ਲੋਕਾਂ ਨੂੰ ਬਾਹਰਲਾ ਪਾਣੀ ਲੱਗ ਗਿਆ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜੀਤ ਤੇ ਉਸ ਦੇ ਮੰਮੀ, ਡੈਡੀ ਲੜ ਕੇ ਘਰੋਂ ਨਿੱਕਲ ਗਏ ਸਨ। ਇੰਨੀ ਛੇਤੀ ਇੰਡੀਆ ਵੀ ਨਹੀਂ ਜਾ ਸਕਦੇ ਸਨ। ਅਚਾਨਕ ਇੰਡੀਆ ਜਾਣ ਲਈ ਟਿਕਟ ਤੇ ਖ਼ਰਚੇ ਲਈ ਪੈਸੇ ਚਾਹੀਦੇ ਹਨ। ਇੰਡੀਆ ਦੀਆ ਇੰਨੀ ਛੇਤੀ ਸਸਤੀਆਂ ਟਿਕਟਾਂ ਕਿਥੇ ਮਿਲਦੀਆਂ ਹਨ? ਡੇਢ ਗੁਣਾਂ ਡਾਲਰ ਇੱਕ ਜਾਣੇ ਦੇ ਦੇਣੇ ਸੌਖੇ ਨਹੀਂ ਹਨ। ਇਸ ਲਈ ਪਿਉ, ਮਾਂ, ਪੁੱਤ ਰੁੱਸ ਕੇ, ਕੁੜੀ ਦੇ ਜਾ ਬੈਠੇ ਸਨ। ਕੈਨੇਡਾ ਵਿੱਚ ਲੋਕ ਰਿਸ਼ਤੇਦਾਰਾਂ ਨਾਲ ਘੱਟ ਹੀ ਸਮਾਂ ਬਿਤਾਉਂਦੇ ਹਨ। ਕੋਈ ਕਿਸੇ ਨੂੰ ਬਗੈਰ ਫ਼ੋਨ ਕੀਤੇ, ਘਰ ਨਹੀਂ ਵੜਨ ਦਿੰਦਾ। ਕਈ ਘਰ ਹੀ ਹੁੰਦੇ ਹਨ। ਦਰ ਨਹੀਂ ਖੋਲ੍ਹਦੇ। ਕਈ ਫ਼ੋਨ ਨਹੀਂ ਚੁੱਕਦੇ। ਬਈ ਕੋਈ ਕੰਮ ਹੀ ਹੋਵੇਗਾ। ਚੰਗਾ ਹੀ ਹੈ। ਚਾਰ ਦਿਨ ਦੁੱਖ-ਸੁੱਖ ਕਰ ਲੈਣਗੇ। ਮਸਾਂ ਮੇਲੇ ਹੋਏ ਸਨ। ਵੈਸੇ ਤਾਂ ਇਸ ਕੁੜੀ ਨਾਲ ਵੀ ਆਉਣੀ ਜਾਣੀ ਬੰਦ ਸੀ। ਜਿਸ ਨੇ ਇਹ ਸਾਰੇ ਕੈਨੇਡਾ ਸੱਦੇ ਸਨ। ਉਹ ਵੱਡਾ ਜਮਾਈ ਤੇ ਧੀ ਸਨ। ਉਨ੍ਹਾਂ ਨੇ ਛੋਟੀ ਕੁੜੀ ਦਾ ਰਿਸ਼ਤਾ ਆਪਦੇ ਦੋਸਤ ਦੀ ਘਰਵਾਲੀ ਦੇ ਭਰਾ ਨਾਲ ਕੀਤਾ ਸੀ। ਉਸ ਦੇ ਬਦਲੇ ਵੱਟਾ-ਸੱਟਾ ਕੀਤਾ ਸੀ। ਜਮਾਈ ਨੇ ਦੋਸਤ ਦੀ ਘਰਵਾਲੀ ਦੀ ਭਰਜਾਈ ਦੇ ਭਰਾ ਤੋਂ ਦੋਸਤ ਦੀ ਕੁੜੀ ਇੰਡੀਆ ਤੋਂ ਸੱਦਣੀ ਸੀ। ਪਹਿਲਾਂ ਉਹ ਅਪਲਾਈ ਨਹੀਂ ਕਰ ਸਕਦਾ ਸੀ। ਉਮਰ ਘੱਟ ਸੀ। ਜਦੋਂ ਅੱਗਲੇ ਦਾ ਆਪਦਾ ਬੰਦਾ ਆ ਗਿਆ। ਉਹ ਮੁੱਕਰ ਗਏ। ਐਸੇ ਰਿਸ਼ਤਿਆਂ ਪਿੱਛੇ ਧੂਤਕੜੇ ਘਰ-ਘਰ ਪੈਂਦੇ ਹਨ। ਡੰਗਰਾਂ ਦੇ ਵਪਾਰ ਵਾਂਗ, ਕੁੜੀਆਂ, ਮੁੰਡਿਆਂ, ਵਿਧਵਾ, ਵਿਆਹੇ, ਕੁਆਰੇ ਸਬ ਕੈਨੇਡਾ, ਅਮਰੀਕਾ ਆਉਣਾ ਚਾਹੁੰਦੇ ਹਨ। ਲੋਕ ਕਿਸੇ ਵੀ ਉਮਰ ਦੇ ਨਾਲ ਵਿਆਹ ਦੀ ਸੌਦੇ ਬਾਜ਼ੀ ਕਰਨ ਨੂੰ ਤਿਆਰ ਬੈਠੇ ਹਨ।
ਆਪਦੇ ਘਰ ਵਰਗੀ ਰੀਸ ਨਹੀਂ ਹੁੰਦੀ। ਦੂਜੇ ਦੇ ਘਰ ਥੁੱਕਣ ਦਾ ਵੀ ਡਰ ਹੁੰਦਾ ਹੈ। ਆਪਣੇ ਘਰ ਹੁਣ ਆਉਣਾ, ਮੁਸ਼ਕਲ ਲੱਗਦਾ ਸੀ। ਇਹ ਇੱਕ ਬਾਰ ਘਰੋਂ ਨਿਕਲ ਗਏ ਸਨ। ਇਹ ਫਿਰ ਗੁੱਡੀ ਨੂੰ ਜਾ ਕੇ ਲਿਆਉਣੇ ਪੈਂਦੇ ਸਨ। ਐਸਾ ਡਰਾਮਾਂ ਕਈ ਬਾਰ ਕਰ ਚੁੱਕੇ ਸਨ। ਗੁੱਡੀ ਵੀ ਇਸ ਬਾਰ ਦੇਖਣਾ ਚਾਹੁੰਦੀ ਸੀ। ਘਰੋਂ ਬਾਹਰ ਨਿਕਲਿਆ ਨੂੰ ਲੋਕ ਕਿੰਨਾ ਚਿਰ ਆਪਦੇ ਘਰ ਰੱਖ ਲੈਣਗੇ? ਇਹ ਕੋਈ ਪਹਿਲੀ ਬਾਰ ਨਹੀਂ ਸੀ। ਜੁਆਕਾਂ ਵਾਗ ਘਰੋਂ ਰੁੱਸ ਕੇ, ਆਮ ਹੀ ਚਲੇ ਜਾਂਦੇ ਸੀ। ਬੱਚੇ ਮਾਪਿਆਂ ਵਾਂਗ ਕਰਦੇ ਹਨ। ਜੀਤ ਦੀ ਮਾਂ ਵੀ ਪੇਕੇ ਸਹੁਰਿਆਂ ਵਿੱਚ ਨਹੀਂ ਵੱਸਦੀ ਸੀ। ਇਕੱਲ ਖੋਰ ਸੀ। ਸਬ ਤੋਂ ਅਲੱਗ ਹੀ ਰਹਿੰਦੀ ਸੀ। ਚਾਰ ਭਰਾਵਾਂ, ਤਿੰਨ ਦੇਵਾਰਾਂ ਸੱਸ, ਸਹੁਰੇ ਵਿੱਚੋਂ ਕਿਸੇ ਨਾਲ ਨਹੀਂ ਬਣਦੀ ਸੀ। ਕਿਸੇ ਨਾਲ ਦਾਲ ਰੋਟੀ ਦੀ ਸਾਂਝ ਨਹੀਂ ਸੀ। ਐਸੀ ਧੱਕੜ ਜ਼ਨਾਨੀ ਨੂੰਹ ਨੂੰ ਕੀ ਜਾਣਦੀ ਹੈ? “  ਨੂੰਹ ਕਿਹੜਾ ਘੱਟ ਕਹਾਉਂਦੀ ਸੀ? “ ਸੱਸੇ ਨੀ ਬਾਰਾਂ ਤਾਲੀਏ, ਮੈਂ ਤੇਰਾ ਤਾਲੀ ਆਈ। ਜੀਤ ਦਾ ਡੈਡੀ ਵੀ ਪਤਨੀ ਤੋਂ ਇੱਕ ਲੂੰ ਘੱਟ ਨਹੀਂ ਸੀ। ਇਹ ਵੀ ਨਾਂ ਹੀ ਸਾਲ਼ਿਆ ਨਾਂ ਭਾਈਆਂ ਦਾ ਸੀ। ਸਬ ਨਾਲ ਡਾਂਗ ਖੜ੍ਹੀ ਰੱਖਦਾ ਸੀ।
ਗੱਲ ਮਜ਼ੇ ਦੀ ਹੋਈ, ਛੋਟੇ ਜਮਾਈ ਨੇ ਦੇਖਿਆ, ਇੰਨਾ ਦੇ ਘਰਦੇ ਜੀਅ ਵਾਪਸ ਵਿੱਚ ਹੀ ਪਾਟ ਗਏ ਹਨ। ਉਸ ਨੇ ਆਪ ਨੂੰ ਮਹਾਨ ਸਮਝ ਕੇ, ਝੱਟ ਆਪਦੇ ਘਰ ਸ਼ਰਨ ਦੇ ਦਿੱਤੀ। ਹਜ਼ਾਰ ਡਾਲਰ ਖ਼ਰਚੇ ਪਾਣੀ ਦੇ ਫੜ ਕੇ, ਜੇਬ ਵਿੱਚ ਪਾ ਲਏ। ਇੰਨਾ ਦੇਸ਼ਾਂ ਵਿੱਚ ਕਿਸੇ ਤੀਜੇ ਬੰਦੇ ਨੂੰ ਘਰ ਰੱਖਣਾ ਬਹੁਤ ਔਖਾ ਹੈ। ਹਰ ਬੰਦਾ ਆਪਦੀ ਪ੍ਰਾਈਵੇਸੀ ਚਾਹੁੰਦਾ ਹੈ। 6 ਸਾਲਾਂ ਦਾ ਬੱਚਾ ਆਪਣਾ ਅਲੱਗ ਕਮਰਾ ਮੰਗਦਾ ਹੈ। ਜੇ ਦੋ ਬੱਚੇ ਹਨ, ਤਾਂ ਦੋ ਕਮਰੇ ਬੱਚਿਆਂ ਨੂੰ ਚਾਹੀਦੇ ਹਨ। ਘਰ ਤਿੰਨ ਮਹਿਮਾਨ ਆ ਜਾਣ, ਤਿੰਨ ਹੋਰ ਕਮਰੇ ਕਿਸੇ ਕੋਲ ਵਾਧੂ ਨਹੀਂ ਹੁੰਦੇ। ਮਹਿਮਾਨ ਵੀ ਆਪ ਨੂੰ ਅਲੱਗ ਚਹੁੰਦੇ ਹਨ।
ਧੀ-ਜਮਾਈ ਦੇ ਘਰ ਮਾਪੇਂ ਇੱਕ ਕਮਰੇ ਵਿੱਚ ਵੀ ਸੌਂ ਨਹੀਂ ਸਕਦੇ। ਨੱਕ ਬਹੁਤਾ ਊਚਾ ਹੋਣ ਕਾਰਨ ਕੱਟਿਆ ਜਾਣ ਦਾ ਡਰ ਹੁੰਦਾ ਹੈ। ਲੋਕਾਂ ਦੇ ਚੱਕਰ ਵਿੱਚ ਬੰਦਾ ਆਜ਼ਾਦ ਸੋਚ ਨਹੀਂ ਸਕਦਾ। ਆਪਣੀ ਆਦਤ ਮੁਤਾਬਿਕ, ਜੀਤ ਸ਼ਰਾਬੀ ਹੋਇਆ, ਸੋਫ਼ੇ ਉੱਤੇ ਹੀ ਲਿਟਦਾ ਰਹਿੰਦਾ ਸੀ। ਤਿੰਨਾਂ ਵਿੱਚ ਕੋਈ ਨੌਕਰੀ ਨਾਂ ਕਰਦਾ ਹੋਣ ਕਰਕੇ, ਦਿਨ ਰਾਤ ਘਰ ਹੀ ਰਹਿੰਦੇ ਸਨ। ਰੋਜ਼ ਮੂੰਗੀ ਦੀ ਦਾਲ ਨਾਲ ਚੌਲ ਦੇ ਦਿੰਦੇ ਸਨ। ਡੰਗਰਾਂ ਨੂੰ ਵੀ ਬੰਦਾ ਤਿੰਨੇ ਵੇਲੇ ਅਲੱਗ ਕਿਸਮ ਦਾ ਚਾਰਾ ਪਾਉਂਦਾ ਹੈ।

ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਜੱਫੀਆਂ, ਪੱਪੀਆਂ ਆਮ ਜਿਹੀ ਗੱਲ ਹੈ। ਜਿਸ ਨੂੰ ਦੇਖੋ ਲੱਕ ਦੁਆਲੇ ਬਾਂਹ ਵਗਲੀ ਖੜ੍ਹਾ ਹੈ। ਜਿਸਮਾਂ ਦੀ ਭੁੱਖ, ਪੇਟ ਦੀ ਅੱਗ ਬੁਝਾਉਣ ਵਰਗੀ ਲੱਗਦੀ ਹੈ। ਜਿਵੇਂ ਕਿਸੇ ਤਰਾਂ ਅੰਨ, ਫਲ, ਸਬਜ਼ੀਆਂ ਦਾਲਾਂ ਨਾਲ ਪੇਟ ਪੂਜਾ ਕੀਤੀ ਜਾਂਦੀ ਹੈ। ਉਵੇਂ ਹੀ ਕਿਸੇ ਵੀ ਰੰਗ, ਜਾਤ, ਉਮਰ ਦੇ ਨਾਲ ਸਰੀਰ ਦੀ ਭੁੱਖ ਮਿਟਾਈ ਜਾਂਦੀ ਹੈ। ਕਈਆਂ ਨੂੰ ਇੰਨੀ ਵੀ ਖ਼ਬਰ ਨਹੀਂ ਹੁੰਦੀ। ਲੋਕ ਉਨ੍ਹਾਂ ਨੂੰ ਦੇਖ ਰਹੇ ਹਨ। ਇਹ ਪਬਲਿਕ ਵਿੱਚ ਜੱਫੀਆਂ, ਪੱਪੀਆਂ ਕਰਦੇ ਹੋਏ, ਇੰਨੇ ਮਸਤ ਹੋ ਜਾਂਦੇ ਹਨ। ਚੋਰੀ-ਚੋਰੀ ਦੇਖਣ ਵਾਲਾ ਪਾਣੀ-ਧਾਣੀ ਹੋ ਜਾਂਦਾ ਹੈ। ਮਾੜੇ ਬੰਦੇ ਦਾ ਤਾਂ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਮਨ ਮਚਲਣ ਲੱਗਦਾ ਹੈ। ਕਈ ਤਾਂ ਐਸੇ ਲੋਕਾਂ ਨੂੰ ਹਲਾਸ਼ੇਰੀ ਇੰਨੀ ਦਿੰਦੇ ਹਨ। ਇਹ ਲੋਕ ਜੋਸ਼ ਵਿੱਚ ਹੋਸ਼ ਗੁਆ ਕੇ ਪਬਲਿਕ ਵਿੱਚ ਸੈਕਸ ਕਰਨ ਲੱਗੇ ਵੀ ਨਹੀਂ ਝਿਜਕਦੇ। ਉਨ੍ਹਾਂ ਲਈ ਬੰਦ ਕਮਰਾ ਤੇ ਖੁੱਲ੍ਹਾ ਅਸਮਾਨ ਬਰਾਬਰ ਹਨ। ਪਬਲਿਕ ਥਾਵਾਂ ਰੇਲਾਂ, ਬੱਸਾਂ, ਲਾਇਬ੍ਰੇਰੀਆਂ, ਸਕੂਲਾਂ ਵਿੱਚ ਕੋਈ ਐਸਾ ਰੂਲ ਨਹੀਂ ਹੈ। ਐਸੇ ਨਸੰਗ ਲੋਕਾਂ ਨੂੰ ਰੋਕਿਆ ਜਾ ਸਕੇ। ਇਹ ਕੋਈ ਕੱਚੀ ਉਮਰ ਦੇ ਨੌਜਵਾਨ ਹੀ ਨਹੀਂ ਹੁੰਦੇ। ਕਈ ਬੁੱਢੇ-ਬੁੱਢੀਆਂ ਵੀ ਐਸਾ ਕਰਦੇ ਹਨ। ਇੱਕ ਸਾਡਾ ਭਾਰਤ ਮਹਾਨ ਦੇਸ਼ ਹੈ। ਜਿੱਥੇ ਲੋਕ ਇੰਨੇ ਸ਼ਰਮਾਕਲ ਹੁੰਦੇ ਹਨ। ਕੰਨੋਂ-ਕੰਨੀ ਕਿਸੇ ਨੂੰ ਖ਼ਬਰ ਵੀ ਨਹੀਂ ਹੁੰਦੀ। ਨਿਆਣਾ ਜੰਮ ਪੈਦਾ ਹੈ। ਅੱਗੇ ਤਾਂ ਵਾਜੇ ਢੋਲਾਂ ਨਾਲ ਵਿਆਹ ਹੋਏ ਦਾ ਪਤਾ ਲੱਗਦਾ ਸੀ। ਅੱਜ ਕਲ ਤਾਂ ਪੜ੍ਹਦੇ ਹੀ ਸਕੂਲਾਂ, ਕਾਲਜਾਂ ਵਿੱਚ ਗਿਟਮਿਟ ਕਰ ਲੈਂਦੇ ਹਨ। ਕਈ ਮੁੰਡੇ ਕੁੜੀਆਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਦੇ ਬਹਾਨੇ ਮਾਪਿਆ ਕੋਲੋਂ ਖਿਸਕ ਜਾਂਦੇ ਹਨ। ਸਾਲ ਕੁ ਪਿੱਛੋਂ ਫ਼ੋਨ ਆ ਜਾਂਦਾ ਹੈ। ਸਾਡਾ ਵਿਆਹ ਹੋ ਗਿਆ ਹੈ। ਅਸੀਂ ਇਕੱਠਿਆਂ ਨੇ ਆਈ ਲਿਟ ਕੀਤੀ ਸੀ। ਆਪਣੇ ਲੋਕਾਂ ਉੱਤੇ ਵੀ ਬਾਹਰਲਾ ਪਾਣੀ ਲੱਗ ਗਿਆ ਹੈ। ਗਰਲ, ਬੁਆਏ ਫਰਿੰਡ ਬਣ ਕੇ ਇਕੱਠੇ ਰਹੀ ਜਾਂਦੇ ਹਨ। 
ਨਿੰਦਰ ਸਹੁਰੀ ਮਿਲਣ ਗਿਆ ਸੀ। ਸਾਰੇ ਸਹੁਰੇ ਜਮਾਈਆਂ ਦੀ ਬਹੁਤ ਸੇਵਾ ਕਰਦੇ ਹਨ। ਨਿੰਦਰ ਦੀ ਸੇਵਾ ਬਹੁਤ ਹੋ ਰਹੀ ਸੀ। ਨਿੰਦਰ ਨੇ ਰੋਟੀ ਖਾ ਕੇ, ਨਾਈਟ ਸੂਟ ਪਾ ਲਿਆ ਸੀ। ਉਸ ਉੱਤੇ ਹਵਾਈ ਜਹਾਜ਼ ਉੱਡਣ ਦਾ ਪ੍ਰਿੰਟ ਬਣਿਆ ਹੋਇਆ ਸੀ। ਮੱਖਣ ਦੀ ਵਹੁਟੀ ਠਾਣੇਦਾਰਨੀ ਨੇ ਕਿਹਾ, “ ਜਮਾਈ ਰਾਜਾ ਤੇਰੇ ਤੋਂ ਨਾਈਟ ਸੂਟ ਪੇ ਹਵਾਈ ਜਹਾਜ਼ ਬਣੇ ਹੈ। ਕਿਆ ਰਾਤ ਕੋ ਉਡਾਨ ਭਰਨੀ ਹੈ? “    ਇਹ ਤੁਹਾਡੇ ਲਈ ਉੱਡਣ ਨੂੰ ਤਿਆਰ ਖੜ੍ਹੇ ਹਨ। ਕੀ ਫਲਾਏ ਕਰਕੇ ਕੈਨੇਡਾ ਕੋ ਚੱਲੇਗੀ? “   ਮੈਂ ਕੈਨੇਡਾ ਜਾਣ ਦੇ ਚੱਕਰ ਵਿੱਚ ਨਹੀਂ ਪੜਤੀ ਹਮਾਰੀ ਤੋਂ ਇਧਰ ਹੀ ਕੈਨੇਡਾ ਹੈ। ਕਈ ਹਵਾਈ ਜਹਾਜ਼ ਵਿੱਚੋਂ ਉਤਰੇ ਲੋਗੋ ਕੋ, ਹਲਕੇ ਕਰ ਦੇਤੀ ਹੂੰ।    ਸਿਸਟਰ-ਇਨ-ਲਾ ਸਾਡੇ ਕੋਲ ਐਸੇ ਪਜਾਮਿਆਂ, ਕੱਪੜਿਆਂ ਤੋਂ ਬਗੈਰ ਹੁੰਦਾ ਹੀ ਕੀ ਹੈ? ਇਹ ਵੀ ਸੁੱਖੀ ਨੇ ਖ਼ਰੀਦ ਕੇ, ਅਟੈਚੀ ਵਿੱਚ ਪਾ ਦਿੱਤਾ।    ਕੈਨੇਡਾ ਕੇ ਲੋਗ ਕੱਪੜੇ ਐਸੇ ਪਹਿਨਤੇ ਹੈ। ਬਿਲਕੁਲ ਊਲ-ਜਲੂਲ ਜੈਸੇ ਬੱਚੇ    ਜੈਸੇ ਤੇਰੀ ਹਿੰਦੀ, ਪੰਜਾਬੀ ਵਿੱਚ ਘੁਸ ਜਾਂਦੀ ਹੈ। ਤੂੰ ਇਕੱਲੀ ਨੇ, ਮੱਖਣ ਤੇ ਮੰਮੀ ਡੈਡੀ ਨੂੰ ਹਮਤੋ, ਤੁਮਤੋ ਕਰਨੇ ਲਾ ਲਿਆ। ਇਹ ਪੂਰਾ ਟੱਬਰ ਤੈਨੂੰ ਪੰਜਾਬਣ ਨਹੀਂ ਬੱਣਾਂ ਸਕਿਆ।  ਮੱਖਣ ਹੱਸਣ ਲੱਗ ਗਿਆ। ਉਸ ਨੇ ਕਿਹਾ, “ ਇੱਥੋਂ ਹੀ ਪਰਿਵਾਰ ਤੋਂ ਬਾਹਰਲਿਆਂ ਬੰਦਿਆਂ ਦੀ ਪਛਾਣ ਆਉਂਦੀ ਹੈ। ਸਾਡਾ ਬਾਹਰੋਂ ਜੀਜਾ ਆਇਆ ਹੋਇਆ ਹੈ। ਜੀਜਾ ਅੰਗਰੇਜੀ, ਪੰਜਾਬੀ ਬੋਲਦਾ ਹੈ। ਮੇਨਕਾ ਦੀ ਪਛਾਣ ਹਿੰਦੀ ਤੋਂ ਆਉਂਦੀ ਹੈ। ਇਹ ਪੰਜਾਬ ਤੋਂ ਬਾਹਰੋਂ ਹੈ। ਦੋਨੇਂ ਹੀ ਸਾਡੇ ਟੱਬਰ ਵਿੱਚ ਨਹੀਂ ਰਲਦੇ, ਅਲੱਗ ਹੀ ਪਛਾਣ ਹੈ।  ਮੈਨੇ ਤੋਂ ਪੰਜਾਬੀ ਸੂਟ ਪਹਿਨਾਂ ਹੈ। ਆਜ ਤੋਂ ਪੂਰੀ ਪੰਜਾਬਣ ਬੱਣੀ ਹੂੰ। “ “ ਭਗਵਾਨੇ ਇਹ ਬੋਲੀ ਵੀ ਬਦਲਣੀ ਪੈਣੀ ਹੈ। ਤੇਰੀ ਬਾਤ ਸੁੰਨ ਕੇ, ਮੈਨੂੰ ਵੀ ਤੂੰ ਗੱਡੀਆਂ ਵਾਲੀ ਲੱਗਦੀ ਹੈ। ਕਿਥੇ ਸ਼ਰੀਫ਼ ਦੇਸੀਆਂ ਦੇ ਮਗਰ ਲੱਗ ਗਈ? “ “ ਉਏ ਮੇਰੇ ਕੋ ਕਿਆ ਕਹਾ ਤੂੰ ਨੇ? ਮੈਂ ਹੂੰ ਠਾਣੇਦਾਰਨੀ। ਅਬੀ ਕੀ ਅਬੀ ਅੰਦਰ ਕਰਦੂਗੀ। ਕੋਈ ਮਾਂ ਕਾ ਲਾਲ ਜ਼ਮਾਨਤ ਨਹੀਂ ਦੇ ਪਾਏਗਾ।  “ “ ਤੇਰੇ ਮੂਹਰੇ ਹੱਥ ਬੰਨੇ ਰੋਟੀ ਖਾਂਣ ਵੇਲੇ ਕੋਈ ਸਿਆਪਾ ਨਾਂ ਪਾ ਦੇਵੀ। ਘਰ ਜਮਾਈ ਆਇਆ ਹੈ। ਸਾਉਣ ਦਾ ਪ੍ਰਬੰਧ ਕਰਦੇ। 
ਘਰ ਵਿੱਚ ਕਮਰੇ ਤਿੰਨ ਹੀ ਸਨ। ਮੱਖਣ ਵਾਲੇ ਕਮਰੇ ਵਿੱਚ ਨਿੰਦਰ ਨੂੰ ਮੱਖਣ ਦੇ ਨਾਲ ਵਾਲਾ ਬੈੱਡ ਦਿੱਤਾ ਸੀ। ਸੁੱਖੀ ਦੀ ਮੰਮੀ ਬਹੂ ਕੋਲ ਪੈ ਗਈ। ਮੱਖਣ ਦਾ ਡੈਡੀ ਇਕੱਲਾ ਹੀ ਪੈ ਗਿਆ ਸੀ। ਨਿੰਦਰ ਨੇ ਪੁੱਛਿਆ, “ ਮੱਖਣਾਂ ਤੂੰ ਮੇਰੇ ਕਮਰੇ ਵਿੱਚ ਕਿਉਂ ਸੌਣ ਲੱਗਾ ਹੈ? ਤੂੰ ਆਪਦੀ ਵਹੁਟੀ ਨਾਲ ਸੌਂ ਜਾ ਕੇ। “ “ ਵਹੁਟੀ ਨਾਲ ਮੰਮੀ ਸੌ ਗਈ ਹੈ। ਅੱਜ ਤਾਂ ਮੈਂ ਤੇਰੇ ਕਮਰੇ ਵਿੱਚ ਹੀ ਸੌਂਵਾਂਗਾ।    ਕੀ ਤੁਹਾਡੇ ਬੁੜਾ, ਬੁੜੀ ਅੱਡ-ਅੱਡ ਪੈਂਦੇ ਹਨ? ਕੀ ਉਨ੍ਹਾਂ ਦੀ ਤੇ ਤੇਰੀ ਵਹੁਟੀ ਨਾਲ ਬਣਦੀ ਨਹੀਂ ਹੈ? ਯਾਰ ਇਹ ਤਾਂ ਬਹੁਤ ਮਾੜਾ ਕੰਮ ਹੈ। ਮੈਂ ਸੁੱਖੀ ਨਾਲ ਜਿੰਨਾ ਵੀ ਲੜੀ ਜਾਵਾਂ। ਪਰ ਮੈਂ ਕਦੇ ਆਪਣੀ ਪਤਨੀ ਤੋਂ ਬਿਸਤਰ ਅਲੱਗ ਨਹੀਂ ਕਰਦਾ।  ਮੱਖਣ ਨੂੰ ਉਸ ਦੀਆਂ ਗੱਲਾਂ ਉੱਤੇ ਗ਼ੁੱਸਾ ਆ ਰਿਹਾ ਸੀ। ਉਸ ਨੇ ਠਰਮੇ ਨਾਲ ਕਿਹਾ, “ ਇਹ ਤਾਂ ਤੇਰੇ ਆਏ ਕਰਕੇ ਅਸੀਂ ਇਸ ਤਰਾਂ ਪਏ ਹਾਂ। ਮੰਮੀ-ਡੈਡੀ ਤੇ ਅਸੀਂ ਦੋਵੇਂ ਪਤੀ-ਪਤਨੀ ਇੱਕ ਦੂਜੇ ਦਾ ਵਿਸਾਹ ਨਹੀਂ ਕਰਦੇ। ਸਾਡੇ ਵਿੱਚ ਬਹੁਤ ਪਿਆਰ ਹੈ। “ “ ਯਾਰ ਪਰਦੇ ਪਾਉਣ ਨੂੰ ਰਹਿੱਣ ਦੇ। ਬਿਚਾਰੀ ਠਾਣੇਦਾਰਨੀ ਉਦਾ ਹੀ ਰੋਹਬ ਮਾਰੀ ਜਾਂਦੀ ਹੈ। ਐਸਾ ਬੰਦਾ ਅੰਦਰੋਂ, ਫੋਕੇ ਫਾਇਰ ਵਰਗਾ ਹੁੰਦਾ ਹੈ। ਹੋਰ ਤਾਂ ਛੱਡੋ ਢੰਗ ਨਾਲ ਸੌਣਾ ਹੀ ਸਿੱਖ ਲਵੋ। ਮੈਂ ਤਾਂ ਰਾਤ ਕੱਟ ਕੇ ਚਲਾ ਜਾਣਾ ਹੈ। ਘਰ ਕੋਈ ਵੀ ਆਵੇ। ਮਹਿਮਾਨ ਨੂੰ ਅਲੱਗ ਹੀ ਸੌਣ ਨੂੰ ਕਮਰਾ ਦੇਣਾ ਚਾਹੀਦਾ ਹੈ। ਪਰਿਵਾਰ ਵਿੱਚ ਵੰਡੀਆ ਨਹੀਂ ਪਾਉਣੀਆਂ ਚਾਹੀਦੀਆਂ। 

ਨਿੰਦਰ ਦੀ ਅੱਖ ਲੱਗਣ ਹੀ ਲੱਗੀ ਸੀ ਸੁੱਖੀ ਦਾ ਫ਼ੋਨ ਆ ਗਿਆ। ਸੁੱਖੀ ਨੇ ਪੁੱਛਿਆ, “ ਕੀ ਤੂੰ ਅੱਜ ਮੇਰੇ ਪਿੰਡ ਹੀ ਹੈ? ਮੇਰੇ ਮੰਮੀ  ਡੈਡੀ ਕਿਵੇਂ ਹਨ? “ “ ਹਾਂ ਇੱਥੇ ਹੀ ਹਾਂ। ਮੈਂ ਤੇ ਮੱਖਣ ਇੱਕੋ ਕਮਰੇ ਵਿੱਚ ਸੁੱਤੇ ਹੋਏ ਹਾਂ। ਮੰਮੀ ਡੈਡੀ ਠੀਕ ਹਨ।  ਸੁੱਖੀ ਨੂੰ ਲੱਗਾ ਕਿ ਕੋਈ ਗੜਬੜ ਹੈ। ਉਸ ਨੇ ਪੁੱਛਿਆ, “ ਅੱਜ ਠਾਣੇਦਾਰਨੀ ਮੰਮੀ ਨਾਲ ਕਿਉਂ ਪਈ ਹੈ? ਕੀ ਦੋਨਾਂ ਵਿੱਚ ਕੋਈ ਝਗੜਾ ਹੋਇਆ ਹੈ? “   ਮੈਨੂੰ ਵੀ ਇਹੀ ਲੱਗਦਾ ਹੈ। ਸਾਰਾ ਟੱਬਰ ਅਜੀਬ ਜਿਹੀਆਂ ਹਰਕਤਾਂ ਕਰਦਾ ਹੈ। ਰੋਟੀ ਖਾਣ ਵੇਲੇ ਤੱਕ, ਤਾਂ ਸਾਰੇ ਹੱਸ ਖੇਡ ਰਹੇ ਸਨ। ਸੌਣ ਵੇਲੇ ਸਬ ਚੋਰਾਂ ਵਾਗ ਅੰਦਰ ਵੜ ਗਏ। ਪਾਜ ਖੁੱਲ ਗਿਆ। ਤੂੰ ਹੀ ਆਪਦੇ ਭਰਾ ਨੂੰ ਪੁੱਛ ਲੈ।  ਨਿੰਦਰ ਨੇ ਫ਼ੋਨ ਮੱਖਣ ਨੂੰ ਫੜਾ ਦਿੱਤਾ। ਉਸ ਨੇ ਪੁੱਛਿਆ, “ ਸੁੱਖੀ ਖ਼ੈਰ ਹੈ। ਤੂੰ ਅੱਧੀ ਰਾਤ ਨੂੰ ਫ਼ੋਨ ਕੀਤਾ ਹੈ। “ “ ਮੇਰੇ ਕੋਲ ਤਾਂ ਦੁਪਹਿਰ ਦੇ 12 ਵੱਜ ਰਹੇ ਹਨ। ਭਰਜਾਈ ਨਾਲ ਗੱਲ ਕਰਾਦੇ। “ “ ਉਹ ਦੂਜੇ ਕਮਰੇ ਵਿੱਚ ਸੁੱਤੀ ਪਈ ਹੈ। ਸਵੇਰੇ ਗੱਲ ਕਰ ਲਈ। “ “  ਤੁਹਾਡਾ ਨਵਾਂ ਵਿਆਹ ਹੋਇਆ ਹੈ। ਤੁਸੀਂ ਅਲੱਗ- ਅਲੱਗ ਕਿਉਂ ਸੁੱਤੇ ਹੋਏ ਹੋ? ਕੀ ਕੋਈ ਝਗੜਾ ਹੋ ਗਿਆ ਹੈ? ਮੰਮੀ ਜਾਂ ਡੈਡੀ ਨੂੰ ਫ਼ੋਨ ਫੜਾ।    ਉਹ ਵੀ ਸੁੱਤੇ ਹੋਏ ਹਨ। ਨਿੰਦਰ ਨੂੰ ਇਕੱਲਾ ਨਹੀ ਛੱਡਣਾਂ ਚਾਹੁੰਦੇ ਸੀ। ਐਸੀ ਕੋਈ ਗੱਲ ਨਹੀਂ ਹੈ।   ਇਹ ਕਿਹੜਾ ਬੱਚਾ ਹੈ। ਬਈ ਇਕੱਲਾ ਡਰੇਗਾ। ਮੰਮੀ-ਡੈਡੀ ਨੇ ਕਿਹੜਾ ਨੌਕਰੀ ਉੱਤੇ ਜਾਣਾ ਹੈ? ਜਗਾ ਕੇ ਫ਼ੋਨ ਫੜਾ ਸਕਦਾ ਹੈ। ਹੁਣ ਤਾਂ ਮੈਨੂੰ ਪੂਰਾ ਛੱਕ ਹੋ ਗਿਆ। ਕੋਈ ਤਾਂ ਗੱਲ ਹੈ। ਅਜੇ ਚਾਰ ਦਿਨ ਵਿਆਹ ਹੋਏ ਨੂੰ ਹੋਏ ਹਨ।  ਮੱਖਣ ਨੇ ਕਿਹਾ,    ਅਸੀਂ ਪੰਜਾਬ ਵਾਲੇ ਅਜੇ ਕੈਨੇਡਾ ਵਾਲੇ ਨਹੀਂ ਹਾਂ। ਰਾਤ ਨੂੰ ਵੀ ਡਾਲਰ ਇਕੱਠੇ ਕਰਨ ਨੂੰ ਜਾਗਦੇ ਰਹੀਏ। ਕੋਈ ਲੱਖ ਰੁਪਿਆ ਵੀ ਦੇਵੇ। ਪੰਜਾਬ ਵਾਲੇ ਸੁੱਤੇ ਨਹੀਂ ਉੱਠਦੇ। ਪਰਾਉਣੇ ਆਏ ਤੋਂ, ਉਸ ਦਾ ਜੀਅ ਲਗਾਉਣ ਲਈ ਕੋਲੋਂ ਰਹਿਣਾ ਜ਼ਰੂਰੀ ਹੁੰਦਾ ਹੈ। ਹੱਦ ਹੋ ਗਈ, ਇਹੀ ਹੁਣ ਤੱਕ ਨਿੰਦਰ ਨਾਲ ਮੱਥਾ ਮਾਰਦਾ ਰਿਹਾ ਹਾਂ। ਹੁਣ ਤੂੰ ਸ਼ੁਰੂ ਹੋ ਗਈ। ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ, ਉਸ ਨੂੰ ਸਿਰ ਚਾੜ੍ਹ ਲੈਣਾ ਹੈ। ਉਹ ਤਾਂ ਅੱਗੇ ਹੀ ਸਿਰ ਉੱਤੇ ਨੱਚਦੀ ਹੈ। 
ਫ਼ੋਨ ਕੱਟਿਆ ਗਿਆ ਸੀ। ਸੁੱਖੀ ਦਾ ਹੱਥ ਆਪਣੇ ਵਾਲਾ ਵਿੱਚ ਚਲਾ ਗਿਆ। ਉਸ ਦੇ ਵਾਲਾਂ ਵਿੱਚ ਟੰਗਿਆ ਵਾਲਾਂ ਦਾ ਵਿਗ ਖਿਸਕ ਗਿਆ ਸੀ।  ਉਸ ਨੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ। ਉਸ ਦੇ ਬੁੱਲ੍ਹ, ਅੱਖਾਂ, ਨੱਕ ਮੋਟੇ ਸਨ। ਕੱਟੇ ਹੋਏ ਵਾਲਾਂ ਨਾਲ ਮੁੰਡਾ ਹੀ ਲੱਗਦੀ ਸੀ। ਉਸ ਨੂੰ ਆਪਣੇ-ਆਪ ਦੀ ਸ਼ਕਲ ਅਜੀਬ ਜਿਹੀ ਲੱਗੀ। ਉਸ ਨੂੰ ਲੱਗਾ, ਲੰਬੇ ਵਾਲਾਂ ਨਾਲ ਜ਼ਿਆਦਾ ਸ਼ਾਨ ਹੈ।  ਉਸ ਨੂੰ  ਚਾਰ ਕੁ ਇੰਚ ਦੇ ਵਾਲਾਂ ਤੋਂ ਨਫ਼ਰਤ ਜਿਹੀ ਆਈ। ਉਸ ਨੇ ਲੰਬੇ ਵਾਲਾਂ ਦਾ ਵਿਗ ਠੀਕ ਕਰਕੇ, ਸਿਰ ਉੱਤੇ ਲੈ ਲਿਆ। ਉਹ ਸੋਚ ਰਹੀ ਸੀ, ਔਰਤ ਲੰਬੇ ਵਾਲਾਂ ਵਿੱਚ ਹੀ ਸੁੰਦਰ ਲੱਗਦੀ। ਪਤਾ ਨਹੀਂ ਕਿਵੇਂ ਔਰਤਾਂ ਸਿਰ ਮੁੰਨਾ ਲੈਂਦੀਆਂ ਹਨ? ਉਸ ਨੂੰ ਪੁਰਾਣੀ ਗੱਲ ਯਾਦ ਆ ਗਈ। ਉਸ ਦੇ ਪਿੰਡ ਵਿੱਚ ਚਾਰ ਕੁ ਘਰ ਐਸੇ ਸਨ। ਉਹ ਕਿਸੇ ਨਾਲ ਮਿਲ ਵਰਤਣ ਨਹੀਂ ਰੱਖਦੇ ਸਨ। ਅਜੀਬ ਜੀਵਨ ਜਿਉਂ ਰਹੇ ਸਨ। ਉਨ੍ਹਾ ਦੀ ਇੱਕ ਨੌਜਵਾਨ ਔਰਤ ਦਾ ਪਤੀ ਮਰ ਗਿਆ ਸੀ। ਉਹ ਬਹੁਤ ਸੁੰਦਰ ਸੀ। ਉਸ ਦੇ ਗਜ ਲੰਬੇ ਕੇਸ ਸਨ। ਵਾਲ ਨੂੰ ਢੱਕ ਕੇ ਹੀ ਰੱਖਦੀ ਸੀ। ਪਤੀ ਦੇ ਮਰਨ ਪਿੱਛੋਂ ਉਸ ਦੇ ਘਰ ਉਨ੍ਹਾਂ ਦੇ ਧਰਮ ਦਾ ਗੁਰੂ ਜੀ ਆਇਆ। ਹੋਰ ਔਰਤਾਂ ਉਸ ਔਰਤ ਦੇ ਦੁਆਲੇ ਇਕੱਠੀਆਂ ਹੋ ਗਈਆਂ ਸਨ। ਉਸ ਦੇ ਸਿਰ ਦੇ ਵਾਲ ਖਿੱਚ-ਖਿੱਚ ਕੇ, ਜੜਾਂ ਤੋਂ ਪੱਟਣ ਲੱਗ ਗਈਆਂ। ਵਾਲਾ ਤੋਂ ਹੱਥ ਤਿੱਲਕਦਾ ਸੀ। ਹੱਥਾਂ ਨੂੰ ਸੁਆਹ ਲਾ ਕੇ, ਇੱਕ-ਇੱਕ ਵਾਲ ਖਿੱਚ ਰਹੀਆਂ ਸਨ। ਉਹ ਔਰਤ ਚੀਕਾਂ ਮਾਰ ਕੇ ਰੋ ਰਹੀ ਸੀ। ਗੁਰੂ ਜੀ ਨੇ ਕਿਹਾ, “ ਤੇਰੇ ਵਾਲ ਇਸ ਲਈ ਪੱਟ ਰਹੇ ਹਾਂ। ਤੂੰ ਜਵਾਨ ਹੈ। ਤੇਰੇ ਵਾਲਾਂ ਵੱਲ ਦੇਖ ਕੇ, ਕੋਈ ਮਰਦ ਮੋਹਿਤ ਨਾਂ ਹੋ ਜਾਵੇ। ਸਿਰ ਮੁੰਨੀ, ਮੂਨੜੀ ਵੱਲ ਕੋਈ ਨਹੀਂ ਦੇਖਦਾ।  ਉਸ ਦੇ ਵਾਲ ਪੱਟ-ਪੱਟ ਕੇ, ਪੂਰੀ ਗੰਜੀ ਕਰ ਦਿੱਤਾ ਸੀ। ਅਜੇ ਭਾਰਤ ਵਿੱਚ ਕਹਾਵਤ ਹੀ ਹੈ। ਔਰਤ ਦੀ ਗਿੱਚੀ ਪਿੱਛੇ ਮੱਤ ਹੈ। ਸ਼ਾਇਦ ਮੱਤ ਬਾਹਰ ਕਰਨ ਲਈ ਗੰਜ ਕੱਢਣ ਦੀ ਲੋੜ ਪਈ ਹੋਣੀ ਹੈ। ਔਰਤ ਦਾ ਦੂਜਾ ਨਾਮ ਝੂੱਕਣਾਂ ਤੇ ਸਹਿਣਸ਼ੀਲਤਾ ਹੈ।

ਲੋਕਾਂ ਦੇ ਹੇਅਰ ਸਟੀਲ ਬਣਾਉਣ ਦੇ ਵੀ ਬੜੇ ਤਰੀਕੇ ਹਨ। ਕਈ ਸਿਰ ਦੇ ਵਾਲ ਨਹੀਂ ਹੋਣ ਦਿੰਦੇ। ਕਈਆਂ ਦੇ ਵਾਲ ਲੜਦੇ ਹਨ। ਕਈ ਦਾੜ੍ਹੀ ਦੇ ਬੜੇ ਸਟਾਈਲ ਬਣਾਉਂਦੇ ਹਨ। ਮਰਦ ਗੁੱਤਾਂ ਕਰੀ ਫਿਰਦੇ ਹਨ। ਔਰਤਾਂ ਵਾਂਗ ਪਿੱਛੇ ਜੂੜਾ ਵੀ ਬਣਾਂ ਕੇ ਰੱਖਦੇ ਹਨ। ਕਈ ਲੰਬੇ ਵਾਲਾਂ ਵਾਲੇ ਵੀ ਵਾਲਾਂ ਦੀ ਸੰਭਾਲ ਨਹੀਂ ਕਰਦੇ। ਖੁੱਲ੍ਹੀਆਂ ਜੱਟਾਂ ਖਿੰਡਾਈ ਫਿਰਦੇ ਹਨ। ਕਈ ਵਾਲ ਧੋਂਦੇ ਵੀ ਨਹੀਂ ਹਨ। ਜੇ ਕਿਸੇ ਦੇ ਵਾਲ ਨਾਂ ਹੋਣ ਗੰਜ ਹੋਵੇ। ਮੂੰਹ, ਮੱਥਾ ਹੀ ਬਦਲ ਜਾਂਦਾ ਹੈ। ਅਗਲਾ ਆਪ ਹੀ ਇਸ ਗੰਜ ਨੂੰ ਲਕਾਉਂਦਾ ਫਿਰਦਾ ਹੈ। ਕਈਆਂ ਨੂੰ ਵਾਲਾ ਦਾ ਭਾਰ ਲੱਗਦਾ ਹੈ। ਅੱਜ ਕਲ ਬਹੁਤੇ ਲੋਕ ਔਰਤਾਂ-ਮਰਦ ਹਜਾਮਤ ਕਰਾ ਕੇ ਰੱਖਦੇ ਹਨ। ਕਈ ਵਾਲ ਕੱਟਣ ਵਾਲੇ ਨੂੰ ਦਾਨ ਦੇਣ ਨੂੰ, ਕੈਂਸਰ ਦੇ ਨਾਮ ਉੱਤੇ ਵੀ ਆਪਣਾ ਗੰਜ ਕਢਾ ਲੈਂਦੇ ਹਨ। ਕਈ ਬੰਦੇ ਗੰਜ ‘ਤੇ ਵਾਲ ਉਗਾਉਣ ਦੇ ਤਰੀਕੇ ਵਰਤਦੇ ਹਨ। ਕਈ ਧਰਮਾਂ ਵਾਲੇ ਵਾਲ ਕੱਟਣ ਨੂੰ ਸਖ਼ਤ ਮਨਾਂ ਕਰਦੇ ਹਨ। ਕਈ ਟੁੱਟੇ, ਝੜੇ ਵਾਲਾਂ ਨੂੰ ਸੰਭਾਲ ਕੇ ਰੱਖਦੇ ਹਨ। ਸਾਂਭ ਕੇ ਪਤਾ ਨਹੀਂ ਕਿਥੇ ਰੱਖਣੇ ਹਨ? ਜੀਵ, ਬਨਸਪਤੀ ਦੁਨੀਆ ਦੀ ਹਰ ਚੀਜ਼  ਸਬ ਕੁੱਝ ਨਾਸਵਾਨ ਹੈ।

Comments

Popular Posts