ਭਾਗ 19 ਚਾਰ ਦੀਵਾਰੀ ਦੀ ਘੁੱਟਣ ਵਿਚੋਂ ਨਿਕਲਦਿਆਂ ਹੀ ਕਈਆਂ ਮੁੰਡੇ-ਕੁੜੀਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਨਸ਼ੇ ਕਰਨ ਨੂੰ ਕੁੜੀਆਂ ਵੀ ਪਿੱਛੇ ਨਹੀਂ ਹਨ। ਸ਼ਹਿਰਾਂ, ਵਿਦੇਸ਼ਾਂ  ਵਿੱਚ ਕਈ ਕੁੜੀਆਂ ਵੀ ਨਸ਼ੇ ਕਰਨ ਲੱਗੀਆਂ ਹੋਈਆਂ ਹਨ। ਪਾਰਟੀਆਂ, ਬਾਰਾਂ, ਪੱਬਾਂ ਵਿੱਚ ਐਸੇ ਨਮੂਨੇ ਦੇਖੇ ਜਾ ਸਕਦੇ ਹਨ। ਬਹੁਤੀਆਂ ਕੁੜੀਆਂ ਦੇ ਪਰਿਵਾਰ ਉਨ੍ਹਾਂ ਦੇ ਕੋਲ ਹੀ ਰਹਿੰਦੇ ਹਨ। ਕਈ ਮਾਪਿਆਂ ਨੇ ਕੁੜੀਆਂ ਇਕੱਲੀਆਂ ਪ੍ਰਦੇਸਾਂ ਵਿੱਚ ਭੇਜੀਆਂ ਹੋਈਆਂ ਹਨ। ਘਰ ਚਾਰ ਦੀਵਾਰੀ ਦੀ ਘੁੱਟਣ ਵਿਚੋਂ ਨਿਕਲਦਿਆਂ ਹੀ ਕਈਆਂ ਮੁੰਡੇ-ਕੁੜੀਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ। ਉਨ੍ਹਾਂ ਦੇ ਚੋਜ ਵਿਗੜੇ ਹੋਏ ਬਾਦਸ਼ਾਹਾਂ ਵਰਗੇ ਹੋ ਜਾਂਦੇ ਹਨ। ਚਰਿੱਤਰ ਵਿੱਚ ਗਿਰਨ ਲਈ ਵੀ ਕਸਰ ਨਹੀਂ ਛੱਡਦੇ। ਲੋਕਾਂ ਦਾ ਮੰਨਣਾ ਹੈ। ਸਿਰਫ਼ ਮੁੰਡੇ ਹੀ ਕੁੜੀਆਂ ਮਗਰ ਫਿਰਦੇ ਹਨ। ਕੁੜੀਆਂ ਵੀ ਮੁੰਡਿਆ ਮਗਰ ਫਿਰਦੀਆਂ ਹਨ। ਮੁੰਡੇ ਡਰਦੇ ਮਾਰੇ ਘਰ ਹੁੰਦੇ ਹੋਏ ਵੀ ਕੁੜੀਆਂ ਤੋਂ ਬਚਣ ਲਈ ਲੁਕਦੇ ਫਿਰਦੇ ਹਨ। ਮੁੰਡੇ-ਕੁੜੀਆਂ ਆਪ ਦੇ ਨਾਲ ਰਹਿਣ ਵਾਲਿਆਂ ਮੁੰਡੇ-ਕੁੜੀਆਂ ਨੂੰ ਦੇਖ ਪਰਖ ਲੈਂਦੇ ਹਨ। ਇਸੇ ਲਈ ਬਹੁਤਿਆਂ ਦਾ ਖ਼ਿਆਲ ਹੁੰਦਾ ਹੈ। ਮੁੰਡੇ-ਕੁੜੀਆਂ ਇੰਡੀਆ ਵਿੱਚੋਂ ਖ਼ਾਸ ਕਰਕੇ ਪੰਜਾਬ ਵਿਚੋਂ ਹੀ ਵਿਆਹ ਕੇ ਲੈ ਆਉਣ। ਕੀ ਇੰਡੀਆ ਵਿੱਚ ਕੋਈ ਖ਼ਾਸ ਹਵਾ, ਪਾਣੀ ਹੈ? ਜੋ ਪੰਜਾਬ ਵਿੱਚ ਹੀ ਵਧੀਆਂ ਨਸਲ ਦੇ ਮੁੰਡੇ-ਕੁੜੀਆਂ ਹਨ। ਦੂਜੀ ਥਾਲ਼ੀ ਵਿੱਚ ਲੱਡੂ ਵੱਡਾ ਲੱਗਦਾ ਹੈ। ਲੋਕ ਵੰਸ਼ ਚਲਾਉਣ ਨੂੰ ਚੱਜ ਦੇ ਖ਼ਾਨਦਾਨ ਦੇ ਸਿੱਧੇ-ਸਾਦੇ ਮੁੰਡੇ-ਕੁੜੀਆਂ ਲੱਭਦੇ ਹਨ। ਜਿਸ ਦੇ ਮੂੰਹ ਵਿੱਚ ਜ਼ੁਬਾਨ ਨਾਂ ਹੋਵੇ। ਗ਼ੁਲਾਮ ਬਣ ਕੇ ਕੰਮ ਕਰਦੇ ਰਹਿਣ। ਉਦਾਂ ਮਨ ਪ੍ਰਚਾਵੇ ਲਈ ਸਬ ਤਰਾਂ ਦੇ ਔਰਤਾਂ-ਮਰਦ ਚੱਲ ਜਾਂਦੇ ਹਨ। ਸ਼ਰਾਬ ਦੇ ਦੋ ਕੁ ਪਿਗ ਪੀ ਕੇ, ਪ੍ਰੇਮ ਸਰੂਰ ਵਿੱਚ ਹੋ ਗਿਆ ਸੀ। ਪ੍ਰੇਮ ਵਰਗੇ ਐਸੇ ਮਰਦ ਹਨ। ਜੋ ਪੀਤੀ ਤੋਂ ਬਿਨਾਂ ਆਪਦੇ ਪੈਰਾਂ ਉੱਤੇ ਖੜ੍ਹੇ ਨਹੀਂ ਹੋ ਸਕਦੇ। ਪ੍ਰੇਮ ਨੇ ਸੋਚਿਆ ਸੀ। ਅੱਜ ਉਸ ਦੀ ਸੁਹਾਗ-ਰਾਤ ਹੈ। ਅੱਜ ਇੰਨੀ ਕੁ ਪੀ ਕੇ ਸਾਰ ਲੈਣਾ ਹੈ। ਉਸ ਨੇ ਬੋਤਲ ਪਰੇ ਰੱਖ ਦਿੱਤੀ ਸੀ। ਉਸ ਦੇ ਡੈਡੀ ਮਿਹਰੂ ਨੇ ਭਾਫ਼ ਲਿਆ ਸੀ। ਜਦੋਂ ਗਲ਼ੀ ਦੇ ਬੰਦੇ ਪ੍ਰੇਮ ਨੂੰ ਟਿੱਚਰਾਂ ਕਰ ਰਹੇ ਸਨ। ਉਹ ਮੂਰਤ ਬਣਿਆ ਸਬ ਕੁੱਝ ਚੁੱਪ-ਚਾਪ ਸੁਣ ਰਿਹਾ ਸੀ। ਮਿਹਰੂ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਠੰਢਾ ਜਿਹਾ ਹੋਇਆ ਬੈਠਾ ਸੀ। ਮਿਹਰੂ ਨੇ ਸੋਚਿਆ, ਪ੍ਰੇਮ ਨੂੰ ਸ਼ੇਰ ਬਣਾਉਣ ਲਈ ਸ਼ਰਾਬ ਪਿਲਾ ਦੇਣੀ ਚਾਹੀਦੀ ਹੈ। ਉਸ ਨੇ ਪ੍ਰੇਮ ਨੂੰ ਕਿਹਾ, “ ਅੱਜ ਮੈਨੂੰ ਬਹੁਤ ਖ਼ੁਸ਼ੀ ਹੈ। ਆਪਾਂ ਦੋਨੇਂ ਇੱਕੋ ਗਲਾਸ ਵਿਚੋਂ ਪਿਗ ਪੀਂਦੇ ਹਾਂ। ਇਹੀ ਤਾਂ ਪਿਉ ਪੁੱਤਰ ਦਾ ਪਿਆਰ ਹੈ। “ “ ਡੈਡੀ ਮੈਨੂੰ ਵੀ ਨਸ਼ਾ ਨਹੀਂ ਹੁੰਦਾ। ਜਿੰਨੀ ਦੇਰ ਤੇਰਾ ਜੂਠਾ ਪਿਗ ਨਾਂ ਪੀ ਲਵਾਂ। “ “ ਸ਼ਰਾਬ ਬੰਦੇ ਨੂੰ ਦਲੇਰ ਬਣਾਂ ਦਿੰਦੀ ਹੈ। ਦਿਲ ਦੀ ਗੱਲ ਬਾਹਰ ਕੱਢ ਦਿੰਦੀ ਹੈ। “ “ ਡੈਡੀ ਮੈਂ ਅੱਜ ਪੀਣੀ ਨਹੀਂ ਸੀ। ਪੀਤੀ ਵਿੱਚ ਕੁੱਝ ਚੇਤੇ ਵੀ ਨਹੀਂ ਰਹਿੰਦਾ। ਕਿਤੇ ਕੋਈ ਊਚ-ਨੀਚ ਨਾਂ ਹੋ ਜਾਵੇ। “ “ ਬੱਲੇ ਉਏ ਪੁੱਤਰਾ, ਪਹਿਲੇ ਦਿਨ ਹੀ ਬੀਵੀ ਅੱਗੇ ਹਥਿਆਰ ਸਿੱਟਣੇ ਚਾਹੁੰਦਾ ਹੈ। ਕੰਨ ਖ਼ੋਲ ਕੇ ਸੁਣ ਲੈ, ਉਹ ਤੇਰੇ ਸਿਰ ਤੇ ਨੱਚਣ ਲੱਗ ਜਾਵੇਗੀ। ਫੱਟਾ-ਫੱਟ ਪਿਗ ਨੂੰ ਖਿੱਚ ਦੇ। ਔਰਤਾਂ ਤੋਂ ਇਸ ਮਾਮਲੇ ਵਿੱਚ ਨਹੀਂ ਡਰੀਦਾ। ਮਰਦ ਬਣ ਜੋਰੂ ਦਾ ਗ਼ੁਲਾਮ ਨਾਂ ਬੱਣਜੀ। ਥੋੜ੍ਹੀ-ਥੋੜ੍ਹੀ ਕਰਕੇ ਦੋਨੇਂ ਕਈ ਪਿਗ ਪੀ ਗਏ ਸਨ। ਦਾਰੂ ਅੰਦਰ ਜਾਂਦੇ ਹੀ ਪ੍ਰੇਮ ਦਾ ਹੋਰ ਪੀਣ ਦਾ ਲਾਲਚ ਜਾਗੀ ਜਾਂਦਾ ਸੀ। ਸ਼ਰਾਬ ਦਾ ਨਸ਼ਾ ਉਸ ਉੱਤੇ ਭਾਰੂ ਹੋ ਗਿਆ ਸੀ। ਮਿਹਰੂ ਤੇ ਪ੍ਰੇਮ ਸੋਫ਼ੇ ਉੱਤੇ ਬੈਠੇ ਇੱਕ ਦੂਜੇ ਉੱਤੇ ਲੁੱਟਕ ਗਏ ਸਨ। ਔਰਤਾਂ ਨੇ ਕੈਲੋ ਨੂੰ ਘੇਰਿਆ ਹੋਇਆ ਸੀ। ਜਿੰਨਾ ਨੇ ਅਜੇ ਤੱਕ ਕੈਲ ਨੂੰ ਨਹੀਂ ਦੇਖਿਆ ਸੀ । ਉਹ ਬਾਰੀ-ਬਾਰੀ ਦੇਖਣ ਆ ਰਹੀਆਂ ਸਨ। ਇੱਕ ਔਰਤ ਨੇ ਕਿਹਾ, “ ਪ੍ਰੇਮ ਦੀ ਵੱਹੁਟੀ ਬਹੁਤ ਸੋਹਣੀ ਹੈ। ਪ੍ਰੇਮ ਤੋਂ ਕਿਤੇ ਵੱਧ ਗੋਰੀ ਚਿੱਟੀ ਹੈ। ਇੱਕ ਹੋਰ ਨੇ ਕਿਹਾ, “ ਇੰਝ ਲੱਗਦੀ ਹੈ। ਜਿਵੇਂ ਵਲੈਤੋਂ ਆਈ ਹੁੰਦੀ ਹੈ। ਹੱਥ ਲਾਇਆ ਮੈਲੀ ਹੁੰਦੀ ਹੈ। ਪ੍ਰੇਮ ਦੀ ਮੰਮੀ ਨੇ ਕਿਹਾ, “ ਇੰਨੀ ਵੀ ਸਿਫ਼ਤ ਨਾਂ ਕਰੋ। ਬਹੂ ਨੂੰ ਨਜ਼ਰ ਲੱਗ ਜਾਵੇ। ਤੁਸੀਂ ਵੀ ਤਾਂ ਸਾਰੀਆਂ ਪਰੀਆਂ ਵਾਂਗ ਇੱਕ ਤੋਂ ਇੱਕ ਚੜ੍ਹਦੀਆਂ ਹੋ। ਸਾਰੀਆਂ ਹੀ ਸੋਹਣੀਆਂ ਲੱਗਦੀਆਂ ਹੋ। ਇੱਕ ਹੋਰ ਨੇ ਕਿਹਾ, “ ਅਸੀਂ ਤਾਂ ਪੁਰਾਣੀਆਂ ਹੋ ਗਈਆਂ ਹਾਂ। ਹੁਣ ਇਸ ਦੇ ਦਿਨ ਹਨ। ਇੱਕ ਬੁੱਢੀ ਔਰਤ ਨੇ ਕਿਹਾ, “ ਕੀ ਸੋਹਣੀ ਨੂੰ ਚੱਟਣਾ ਹੈ? ਇਸ ਦੇ ਸੰਦੂਕ-ਪੇਟੀ ਕਿਤੇ ਦਿਸਦੇ ਨਹੀਂ ਹਨ। ਔਹ ਸਾਬਣ ਦਾਨੀ ਜਿਹੀ ਦੇ ਕੇ ਸਾਰ ਦਿੱਤਾ। ਇੱਕ ਔਰਤ ਨੇ ਜੁਆਬ ਵਿੱਚ ਕਿਹਾ, “ ਬੇਬੇ ਇਸ ਨੇ ਪੇਟੀ ਕੀ ਕਰਨੀ ਹੈ? ਇਸ ਨੇ ਕੈਨੇਡਾ ਚੱਲੀ ਜਾਣਾ ਹੈ। ਪੇਟੀ ਨੂੰ ਸਿਉਂਕ ਨੇ ਖਾਣਾ ਹੈ। “ “ ਅੱਜ ਕਲ ਦੀਆਂ ਬਹੁਤੀਆਂ ਸਿਆਣੀਆਂ ਹਨ। ਚਾਰ ਸੂਟ ਅਟੈਚੀ ਵਿੱਚ ਕੇ ਲੈ ਆਉਂਦੀਆਂ ਹਨ। ਬਿਸਤਰੇ ਸੱਸਾਂ ਤੋਂ ਭਾਲਦੀਆਂ ਹਨ। ਮੇਰੇ ਵਰਗੀ ਵਿਆਹ ਸ਼ਾਦੀ ਵਿੱਚ ਮੰਗਣ ਆ ਜਾਏ ਕੀ ਦੇਵੇਗੀ? “ ਕੋਲੇ ਦਾ ਮਨ ਜੁਆਬ ਦੇਣ ਨੂੰ ਟਪੂਸੀਆਂ ਮਾਰ ਰਿਹਾ ਸੀ। ਜੇ ਐਸੀ ਬੁੱਢੀ ਉਸ ਦੇ ਪੇਕੇ ਘਰ ਹੁੰਦੀ ਜਾਂ ਚਾਰ ਦਿਨ ਹੋਰ ਸਹੁਰੇ ਆਈ ਨੂੰ ਹੋਏ ਹੁੰਦੇ। ਉਸ ਦਾ ਕਹਿਣ ਨੂੰ ਮਨ ਕਰਦਾ ਸੀ, “ ਅੱਜ ਕਲ ਕਿਰਾਏ ਤੇ ਮਿਲ ਜਾਂਦੇ ਹਨ। ਪੈਸੇ ਚਾਹੀਦੇ ਹਨ। ਚਾਹੇ ਖੜ੍ਹੇ ਪੈਰ 20 ਬਿਸਤਰੇ ਖ਼ਰੀਦ ਲਵੋ। ਕਈ ਔਰਤਾਂ ਅਜੇ ਵੀ ਇੱਕ ਦੂਜੀ ਦੇ ਕੰਨ ਵਿੱਚ ਕੁੱਝ ਕਹਿ ਰਹੀਆਂ ਸਨ। ਕੈਲੋ ਨੂੰ ਬੁੱਲ੍ਹ ਹਿੱਲਦੇ ਦੇਖ ਕੇ, ਸਬ ਸਮਝ ਲੱਗ ਰਿਹਾ ਸੀ। ਉਹ ਪ੍ਰੇਮ ਨੂੰ ਭਾਲ ਰਹੀਆਂ ਸਨ। ਉਹ ਕਿਤੇ ਦਿਸਦਾ ਨਹੀਂ ਸੀ। ਰੋਟੀ ਖਾਣ ਦਾ ਵੇਲਾ ਹੋ ਗਿਆ ਸੀ। ਔਰਤਾਂ ਵੀ ਖਾਣਾ ਖਾਣ ਲੱਗ ਗਈਆਂ ਸਨ। ਕੋਲੇ ਨੂੰ ਪ੍ਰੇਮ ਦੀ ਚਾਚੀ ਰੋਟੀ ਖਾਣ ਨੂੰ ਦੇ ਗਈ ਸੀ। ਉਸ ਨੂੰ ਦੱਸ ਗਈ ਸੀ, “ ਪ੍ਰੇਮ ਅਜੇ ਪਾਰਟੀ ਕਰਨ ਵਿੱਚ ਲੱਗਿਆ ਹੋਇਆ ਹੈ। ਤੂੰ ਰੋਟੀ ਖਾ ਕੇ ਆਰਾਮ ਕਰ। ਬਹੁਤ ਥੱਕ ਗਈ ਹੋਵੇਗੀ। “ 

Comments

Popular Posts