ਭਾਗ 54 ਅਦਾਲਤਾਂ ਨਾਲੋਂ ਜ਼ਿਆਦਾ ਇਨਸਾਫ਼ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਲੋਕਾਂ ਨੂੰ ਮਿਲਦਾ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅੱਜ ਦੇ ਯੁੱਗ ਵਿੱਚ ਅਦਾਲਤਾਂ, ਪੁਲਿਸ ਵਾਲੇ ਫਲਾਪ ਫ਼ਿਲਮ ਵਾਂਗ ਬਣ ਕੇ ਰਹਿ ਗਏ ਹਨ। ਕਾਨੂੰਨ ਨਾਲ ਕ੍ਰਾਈਮ ਕਰਨ ਵਾਲੇ ਕਾਤਲ, ਚੋਰ, ਠੱਗ 420 ਕਰਨ ਵਾਲੇ ਚਲਾਕ ਲੋਕ, ਦਿਨ ਦਿਹਾੜੇ ਖਿਲਵਾੜ ਕਰਦੇ ਹਨ। ਕਾਨੂੰਨ ਕੁੱਝ ਨਹੀਂ ਕਰ ਸਕਦਾ। ਅੱਖਾਂ ‘ਤੇ ਪੱਟੀ ਬੰਨ੍ਹ ਕੇ, ਕਿਥੇ ਸਹੀਂ ਬੰਦਾ ਫੜਿਆ ਜਾਂਦਾ ਹੈ? ਬੇਕਸੂਰ ਬੰਦਿਆਂ ਨੂੰ ਵੀ ਸਜਾ ਦਿੱਤੀ ਜਾਂਦੀ ਹੈ। ਇਹ ਤਾਂ ਇੱਕ ਹਊਆ ਜਿਹਾ ਬਣ ਕੇ ਰਹਿ ਗਿਆ ਹੈ। ਉਮਰਾ ਨਿਕਲ ਜਾਂਦੀਆਂ ਹਨ। ਕੋਈ ਇਨਸਾਫ਼ ਨਹੀਂ ਮਿਲਦਾ। ਪੈਸੇ ਦੇ ਜ਼ੋਰ ਵਾਲੇ ਜਾਂ ਕੱਤਲ ਉੱਤੇ ਕੱਤਲ ਕਰਨ ਵਾਲੇ, ਬੱਚ ਜਾਂਦੇ ਹਨ। ਕਈ ਬਾਰ ਬੇਗੁਨਾਹ ਰਗੜਿਆ ਜਾਂਦਾ ਹੈ। ਅਦਾਲਤਾਂ ਨਾਲੋਂ ਜ਼ਿਆਦਾ ਇਨਸਾਫ਼ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਲੋਕਾਂ ਨੂੰ ਮਿਲਦਾ ਹੈ। ਇਹ ਸਹੀਂ ਸਮੇਂ ਉੱਤੇ ਲੋਕਾਂ ਦਾ ਆਸਰਾ ਬਣਦੇ ਹਨ। ਲੋਕਾਂ ਦੀ ਆਵਾਜ਼ ਪੂਰੀ ਦੁਨੀਆ ਵਿੱਚ ਭੇਜਦੇ ਹਨ। ਇੰਨੇ ਨਾਲ ਬੰਦੇ ਦੇ ਦੁਖਦੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਦਾ ਕੰਮ ਹੁੰਦਾ ਹੈ। ਚੰਗਾ ਹੈ ਜੇ ਦੁਖੀ ਬੰਦੇ ਦੇ ਰੋਂਦੇ ਦੇ ਹੂੰਝੂ ਹੀ ਪੂੰਝ ਦੇਈਏ। ਬੰਦੇ ਦਾ ਮਨ ਹੌਲਾ ਹੋ ਜਾਂਦਾ ਹੈ। ਅਦਾਲਤਾਂ ਵਿੱਚ ਜਾ ਕੇ ਕਿਹੜਾ ਡਾਂਗ ਮਾਰ ਹੁੰਦੀ ਹੈ? ਤਰੀਕਾਂ ਇੰਨੀਆਂ ਪੈਂਦੀਆਂ ਹਨ। ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ। ਸਿਰਫ਼ ਮੀਡੀਏ ਦੁਆਰਾ ਹੀ ਬੰਦਾ ਆਪਣੇ ਦੁਖ, ਸੁਖ, ਖ਼ੁਸ਼ੀਆਂ ਹੋਰਾਂ ਨਾਲ ਵੰਡ ਸਕਦਾ ਹੈ। ਇਹ ਦੇਖਦੇ ਹੋਏ, ਲੋਕਾਂ ਨੂੰ ਮੀਡੀਏ ਤੋਂ ਬਹੁਤ ਆਸਾਂ ਹਨ। ਮੀਡੀਏ ਨੂੰ ਹੋਰ ਵੀ ਵਧੀਆਂ ਕੋਸਿਸ਼ਾਂ ਜਾਰੀ ਰੱਖਣ ਦੀ ਲੋੜ ਹੈ। ਕੁੱਝ ਕੁ ਮੀਡੀਏ ਨੂੰ ਛੱਡ ਕੇ, ਬਾਕੀ ਸਾਰੇ ਆਪਣਾ ਸਹੀਂ ਕੰਮ ਕਰ ਰਹੇ ਹਨ। ਅੱਜ ਦਾ ਮੀਡੀਆ ਬਗੈਰ ਡਰ ਤੋਂ ਸੱਚ ਦਾ ਪੱਖ ਕਰਦਾ ਹੈ। ਮੀਡੀਏ ਤੋਂ ਲੋਕਾਂ ਨੂੰ ਪੂਰੀ ਉਮੀਦ ਹੋ ਰਹੀ ਹੈ। ਇਹ ਸੱਚ ਨੂੰ ਲੋਕਾਂ ਅੱਗੇ ਰੱਖਦੇ ਹਨ। ਹਰ ਪਾਸੇ ਤੋਂ ਖ਼ਬਰ ਨੂੰ ਦੱਸਦੇ ਹਨ। ਖ਼ਬਰਾਂ ਦੇਖ ਕੇ, ਲੋਕ ਆਪਣੇ ਆਪ ਸਹੀਂ ਗੱਲ ਬੁੱਝ ਲੈਂਦੇ ਹਨ। ਲੋਕ ਮੀਡੀਏ ਉੱਤੇ ਜ਼ਕੀਨ ਕਰਦੇ ਹਨ। ਅੱਜ ਦਾ ਸਮਾਂ ਇਹ ਆ ਗਿਆ ਹੈ। ਹਰ ਕੋਈ ਹੋਰ ਘਰ ਦਾ ਕੰਮ ਤੋਂ ਕਰਨ ਤੋਂ ਪਹਿਲਾਂ ਖ਼ਬਰਾਂ ਦੇਖਦਾ ਹੈ। ਦੁਨੀਆ ਉੱਤੇ ਕੀ ਹੋ ਰਿਹਾ ਹੈ? ਇਸ ਕਰਕੇ ਮੀਡੀਏ ਦੀ ਹੋਰ ਵੀ ਜ਼ੁੰਮੇਵਾਰੀ ਬਣ ਜਾਂਦੀ ਹੈ। ਕਿ ਉਹ ਵਧੀਆ ਕੰਮ ਕਰਨ। ਦੇਸ਼ਾਂ, ਬਦੇਸ਼ਾਂ, ਵਿੱਚ ਹਰ ਪਾਸੇ ਪੰਜਾਬੀ ਬੋਲੀ ਫੈਲ ਰਹੀ ਹੈ। ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਉੱਤੇ ਪੜ੍ਹੀ, ਲਿਖੀ ਜਾਂਦੀ ਹੈ। ਇੰਟਰਨੈੱਟ, ਰੇਡੀਉ ਤੇ ਟੀਵੀ ਰਾਹੀਂ ਦੇਸ਼ਾਂ, ਵਿਦੇਸਾਂ ਵਿੱਚ ਸੁਣੀ ਜਾਂਦੀ ਹੈ। ਇੰਨਾ ਤੋਂ ਹੋਰ ਵੀ ਬਹੁਤ ਫ਼ਾਇਦੇ ਹਨ। ਇਸ਼ਤਿਹਾਰ ਦੇਖ ਕੇ, ਕਈ ਲੋਕਾਂ ਨੂੰ ਨੌਕਰੀਆਂ ਲੱਭਦੀਆਂ ਹਨ। ਕਈਆਂ ਨੂੰ ਮਜ਼ਦੂਰ ਲੱਭਦੇ ਹਨ। ਕਈ ਲੋਕਾਂ ਨੂੰ ਖ਼ਰੀਦਦਾਰੀ ਕਰਨ ਲਈ ਸਹਾਇਤਾ ਮਿਲਦੀ ਹੈ। ਇਸ਼ਤਿਹਾਰ ਦੇਖ ਕੇ ਸਸਤੀ ਤੇ ਵਧੀਆਂ ਚੀਜ਼ ਮਿਲਦੀ ਹੈ। ਮੀਡੀਏ ਨੂੰ ਲੋਕਾਂ ਦਾ ਲੋਕਾਂ ਨੂੰ ਮੀਡੀਏ ਦਾ ਸਹਿਯੋਗ ਚਾਹੀਦਾ ਹੈ। ਮੀਡੀਏ ਰਾਹੀ ਹੀ ਬਿਜ਼ਨਸ ਦੇ ਇਸ਼ਤਿਹਾਰ ਦੇ ਕੇ, ਬਿਜ਼ਨਸ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਲੋਕ ਬੰਦੇ ਉੱਤੇ ਨਹੀਂ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਵੱਧ ਵਿਸ਼ਵਾਸ ਕਰਦੇ ਹਨ। ਇੰਨਾ ਨੂੰ ਸਦਾ ਚੱਲਦੇ ਰੱਖਣ ਲਈ ਲੋਕਾਂ ਤੋਂ ਮਾਲੀ ਮਦਦ ਦੀ ਲੋੜ ਰਹਿੰਦੀ ਹੈ। ਇੰਨਾ ਨੂੰ ਚਲਾਉਣ ਦੇ ਜੀਵਤ ਰੱਖਣ ਦੇ ਹਰ ਰੋਜ਼ ਦੇ ਬਹੁਤ ਖ਼ਰਚੇ ਹਨ। ਕਈ ਪੇਪਰ ਅਖ਼ਬਾਰਾਂ ਇਸੇ ਲਈ ਚਲਾ ਕੇ ਬੰਦ ਕਰ ਦਿੱਤੀਆਂ ਜਾਂਦੀ ਹਨ। ਸੰਪਾਦਕ ਨੂੰ ਖ਼ਰਚੇ ਪੱਲਿਉਂ ਕਰਨੇ ਪੈਂਦੇ ਹਨ। ਜੇ ਆਮਦਨ ਨਾਂ ਹੋਵੇ, ਘਾਟੇ ਵਿੱਚ ਕਿੰਨਾ ਕੁ ਚਿਰ ਰੁੜ ਹੋ ਸਕਦਾ ਹੈ। ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਮੀਡੀਏ ਚੱਲਦੇ ਰਹਿਣ ਸਾਨੂੰ ਆਪਣੀ ਜ਼ੁੰਮੇਵਾਰੀ ਸਮਝ ਕੇ, ਹਰ ਰੋਜ਼ ਦੀ ਕਮਾਈ ਵਿੱਚੋਂ ਦੋਸਤ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਚੜ੍ਹਵਾਂ ਦੇਣਾ ਚਾਹੀਦਾ ਹੈ। ਮੈਂ ਤਾਂ ਲਿਖ ਕੇ, ਹਰ ਰੋਜ਼ ਆਪਣੀ ਜ਼ਿੰਦਗੀ ਦਾ ਦੋਸਦ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਭੇਜ ਦਿੰਦੀ ਹਾਂ। ਮੈਂ ਗੋਲਕ ਵਿੱਚ ਕਿਤੇ ਵੀ ਇੱਕ ਪੈਸਾ ਨਹੀਂ ਪਾਉਂਦੀ। ਨਾਂ ਹੀ ਪਖੰਡੀ ਵਿਹਲੇ ਚੋਲ਼ਿਆਂ ਵਾਲਿਆਂ ਨੂੰ ਭੀਖ ਦੇਣ ਦੀ ਲੋੜ ਹੈ। ਜਿਸ ਨੂੰ ਚੰਗਾ ਲੱਗਦਾ ਹੈ ਛਾਪ ਦਿੰਦੇ ਹਨ। ਪੰਜਾਬੀ ਮਾਂ ਬੋਲੀ, ਆਪਣੀ ਸਕੇ ਮਾਂ-ਬਾਪ ਦੀ ਸੇਵਾ ਜਰੂਰ ਕਰੀਏ। ਤਾਂ ਬੇਗਾਨੇ ਮਾਂ-ਬਾਪ ਦੀ ਸੇਵਾ ਕਰ ਸਕਦੇ ਹਾਂ।

 ਪਿਛਲੇ ਲੇਖ ਵਿੱਚ ਮੈਂ ਕੁੱਝ ਕੁ ਪੇਪਰਾਂ ਦੇ ਨਾਮ ਵੀ ਲਿਖੇ ਸਨ। ਜੋ ਮੇਰੀਆਂ ਲਿਖਤਾਂ ਛਾਪਦੇ ਰਹਿੰਦੇ ਹਨ। ਸਾਰੇ ਮੈਂ ਲਿਖ ਨਹੀਂ ਸਕੀ। ਮੁਆਫ਼ੀ ਚਾਹੁੰਦੀ ਹਾਂ। ਉਦੋਂ ਹੀ ਮੈਨੂੰ ਮੇਰੇ ਪਿਆਰੇ ਸੰਪਾਦਕ, ਸਹਿਯੋਗੀਆਂ ਨੇ ਇਤਰਾਜ਼ ਦੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਬਈ ਸਾਡਾ ਨਾਮ ਕਿਉਂ ਨਹੀਂ ਲਿਖਿਆ? ਕਈਆਂ ਨੇ ਲੇਖ ਤਾਂ ਨਹੀਂ ਛਾਪਿਆ ਬਈ ਨਾਲ ਫਲਾਣੇ ਦਾ ਨਾਮ ਕਿਉਂ ਲਿਖ ਦਿੱਤਾ। ਸਾਨੂੰ ਭੇਦ-ਭਾਵ, ਗਿੱਲੇ ਸ਼ਿਕਵੇ ਛੱਡ ਕੇ ਮਿਲ ਕੇ ਚੱਲਣ ਦੀ ਲੋੜ ਹੈ। ਕਈ ਮੇਰੇ ਲੇਖ ਆਪਦੇ ਪੇਪਰ ਵਿੱਚ ਤਾਂ ਨਹੀਂ ਛਾਪਦੇ, ਕਿ ਫਲਾਣੇ ਨੂੰ ਕਿਉਂ ਲੇਖ ਭੇਜਦੀ ਹੈ? ਮੈਂ ਪਿਛਲੇ ਲੇਖ ਵਿੱਚ ਇਹ ਵੀ ਲਿਖਿਆ ਸੀ। ਬਾਕੀ ਸਬ ਰੱਬ, ਪਾਠਕ ਤੇ ਪਿਆਰੇ ਸੰਪਾਦਕ ਜਾਣਦੇ ਹਨ। ਕਿਥੇ-ਕਿਥੇ ਮੇਰੀਆਂ ਲਿਖਤਾਂ ਲੱਗਦੀਆਂ ਹਨ? ਪਾਠਕ ਤੇ ਪਿਆਰੇ ਸੰਪਾਦਕ ਰੱਬ ਦੀ ਬਹੁਤ ਮਿਹਰ ਹੈ। ਮੈਂ ਮਾਣ ਨਾਲ ਲਿਖ ਸਕਦੀ ਹਾਂ। ਪੂਰੀਆਂ ਦੁਨੀਆ ਵਿੱਚ ਕੈਨੇਡਾ, ਅਮਰੀਕਾ, ਜਰਮਨ, ਇਟਲੀ, ਆਸਟ੍ਰੇਲੀਆ, ਹਾਲੈਂਡ ਪੂਰੇ ਭਾਰਤ ਵਿੱਚ, ਸਪਾਦਿਕ ਮੇਰੀਆਂ ਲਿਖਤਾਂ ਲੱਗਾ ਰਹੇ ਹਨ। ਜੇ ਕੋਈ ਰਹਿ ਗਿਆ ਹੈ ਜੀ। ਮੈਨੂੰ ਫ਼ੋਨ, ਈਮੇਲ ਸਨੇਹਾ ਚਿੱਠੀ ਜ਼ਰੂਰ ਲਿਖਣਾ, ਅਜੇ ਲੇਖ ਚਾਲੂ ਹੈ ਜੀ। ਕਈ ਮੇਰੀਆਂ ਲਿਖਤਾਂ ਆਪਣੇ ਬਲੋਂਗ, ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਸਿਰਹਾਣਿਆਂ ਥੱਲੇ ਵੀ ਰੱਖਦੇ ਹਨ। ਕਈ ਕਹਿੰਦੇ ਹਨ, " ਲਿਖਤਾਂ ਬਹੁਤ ਪਟਾਕੇ ਪਾਉਂਦੀਆਂ ਹਨ। ਫੇਸਬੁੱਕ ਦੇ ਦੋਸਤ ਜੋ ਲਿਖਤਾਂ ਨੂੰ ਆਪਦੀ ਸਾਈਡ ‘ਤੇ ਲਗਾਉਂਦੇ ਹਨ। ਸਬ ਪਾਠਕਾਂ, ਸੰਪਾਦਿਕ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ
ਸੰਪਾਦਕ ਜੀ ਤੇ ਹੋਰ ਸਹਿਯੋਗੀ ਪਾਠਕ ਦੋਸਤਾਂ ਦਾ ਬਹੁਤ ਧੰਨਵਾਦ ਹੈ। ਜੋ ਆਪ ਦੇ ਪੇਪਰ  ਵਿੱਚ ਲੱਗਾ ਕੇ, ਪਾਠਕਾਂ ਤੱਕ ਪਹਿਚਾਣ ਦਾ ਮਾਣ ਬਖ਼ਸ਼ਿਆ ਹੈ। ਬਹੁਤ ਸਾਰੀਆਂ ਹੋਰ-ਹੋਰ ਤਰੱਕੀਆਂ ਕਰਦੇ ਰਹੋ। ਆਪ ਜੀ ਦਾ ਬਹੁਤ ਧੰਨਵਾਦ ਹੈ। ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਯੋਗ ਦਾਨ ਪਾ ਰਹੇ ਹੋ। ਪੰਜਾਬੀ ਮਾਂ ਬੋਲੀ ਨੂੰ ਛਾਪ ਕੇ ਦੁਨੀਆ ਵਿੱਚ ਸ਼ਬਦਾਂ ਦੇ ਗਿਆਨ ਨਾਲ ਲੋਕਾਂ ਨੂੰ ਜਾਗਰਿਤ ਕਰਦੇ ਹੋ। ਰੱਬ ਹੋਰ ਵੀ ਹਿੰਮਤ ਬਖ਼ਸ਼ੇ। ਦੁੱਗਣੀ ਚੌਗਣੀ ਸਫਲਤਾ ਪ੍ਰਾਪਤ ਕਰੋ। ਰਲ ਮਿਲ ਕੇ ਚੱਲੀਏ। ਆਪਣੀ ਸੱਚੀ ਅਦਾਲਤ ਲੱਗਾਈਏ। ਇੱਕ ਦੂਜੇ ਦੇ ਦਿਲਾਂ ਵਿੱਚ ਇੱਕ ਅਨੋਖੇ ਪਿਆਰ ਦੀ ਸੁਰੰਗ ਚਲਾਈਏ। ਜਿਸ ਵਿੱਚ ਕੋਈ ਲਾਲਚ ਨਾਂ ਹੋਵੇ। ਕੌਮ ਸੇਵਾ ਹੀ ਬਾਕੀ ਬਚੇ।

Comments

Popular Posts