ਵੱਡੇ ਸ਼ਿਕਾਰੀ ਜ਼ੈਲਦਾਰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮੈਂ ਹੋਰਾਂ ਲਿਖਾਰੀਆਂ ਵਾਂਗ ਇਹ ਨਹੀਂ ਲਿਖਦੀ ਮੇਰੀ ਲਿਖੀ ਕਹਾਣੀ ਅਸਮਾਨ ਵਿਚੋਂ ਬੋਚੀ ਗਈ ਹੈ। ਕਿਸੇ ਦੀ ਜ਼ਿੰਦਗੀ ਨਾਲ ਮਿਲਦੀ ਹੋਵੇ, ਮੈਂ ਜ਼ੁੰਮੇਵਾਰ ਨਹੀਂ ਹਾਂ। ਮੈਂ ਅੱਖੀਂ ਦੇਖ ਕੇ ਲਿਖਦੀ ਹਾਂ। ਹਰ ਕਹਾਣੀ ਮੇਰੇ ਸਾਹਮਣੇ ਆਂਢ ਗੁਆਂਢ ਵਿੱਚ ਇਸੇ ਦੁਨੀਆਂ ਨਾਲ ਵਾਪਰੀ ਹੈ। ਪਿਛਲੇ ਮਹੀਨੇ ਦੋ ਬਿਜ਼ਨਸ ਪਾਰਟਨਰ ਰੈਸਟੋਰੈਂਟ ਵਿੱਚ ਸ਼ਿਕਾਰ ਕਤਲ ਕੀਤੇ ਜਾਨਵਰ ਦੇ ਪੱਟ ਚੂੰਡਦੇ ਹੋਏ ਖਾਂਦੇ-ਖਾਂਦੇ ਬਹਿਸ ਪਏ। ਇਹ ਹੁਣ 45 ਸਾਲਾਂ ਦੇ ਹਨ। ਇਕੱਠੇ ਸਕੂਲ ਵਿੱਚ ਪੜ੍ਹੇ ਤੇ ਉਸ ਪਿਛੋਂ 6 ਮਹੀਨਿਆਂ ਵਿੱਚ ਕਾਰਾ ਦੀ ਬਾਡੀ ਠੀਕ ਕਰਨ ਦਾ ਕੋਰਸ ਕਰਕੇ ਸਰਟੀਫਿਕੇਟ ਲੈ ਲਿਆ। ਦੋਨਾਂ ਦੋਸਤਾਂ ਬਿਜ਼ਨਸ ਪਾਰਟਨਰ ਨੇ 30 ਸਾਲ ਲੋਕਾਂ ਤੇ ਇੰਨਸ਼ੋਰੈਂਸ ਤੋਂ ਬੜਾ ਪੈਸਾ ਵਡਿਆ। ਅੱਜ ਕਲ ਉਸ ਪੈਸੇ ਨੂੰ ਵੰਡਣ ਲਈ ਕਾਫ਼ੀ ਬਹਿਸ ਚੱਲ ਰਹੀ ਸੀ। ਰੈਸਟੋਰੈਂਟ ਵਿੱਚ ਇੱਕ ਨੇ ਦੂਜੇ ਦੇ ਸਟੇਕ ਕੱਟਣ ਵਾਲ ਚਾਕੂ ਗਲ਼ ਤੇ ਪੂਰੀ ਮਰਦਾਨਾ ਸ਼ਕਤੀ ਨਾਲ ਮਾਰ ਦਿੱਤਾ। ਦੂਜੇ ਨੂੰ ਜੋ ਜ਼ੈਲਦਾਰ ਸੀ, ਅੱਜ ਪਤਾ ਲੱਗਾ ਚਾਕੂ ਦੀ ਧਾਰ ਦੀ ਪੀੜ ਕੀ ਹੁੰਦੀ ਹੈ? ਜਦੋਂ ਆਪਣੇ ਹੀ ਮੂਹਰੇ ਆਪਣੇ ਹੀ ਖ਼ੂਨ ਦਾ ਢੇਰ ਲੱਗ ਗਿਆ। ਜਾਨਵਰ ਖਾ-ਖਾ ਕੇ ਪਾਲੀ ਮੋਟੀ ਗਰਦਨ ਤੇ 6 ਇੰਚ ਲੰਬਾ ਤੇ ਅੱਧਾ ਇੰਚ ਡੂੰਘਾ ਜ਼ਖ਼ਮ ਹੋ ਗਿਆ। ਇਹ ਦੋਨੇਂ ਬੇਜ਼ਬਾਨ ਜਾਨਵਰਾਂ ਦੇ ਸ਼ਿਕਾਰੀ ਵੀ ਹਨ। ਦੋਨਾਂ ਨੇ ਗੰਨਾਂ ਰੱਖੀਆਂ ਹਨ। ਵੱਡੇ ਸ਼ਿਕਾਰੀ ਜ਼ੈਲਦਾਰ ਹਿਰਨ, ਖ਼ਰਗੋਸ਼ ਤੇ ਹੋਰ ਬੇਜ਼ਬਾਨ ਜਾਨਵਰਾਂ ਦਾ ਸ਼ਿਕਾਰ ਕਰਦੇ ਰਹਿੰਦੇ ਹਨ। ਆਪੇ ਹੀ  ਜਾਨਵਰਾਂ ਦੀ ਖੱਲ ਉਧੇੜਦੇ ਹਨ ਤੇ ਟੋਟੇ ਕਰਦੇ ਹਨ। ਜ਼ੈਲਦਾਰ ਦਾ ਬਾਪ ਵੀ ਹਰ ਸਮੇਂ ਘਰ ਤੋਂ ਬਾਹਰ ਜਾਣ ਲੱਗਾ, ਸੌਣ ਲੱਗਾ ਬੰਦੂਕ ਗਲ਼ ਨਾਲ ਲਾ ਕੇ ਰੱਖਦਾ ਸੀ। ਬੰਦਿਆਂ ਦੀਆਂ ਜ਼ਮੀਨਾਂ ਦੱਬ ਕੇ ਬੇਜ਼ਬਾਨ ਜਾਨਵਰਾਂ ਦਾ ਸ਼ਿਕਾਰ ਵੀ ਕਰਦਾ ਹੁੰਦਾ ਸੀ। ਇੱਕ ਦਿਨ ਉਸ ਨੂੰ ਵੀ ਕਿਸੇ ਨੇ ਸ਼ਿਕਾਰ ਬਣਾ ਲਿਆ। ਪਿੰਡ ਦੇ ਚੁਰਾਹੇ ਵਿੱਚ ਲਾਸ਼ ਵਿਛਾ ਦਿੱਤੀ। ਲੋਕ ਡਰਦੇ ਉਸ ਦੀ ਲਾਸ਼ ਦੇ ਨੇੜੇ ਨਹੀਂ ਜਾ ਰਹੇ ਸਨ। ਜੈਸੀ ਕਰਨੀ ਵੈਸੀ ਭਰਨੀ। ਸਬ ਹਿਸਾਬ ਇਸੇ ਦੁਨੀਆਂ ਵਿੱਚ ਹੋਣੇ ਹਨ। ਕਿਸੇ ਦਾ ਹੱਕ, ਪੈਸਾ ਨਾ ਮਾਰੋ।  ਮਿੱਟੀ ਵਿੱਚ ਰੁਲਗੇ ਵੱਡੇ-ਵੱਡੇ। ਮੌਤ ਦੇ ਅੱਗੇ ਕੋਈ ਨਾ ਖੜੇ।

Comments

Popular Posts