ਭਾਗ 57 ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਦ ਦੇ ਹੋਣੇ ਚਾਹੀਦੇ ਹਨ? ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com   
ਮੁੰਡੇ ਕੁੜੀਆਂ ਜਦੋਂ ਜਵਾਨ ਹੋ ਜਾਂਦੇ ਹਨ। ਉਨ੍ਹਾਂ ਨੂੰ ਜੀਵਨ ਸਾਥੀ ਚਾਹੀਦੇ ਹਨ। ਬਹੁਤੇ ਮਾਂ-ਬਾਪ ਨੂੰ ਖ਼ਿਆਲ ਨਹੀਂ ਰਹਿੰਦਾ। ਬੱਚਾ ਜਵਾਨ ਹੋ ਗਿਆ ਹੈ। ਮੁੰਡੇ ਕੁੜੀਆਂ ਹਰਕਤਾਂ ਐਸੀਆਂ ਕਰਨ ਲੱਗ ਜਾਂਦੇ ਹਨ। ਮਾਂ-ਬਾਪ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਬੱਚੇ ਜਵਾਨ ਹੋ ਗਏ ਹਨ। ਜਦੋਂ ਉਹ ਆ ਕੇ ਕਹਿੰਦੇ ਹਨ, "“ ਇਹ ਮੇਰੀ ਪਸੰਦ ਹੈ। ਇਸ ਨਾਲ ਵਿਆਹ ਕਰਾਉਣਾ ਹੈ। “" ਮਾਪਿਆਂ ਨੂੰ ਝਟਕਾ ਲੱਗਦਾ ਹੈ। ਜਿੰਨਾ ਨੂੰ ਉਹ ਬੱਚੇ ਸਮਝਦੇ ਹਨ। ਉਹ ਬੱਚੇ ਉਨ੍ਹਾਂ ਉੱਤੇ ਹੁਕਮ ਕਰ ਰਹੇ ਹਨ। ਮਾਪਿਆਂ ਦੀ ਸਿਆਣਪ ਕੰਮ ਨਹੀਂ ਆਉਂਦੀ। ਮਾਪੇ ਕਿਤੇ ਸਾਂਈਂਆ ਕਿਤੋਂ ਵਧੀਆਂ ਲਾਉਂਦੇ ਹਨ। ਧੀ-ਪੁੱਤ ਦੇ ਵਿਆਹ ਮੰਗਣੇ ਆਪਣੀ ਮਰਜ਼ੀ ਦੇ ਕਰਨਾ ਚਾਹੁੰਦੇ ਹਨ। ਕਈਆਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਦਾ ਹੈ। ਵਿਆਹ ਮੰਗਣੇ ਇੱਕੋ ਸਮੇਂ ਕਰ ਦੇਣਾ ਚਾਹੀਦਾ ਹੈ। ਖ਼ਰਚੇ ਦੀ ਬੱਚਤ ਹੋਵੇਗੀ। ਰਿਸ਼ਤੇਦਾਰ ਇੱਕ ਬਾਰ ਸੱਦਣੇ ਪੈਣਗੇ। ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਦ ਦੇ ਹੋਣੇ ਚਾਹੀਦੇ ਹਨ? ਲੋਕੀ ਕੁੱਝ ਕਹੀ ਜਾਣ, “" ਸਾਨੂੰ ਕੋਈ ਇਤਰਾਜ਼ ਨਹੀਂ ਹੈ। ਧੀ-ਪੁੱਤ ਦਾ ਵਿਆਹ ਹਰ ਜਾਤੀ ਵਿੱਚ ਕਰਨ ਲਈ ਤਿਆਰ ਹਾਂ। " “ਇਹ ਸੱਚ ਨਹੀਂ ਹੈ। ਮੌਜ-ਮਸਤੀ ਲਈ ਵਿਧਵਾ, ਮਜ਼ਦੂਰ, ਨੌਕਰਾਣੀ , ਗ਼ਰੀਬ ਹੋਵੇ, ਕੋਈ ਜਾਤ ਨਹੀਂ ਪੁੱਛਦਾ, ਸਬ ਠੀਕ ਹੈ। ਮਰਦ ਸਰੀਰ ਹੋਲਾ ਕਿਸੇ ਵੀ ਔਰਤ ਨਾਲ ਕਰ ਸਕਦਾ ਹੈ। ਵਿਆਹ ਕਰਨ ਵੇਲੇ ਸਾਥੀ ਲੱਭਣ ਲਈ ਬਾਪ, ਦਾਦੇ ਦੀ ਜਾਤ ਪੁੱਛੀ ਜਾਂਦੀ ਹੈ। ਘਰ ਦੇਖਿਆ ਜਾਂਦਾ ਹੈ। ਸ਼ਕਲ, ਪੜ੍ਹਾਈ ਦੇਖੀ ਜਾਂਦੀ ਹੈ। ਜੇ ਮਾਂ-ਬਾਪ ਆਪਦੀ ਜਾਂ ਵਿਚੋਲੇ ਦੀ ਪਸੰਦ ਦੇ ਮੁੰਡੇ ਕੁੜੀ ਨਾਲ ਵਿਆਹ ਕਰ ਦਿੰਦੇ ਹਨ। ਉਹ ਔਖੇ ਸੌਖੇ ਸਾਰੀ ਉਮਰ ਇੱਕ ਦੂਜੇ ਨੂੰ ਨਾਂ ਪਸੰਦ ਕਰਦੇ ਵੀ ਕੱਟ ਜਾਂਦੇ ਹਨ। ਭਾਵੇਂ ਗੱਲੀਂ-ਬਾਤੀਂ ਹਰ ਰੋਜ਼ ਤਲਾਕ ਦੇਈ ਜਾਣ। ਪਰ ਨਿਭਾ ਜਾਂਦੇ ਹਨ। ਫ਼ਰਜ਼ ਕਰੋ ਮੁੰਡਾ-ਕੁੜੀ, ਮਾਂ-ਬਾਪ ਦੇ ਮਨਾ ਕਰਨ ਦੇ ਬਾਅਦ ਵੀ ਆਪਣੀ ਪਸੰਦ ਦੇ ਜੀਵਨ ਸਾਥੀ ਨਾਲ ਵਿਆਹ ਕਰਾ ਲੈਣ। ਰੱਖਣੇ ਵੀ ਘਰ ਹੀ ਪੈ ਜਾਣ। ਕੀ ਬੀਤਦੀ ਹੋਵੇਗੀ? ਜੋ ਮਨ ਨੂੰ ਭਾਉਂਦਾ ਨਹੀਂ ਪਸੰਦ ਕਿਵੇਂ ਆਵੇਗਾ? ਕਿੰਨਾ ਕੁ ਸਮਝੌਤਾ ਕੀਤਾ ਜਾਵੇਗਾ? ਫ਼ੈਸਲਾ ਤੁਸੀਂ ਕਰਨਾ ਹੈ। ਧੀ-ਪੁੱਤ ਦੀ ਖ਼ੁਸ਼ੀ ਦੇਖਣੀ ਹੈ। ਜਾਂ ਲੋਕਾਂ ਲਈ ਆਪਣੇ ਹਠ ਲਈ ਘਰ ਵਿੱਚ ਮਹਾਂਭਾਰਤ ਰਚਾਉਣੀ ਹੈ। ਜੇ ਘਰ ਤੇ ਬੱਚਿਆਂ ਵਿੱਚ ਪਿਆਰ ਬਣਾਈ ਰੱਖਣਾ ਹੈ। ਸਬ ਜਰਨਾ ਪੈਣਾ ਹੈ।
ਇਸ ਬਾਰ ਮੈਂ ਪਿੰਡ ਗਈ ਹੋਈ ਸੀ। ਵਿਹੜੇ ਵਾਲਾ ਹਰਦਿਆਲ ਮਿਲਣ ਆਇਆ। ਉਹ ਆਪ ਹੀ ਆਪਦੇ ਘਰ ਦੀ ਕਹਾਣੀ ਛੇੜ ਕੇ ਬੈਠ ਗਿਆ। ਉਸ ਨੇ ਕਿਹਾ, “ ਔਲਾਦ ਬਾਪ ਦਾ ਨਾਮ ਕੱਢ ਦਿੰਦੀ ਹੈ। ਔਲਾਦ ਚੰਗੀ ਹੋਵੇ, ਮਾਂ-ਬਾਪ ਦੀ  ਉਮਰ ਵੱਧ ਜਾਂਦੀ ਹੈ। “ ਮੈਂ ਕਿਹਾ, “ " ਚਾਚਾ ਜੀ ਤੁਹਾਡੇ ਬੇਟੇ ਤਾਂ ਬਹੁਤ ਵਧੀਆਂ ਕੰਮਾਂ ਉੱਤੇ ਲੱਗੇ ਹੋਣੇ ਹਨ। ਤੁਸੀਂ ਆਪ ਪਿੰਡ ਦੇ 10 ਸਾਲਾਂ ਤੋਂ ਸਰਪੰਚ ਹੋ। ਪਹਿਲਾਂ ਫ਼ੌਜ ਵਿੱਚ ਕਰਨਲ ਸੀ। “" ਉਸ ਨੇ ਦੱਸਿਆ, “" ਮੇਰੇ ਪੁੱਤਰ ਨੇ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਮਹੀਨਾ ਕੁ ਪਹਿਲਾਂ ਗੁਆਂਢ ਪਿੰਡੋਂ ਪੰਡਤਾਂ ਦੀ ਕੁੜੀ ਆਪੇ ਲੈ ਆਇਆ ਹੈ। ਸਾਨੂੰ ਤੇ ਕੁੜੀ ਦੇ ਮਾਂ-ਬਾਪ ਨੂੰ ਵਿਆਹ ਉੱਤੇ ਵੀ ਨਹੀਂ ਸੱਦਿਆ। ਜੇ ਮੁੰਡਾ ਹੱਥਾਂ ਵਿੱਚ ਰੱਖਣਾ ਹੈ। ਤਾਂ ਉਹ ਕੁੜੀ ਨੂੰ ਘਰੋਂ ਨਹੀਂ ਕੱਢ ਸਕਦਾ। ਨਹੀਂ ਮੁੰਡਾ ਵੀ ਘਰੋਂ ਚੱਲਿਆ ਜਾਵੇਗਾ। ਕੁੜੀ ਦੇ ਭਰਾ ਰੋਜ਼ ਡਾਂਗਾਂ ਲੈ ਕੇ ਆ ਜਾਂਦੇ ਹਨ। ਸਾਰਾ ਪਿੰਡ ਤਮਾਸ਼ਾ ਦੇਖਦਾ ਹੈ।“ " ਮੈਂ ਪੁੱਛਿਆ, " ਕੀ ਤੁਹਾਨੂੰ ਵੀ ਕੋਈ ਇਤਰਾਜ਼ ਹੈ? ਕੀ ਤੁਹਾਨੂੰ ਉਸ ਕੁੜੀ ਦੀ ਜਾਤ ਪਸੰਦ ਨਹੀਂ ਹੈ। “" ਮੈਨੂੰ ਉਸ ਕੁੜੀ ਦੀ ਜਾਤ ਨਾਲ ਕੋਈ ਗਿੱਲਾ ਨਹੀਂ ਹੈ। ਉਹ ਉੱਚੀ ਜਾਤ ਘਰਾਣੇ ਵਿਚੋਂ ਹੈ। ਸਗੋਂ ਮੈਨੂੰ ਗਰਭ ਹੈ। ਕੁੜੀ ਸਿਆਣੀ ਹੈ। ਲੋਕ ਟਿਕਣ ਨਹੀਂ ਦਿੰਦੇ। “ਮੂੰਹ ਵਿੱਚ ਉਗਲਾਂ ਦਿੰਦੇ ਹਨ। ਕਈ ਗੁਆਂਢੀ ਬੋਲਣੋਂ ਹੱਟ ਗਏ। "
ਇੱਕ ਹੋਰ ਬੰਦਾ ਸ਼ਾਇਰ ਸੁਣਾਉਂਦਾ ਹੁੰਦਾ ਸੀ। ਬਾਲ ਬੱਚੇ ਦਾਰ 50 ਸਾਲਾਂ ਦਾ ਉਹ ਬੰਦਾ ਕੁੜੀਆਂ ਉੱਤੇ ਲਿਖਦਾ ਹੈ। ਤੇਰੀ ਗੁੱਤ ਲੱਕ ਉੱਤੇ ਵੱਜਦੀ ਹੈ। ਲੱਕ ਝੂਟੇ ਖਾਂਦਾ ਹੈ। ਬੁੱਲ੍ਹ ਪਤਾਸਿਆਂ ਵਰਗੇ ਹਨ। ਤੂੰ ਬੜੀ ਸੋਹਣੀ ਹੈ ਗੱਲਾਂ ਲਾਲਾ ਹਨ। ਅੱਖਾਂ ਦੇ ਤੀਰ ਵੱਜਦੇ ਹਨ। ਤੈਨੂੰ ਦੇਖ ਕੇ. ਦਿਲ ਧੱਕ ਧੱਕ ਕਰਦਾ ਹੈ। ਇਸ ਨੂੰ ਝਟਕਾ ਉਦੋਂ ਲੱਗਾ। ਇਸ ਦੀ ਕੁੜੀ, ਇੱਕ ਦਿਨ, ਇੱਕ ਮੁੰਡੇ ਨੂੰ ਘਰ ਲੈ ਕੇ ਆ ਗਈ। ਮੁੰਡੇ ਨੇ ਡੈਡੀ ਨੂੰ ਸਤਿ ਸ੍ਰੀ ਅਕਾਲ ਕਹੀ। ਕੁੜੀ ਨੇ ਆਪਣੇ ਡੈਡੀ ਨੂੰ ਮੁੰਡੇ ਬਾਰੇ ਦੱਸਿਆ, " ਡੈਡੀ ਇਹ ਮੁੰਡਾ ਮੈਨੂੰ ਪਿਆਰ ਕਰਦਾ ਹੈ। ਇਸ ਨੇ ਮੈਨੂੰ ਕਿਹਾ ਹੈ, “' ਤੇਰੇ ਵਰਗੀ ਹੋਰ ਕੋਈ ਨਹੀਂ ਹੈ। ਤੂੰ ਬਹੁਤ ਖ਼ੂਬਸੂਰਤ ਹੈ। ਮੈਂ ਤੇਰੇ ਉੱਤੋਂ ਜਾਨ ਵਾਰਦਾ ਹਾਂ। ਤੇਰੇ ਬਗੈਰ ਬੱਚ ਨਹੀਂ ਸਕਦਾ। ਤੇਰੇ ਨਾਲ ਵਿਆਹ ਕਰਾਉਣਾ ਹੈ।“' ਹੁਣ ਮੈਂ ਇਸ ਨਾਲ ਵਿਆਹ ਕਰਾਉਣਾ ਹੈ। “" ਉਸ ਦੇ ਡੈਡੀ ਨੂੰ ਪਸੀਨਾ ਆ ਗਿਆ। ਮੁੰਡੇ ਦਾ ਰੰਗ ਪੱਕਾ ਗਾੜ੍ਹਾ ਦੇਖ ਕੇ ਉਸ ਨੂੰ ਸ਼ੱਕ ਹੋ ਗਿਆ। ਮਜ਼੍ਹਬੀ ਸਿੱਖ ਲੱਗਦਾ ਹੈ। ਜੱਟ ਤਾਂ ਨਹੀਂ ਲੱਗਦਾ। ਡੈਡੀ ਨੇ ਗੱਲ ਟਾਲਣ ਲਈ ਕਿਹਾ, "“ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹਨ। ਐਸੇ ਲੋਕ ਕਿਸੇ ਨੂੰ ਪਿਆਰ ਨਹੀਂ ਕਰਦੇ। ਇਹ ਮੁੰਡੇ ਦਾ ਗੋਤ ਕੀ ਹੈ? “" ਉਸ ਮੁੰਡੇ ਨੇ ਗੋਤ ਦੱਸ ਦਿੱਤਾ। ਉਸ ਦੇ ਡੈਡੀ ਦਾ ਛੱਕ ਹੋਰ ਪੱਕਾ ਹੋ ਗਿਆ। ਉਸ ਨੇ ਕਿਹਾ, “" ਕਾਕਾ ਇਹ ਗੋਤ ਕਦੇ ਸੁਣਿਆਂ ਨਹੀਂ। ਤੇਰਾ ਇਲਾਕਾ ਕਿਹੜਾ ਹੈ? ਡੈਡੀ ਕੀ ਕੰਮ ਕਰਦਾ ਹੈ? " “ ਉਸ ਮੁੰਡੇ ਨੇ ਕਿਹਾ, "“ ਜੀ ਡੈਡੀ ਗੀਤ ਗਾਉਂਦਾ ਹੈ। ਪਿੰਡ ਮੋਗੇ ਕੋਲ ਹੈ। “"ਮੈਂ ਗਾਉਣ ਵਜਾਉਣ ਵਾਲੇ ਦੇ ਘਰ ਆਪਣੀ ਕੁੜੀ ਵਿਆਹ ਦੇਵਾਂਗਾ। ਕਾਕਾ ਤੂੰ ਸੋਚ ਕਿਵੇਂ ਲਿਆ? ਇਹ ਵਿਆਹ ਨਹੀਂ ਹੋ ਸਕਦਾ। “ ਹਫ਼ਤੇ ਕੁ ਪਿੱਛੋਂ, ਗੱਲ ਠੰਢੀ ਹੋਣ ਪਿੱਛੋਂ, ਕੁੜੀ ਘਰ ਛੱਡ ਕੇ ਚਲੀ ਗਈ ਸੀ।
ਮੇਰੀ ਗੁਆਂਢਣ ਨੇ ਦੱਸਿਆ, “: ਮੇਰਾ ਮੁੰਡਾ ਇੱਕ ਕੁੜੀ ਘਰ ਲੈ ਆਇਆ। ਕੁੜੀ ਸੋਹਣੀ ਸੀ। ਉਹ ਕੁੜੀ ਮੇਰੀ ਜਾਤ ਦੀ ਨਹੀਂ ਸੀ।  ਮੁੰਡਾ ਕਹਿੰਦਾ, “' ਮਾਂ ਤੁਹਨੂੰ ਕੁੜੀ ਦਿਖਾਉਣ ਲਈ ਲੈ ਕੇ ਆਇਆਂ ਹਾਂ। ਅੱਜ ਹੀ ਕਾਲਜ ਵਿੱਚ ਇਹ ਮੈਂ ਡੈਡੀ ਨੂੰ ਦਿਖਾ ਦਿੱਤੀ ਹੈ। ਡੈਡੀ ਨੂੰ ਪਸੰਦ ਹੈ। ਅਸੀਂ ਵਿਆਹ ਕਰਾਉਣਾ ਹੈ। ਕੋਈ ਦਿਨ ਮਿੱਥ ਲਵੋ। “' ਉਹ ਆਪਣੇ ਕਮਰੇ ਵਿਚੋਂ ਕੁੱਝ ਲੈਣ ਗਿਆ। ਮੈਂ ਕੁੜੀ ਨੂੰ ਕਿਹਾ, “" ਇਹ ਪਿਛਲੇ ਮਹੀਨੇ ਵਿਆਹ ਕਰਾਉਣ ਲਈ, ਘਰ ਹੋਰ ਕੁੜੀ ਲੈ ਕੇ ਆਇਆ ਸੀ। ਮੇਰਾ ਮੁੰਡਾ ਸ਼ਰਾਬ ਪੀ ਕੇ ਰੋਜ਼ ਲੜਾਈ ਰੱਖਦਾ ਹੈ। ਮਾਂ-ਬਾਪ ਦੀ ਭੋਰਾ ਇੱਜ਼ਤ ਨਹੀਂ ਕਰਦਾ। ਮੈਂ ਬਹੁਤ ਦੁਖੀ ਹਾਂ। “" ਉਦੋਂ ਨੂੰ ਮੁੰਡਾ ਸਾਡੇ ਕੋਲ ਆ ਗਿਆ। “ਕੁੜੀ ਉੱਠ ਕੇ ਖੜ੍ਹੀ ਹੋ ਗਈ। ਕੁੜੀ ਉਸ ਨੂੰ ਛੱਡ ਕੇ ਬਾਹਰ ਚਲੀ ਗਈ। ਮੁੰਡਾ ਪਿੱਛੇ ਹਾਕਾਂ ਮਾਰੀ ਜਾਵੇ, “ਮੰਮੀ ਚਾਹ ਬਣਾਂ ਰਹੀ ਹੈ। ਚਾਹ ਪੀ ਕੇ ਜਾਵੀਂ । “ਪਰ ਕੁੜੀ ਨੇ ਜੁੱਤੀ ਪਾਈ ਪਿੱਛੇ ਮੁੜ ਕੇ ਨਹੀਂ ਦੇਖਿਆ। ਚੁੜੇਲ ਤੋਂ ਬੜੀ ਛੇਤੀ ਜਾਨ ਛੁੱਟ ਗਈ। "

Comments

Popular Posts