੱਖਾਂ ਕੱਢਣ ਜਾਂਦਾ ਹੈ। ਜੋ ਕੁੱਝ ਰੱਬ ਦੀ ਕੁਦਰਤ ਕਰਦੀ ਹੈ। ਬੰਦੇ ਦਾ ਉਸ ਅੱਗੇ ਜ਼ੋਰ ਨਹੀਂ ਚੱਲਦਾ। ਅੱਖਾਂ ਮੀਚ ਕੇ, ਸਬਰ ਨਾਲ ਸਹਿਣਾ ਪੈਂਦਾ ਹੈ। ਕੈਨੇਡਾ ਵਿੱਚ ਵੈਨਟਰ ਵਿੱਚ ਬਰਫ਼ ਪੂਰੇ ਜ਼ੋਰਾਂ ਉੱਤੇ ਪੈਂਦੀ ਹੈ। ਅਮਰੀਕਾ, ਔਨਟਾਰੀਓ, ਟਰਾਂਟੋ, ਨਿਊ-ਬਰਨਵਿਕ, ਕੀਊਬਕ ਦੇ ਇਲਾਕਿਆਂ ਵਿੱਚ ਦਸੰਬਰ 21, 2013 ਵਾਲੀ ਰਾਤ ਫਰੀਜਿੰਗ ਰੇਨ, ਬਰਫ਼ ਦੀਆਂ ਧਾਰਾਂ ਦਾ ਮੀਂਹ ਪਿਆ ਸੀ। ਹਰ ਪਾਸੇ ਆਈਸ, ਕ੍ਰਿਸਟਲ ਸ਼ੀਸ਼ੇ ਵਾਗ ਸੀ-ਥਰੂ ਕੱਚ ਵਰਗੀ ਬਰਫ਼ ਲੱਮਕਦੀ ਦਿਸ ਰਹੀ ਸੀ। ਦਰਖੱਤਾਂ ਦੀਆਂ ਢਾਣੀਆਂ ਦੇ ਬਰਾਬਰ ਦੇ ਤੋਦੇ ਲੰਮਕ ਰਹੇ ਸਨ। ਸੂਰਜ ਦੇ ਚੜ੍ਹਦੇ ਹੀ, ਇਹ ਚਿੱਟੀਆਂ ਟਿਊਬ ਲਾਈਟਾ ਵਰਗੀਆਂ ਲੱਗਦੀਆਂ ਸਨ। ਮੋਮਬਤੀ ਦੀ ਢਲੀ ਮੋਮ ਵਰਗੇ ਲੱਗਦੇ ਸਨ। ਦਰਖਤਾਂ ‘ਤੇ ਜਿਵੇਂ ਕ੍ਰਿਸਮਿਸ ਟ੍ਰਰੀਂ ਉੱਤੇ ਚਿੱਟਾ ਮੱਕੜੀ ਦਾ ਜਾਲ਼ ਪਾਇਆ ਹੋਵੇ। ਜੋ ਬਹੁਤ ਛੋਟੇ, ਵੱਡੇ ਦਰਖ਼ਤ ਸਨ। ਉਸ ਕ੍ਰਿਸਟਲ-ਬਰਫ਼ ਨਾਲ ਭਾਰ ਪੈ ਕੇ ਲਿਪ ਗਏ ਹਨ। ਨਜ਼ਾਰਾ ਦੇਖਣ ਨੂੰ ਬਹੁਤ ਅਨੋਖਾ, ਪਿਆਰਾ ਲੱਗਦਾ ਸੀ। ਸੁੰਦਰ ਜ਼ਲਬੇ, ਨਜ਼ਾਰੇ ਹੀ ਜੀਵ ਨੂੰ ਦੁੱਖਾਂ ਵਿੱਚ ਪਾਉਂਦੇ ਹਨ। ਬਹੁਤੇ ਦਰਖ਼ਤ ਜਿਵੇਂ ਛਾਂਗੇ ਹੋਣ, ਆਕੜ ਕੇ ਟੁੱਟ ਗਏ ਸਨ। ਸੜਕਾਂ ਬਲਾਕ ਹੋ ਗਈਆਂ ਸਨ। ਆਵਾਜਾਈ ਵੀ ਬੰਦ ਹੋ ਗਈ ਸੀ। ਬਲੈਕ ਆਈਸ ਉੱਤੇ ਸਲਿਪਰੀ ਨਾਲ ਬਹੁਤ ਗੱਡੀਆਂ ਦੇ ਐਕਸੀਡੈਂਟ ਹੋ ਰਹੇ ਸਨ। ਬਰਫ਼ ਬਹੁਤ ਪੈਣ ਨਾਲ ਗੱਡੀਆਂ ਧੁਸ ਰਹੀਆਂ ਸਨ। ਗੱਡੀਆਂ ਨਹੀਂ ਚਲਦੀਆਂ ਸਨ। ਲੋਕਾਂ ਨੇ ਆਈਸ ਨੂੰ ਹਥੌੜਿਆਂ, ਰੰਬਿਆਂ ਨਾਲ ਭੰਨ ਕੇ, ਲੰਘਣ ਲਈ ਜਗਾ ਬੱਣਾਈ ਸੀ। ਬਾਹਰ ਵਾਲੇ ਜਾਨਵਰਾਂ ਪੱਛੀਆਂ ਦਾ ਕੀ ਹਾਲ ਹੋਵੇਗਾ? ਉਨ੍ਹਾਂ ਉੱਤੇ ਕੀ ਬਣੀ ਹੋਵੇਗੀ? ਬਰਫ਼ ਵਿੱਚੋਂ ਕੁੱਝ ਖਾਣ-ਪੀਣ ਨੂੰ ਵੀ ਨਹੀਂ ਮਿਲਦਾ। ਇੰਡੀਆ ਦੀ ਠੰਢ ਤੋ 20, 30 ਤੋਂ 40 ਗੁਣਾਂ ਜ਼ਿਆਦਾ ਠੰਢ ਹੋ ਗਈ ਸੀ। ਬਰਫ਼ ਵੀ ਨਹੀਂ ਖਾਂਦੀ ਜਾਂਦੀ। ਕੋਈ ਹੀ ਰਹਿਮ ਚਿੱਤ ਹੋਵੇਗਾ। ਜੋ ਬੇਜ਼ਬਾਨਿਆਂ ਪੰਛੀਆਂ. ਪੱਸ਼ੂਆਂ ਨੂੰ ਚਾਰਾ-ਦਾਣਾ ਪਾਉਂਦਾ ਹੋਵੇਗਾ। ਦਾਨ ਤਾਂ ਲੋਕਾਂ ਨੂੰ ਦਿਖਾਉਣ ਲਈ ਲੋਕਾਂ ਨੂੰ ਸੱਦ ਕੇ, ਦਿਖਾ ਕੇ ਕੀਤਾ ਜਾਂਦਾ ਹੈ। ਜਾਨਵਰਾਂ ਪੱਛੀਆਂ ਨੇ ਕਿਹੜਾ ਬੋਲ ਕੇ, ਪ੍ਰਚਾਰਕਾਂ, ਗ੍ਰੰਥੀਆਂ ਵਾਗ, ਸਪੀਕਰਾਂ ਵਿੱਚ ਦਾਨੀ ਸੱਜਣਾਂ ਦਾ ਨਾਮ ਲੋਕਾਂ ਨੂੰ ਦੱਸਣਾ ਹੈ? ਵੱਡੇ ਦਰਖਤਾਂ ਦੇ ਟੁੱਟਣ ਨਾਲ ਬਹੁਤੇ ਘਰਾਂ, ਬਿਜ਼ਨਸ ਦੀਆਂ ਇਮਾਰਤਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਕਈ ਥਾਵਾਂ ਉੱਤੇ ਕੁੱਝ ਘੰਟਿਆਂ ਲਈ ਬਿਜਲੀ ਨਹੀਂ ਰਹੀ ਸੀ। ਚਾਰ ਦਿਨਾਂ ਪਿੱਛੋਂ ਵੀ ਹਜ਼ਾਰਾਂ ਕੈਨੇਡੀਅਨ ਲੋਕ ਬਗੈਰ ਬਿਜਲੀ ਤੋਂ ਬੈਠੇ ਹਨ। ਬਗੈਰ ਬਿਜਲੀ ਦੇ ਸਾਰਾ ਜੀਵਨ ਠੱਪ ਹੋ ਗਿਆ ਸੀ। ਲੋਕ ਭੁੱਖੇ ਬੈਠੇ ਸਨ। ਫੂਡ ਨਾ ਆਉਣ ਕਰਕੇ ਸਟੋਰ ਵੀ ਬੰਦ ਸਨ। ਬਹੁਤ ਸੜਕਾਂ ਦੀਆਂ ਟਰੈਫ਼ਿਕ ਲਾਈਟਾਂ ਬਿਜਲੀ ਨਾਂ ਹੋਣ ਕਰਕੇ ਬੰਦ ਸਨ। ਲੱਕੜੀ ਲੋਹੇ ਦੇ ਖੰਭੇ ਡਿਗ ਪਏ ਸਨ। ਤੱਤਾ ਪਾਣੀ ਪਾ ਕੇ, ਗੱਡੀਆਂ ਦੀਆਂ ਟਾਕੀਆਂ, ਡੋਰ ਖੋਲੀਆਂ ਗਈਆਂ ਸਨ। ਕਈਆਂ ਦੇ ਤੱਤਾ ਪਾਣੀ ਠੰਢੈ ਸ਼ੀਸ਼ਿਆਂ ਉੱਤੇ ਪਾ ਕੇ, ਸ਼ੀਸ਼ੇ ਤੋੜ ਲਏ ਹਨ। ਇੱਥੋਂ ਦੇ ਲੋਕਾਂ ਦੀ ਇਹ ਕ੍ਰਿਸਮਸ ਬਿਜਲੀ ਤੋਂ ਬਗੈਰ ਲੰਗੀ। ਬਰਫ਼ ਖੁਰ ਕੇ, ਗੰਦੇ ਪਾਣੀ ਦੀਆਂ ਪਾਈਪਾਂ ਰਾਹੀਂ, ਘਰਾਂ ਵਿੱਚ ਪਾਣੀ ਆ ਗਿਆ ਸੀ। ਸੁਖਵਿੰਦਰ ਦੀ ਬੇਸਮਿੰਟ ਵਿੱਚ ਵੀ ਗੋਡੇ-ਗੋਡੇ ਪਾਣੀ ਆ ਗਿਆ ਸੀ। ਸਾਰੀਆਂ ਨੀਵੀਂਆਂ ਥਾਵਾਂ ਦਾ ਇਹੀ ਹਾਲ ਸੀ। ਕੱਪੜੇ, ਰਜਾਈਆਂ, ਭੁੰਜੇ ਲੱਗੇ ਹੋਏ ਬਿਸਤਰੇ ਸਬ ਗਿੱਲੇ ਹੋ ਗਏ ਸਨ। ਜੋਤ ਵਰਗੇ ਟਰੱਕ ਡਰਾਈਵਰ, ਹਰ ਰੋਜ਼ ਚੰਗੇ ਡਾਲਰਾਂ ਉੱਤੇ ਕੰਮ ਕਰਨ ਵਾਲੇ ਤੇ ਹੋਰ 50% ਲੋਕਾਂ ਕੋਲ ਆਪਣੇ ਘਰ ਨਹੀਂ ਹਨ। ਇੰਨਾ ਕੋਲ ਚੱਜਦਾ ਮੰਜਾ, ਬਿਸਤਰਾ, ਚਮਚਾ, ਗਲਾਸ, ਕੌਲੀ ਕੋਈ ਭਾਂਡਾ ਵੀ ਨਹੀਂ ਸੀ। ਜੂਲੀ ਤਪੜੀ ਕੋਲ ਕੁੱਝ ਵੀ ਨਹੀਂ ਸੀ। ਗੱਦਿਆਂ ‘ਤੇ ਭੁੰਜੇ ਜ਼ਮੀਨ ਉੱਤੇ ਸੌਦੇ ਹਨ। ਕੈਨੇਡਾ, ਅਮਰੀਕਾ ਬਾਹਰਲੇ, ਮੁਲਕਾਂ ਵਿੱਚ ਬਹੁਤੇ ਲੋਕ ਟੱਪਰੀ ਵਾਸਾ ਵਾਲਿਆਂ ਤੋਂ ਮਾੜਾ ਜੀਵਨ ਜਿਉਂਦੇ ਹਨ। ਚਕਵੇ ਚੂਲੇ ਵਾਂਗ ਕੋਈ ਇੱਕ ਥਾਂ ਨਹੀਂ ਟਿਕਦਾ। ਹਰ ਰੋਜ਼ ਥਾਂ-ਥਾਂ ਭਟਕਦੇ ਫਿਰਦੇ ਹਨ। ਬਹੁਤੇ ਡਾਲਰਾਂ ਨੂੰ ਕੀ ਕਰਨਾ ਹੈ? ਜੇ ਰੱਜ ਕੇ ਖਾਣਾ, ਪੀਣਾ, ਸੌਣਾ ਸਰੀਰ ਹੁੰਢਾਉਣਾਂ ਨਹੀਂ ਹੈ। ਇਸ ਤੋਂ ਬਿੰਨਾ ਹੋਰ ਬੰਦਾ ਦੁਨੀਆ ਉੱਤੇ ਕੀ ਕਰਨ ਆਇਆ ਹੈ? ਬਿਜਲੀ ਜਾਣ ਨਾਲ ਕੱਪੜੇ ਧੋਣ, ਸਿਕਾਉਣ ਵਾਲੀਆਂ ਮਸ਼ੀਨਾਂ ਵੀ ਨਹੀਂ ਚੱਲ ਸਕਦੀਆਂ ਸੀ। ਚੂਲਾ ਵੀ ਨਹੀਂ ਤਪ ਸਕਦਾ ਸੀ। ਸੈਲਰਫੋਨ, ਇੰਟਰਨੈੱਟ, ਲੋਕਲ ਰੇਲਾਂ ਜੋ ਬਿਜਲੀ ਨਾਲ ਚੱਲਦੀਆਂ ਹਨ। ਸਬ ਬੇਕਾਰ ਸੀ। ਜੀਵਨ ਰੁਕ ਗਿਆ ਸੀ। ਕਈ ਐਮਰਜੈਂਸੀ ਵਾਲੀਆਂ ਲੋੜੀਂਦੀਆਂ ਥਾਵਾਂ ਉੱਤੇ ਪੁਲੀਸ, ਐਂਬੂਲੈਂਸ, ਫੈਅਰ ਬਰਗੇਡ ਵਾਲੇ ਨਹੀਂ ਪਹੁੰਚ ਸਕਦੇ। ਜਦੋਂ ਕਿ ਨੈੱਟਵਰਕ ਫ਼ੋਨ ਨਹੀਂ ਚੱਲ ਰਹੇ। ਲੋਕਾਂ ਨੇ, ਰਿਪੋਰਟ ਕਿਵੇਂ ਕਰਨੀ ਹੈ? ਬੰਦਾ ਬੁੱਢਾ ਹੋ ਜਾਂਦਾ ਹੈ। ਪੋਤੇ-ਪੋਤੀਆਂ, ਦੋਤੇ-ਦੋਤੀਆਂ ਵਾਲਾ ਹੋ ਜਾਂਦਾ ਹੈ। ਕਾਮ ਦੀ ਖੇਡ-ਖੇਡਣੋਂ ਨਹੀਂ ਹਟਦਾ। ਨਿੱਤ ਨਵੇਂ ਸਾਧਨ ਵਰਤਦਾ ਹੈ। ਨਵੇਂ ਲੋਕਾਂ ਨੁੰ ਮਿਲਦਾ ਹੈ। ਪਰ ਕਮੀ ਪੂਰੀ ਨਹੀਂ ਹੁੰਦੀ। ਕਸਰ ਰਹਿ ਜੀ ਜਾਂਦੀ ਹੈ। ਹੋਰ ਕੁੱਤੇ ਝਾਕ ਲੱਗੀ ਜਾਂਦੀ ਹੈ। ਸੁਖਵਿੰਦਰ ਮਕਾਨ ਮਾਲਕ ਤੋਂ ਚੋਰੀ, ਵੱਡੀ ਰਾਤ ਨੂੰ ਅੰਦਰ ਬੰਦਾ ਵਾੜ ਲੈਂਦੀ ਸੀ। ਉਸ ਨੂੰ ਵੀ ਆਪਣੇ ਹੱਥਾਂ ਉੱਤੇ ਲਈ ਫਿਰਦੀ ਸੀ। ਆਪਦੇ ਮੁੰਡੇ ਇਸ ਦੇ ਹੱਥਾਂ ਵਿਚੋਂ ਨਿਕਲੇ ਫਿਰਦੇ ਸਨ। ਦੂਜਿਆਂ ਦੇ ਮੁੰਡਿਆਂ ਨੂੰ ਨਕੇਲ ਪਾਉਣ ਦੀ ਆਦਤ ਹੋਰ ਵਧਦੀ ਜਾਂਦੀ ਸੀ। ਮੁਸੀਬਤ ਵੇਲੇ ਸਕੇ ਸਾਥ ਛੱਡ ਜਾਂਦੇ ਹਨ। ਨਵੇਂ ਮਕਾਨ ਮਾਲਕ ਨੇ ਘਰ ਖ਼ਾਲੀ ਕਰਨ ਨੂੰ ਕਹਿ ਦਿੱਤਾ ਸੀ। ਪਾਣੀ ਪੈਣ ਨਾਲ ਘਰ ਨੂੰ ਗੈੱਸ ਲਾਈਨ ਤੇ ਬਿਜਲੀ ਦੀਆਂ ਤਾਰਾਂ ਨਾਲ, ਅੱਗ ਲੱਗਣ ਨਾਲ ਜਾਂ ਹੋਰ ਕੁੱਝ ਵੀ ਹੋ ਸਕਦਾ ਸੀ। ਅੱਜ ਇਸ ਨੂੰ ਕੋਈ ਝੱਲਦਾ ਨਹੀਂ ਸੀ। ਜੋਤ ਕਿਤੇ ਹੋਰ ਟਰੱਕ ਵਿੱਚ ਫਸਿਆ ਹੋਇਆ ਸੀ। ਐਸੇ ਲੋਕ ਪਾਣੀ ਨਾਲ ਭਰੇ ਘਰ ਛੱਡ ਕੇ, ਐਮਰਜੈਂਸੀ ਸ਼ੈਲਟਰ ਵਿੱਚ ਜਾ ਰਹੇ ਹਨ। ਪੈਰ ਧਰਨ ਨੂੰ ਜ਼ਮੀਨ ਤੇ ਸਿਰ ਲੁਕੋਣ ਨੂੰ ਛੱਤ ਨਹੀਂ ਲੱਭਦੀ ਸੀ।

Comments

Popular Posts