ਬਾਬਿਆਂ ਤੋਂ ਡਰੋ, ਪਾਠ ਨਹੀਂ ਬਾਬਿਆਂ ਦੇ ਬਚਨ ਸੁਣੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com  ਬਲਦੇਵ ਸਿੰਘ ਨੇ ਸੇਵਾ ਦਾਰਾ ਨੂੰ ਕਿਹਾ, “ ਇਹ  ਬਾਬਾ ਜੀ ਬ੍ਰਹਮ ਗਿਆਨੀ ਨੇ ਨਾਲੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਹਨ। ਮੁੰਡਿਉ ਤੁਸੀਂ ਪਰਸ਼ਾਦਾ, ਆਪ ਤਿਆਰ ਕਰੋ। ਇਹ ਬੀਬੀਆਂ ਦੇ ਪਰਛਾਵੇਂ ਤੋਂ ਦੂਰ ਰਹਿੰਦੇ ਹਨ। ਬਾਬਾ ਜੀ ਦੀ ਪੂਰੀ ਸੇਵਾ ਕਰੋ। ਆਜੋ ਚਾਰ ਜਾਣੇ ਲੱਤਾਂ ਬਾਂਹਾਂ ਘੁੱਟੋ। ਬਾਬਾ ਜੀ ਥੱਕ ਗਏ ਹੋਣੇ ਹਨ। " ਬਾਬਾ ਜੀ ਲੱਤ ਉੱਤੇ ਲੱਤ ਰੱਖ ਕੇ ਪੈ ਗਏ। ਸੁੱਖੀ ਛੇ ਸਾਲ ਦੀ ਸੀ। ਆਪ ਦੇ ਦਾਦੇ ਕੋਲ ਬੈਠ ਗਈ। ਉਸ ਨੇ ਕਿਹਾ, " ਦਾਦਾ ਜੀ ਮੇਰਾ ਜੀ ਨਹੀਂ ਲੱਗਦਾ। ਫ਼ੋਨ ਉੱਤੇ ਮੰਮੀ ਡੈਡੀ ਨਾਲ ਗੱਲ ਕਰਨੀ ਹੈ। ਦਾਦਾ ਜੀ ਬਾਬਾ ਜੀ ਨੇ ਪਜਾਮੀ ਨਹੀਂ ਪਾਈ। ਸ਼ੇਮ, ਸ਼ੇਮ ਪਜਾਮੀ ਪੋਣੀ ਭੁੱਲ ਗਏ। " ਸੁੱਖੀ ਨੇ ਦੋਨੇਂ ਹੱਥ ਅੱਖਾਂ ਉੱਤੇ ਧਰ ਲਏ। " ਬਲਦੇਵ ਸਿੰਘ ਨੇ ਬਾਬਾ ਜੀ ਦੀਆਂ ਲੱਤਾਂ ਉੱਤੇ ਧਿਆਨ ਮਾਰਿਆ, " ਬਾਬਾ ਜੀ ਤੁਸੀਂ ਦੇਖਿਆ ਭੋਰਾ ਭਰ ਕੁੜੀ ਨੂੰ ਜੋ ਮਹਿਸੂਸ ਹੋਇਆ। ਜੇ ਕੋਈ ਜੁਆਨ ਧੀ ਭੈਣ ਦੇਖਦੀ ਹੋਵੇਗੀ  ਤਾਂ ਉਸ ਦੀ ਕੀ ਹਾਲਤ ਕਰ ਦਿੰਦੇ ਹੋਵੋਗੇ? ਮੂੰਗਲਿਆਂ ਵਰਗੀਆਂ ਲੱਤਾਂ ਨੰਗੀਆਂ ਕੱਢੀਆਂ ਹਨ। ਚੋਲਾਂ ਐਨਾ ਲੰਮਾ ਚੌੜਾ ਪਾਇਆ, ਵਿੱਚੋਂ ਹੀ ਪਜਾਮਾ ਸਿਲਵਾ ਲੈਂਦੇ। ਜ਼ਰੂਰੀ ਆ ਹੋਰਾਂ ਲੋਕਾਂ ਨਾਲੋਂ ਅਲੱਗ ਦਿਸਣਾ ਹੈ। ਬਾਬਾ ਜੀ ਕਛਹਿਰੇ ਦੀ ਮੁਹਰੀ ਤਿੰਨ ਗਿੱਠਾ ਕਰਾਈ ਹੈ। ਇਹ ਐਮਰਜੈਂਸੀ ਲਈ ਐਡੀ ਵੱਡੀ ਰਖਾਈ ਹੈ। ਮੂਵੀ ਹੀਰੋਇਨ ਨਾਲੋਂ ਇੱਕ ਲੱਛਣ ਘੱਟ ਨਹੀਂ ਹਨ। ਬਾਬਾ ਜੀ ਪਰਸ਼ਾਦਾ ਤਿਆਰ ਹੋ ਗਿਆ ਭੋਜਨ ਛਕੋ। "
ਬਾਬਾ ਜੀ ਉੱਠ ਕੇ ਬੈਠ ਗਏ। ਚੋਲ਼ੇ ਨੂੰ ਖਿੱਚਣ ਲੱਗ ਗਏ। ਐਧਰੋਂ ਖਿੱਚਣ ਉਧਰੋਂ ਲੱਤਾਂ ਨੰਗੀਆਂ ਹੋ ਜਾਣ। ਦੂਜੇ ਪਾਸੇ ਤੋ ਖਿੱਚਣ ਦੂਜਾ ਪਾਸਾ ਨੰਗਾ ਹੋ ਜਾਵੇ। ਪੈਰਾਂ ਭਾਰ ਬੈਠ ਗਏ ਫਿਰ ਤਾਂ ਹੱਦ ਹੀ ਹੋ ਗਈ। ਖੜ੍ਹੇ ਹੋ ਗਏ। ਮੋਹਲ਼ਿਆਂ ਵਰਗੀਆਂ ਕਾਲੀਆਂ ਸ਼ਾਹ ਲੱਤਾਂ ਸਨ। ਬਾਬੇ ਨੇ ਕਿਹਾ, " ਤੁਹਾਡੇ ਬੱਚੇ ਵੀ ਬੜੇ ਸ਼ੈਤਾਨ ਨੇ, ਮਾਹਾਪੁਰਸ਼ਾ ਨੂੰ ਟਿੱਚਰ ਨਹੀਂ ਕਰੀਦੀ। ਕਿੰਨੇ ਮੋਟੇ ਨੇ ਫੁਲਕੇ ਚੱਜ ਦੇ ਬੱਣੋਂਉਣੇ ਸੀ। ਦਾਲ ਦੇ ਛਿੱਟੇ ਚਿੱਟੇ ਕੱਪੜਿਆਂ ਉੱਤੇ ਪਾ ਦਿੱਤੇ। ਦਿਸਦਾ ਨਹੀਂ ਕਾਕਾ। " ਸੇਵਾਦਾਰ ਮੁੰਡੇ ਨੇ ਨਿਮਰਤਾ ਨਾਲ ਕਿਹਾ, " ਬਾਬਾ ਜੀ ਮੁਆਫ਼ ਕਰੋ, ਮੈਂ ਰੁਮਾਲ ਨਾਲ ਕੱਪੜੇ ਸਾਫ਼ ਕਰ ਦਿੰਦਾ ਹਾਂ। ਅਸੀਂ ਕਦੇ ਰੋਟੀਆਂ ਨਹੀਂ ਬਣਾਈਆਂ ਤਾਂ ਮੋਟੀਆਂ ਹਨ। ਰਾਤ ਨੂੰ ਛੋਟੇ ਪੇੜੇ ਕਰਾਂਗੇ। ਜ਼ਨਾਨੀਆਂ ਤੋਂ ਤੁਸੀਂ ਡਰਦੇ ਹੋ ਜਾਂ ਘਬਰਾਉਂਦੇ ਹੋ। ਕੋਈ ਖ਼ਾਸ ਕਾਰਨ ਹੈ।" ਬਾਬਾ ਜੀ ਨੇ ਮੋਟੀਆਂ ਅੱਖਾਂ ਦਿਖਾਈਆਂ ," ਕਾਕਾ ਬਾਬਿਆਂ ਨੂੰ ਛੂਹਣਾ ਨਹੀਂ। ਮੈਨੂੰ ਇਸ਼ਨਾਨ ਕਰਨਾ ਪਵੇਗਾ। ਰੋਟੀਆਂ ਨਹੀਂ ਕਹਿੰਦੇ, ਪਰਸ਼ਾਦਾ ਕਹਿੰਦੇ ਹਨ। ਨਾਲੇ ਆਥਣੇ ਹੋਰ ਥਾਂ ਤੋ ਖੀਰਾਂ ਪੁੜੇ ਛਕਾਂਗੇ।" ਮਨਦੀਪ ਕੌਰ ਪਾਠ ਸੁਣ ਰਹੀ ਸੀ। ਉੱਠ ਕੇ ਬਾਹਰ ਆਈ, ਉਸ ਨੇ ਬਲਦੇਵ ਸਿੰਘ ਨੂੰ ਕਿਹਾ,  " ਜੀ ਰੌਲ਼ਾਂ ਬਹੁਤ ਪੈਦਾ ਹੈ। ਪਾਠੀ ਬਾਹਰ ਨੂੰ ਝਾਕੀ ਜਾਂਦਾ ਹੈ। ਉਸ ਦੇ ਕੰਨ ਤੁਹਾਡੀਆਂ ਗੱਲਾਂ ਵੱਲ ਹਨ। ਪਾਠ ਕਰਦਾ ਉੱਕੀ ਜਾਂਦਾ। ਪਾਠ ਸੁਣ ਲੈਣ ਦਿਉ। ਹੋਲੀ ਗੱਲਾਂ ਕਰੋ। ਬਾਬਾ ਜੀ ਨੂੰ ਦੁੱਧ ਪੀਉ। " ਬਲਦੇਵ ਸਿੰਘ ਨੇ ਕਿਹਾ, " ਭਾਗਵਾਨੇ ਤੂੰ ਅੰਦਰ ਜਾ। ਬਾਬਾ ਜੀ ਤੇ ਤੇਰਾ ਪਰਛਾਵਾਂ ਨਾਂ ਪੈ ਜਾਵੇ। ਬਾਬਾ ਜੀ ਨੇ ਰੋਟੀ ਵਿੱਚੇ ਛੱਡ ਦੇਣੀ ਆ। ਅੰਦਰ ਵਾਲੇ ਬਾਬੇ ਉੱਤੇ ਪਰਛਾਵਾਂ ਨਾਂ ਪਾ ਦੇਈਂ। ਇਸ਼ਨਾਨ ਕਰਨਾ ਪਵੇਗਾ। ਬਾਬਾ ਚੇਲੀਆਂ ਨਹੀਂ ਲਿਆਇਆ। ਕੱਪੜਿਆਂ ਤੇ ਦਾਲ ਪੈ ਗਈ ਹੈ। ਕੌਣ ਸਾਫ਼ ਕਰੇ? ਪਾਠ ਵਿੱਚੇ ਹੀ ਨਾਂ ਛੱਡ ਜਾਣ। ਬਾਬਿਆਂ ਤੋਂ ਡਰੋ, ਪਾਠ ਨਹੀਂ ਬਾਬਿਆਂ ਦੇ ਬਚਨ ਸੁਣੋ। “
ਭੋਗ ਵਾਲੇ ਦਿਨ ਬਾਬਾ ਜੀ ਕਾਲੇ ਚੋਲ਼ੇ ਨਾਲ ਚੂੜੀਦਾਰ ਪਜਾਮੀ ਪਾ ਕੇ ਆ ਗਏ। ਬਲਦੇਵ ਸਿੰਘ ਜੀ ਨੇ ਮੁਸਕਰਾ ਕੇ ਕਿਹਾ, " ਬਾਬਾ ਜੀ ਪਛਾਣ ਨਹੀਂ ਆਈ, ਬੜੇ ਫ਼ੈਸ਼ਨ ਕਰਦੇ ਹੋ। ਨਿਰਬਿਗਨ ਭੋਗ ਪੈ ਗਿਆ। ਮਹਾਰਾਜ ਦੀ ਕਿਰਪਾ ਹੋ ਗਈ। 5000 ਭੇਟਾ ਦਿੰਦੇ ਹਾਂ। ਬਾਬਾ ਜੀ ਮਨਜ਼ੂਰ ਕਰੋ। "
ਬਾਬਾ ਜੀ ਦਾ ਚਿਹਰਾ ਲਾਲ ਹੋ ਗਿਆ। " ਭਾਈ ਸਾਹਿਬ ਇੰਨੇ ਪੈਸੇ ਤਾਂ ਪਿੰਡਾ ਵਾਲੇ ਵੀ ਨਹੀਂ ਦਿੰਦੇ। ਖ਼ਾਸ ਕਰ ਕੇ ਕੈਨੇਡਾ ਵਾਲਿਆਂ ਦੀ ਨੀਅਤ ਬਹੁਤ ਮਾੜੀ ਹੈ। ਸਾਡੀ ਫ਼ੀਸ 10000 ਹੈ। ਸਾਰੇ ਤੁਸੀਂ ਰੱਖ ਲਵੋ। ਸਾਨੂੰ ਨੋਟਾਂ ਦਾ ਘਾਟਾ ਨਹੀਂ ਹੈ। " " ਬਾਬਾ ਜੀ ਫ਼ਤਿਹ ਪਰਵਾਨ ਕਰੋ। ਅੱਸੀ ਕੈਨੇਡਾ ਵਾਲੇ ਬੜੇ ਬੇਸ਼ਰਮ ਹਾਂ। ਭੇਟਾ ਕਿਸੇ ਆਸ਼ਰਮ ਨੂੰ ਦੇਵਾਂਗੇ। ਤੁਸੀਂ ਤਾਂ ਕੌਮ ਦੀ ਚੰਗੀ ਸੇਵਾ ਕਰਦੇ ਹੋ। ਵਿਹਲੇ ਮੁੰਡਿਆਂ ਦੇ ਚੋਲ਼ੇ ਪੁਆ ਕੇ, ਜਥਾ ਬਣਾਈ ਫਿਰਦੇ ਹੋ। ਆਉਣ ਵਾਲੀ ਪੀੜੀ ਨੂੰ ਬੜੀ ਸੇਧ ਦੇਵੋਗੇ। ਤਿੰਨਾਂ ਦਿਨਾਂ 50 ਘੰਟਿਆਂ ਵਿੱਚ ਤੁਸੀਂ ਬਾਣੀ ਪੜ੍ਹਨ ਲਈ ਨਾਂ ਕੋਈ ਰੌਲ ਲਾਈ ਹੈ। ਰੱਬ ਦੀ ਕੋਈ ਗੱਲ ਨਹੀਂ ਕੀਤੀ। ਚੋਲਾਂ ਰੋਜ਼ ਨਵੇਂ ਰੰਗ ਫ਼ੈਸ਼ਨ ਵਾਲਾ ਪਾ ਲੈਂਦੇ ਹੋ। ਖਾਣ-ਪੀਣ, ਚਾਲ-ਚੱਲਣ ਵਿੱਚ ਜ਼ਨਾਨੀਆਂ ਤੋਂ ਵੱਧ ਨਖ਼ਰੇ ਕਰਦੇ ਹੋ। "
ਸੀਤੋ ਨੇ ਮਨਦੀਪ ਨੂੰ ਕਿਹਾ, " ਜਠਾਣੀਏ ਤੈਨੂੰ ਜਵਾਨੀ ਚੜ੍ਹੀ ਪਈ ਹੈ। ਅੱਗੇ ਤੋ ਵੀ ਜਵਾਨ ਲਗਦੀ ਹੈ। ਰੰਗ ਵੀ ਬੜਾ ਗੋਰਾ ਕੱਢਿਆ। ਅੰਗਰੇਜ਼ੀ ਵੀ ਬੜੀ ਫਬਦੀ ਹੈ। ਆਪਣੀ ਪੋਤੀ ਸੁੱਖੀ ਵੀ ਪੰਜਾਬੀ ਬਹੁਤ ਵਧੀਆ ਬੋਲਦੀ ਹੈ। ਸਾਨੂੰ ਵੀ ਕੈਨੇਡਾ ਦੇਖਾਂ ਦੇਵੋ। ਮਨਦੀਪ ਨੇ ਆਪ ਦੀ ਦਰਾਣੀ ਨੂੰ ਕਿਹਾ, " ਤੇਰੇ ਕੋਲ ਕੰਮ ਵਾਲੀਆਂ ਹਨ। ਮੌਜਾਂ ਮਾਰ ਰਹੀ ਹੈ। ਕੈਨੇਡਾ ਕਾਹਦੀ ਹੈ। ਜਦੋਂ ਕਲੌਕ ਦਾ ਅਲਾਰਮ ਵੱਜਦਾ ਹੈ। ਜਾਨ ਨਿਕਲ ਜਾਂਦੀ ਹੈ। ਕੰਮ ਤੇ ਜਾਣ ਤੋਂ ਪਹਿਲਾਂ ਤੇ ਵਾਪਸ ਘਰ ਆਕੇ, ਫੱਟਾ ਫੱਟ ਕੰਮ ਨਿਬੇੜਨਾ ਪੈਂਦਾ ਹੈ। । ਪ੍ਰੀਤ ਦੇ ਡੈਡੀ ਨਾਲ  ਮੈਂ ਹੀ ਕੱਟ ਗਈ। ਦੂਜੇ ਦਿਨ ਕਲ ਦੀ ਦਾਲ-ਸਬਜੀ-ਰੋਟੀ ਨਹੀਂ ਖਾਂਦਾ। ਕੈਨੇਡਾ ਤਾਂ ਇਸ ਲਈ ਹੈ। ਸ਼ਰਾਬ ਪੀ ਕੇ ਝੂਮਦਾ ਰਹਿੰਦਾ ਹੈ। ਅੱਧੀ ਰਾਤ ਨੂੰ ਮੈਨੂੰ ਉਠਾਲ਼ ਕੇ ਪਿਆਰ ਦੀ ਬਾਤਾਂ ਪਾਉਂਦਾ ਹੈ। ਸਵੇਰੇ ਕੰਮ ਉੱਤੇ ਲੱਤਾਂ-ਬਾਂਹਾਂ ਟੁੱਟਦੀਆਂ ਰਹਿੰਦੀਆਂ ਹਨ। " “ ਭੈਣੇ, ਭਰਾ ਜੀ ਤੈਨੂੰ ਪਿਆਰ ਵੀ ਬਹੁਤ ਕਰਦਾ ਹੈ। ਮੈਨੂੰ ਕੈਨੇਡਾ ਸੱਦ ਲੈ। ਮੈਂ ਕੰਮ ਬਥੇਰਾ ਕਰ ਲਵਾਂਗੀ। ਅੱਧੇ ਡਾਲਰ ਤੈਨੂੰ ਦੇ ਦਿਆਂ ਕਰਾਂਗੀ। “ ਸੁੱਖੀ ਨੇ ਕਿਹਾ, "  ਦਾਦੀ ਮਾਂ ਡੈਡੀ ਦਾ ਫ਼ੋਨ ਹੈ। ਤੁਸੀਂ ਗੱਲ ਕਰ ਲਵੋ। ਡੈਡੀ ਨੂੰ ਕਹੋ, “  ਮੇਰਾ ਦਿਲ ਪੰਜਾਬ ਲੱਗ ਗਿਆ ਹੈ। ਘਰ ਵਿੱਚ ਬਹੁਤ ਜਾਣੇ ਹਨ। ਮੈਂ ਅਜੇ ਨਹੀਂ ਜਾਣਾ। " ਮਨਦੀਪ ਨੇ ਫ਼ੋਨ ਫੜ ਲਿਆ, " ਹੈਪੀ ਦੱਸ ਕੀ ਕਹਿਣਾ ਹੈ? ਅਸੀਂ ਵੀ ਛੇਤੀ ਵਾਪਸ ਆ ਜਾਣਾ ਹੈ।" ਹੈਪੀ ਨੇ ਕਿਹਾ, " ਮੰਮੀ ਤੁਸੀਂ ਦੋ ਮਹੀਨੇ ਤੱਕ ਟਿਕਟਾਂ ਦੀ ਤਰੀਕ ਅੱਗੇ ਕਰ ਲਵੋ। ਤੁਸੀਂ ਪਿੰਡ ਰਹੋ। ਇੱਥੇ ਠੰਢ ਵਿੱਚ ਕੀ ਕਰਨਾ ਹੈ? ਹਰ ਰੋਜ਼ ਬਰਫ਼ ਦੇ ਤੂਫ਼ਾਨ ਆਉਂਦੇ ਹਨ। ਅੱਜ ਵੀ ਮੌਸਮ ਵਿਭਾਗ ਵਾਲਿਆਂ ਨੇ ਦੋ ਦਿਨ ਬਰਫ਼ ਦਾ ਤੂਫ਼ਾਨ ਦੱਸਿਆ ਹੈ। ਕੰਮ ਵੀ ਘੱਟ ਗਏ ਹਨ। “  “ ਗੱਲ ਤਾਂ ਠੀਕ ਹੈ। ਕੈਨੇਡਾ ਆ ਕੇ, ਘਰ ਅੰਦਰ ਬੰਦ ਹੋਣਾ ਪੈਣਾ ਹੈ। ਪੰਜਾਬ ਵਿੱਚ ਕਿਸੇ ਭੈਣ-ਭਾਈ ਦੇ ਮੱਥੇ ਤਾਂ ਲੱਗਦੇ ਹਾਂ। “ ਉਸ ਨੇ ਫ਼ੋਨ ਬੰਦ ਕਰ ਦਿੱਤਾ।

Comments

Popular Posts