ਭਾਗ 41 ਪਬਲਿਕ ਵਿੱਚ ਨੰਗੇ ਮਰਦਾਂ ਦੀ ਵੀ ਪੂਜਾ ਹੋ ਰਹੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਲੋਕ ਬੜੇ ਸ਼ੈਤਾਨ ਹਨ। ਕਿਸੇ ਪਾਸੇ ਨਹੀਂ ਛੱਡਦੇ। ਜੇ ਤਾਂ ਕੋਈ ਬਹੁਤ ਸੈਕਸੀ ਹੈ। ਉਸ ਨੂੰ ਤੱਕਣਾ ਵੀ ਚਾਹੁੰਦੇ ਹਨ। ਬਹੁਤੇ ਹੱਥ ਆਈ ਬਾਜ਼ੀ ਨਹੀਂ ਛੱਡਦੇ। ਇਕੱਲੀ ਔਰਤ ਦੇਖ ਕੇ ਰੇਪ ਕਰ ਦਿੰਦੇ ਹਨ। ਅੱਖਾਂ ਨਾਲ ਬੇਸ਼ਰਮੀ ਨਾਲ ਦੇਖ ਕੇ, ਚਾਹੇ ਪਿੰਡੇ ਨੂੰ ਛੂਹ ਕੇ, ਚੀਰ-ਫਾੜ ਕਰ ਦੇਣ। ਸੁਆਦ ਵੀ ਲੈਂਦੇ ਹਨ। ਰੇਪ ਕਰਕੇ, ਆਪਦੇ ਬਚਾਊ ਲਈ ਬਲਾਤਕਾਰ ਹੋਣ ਵਾਲੇ ਦੀ ਭੰਡੀ ਵੀ ਕਰਦੇ ਹਨ। ਲੋਕ ਦੋ-ਮੂੰਹੇਂ ਸੱਪ ਹਨ। ਦੋਨੇਂ ਪਾਸੇ ਤੋਂ ਡੰਗਦੇ ਹਨ। ਜੇ ਕੋਈ ਕੁੱਝ ਕਰਨ-ਕਤਰਨ ਜੋਗਾ ਨਹੀਂ ਹੈ। ਜੇ ਸੈਕਸ ਦੇ ਕਾਬਲ ਨਹੀਂ ਹੈ। ਉਸ ਨੂੰ ਵੀ ਲੋਕ ਫਿੱਟੇ ਮੂੰਹ ਜੰਮਣ ਵਾਲਿਆਂ ਦੇ ਕਹਿੰਦੇ ਹਨ। ਜੇ ਕੋਈ ਹਵਸ ਕੱਢਣ ਨੂੰ ਆਪੇ ਸਾਥੀ ਲੱਭ ਲਏ। ਉਸ ਦਾ ਜਿਉਣਾਂ ਮੁਸ਼ਕਲ ਕਰ ਦਿੰਦੇ ਹਨ। ਜੇ ਇਹੀ ਮੱਲ ਲੋਕਾਂ ਦੀ ਰਜ਼ਾ ਮੰਦੀ ਨਾਲ ਮਾਰ ਜਾਵੇ। ਤਾਂ ਪੁੱਛਦੇ ਫਿਰਦੇ ਹਨ। ਕੀ ਮੋਰਚਾ ਮਾਰ ਲਿਆ ਕਿ ਨਹੀਂ? ਕੀ ਕੋਈ ਆਸ ਹੈ? ਕੀ ਬਾਲ-ਬੱਚਾ ਜਮਾ ਲਿਆ ਜਾਂ ਨਹੀਂ? ਇੰਨੀ ਦੇਰੀ ਬੱਚਾ ਪੈਦਾ ਕਰਨ ਵਿੱਚ ਕਿਉਂ ਲੱਗੀ ਹੈ? ਜੋੜੇ ਵਿਚੋਂ ਕੀਹਦੇ ਵਿੱਚ ਕਮੀ ਹੈ? ਦੁਨੀਆ ਕਮਾਲ ਦੀ ਹੈ। ਰਾਜੀ ਨੇ ਕੈਲੋ ਨੂੰ ਆਪਣੇ ਗੁਆਂਢ ਦੀ ਗੱਲ ਦੱਸੀ, “ ਸੂਬੇਦਾਰਾ ਦਾ ਮੁੰਡਾ ਟਰੱਕ ਡਰਾਈਵਰ ਸੀ। ਉਹ ਵਿਆਹ ਦੇ ਚੌਥੇ ਦਿਨ ਲੁਧਿਆਣੇ ਤੋਂ ਬੰਬੇ ਦਾ ਮਾਲ ਲੱਦ ਕੇ ਚਲਾ ਗਿਆ। 15 ਦਿਨਾਂ ਪਿੱਛੋਂ ਵੀ ਮੁੜ ਕੇ ਨਹੀਂ ਆਇਆ। ਉਸ ਦਾ ਝੁਕਾ ਪਤੀ ਦੇ ਚਾਚੇ ਦੇ ਮੁੰਡੇ ਦੇਵਰ ਵੱਲ ਹੋ ਗਿਆ। ਘਰ ਦੀਆਂ ਬੂੜੀਆਂ ਨਵੀਂ ਨਵੇਲ ਦੁਲਹਨ ਕੋਲ ਹੀ ਰਹਿੰਦੀਆਂ ਤੇ ਸੌਂਦੀਆਂ ਸਨ। ਉਹ ਔਰਤਾਂ ਦੇ ਸਖ਼ਤ ਪਹਿਰੇ ਤੋਂ ਅੱਕ ਗਈ। ਇੱਕ ਦਿਨ ਉਸ ਨੇ ਪੂਰੇ ਪਰਿਵਾਰ ਨੂੰ ਦੱਸ ਦਿੱਤਾ,” ਮੈਂ ਅੱਜ ਪਤੀ ਦੇ ਚਾਚੇ ਦੇ ਮੁੰਡੇ ਨਾਲ ਚੁਬਾਰੇ ਵਿੱਚ ਸੌਣ ਜਾ ਰਹੀ ਹਾਂ। ਚਾਚੇ ਦੇ ਮੁੰਡੇ ਨੇ ਝੱਟ ਕਹਿ ਦਿੱਤਾ, “ ਜੇ ਇਹ ਮੇਰੇ ਨਾਲ ਸੌਣਾ ਚਾਹੁੰਦੀ ਹੈ। ਇਸ ਦੀ ਮਰਜ਼ੀ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਹੈ। ਦੋਨਾਂ ਨੇ ਚੁਬਾਰੇ ਅੰਦਰ ਵੜ ਕੇ ਕੁੰਢਾ ਮਾਰ ਲਿਆ। ਕੈਲੋ ਨੇ ਪੁੱਛਿਆ, “ ਉਹ ਤਾਂ ਦੇਵਰ ਭਾਬੀ ਸਨ। ਹਾਸਾ ਠੱਡਾ, ਮਜ਼ਾਕ ਚੱਲਦਾ ਰਹਿੰਦਾ ਹੈ। ਤੈਨੂੰ ਕਮਰੇ ਅੰਦਰ ਵਾੜ ਕੇ, ਡੇਰੇ ਵਾਲੇ ਸਾਧ ਨੇ ਵੀ ਕੁੰਡਾ ਲਾ ਲਿਆ ਸੀ। ਦੱਸਿਆਂ ਨਹੀਂ ਅੰਦਰ ਕੀ ਹੋਇਆ? ” “ ਤੂੰ ਮੇਰੇ ਤੋਂ ਪੁੱਛ ਕੇ ਕੀ ਕਰਨਾ ਹੈ? ਤੈਨੂੰ ਮੇਰੇ ਤੋਂ ਪਹਿਲਾਂ ਪਤਾ ਹੈ। ਤੂੰ ਬਾਬਾ ਜੀ ਦੇ ਦਰਸ਼ਨ ਕੀਤੇ ਹਨ। “ “ ਰਾਜੀ ਇਹ ਸਾਹਮਣੇ ਵਾਲਾ ਡੇਰਾ ਨਾਂਗਟੇ ਸਾਧਾਂ ਦਾ ਹੈ। ਇੱਥੋਂ ਵੀ ਮੁਰਾਦਾਂ ਪੂਰੀਆਂ ਹੁੰਦੀਆਂ ਹਨ। “ ਲੋਕ ਸਬ ਪਾਸੇ ਤੁਰੇ ਫਿਰਦੇ ਹਨ। ਕਿਤੋਂ ਤਾਂ ਖ਼ੈਰ ਪਵੇਗੀ। ਉਹ ਡੇਰੇ ਅੰਦਰ ਲੰਘ ਗਈਆਂ। ਇੰਨਾ ਨੂੰ ਲੋਕ ਨੰਗਟੇ ਸਾਧ ਕਹਿੰਦੇ ਸਨ। ਇੰਨਾ ਵਿੱਚ ਸਾਧਾਂ ਵਾਲੀ ਕੋਈ ਗੱਲ ਨਹੀਂ ਸੀ। ਰੰਡੀਆਂ ਵੀ ਪਰਦੇ ਵਿੱਚ ਮਰਦਾਂ ਅੱਗੇ ਨੰਗੀਆਂ ਹੁੰਦੀਆਂ ਹਨ। ਇਹ ਹੱਟੇ-ਕੱਟੇ 15 ਕੁ ਨੌਜਵਾਨ ਮਰਦ ਬਿਲਕੁਲ ਨੰਗੇ ਮਸਤ ਹਾਥੀ ਵਾਂਗ ਡੇਰੇ ਵਿੱਚ ਟਹਿਲ ਰਹੇ ਸਨ। ਵੱਡੀ ਪਦਵੀ ਵਾਲਾ, ਵੱਡੇ ਸਰੀਰ ਵਾਲਾ ਮਰਦ, ਵੱਡੇ ਆਸਣ ਤੇ ਲੱਤਾਂ ਪਸਾਰੀ ਅਲਫ਼ ਨੰਗਾ ਪਿਆ ਸੀ। ਔਰਤਾਂ, ਬੱਚੇ, ਮਰਦ ਉਨ੍ਹਾਂ ਦੇ ਇਸ ਤਰਾਂ ਦਰਸ਼ਨ ਕਰ ਰਹੇ ਸਨ। ਜਿਵੇਂ ਉਨ੍ਹਾਂ ਨੂੰ ਨੰਗੇ ਪਿੰਡੇ ਦਿਸ ਹੀ ਨਾਂ ਰਹੇ ਹੋਣ। ਉਨ੍ਹਾਂ ਸਾਧਾ ਦੇ ਮੂੰਹ ਵਿੱਚ ਆਪ ਔਰਤਾਂ, ਮਰਦ ਹੱਥਾਂ ਨਾਲ ਚੋਗ ਪਾ ਰਹੇ ਸਨ। ਕਦੇ ਕੋਈ ਹੋਰ ਮਰਦ ਜਾਂ ਬਾਪ ਆਪਦੇ ਬੱਚਿਆਂ, ਬੱਚੀਆਂ ਔਰਤਾਂ, ਪਬਲਿਕ ਮੂਹਰੇ, ਐਡੀ ਬੇਸ਼ਰਮੀ ਨਾਲ ਨੰਗ-ਧੜੰਗਾ ਨਹੀਂ ਘੁੰਮ ਸਕਦਾ। ਨੰਗੇ ਮੱਸਟੰਢਿਆਂ ਮੂਹਰੇ ਲੋਕ ਤਿਤਲੀਆਂ ਵਾਂਗ ਡੰਗ ਮਗਾ ਰਹੇ ਸਨ। ਪਬਲਿਕ ਵਿੱਚ ਨੰਗੇ ਮਰਦਾਂ ਦੀ ਵੀ ਪੂਜਾ ਹੋ ਰਹੀ ਹੈ। ਨੰਗੇ ਮਰਦ ਇਸ ਤਰਾਂ ਡਰਾਮਾਂ ਕਰ ਰਹੇ ਸਨ। ਜਿਵੇਂ ਉਨ੍ਹਾਂ ਵੱਲ ਲੋਕਾਂ ਦੇ ਦੇਖਣ ਦਾ ਕੋਈ ਅਸਰ ਹੀ ਨਾਂ ਹੁੰਦਾ ਹੋਵੇ। ਜੋ ਲੋਕ ਆਮ ਸਿੱਧੀ-ਸਾਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਉਨ੍ਹਾਂ ਨੂੰ ਤਾਂ ਜਵਾਨ ਮਰਦ ਦੇਖ ਕੇ ਚੱਕਰ ਆਉਂਦੇ ਹੋਣੇ ਹਨ। ਕਈ ਸ਼ਰਧਾਲੂ ਤਾਂ ਨੰਗੇ ਮਰਦਾਂ ਦੇ ਪਿੰਡੇ ਹੋਰ ਸੁਆਹ ਮਲ ਰਹੇ ਸਨ। ਕਿਸੇ ਸਾਧ ਨੂੰ ਪਾਣੀ ਪਾ ਕੇ ਨਹਾ ਰਹੇ ਸਨ। ਐਸੇ ਬੇਸ਼ਰਮ ਮਚਲੇ ਮਰਦਾਂ ਦੀ ਸਬ ਲਈ ਹਰੀ ਝੰਡੀ ਸੀ। ਜੋ ਲੋਕ ਦਿਨ ਦਿਹਾੜੇ ਬਗੈਰ ਕੱਪੜਿਆਂ ਤੋਂ ਪਬਲਿਕ ਵਿੱਚ ਨਿਸੰਗ ਬੀਚਕ ਰਹੇ ਹਨ। ਉਹ ਰਾਤ ਨੂੰ ਕੀ-ਕੀ ਨਹੀਂ ਕਰ ਸਕਦੇ ਹਨ? ਐਸੇ ਧਨਾਢ, ਲੁੱਚੇ ਮਰਦਾਂ ਲਈ ਕੋਈ ਕਾਨੂੰਨ ਨਹੀਂ ਹੈ। ਜਦੋਂ ਇੰਨਾ ਲੋਕਾਂ ਨੂੰ ਆਮ ਲੋਕਾਂ ਵਾਂਗ ਭੁੱਖ ਲੱਗਦੀ ਹੈ। ਪੇਟ ਸਾਫ਼ ਕਰਨ ਲਈ ਖ਼ਾਲੀ ਕਰਦੇ ਹਨ। ਇਹ ਵੀ ਆਂਮ ਬੰਦੇ ਹਨ। ਪਿੰਡਾ ਧੋਂਦੇ ਹਨ। ਪਬਲਿਕ ਵਿੱਚ ਅੰਗਾਂ ਦੀ ਪ੍ਰਦਰਸ਼ਨੀ ਕਰਕੇ, ਕਿਵੇਂ ਚੈਨ ਨਾਲ ਸ਼ਾਂਤ ਰਹਿੰਦੇ ਹਨ? ਇਹ ਸਬ ਡਰਾਮਾਂ ਹੈ। ਔਰਤਾਂ ਮਰਦ ਇੰਨਾਂ ਕੋਲੋ ਸੈਕਸ ਦੇ ਰੂਪ ਵਿੱਚ ਪ੍ਰਸ਼ਾਦ ਲੈਣ ਜਾਂਦੇ ਹਨ। ਰਲੀ ਮਿਲੀ ਭੁਗਤਦੇ ਹਨ।


Comments

Popular Posts