ਭਾਗ 57 ਬਦਲਦੇ ਰਿਸ਼ਤੇ

ਮੈਟਰੀਮੋਨੀਅਲ ਵਿਬ ਉਤੇ ਮੁਫ਼ਤ ਵਿੱਚ ਕੁੜੀਆਂ ਦੀਆਂ ਮੂਰਤਾਂ ਹੀ ਦੇਖ਼ਣ ਨੂੰ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਗੈਰੀ ਨੂੰ ਕਈਆਂ ਬੁਜਰਗਾਂ ਨੇ ਰਾਏ ਦਿੱਤੀ ਸੀ, " ਗੈਰੀ ਤੂੰ ਵਿਆਹ ਕਰਾ ਲੈ। ਤੈਨੂੰ ਤਾਂ 18 ਸਾਲਾਂ ਦੀ ਕੁੜੀ ਮਿਲ ਸਕਦੀ ਹੈ। " ਮੈਂ ਵਿਆਹ ਨਹੀਂ ਕਰਾਂਉਣਾਂ। ਮੈਂ ਇਕ ਗੋਰੀ ਨਾਲ ਕੋਰਟ ਮੈਰਿਜ਼ ਤੇ ਦੂਜੀ ਪੰਜਾਬੀ ਔਰਤ ਨਾਲ ਅੰਨਦ ਕਾਰਜ ਕਰਾਇਆ ਸੀ। ਜਿੰਦਗੀ ਵਿੱਚ ਅੰਨਦ ਤਾਂ ਕਦੇ ਆਇਆ ਨਹੀਂ ਸੀ। ਰੋਜ਼ ਨਵਾਂ ਸਿਆਪਾ ਘਰ ਵਿੱਚ ਰਹਿੰਦਾ ਸੀ। " ਇੱਕ ਹੋਰ ਬੁੱਢੇ ਨੇ ਖ਼ਚਰੀ ਹਾਸੀ ਨਾਲ ਕਿਹਾ, " ਆਪਦੀ ਜ਼ਮੀਨ ਹੋਵੇ। ਉਸ ਉਤੇ ਚਾਹੇ ਮਾੜਾ, ਚੰਗਾ ਬੀਜ ਵੀ ਉਗ ਜਾਵੇ। ਘਰ ਜ਼ਨਾਨੀ ਰੱਖਣ ਦਾ, ਕੋਈ ਮੇਹਣਾਂ ਨਹੀਂ ਹੈ। " ਮੇਰੇ ਨਾਲ ਕਿਹਨੇ ਵਿਆਹ ਕਰਾਂਉਣਾਂ ਹੈ? ਸ਼ੀਨੋ ਰੋਟੀ ਪਕਾ ਦਿੰਦੀ ਹੈ। ਡੰਗ ਪਾਰ ਹੋਈ ਜਾਂਦਾ ਹੈ। ਮੇਰੇ ਤਾਂ ਉਹ ਨਹਾਂਉਂਦੇ ਦੇ, ਢੂਹੀਂ ਨੂੰ ਸਾਬਣ ਵੀ ਲਗਾ ਦਿੰਦੀ ਹੈ। ਆਹਾ ਤੇਲ ਲਾ ਕੇ, ਮਾਲਸ਼ ਐਸੀ ਕਰਦੀ ਹੈ। ਸੁਆਦ ਆ ਜਾਂਦਾ ਹੈ। "

ਮੁੰਡਿਆਂ ਦੀ ਢਾਣੀ ਰੋਜ਼ ਗੈਰੀ ਕੋਲ ਆ ਕੇ ਬੈਠਦੀ ਸੀ। ਬੀਰੀ ਚਾਰ ਕੁ ਸਾਲ ਪਹਿਲਾਂ ਕਾਲਜ਼ ਵਿਚੋਂ ਹੱਟ ਗਿਆ ਸੀ। ਉਸ ਤੋਂ 5 ਸਾਲਾਂ ਵਿੱਚ ਗਿਆਰਵੀਂ ਪਾਸ ਨਹੀਂ ਹੋਈ। ਕੁੜੀਆਂ ਨੂੰ ਕਾਲਜ਼ ਮੂਹਰੇ ਉਡੀਕਦਾ ਧੂੜ ਫਕਦਾ, ਘਰ ਬੈਠ ਗਿਆ ਸੀ। ਉਸ ਨੇ ਗੈਰੀ ਨੂੰ ਕੰਪਿਊਟਰ ਉਤੇ ਮੈਟਰੀਮੋਨੀਅਲ ਦੀ ਵਿਬ ਸਾਈਡ ਦਿਖਾਈ। ਉਸ ਨੇ ਕਿਹਾ," ਮੈਟਰੀਮੋਨੀਅਲ ਵਿਬ ਉਤੇ ਮੁਫ਼ਤ ਵਿੱਚ ਕੁੜੀਆਂ ਦੀਆਂ ਮੂਰਤਾਂ ਹੀ ਦੇਖ਼ਣ ਨੂੰ ਹਨ। ਇਹੋ ਜਿਹੀਆਂ ਕਈਆਂ ਭਾਰਤੀਆਂ ਸ਼ਾਂਦੀ ਕਰਾਉਣ ਵਾਲਿਆਂ ਏਜਿੰਟਾਂ ਨੇ, ਮੈਟਰੀਮੋਨੀਅਲ ਦੀ ਵਿਬ ਸਾਈਡ ਬੱਣਾਂਈਆਂ ਹਨ। ਕਨੇਡਾ ਵਾਲਿਆਂ ਨੇ ਵੀ ਮੈਟਰੀਮੋਨੀਅਲ ਦੀ ਵਿਬ ਸਾਈਡ ਬੱਣਾਂਈਆਂ ਹਨ। ਬਾਕੀਆਂ ਮੈਟਰੀਮੋਨੀਅਲ ਦੀ ਵਿਬ ਸਾਈਡ ਤੇ ਮੁਫ਼ਤ ਵਿੱਚ ਫੋਟੋਆਂ ਦੇਖ਼ ਸਕਦੇ ਹਾਂ। ਕਨੇਡਾ ਵਾਲਿਆਂ ਦੀ ਸਾਈਡ ਉਤੇ ਪਹਿਲਾਂ ਫੀਸ ਪੂਰੀ ਦੇਣੀ ਪੈਂਦੀ ਹੈ। " ਬੀਰੀ ਦੇ ਦੋਸਤ ਜੱਗੇ ਨੇ ਹਾਂਮੀ ਭਰੀ, " ਗੈਰੀ ਯਾਰ ਝੂਠ ਨਹੀਂ ਹੈ। ਸੱਚੀ-ਮੂਚੀ ਕੁੜੀਆਂ ਦੀਆਂ ਫੋਟੋਆਂ ਹਨ। ਮੈਂ ਤਾਂ ਰੋਜ਼ ਨਵੀਂ ਕੁੜੀ ਨਾਲ ਚੈਟਿੰਗ ਕਰਦਾਂ ਹਾਂ। ਪਰ ਪਹਿਲਾਂ ਪੈਸੇ ਭਰਨੇ ਪੈਣਗੇ। ਫਿਰ ਚਾਹੇ ਜਿਹੜੀ ਕੁੜੀ ਨਾਲ ਚਾਹੇ ਨਾਤਾ ਫਿਟ ਕਰ ਲਈ। ਕਈ ਤਾਂ 14, 15 ਸਾਲਾਂ ਦੀਆਂ ਕੁੜੀਆਂ ਨਾਂਮ ਰਿਜਸਟਰ ਕਰੀ ਫਿਰਦੀਆਂ ਹਨ। " " ਜੱਗੇ ਪੈਸਿਆਂ ਦੀ ਕੀ ਗੱਲ ਹੈ? ਮੈਂ ਤਾਂ ਕਨੇਡਾ ਦਾ ਮਾਸਟਰ ਕਾਡ ਹੀ ਚਲਾਂਉਣਾਂ ਹੈ। " ਬੀਰੀ ਨੇ ਕਿਹਾ, " ਜੇ ਇਹ ਗੱਲ ਹੈ। ਨਾਂਮ ਰਿਜਸਟਰ ਕਰਕੇ, 200 ਡਾਲਰ ਭਰ ਦਿੰਦੇ ਹਾਂ। " " ਬੀਰੀ ਮੈਨੂੰ ਕੰਪਿਊਟਰ ਚਲਾਉਣਾਂ ਨਹੀਂ ਆਉਂਦਾ। ਸਿੱਖਣਾਂ ਪੈਣਾਂ ਹੈ। ਕਨੇਡਾ ਵਿੱਚ ਸ਼ਿਫ਼ਟਾਂ ਹੀ ਲਗਾਉਂਦਾ ਰਹਿ ਗਿਆ। "

" ਮੈ ਤੇ ਬੀਰੀ ਤੈਨੂੰ ਦੋ ਦਿਨਾਂ ਵਿੱਚ ਕੰਪਿਊਟਰ ਦੇ ਬਟਨ ਦੱਬਣੇ ਸਿੱਖਾ ਦੇਵਾਗੇ। ਮੂਰਤਾਂ ਉਤੇ ਹੀ ਕਲਿਕ ਮਾਰਨਾਂ ਹੈ। ਦੇਖਦਾਂ ਜਾਵੀ ਕਿੰਨਾਂ ਸੁਆਦ ਆਉਂਦਾ ਹੈ। ਗੈਰੀ ਤੇਰੀ ਅਸਲੀ ਫੋਟੋ ਨਹੀਂ ਲਗਾਉਂਦੇ। ਫੇਸਬੁੱਕ ਤੋਂ ਕਿਸੇ ਹੋਰ ਮਸਲਜ਼ ਵਾਲੇ ਹੈਂਡਸਮ ਮੁੰਡੇ ਦੀ ਫੋਟੋ ਲੱਭ ਕੇ ਲਗਾ ਦਿੰਦੇ ਹਾਂ। ਤੇਰੀ ਬੁੱਢੇ ਦੀ ਸ਼ਕਲ ਦੇਖ਼ ਕੇ, ਕੁੜੀਆਂ ਨੇ, ਉਝ ਹੀ ਡਰ ਜਾਂਣਾਂ ਹੈ। ਤੇਰੀ ਉਮਰ ਵੀ 50 ਸਾਲ ਨਹੀਂ, 25 ਸਾਲ ਲਿਖਣੀ ਪੈਣੀ ਹੈ। ਅਸੀ ਵੀ 30 ਸਾਲਾਂ ਦੇ ਹੋ ਗਏ। ਅਸੀਂ ਦੋਂਨਾਂ ਨੇ, ਮੈਟਰੀਮੋਨੀਅਲ ਦੀ ਵਿਬ ਸਾਈਡ ਪ੍ਰੋਫੈਇਲ ਉਤੇ ਉਮਰ 22 ਸਾਲ ਲਿਖੀ ਹੈ। ਬੀਰੀ ਨੇ ਧਰਮਿੰਦਰ ਦੀ, ਮੈਂ ਜਤਿੰਦਰ ਦੀ ਜੁਵਾਨੀ ਦੀ ਫੋਟੋ ਲਾਈ ਹੈ। ਉਨਾਂ ਦੀ ਹੁਣ ਕਿਸੇ ਨੂੰ ਪਹਿਚਾਣ ਨਹੀਂ ਹੈ। ਹੁਣ ਉਹ ਵੀ ਆਪ-ਆਪਦੀ ਫੋਟੋ ਨਹੀਂ ਪਛਾਣ ਸਕਦੇ। " " ਫਿਰ ਤਾਂ ਰਾਜ ਕਪੂਰ ਦੀ ਫੋਟੋ ਲਗਾ ਦੇ। ਉਹ ਮੇਰੇ ਵਰਗਾ ਹੀ ਚਿੱਟਾ ਹੈ। ਨਾਲ ਕਨੇਡੀਅਨ ਹੈਡਸਮ ਬੋਆਏ ਅਨਮੈਰਿਡ ਲਿਖ ਦੇਣਾਂ। " " ਗੈਰੀ ਜੱਗੇ ਨੂੰ ਦੱਸਦੇ ਕਿੰਨੀ ਉਮਰ, ਕਿੰਨੇ ਕੱਦ ਦੀ ਜੱਟੀ, ਖ਼ੱਤਰੀ ਜਾਂ ਮੁਸਲਮ ਕੁੜੀ ਦੇਖ਼ਣੀ ਹੈ? " " ਯਾਰ 18 ਤੋਂ 60 ਸਾਲ ਕੁੱਝ ਵੀ ਲਿਖ ਦਿਉ। ਮੋਟੀ, ਕਾਲੀ, ਨਾਟੀ, ਲੰਬੀ ਦਾ ਵੀ ਕੋਈ ਫ਼ਰਕ ਨਹੀਂ ਹੈ। ਤੀਮੀਂ ਚਾਹੀਦੀ ਹੈ। ਹੁਣ ਤਾਂ ਮੇਰਾ ਵੀ ਹਨੀਮੂਨ ਮੰਨਾਉਣ ਨੂੰ ਜੀਅ ਕਰ ਆਇਆ। " ਗੈਰੀ ਬੀਰੀ ਤੇ ਜੱਗੇ ਦੇ ਮੋਡਿਆਂ ਤੇ ਹੱਥ ਮਾਰ ਕੇ, ਜ਼ੋਰ ਦੀ ਹੱਸਿਆ।

ਜੱਗੇ ਨੇ ਕਿਹਾ, " ਬੀਰੀ ਇਹ 20 ਸਾਲਾਂ ਦੀ ਕੁੜੀ ਚੈਟਿੰਗ ਕਰਨ ਨੂੰ ਆ ਗਈ। ਇਸ ਦੀ ਪੂਰੀ ਪ੍ਰੋਫੈਇਲ ਦੇਖੀਏ। ਮਾਂ-ਪਿਉ ਦੀ ਹਿਸਟਰੀ ਲਿਖੀ ਪਈ ਹੈ। ਇਸ ਨੇ ਆਪ ਦੀ ਫੋਟੋ ਨਹੀਂ ਲਾਈ। ਫੋਟੋ ਲਗਾਉਣ ਦੀ ਰੀਕਿਉਸਟ ਭੇਜ ਦੇ। " ਗੈਰੀ ਕੁੜੀ ਤੇਰੀ ਜ਼ਮੀਨ ਪੁੱਛਦੀ ਹੈ। " " ਜੱਗੇ 10 ਕਿਲੇ ਲਿਖ ਦੇ। " " ਗੈਰੀ ਇਹ ਤਾਂ ਚੈਟਿੰਗ ਛੱਡ ਗਈ। ਹੋਰ ਕੋਈ ਦੇਖ਼ਦੇ ਹਾਂ। " ਬੀਰੀ ਨੇ ਕਿਹਾ, " 3000 ਤੋਂ ਉਪਰ ਪ੍ਰੋਫੈਇਲ ਦਿਸ ਰਹੀਆਂ ਹਨ। ਫੋਟੋ ਕਿਸੇ ਨੇ ਵੀ ਨਹੀਂ ਲਾਈ। ਜਿੰਨਾਂ 10 ਕੁ ਕੁੜੀਆਂ ਨੇ ਫੋਟੋ ਲਾਈ ਹੈ। ਉਹ ਮਾਂ ਤੋਂ ਵੀ ਬੁੱਢੀਆਂ ਲੱਗਦੀਆਂ ਹਨ। ਰੀਕਿਉਸਟ ਕਈਆਂ ਕੁੜੀਆਂ ਨੂੰ ਭੇਜ ਦਿੱਤੀ ਸੀ। ਇਹ ਰਮਨ ਚੈਟਿੰਗ ਕਰਨ ਆ ਗਈ। ਗੈਰੀ ਇਸ ਨੇ ਬਲੈਕ ਐਂਡ ਵਾਈਟ ਫੋਟੋ ਲਾਈ ਹੈ। ਸ਼ਕਲ ਚੱਜ ਨਾਲ ਦਿਸ ਨਹੀਂ ਰਹੀ। " ਜੱਗੇ ਨੇ ਕਿਹਾ, " ਬੀਰੀ ਤੂੰ ਫੋਟੋ ਤੋਂ ਕੀ ਲੈਣਾਂ? ਦੇਖ਼ ਤਾਂ ਜੇ ਕੋਈ ਗੱਲ ਕਰਦੀ ਹੈ। ਇਹ ਅੰਗਰੇਜੀ ਦੇ ਅੱਖਰ ਵੀ ਕਈ ਸਮਝ ਤੋਂ ਬਾਹਰ ਹਨ। ਕੁੜੀਆਂ ਨੂੰ ਅੰਗਰੇਜੀ ਵੀ ਬਹੁਤ ਆਉਂਦੀ ਹੈ। ਅੰਗਰੇਜੀ ਵਿੱਚ ਐਮ.ਏ, ਡਾਕਟਰੀ ਕਰੀ ਫਿਰਦੀਆਂ ਹਨ। ਮੈਥੋਂ ਤਾਂ ਇੰਨਾਂ ਦੇ ਨਾਂਮ ਤੇ ਸ਼ਹਿਰ, ਦੇਸ਼ ਵੀ ਅੰਗਰੇਜੀ ਵਿੱਚ ਪੜ੍ਹ ਨਹੀਂ ਹੁੰਦੇ। ਹਰ ਪ੍ਰੋਫੈਇਲ ਉਤੇ ਤਿੰਨ ਪ੍ਰਸ਼ਨ ਪੁੱਛੇ ਗਏ ਹਨ। ਤਿੰਨਾਂ ਵਿੱਚੋਂ ਇੱਕ ਤੇ ਕਲਿਕ ਕਰਨਾਂ ਪੈਣਾਂ ਹੈ। ਜੈਸ ਦਾ ਮੱਤਲਬ ਹਾਂ ਹੋ ਗਈ, ਮੇਵੀ ਦਾ ਮੱਤਲਬ ਸ਼ਇਦ ਪੰਸਦ ਆ ਜਾਂਵੇ , ਨੋ ਦਾ ਮੱਤਲਬ ਪੰਸਦ ਨਹੀਂ ਹੈ। ਇਸ ਨੂੰ ਮੇਵੀ ਸ਼ਇਦ ਪੰਸਦ ਆ ਜਾਂਵੇ ਕਰਦੇ ਹਾਂ। " " ਗੈਰੀ ਨੇ ਕਿਹਾ, " ਇਸ ਨੇ ਵੀ ਅਜੇ ਕੋਈ ਜੁਆਬ ਨਹੀਂ ਦਿੱਤਾ। ਕੱਲ ਤੱਕ ਕੁੱਝ ਦੱਸ ਦੇਵੇਗੀ। ਅੱਗਲੀ ਨੂੰ ਜੈਸ ਹਾਂ ਹੋ ਗਈ, ਟਿਕ ਕਰ ਦੇ। ਨਾਲੇ ਦੇਖ਼, ਜਿੰਨਾਂ ਨੂੰ ਫੋਟੋ ਲਗਾਉਣ ਨੂੰ ਕਿਹਾ ਸੀ। ਕੀ ਕਿਸੇ ਨੇ ਫੋਟੋ ਲਗਾਈ ਹੈ? " " ਸਵੇਰ ਦੇ ਕੁੱਤੇ ਝਾਕ ਵਿੱਚ ਬੈਠੇ ਹਾਂ। ਜੱਗੇ, ਗੈਰੀ ਰਾਤ ਦਾ ਇੱਕ ਵੱਜ ਗਿਆ। ਇੰਨਾਂ ਸਾਰੀਆਂ ਨੂੰ ਮੈਂ ਜੈਸ ਕਰ ਦਿੱਤਾ ਹੈ। ਸਾਰੀਆਂ ਹੀ ਡਾਕਟਰ. ਨਰਸ, ਟੀਚਰ ਹਨ। ਦੇਖ਼ਦੇ ਹਾਂ ਕਿਹੜੀ ਫਸਦੀ ਹੈ? ਹੁਣ ਤੇਰੇ ਘਰੇ ਹੀ ਸੌ ਜਾਂਦੇ ਹਾਂ। ਸਵੇਰੇ ਉਠਣ ਸਾਰ ਹੋਰ ਦੇਵੀਆਂ ਦੇ ਦਰਸ਼ਨ ਕਰਾਂਗੇ। "

ਜੱਗੇ ਤੇ ਬੀਰੀ ਦਾ ਰੋਜ਼ ਦਾ ਇਹੀ ਕੰਮ ਸੀ। ਸਵੇਰ ਸ਼ਾਮ ਟੱਕਰਾਂ ਮਾਰ ਕੇ ਜੀਅ ਲਾਈ ਰੱਖਦੇ ਸਨ। ਗੈਰੀ ਨੂੰ ਸਾਰੀ ਰਾਤ ਨੀਂਦ ਨਹੀ ਆਈ। ਉਸ ਦਾ ਜੀਅ ਕਰੇ ਕੰਪਿਊਟਰ ਔਨ ਕਰਕੇ, ਕਿਸੇ ਕੁੜੀ ਨਾਲ ਗੱਲ ਕਰੇ। ਸੋਚਾਂ ਵਿੱਚ ਅਚਾਨਿਕ ਉਸ ਦੀ ਅੱਖ ਲੱਗ ਗਈ। ਸਵੇਰੇ ਜੱਗੇ ਤੇ ਬੀਰੀ ਦੀਆਂ ਗੱਲਾਂ ਨੇ, ਗੈਰੀ ਦੀ ਅੱਖ ਖੋਲ ਦਿੱਤੀ। ਉਹ ਦੋਂਨੇਂ ਕੰਪਿਊਟਰ ਦੁਆਲੇ ਹੋਏ ਸਨ। ਜੱਗੇ ਨੇ ਕਿਹਾ, " ਬੀਰੀ ਚਾਰਾਂ ਹੋਰ ਕੁੜੀਆਂ ਨੇ, ਫੋਟੋਆਂ ਲਾ ਦਿੱਤੀਆਂ ਹਨ। ਇੱਕ ਹੀ ਫੋਟੋ ਦਿਸਦੀ ਹੈ। ਤਿੰਨਾਂ ਨੇ ਪਾਸਵਰਡ ਲਗਾਏ ਹੋਏ ਹਨ। ਇਹ ਬੜਾ ਜੱਬ ਹੈ। ਕਈ ਤਾਂ ਇੰਝ ਹੀ ਗਦੀ-ਗੇੜ ਪਾਈ ਰੱਖਦੀਆਂ ਹਨ। " ਜੱਗੇ ਦੋ ਨੇ, ਗੈਰੀ ਨੂੰ ਬਲੌਕ ਕਰ ਦਿੱਤਾ ਹੈ। ਚਾਰਾਂ ਨੇ ਪੱਕਾ ਠੋਕ ਕੇ ਜੁਆਬ ਦੇ ਦਿੱਤਾ ਹੈ। " ਗੈਰੀ ਨੇ ਕਿਹਾ, " ਇੰਨਾਂ ਨੂੰ ਛੱਡੋ ਯਾਰ, ਕੋਈ ਹੋਰ ਲੱਭੋ। ਜੋ ਗੱਲਬਾਤ ਕਰੇ। ਸੁਆਦ ਕਿਰ-ਕਰਾ ਹੋ ਰਿਹਾ ਹੈ। " ਜੱਗੇ ਨੇ ਕਿਹਾ, " ਬੀਰੀ ਇੱਕ ਰੀਕਿਉਸਟ ਆਈ ਹੋਈ ਹੈ। ਕੁੜੀ ਨੇ ਫੋਟੋ ਨਹੀਂ ਲਗਾਈ। ਇਸ ਨੂੰ ਹਾਂ ਕਰਕੇ ਦੇਖ਼ਦੇ ਹਾਂ। ਜੇ ਇਹ ਅੱਗੇ ਗੱਲ ਵਧਾਉਂਦੀ ਹੈ। " " ਜੱਗੇ ਇਹ ਤਾਂ ਕੁੜੀਆਂ ਦੀ ਲਾਈਨ ਲੱਗ ਗਈ। ਸਾਰੀਆਂ ਗੈਰੀ ਦੀ ਫੋਟੋ ਨੁੰ ਲਾਈਕ ਕਰਦੀਆਂ ਹਨ। ਸਾਰੀਆਂ ਨੂੰ ਹਾਂ ਕਰ ਦਿੰਦੇ ਹਾਂ। " ਅੱਗਲੇ ਦਿਨ ਉਹੀ ਕੁੜੀਆਂ ਦੀਆਂ ਪ੍ਰੋਫੈਇਲਾਂ ਦਿਸਣੋਂ ਹੱਟ ਜਾਂਦੀਆਂ ਸਨ। ਚਾਰ ਦਿਨਾਂ ਪਿਛੋਂ ਫਿਰ ਉਹੀ ਕੁੜੀਆਂ ਦਿਖਾਈ ਦੇਣ ਲੱਗ ਜਾਂਦੀਆਂ ਸਨ।

ਤਿੰਨੇ ਜਾਂਣੇ, ਚਾਰ ਮਹੀਨੇ ਇਹੀ ਕੁੱਝ ਕਰਦੇ ਰਹੇ। ਕਿਸੇ ਇੱਕ ਵੀ ਕੁੜੀ ਨੇ, ਚੱਜ ਨਾਲ ਗੱਲ ਨਹੀਂ ਕੀਤੀ। ਕਈਆਂ ਨੇ ਗੈਰੀ ਦੀ ਪ੍ਰੋਫੈਇਲ ਰੱਦ ਕਰਕੇ, ਬਲੌਕ ਕਰ ਦਿੱਤਾ। ਬੀਰੀ ਤੇ ਜੱਗੇ ਦੀਆਂ 5 ਸਾਲਾਂ ਤੋਂ ਐਡੀਆਂ ਚਲ ਰਹੀ ਸੀ। ਇਹ ਕੁੜੀਆਂ ਦੀਆਂ ਪ੍ਰੋਫੈਇਲ ਕੀ ਪਤਾ ਕਦੋਂ ਦੀਆਂ ਲੱਗੀਆਂ ਹਨ? ਕੀ ਪਤਾ ਅਸਲੀ ਜਾਂ ਜਾਹਲੀ ਹਨ? ਕੀ ਪਤਾ ਕੌਣ ਇੰਨਾਂ ਨੂੰ ਚਲਾ ਰਿਹਾ ਹੈ? 50% ਤੋਂ ਵੀ ਵੱਧ ਮੈਟਰੀਮੋਨੀਅਲ ਦੀ ਵਿਬ ਸਾਈਡ 420 ਹੇਰਾ-ਫੇਰੀ ਕਰਕੇ ਪੈਸੇ ਬਣਾਂ ਰਹੀਆਂ ਹਨ। ਇਹ ਆਪ ਹੀ ਕੁੜੀਆਂ, ਮੁੰਡੇ ਬਣ ਕੇ ਬਿਜਨਸ ਚਲਾ ਰਹੇ ਹਨ। ਵਿਬ ਚਲਾ ਕੇ, ਪਬਲਿਕ ਨੂੰ ਲੁੱਟ ਰਹੇ ਹਨ। ਸਰਕਾਰਾਂ ਸਬ ਕੁੱਝ ਜਾਂਣਦੀਆਂ ਹਨ। ਪਿਛੇ ਜਿਹੇ ਕਨੇਡਾ, ਅਮਰੀਕਾ ਵਿੱਚ ਨਜ਼ਾਇਜ਼ ਸਰੀਰਕ ਸਬੰਦਾ ਦੀ, ਇੱਕ ਵਿਬ ਦੀ ਸਾਰੀ ਪਰਾਈਵੇਸੀ, ਲੋਕਾਂ ਵਿੱਚ ਜਾਹਰ ਹੋ ਗਈ ਹੈ। ਜਿਸ ਵਿੱਚ ਵੱਡੇ-ਵੱਡੇ ਲੋਕ ਸ਼ਾਮਲ ਸਨ।

ਕੁੱਝ ਹੀ ਦਿਨਾਂ ਪਿਛੋਂ ਗੈਰੀ ਨੇ ਬੀਰੀ ਨੂੰ ਕਿਹਾ, " ਕਨੇਡਾ ਵਾਲਿਆਂ ਦੀ ਮੈਟਰੀਮੋਨੀਅਲ ਦੀ ਵਿਬ ਸਾਈਡ ਤੇ ਨਾਂਮ ਰਿਜਸਟਰ ਕਰੀਏ। 150 ਡਾਲਰ ਹੀ ਹੈ। ਇਹ ਤਾਂ ਵਿਆਹ ਕਰਾਂਉਣ ਦੀ ਵਿੱਬ ਟਰਾਂਟੋ ਤੋਂ ਚਲਾ ਰਹੇ ਹਨ। ਨਾਲੇ ਦੇਖੀਏ, ਕਿਤੇ ਸੁੱਖੀ ਆਪਦੀ ਫੋਟੋ ਲਾਈ ਨਾਂ ਬੈਠੀ? " ਜੱਗੇ ਨੇ ਕਿਹਾ, " ਕਿਥੋਂ ਵੀ ਚਲਾਂਉਂਦੇ ਹੋਣ। ਆਪਾਂ ਤਾਂ ਕੁੜੀਆਂ ਦੇਖ਼ਣੀਆਂ ਹਨ। " ਰਿਜਸਟਰ ਕਰਦਿਆਂ ਨੇ ਅਜੇ ਫੋਨ ਨੰਬਰ ਭਰਿਆ ਹੀ ਸੀ। ਜਦੇ ਫੋਨ ਦੀ ਘੰਟੀ ਵੱਜ ਗਈ।

ਗੈਰੀ ਨੇ ਫੋਨ ਚੱਕਿਆ, " ਹੈਲੋ ਜੀ ਕੌਣ ਬੋਲਦਾ ਹੈ? " ਔਰਤ ਬੋਲ ਰਹੀ ਸੀ, " ਮੈਂ ਰੂਬੀ, ਮੈਟਰੀਮੋਨੀਅਲ ਦੀ ਵਿਬ ਸਾਈਡ ਦੇ ਟਰਾਂਟੋ ਔਫੀਸ ਵਿੱਚੋਂ ਬੋਲਦੀ ਹਾਂ। ਤੁਸੀ ਸਾਡੀ ਵਿਬ ਉਤੇ ਨਾਂਮ ਰਿਜਸਟਰ ਕੀਤਾ ਹੈ। ਕੀ ਤੁਸੀ ਰਿਸ਼ਤਾ ਲੱਭਦੇ ਹੋ? " " ਹਾਂ ਜੀ ਮੈਂ ਆਪਦੇ ਲਈ ਕੁੜੀ ਲੱਭ ਰਿਹਾਂ ਹਾਂ। ਵਿਆਹ ਕਰਾਂਉਣਾਂ ਹੈ। " ਤੁਸੀ 150 ਡਾਲਰ ਵਿੱਚ 80 ਕੁੜੀਆਂ ਨੂੰ ਮਿਲ ਸਕਦੇ ਹੋ। ਤੁਹਾਡੀ ਮਿਲਣੀ, ਅਸੀਂ ਆਪ ਕਰਾਂਵਾਂਗੇ। ਹੁਣ ਤੁਸੀਂ ਕੁੜੀ ਲੱਭਣ ਲਈ ਉਮਰ, ਕੱਦ, ਜਾਤ ਭਰ ਦਿਉ। ਸਾਡੀ ਵਿਬ ਉਤੇ ਦੇਖੋ, ਲਾਲ ਸੂਟ ਵਾਲੀ ਕੁੜੀ ਦੂਜੇ ਨੰਬਰ ਉਤੇ ਦਿਸ ਰਹੀ ਹੈ। ਤੁਹਾਡੇ ਲੁਧਿਆਣੇ ਤੋਂ ਹੀ ਹੈ। ਵਿਆਹ ਜਿਥੇ ਕਹੋ। ਉਥੇ ਕਰਨਗੇ। ਜਿੰਨਾਂ ਮਰਜ਼ੀ ਖਰਚਾ ਕਰਾ ਲਿਉ। 3, 4, 5, 7, 8, 9, 10, 12, 14 ਨੰਬਰ ਵਾਲੀਆਂ ਇਹ ਜੱਟਾਂ ਦੀਆਂ ਹੀ ਕੁੜੀਆਂ ਹਨ। ਕੀ ਇਹ ਕੁੜੀਆਂ ਪਸੰਦ ਹਨ? " " ਹਾਂ ਜੀ ਇੰਨਾਂ ਨਾਲ ਗੱਲ ਕਰਾਉ। " " ਇੰਨਾਂ ਨੂੰ ਮੈਂ ਰੀਕਿਉਸਟ ਭੇਜ ਦਿੱਤੀ ਹੈ। ਅੱਜ 80 ਵਿਚੋ 10 ਕੁੜੀਆਂ ਤੁਹਾਨੂੰ ਦਿਖਾ ਦਿੱਤੀਆਂ ਹਨ। ਮੈਂ ਉਨਾਂ ਨਾਲ ਗੱਲ ਕਰਕੇ, ਤੁਹਾਨੂੰ ਮਿਲਾ ਦੇਵਾਂਗੀ। ਹੁਣ ਬਾਕੀਆਂ ਦੀਆਂ ਫੋਟੋਆਂ ਕੱਲ ਨੂੰ ਦਿਖਾਵਾਂਗੀ। "

ਤਿੰਨਾਂ ਵਿੱਚੋਂ ਚਾਹ ਪਾਣੀ ਕਿਸੇ ਨੇ ਨਹੀਂ ਪੀਤਾ ਸੀ। ਬੀਰੀ ਤੇ ਜੱਗਾ ਹੈਰਾਨ ਹੋਏ ਬੈਠੇ ਸਨ। ਬੀਰੀ ਨੇ ਕਿਹਾ, " ਗੈਰੀ ਇਹ ਤਾਂ ਸੁਆਦ ਆ ਗਿਆ। ਦੂਜਿਆਂ ਨੇ ਤਾਂ ਚੱਜ ਨਾਲ ਇੱਕ ਕੁੜੀ ਵੀ ਨਹੀਂ ਦਿਖਾਈ। ਇਸ ਨੇ ਤਾਂ ਕਮਾਲ ਕਰ ਦਿੱਤੀ। 10 ਮਿੰਟ ਵਿੱਚ 10 ਕੁੜੀਆਂ ਦੇ ਦਰਸ਼ਨ ਕਰਾ ਦਿੱਤੇ। " ਜੱਗੇ ਨੇ ਕਿਹਾ, " ਬਈ ਗੈਰੀ ਇਥੇ ਤੇਰੀ ਗੱਲ ਬੱਣ ਗਈ ਸਮਝ। ਲੱਗਦੇ ਹੱਥ ਸਾਡਾ ਵੀ ਕਰਾਦੇ। ਅਸੀਂ ਤਾਂ ਪੰਜ ਸਾਲਾਂ ਦੇ ਵਿਆਹ ਦੇ ਲਾਰਿਆਂ ਵਾਲੀਆਂ ਵਿਬਾਂ ਉਤੇ ਹੀ ਮੱਥਾ ਮਾਰਦੇ ਰਹੇ। " " ਯਾਰ ਤੁਸੀਂ ਦੋਂਨੇਂ ਠੀਕ ਕਹਿੰਦੇ ਹੋ। ਮੈਨੂੰ ਵੀ ਸਰੂਰ ਜਿਹਾ ਆ ਗਿਆ। ਉਝ ਤਾਂ ਫੋਨ ਉਤੇ ਗੱਲ ਕਰਨ ਵਾਲੀ ਜ਼ਨਾਨੀ ਨਾਲ ਗੱਲਾਂ ਕਰਕੇ ਸੁਆਦ ਆ ਗਿਆ। ਮੈਨੂੰ ਤਾਂ ਉਹੀ ਪਸੰਦ ਹੈ। ਕੱਲ ਨੂੰ ਉਸੇ ਨਾਲ ਗੱਲ ਪੱਕੀ ਕਰ ਲੈਂਦੇ ਹਾਂ। ਆਪਾਂ ਇੱਕਠੇ ਹੀ ਬਰਾਤ ਲੈ ਕੇ ਚੱਲਾਂਗੇ। ਆ ਲੈ ਪੈਸੇ, ਖੁਸ਼ੀ ਵਿੱਚ ਮੱਛੀ ਤੇ ਦੋ ਬੋਲਲਾਂ ਫੜ ਲਿਆ। " ਦੁਪਿਹਰੇ ਹੀ ਤਿੰਨੇ ਜਾਂਣੇ ਪੀਣ ਲੱਗ ਗਏ। ਚਾਰ ਕੁ ਘੰਟਿਆਂ ਪਿਛੋਂ ਗੈਰੀ ਦੇ ਫੋਨ ਦੀ ਘੰਟੀ ਫਿਰ ਵੱਜੀ। ਗੈਰੀ ਨੇ ਪਹਿਲੀ ਬਾਰ ਫੋਨ ਨਹੀਂ ਚੱਕਿਆ। ਦੂਜੀ ਬਾਰ ਫਿਰ ਫੋਨ ਆ ਗਿਆ। ਉਸ ਨੇ ਦੇਖ਼ਿਆ ਨੰਬਰ ਟਰਾਂਟੋ ਦਾ ਹੈ। ਝੱਟ ਚੱਕ ਲਿਆ। ਦੂਜੇ ਪਾਸੇ ਤੋਂ ਫਿਰ ਕੁੜੀ ਬੋਲ ਰਹੀ ਸੀ, " ਮੈਂ ਆਸ਼ਾਂ ਹਾਂ। ਮੇਰੇ ਕੋਲ ਤੁਹਾਨੂੰ ਦੇਖਾਉਣ ਲਈ 10 ਕੁੜੀਆਂ ਹਨ। ਕੀ ਤੁਸੀਂ ਦੇਖਣੀਆਂ ਹਨ? " ਗੈਰੀ ਨੇ ਬੀਰੀ ਤੇ ਜੱਗੇ ਨੂੰ ਕੰਪਿਊਟਰ ਦੇ ਨੇੜੇ ਆਉਣ ਨੂੰ ਇਸ਼ਾਰਾ ਕੀਤਾ। " ਹਾਂ ਜੀ ਆਸ਼ਾਂ ਜੀ, ਕੁੜੀਆਂ ਦੇਖ਼ਣ ਨੂੰ ਤਾਂ 150 ਡਾਲਰ ਭਰੇ ਹਨ। " " ਗੈਰੀ ਜੀ ਸਾਡੀ ਮੈਟਰੀਮੋਨੀਅਲ ਦੀ ਵਿਬ ਸਾਈਡ ਦੇਖੋ। ਇਹ ਬਿਲਕੁਲ ਨਵੀਆਂ ਕੁੜੀਆਂ ਦੀਆਂ ਫੋਟੋ ਆਈਆਂ ਹਨ। ਬਸ ਤੁਸੀਂ 10 ਕੁੜੀਆਂ ਜੋ ਮਰਜ਼ੀ ਪਸੰਦ ਕਰਕੇ, ਮੈਨੂੰ ਦੱਸ ਦਿਉ। ਮੈਂ ਉਨਾਂ ਨਾਲ ਗੱਲ ਕਰਕੇ, ਤੁਹਾਨੂੰ ਮਿਲਾ ਦੇਵਾਂਗੀ। " ਗੈਰੀ ਨੇ ਬੀਰੀ, ਜੱਗੇ ਦੀ ਮਰਜ਼ੀ ਸ਼ਾਮਲ ਕਰਕੇ, ਪਸੰਦ ਦੀਆਂ ਕੁੜੀਆਂ ਦਸ ਦਿੱਤੀਆਂ।

ਤਿੰਨੇ ਜਾਂਣੇ ਨਸ਼ੇ ਦੀ ਲੋਰ ਵਿੱਚ ਵਿਆਹ ਦੀਆਂ ਤਰੀਕਾਂ ਰੱਖਣ ਲੱਗ ਗਏ। ਹਰ ਰੋਜ਼ ਮੈਟਰੀਮੋਨੀਅਲ ਦੀ ਵਿਬ ਸਾਈਡ ਤੇ ਕੁੜੀਆਂ ਦੀਆਂ ਫੋਟੋ ਦੇਖ-ਦੇਖ ਖੁਸ਼ ਹੋ ਲੈਂਦੇ ਸੀ। ਕਈ ਦਿਨ ਲੰਘ ਗਏ। ਫਿਰ ਉਨਾਂ ਨੂੰ ਚੇਤਾ ਆਇਆ। ਆਪਾਂ ਨੂੰ ਤਾ ਆਸ਼ਾਂ ਤੇ ਰੂਬੀ ਨੇ ਕੁੜੀਆਂ ਦਿਖ਼ੋਣੀਆਂ ਸੀ। ਗੈਰੀ ਨੇ ਮੈਟਰੀਮੋਨੀਅਲ ਔਫ਼ੀਸ ਵਿੱਚ ਫੋਨ ਕੀਤਾ। ਰੂਬੀ ਨੇ ਫੋਨ ਤੇ ਹੋਲੋ ਕਹੀ। ਗੈਰੀ ਨੇ ਕਿਹਾ, " ਤੁਸੀਂ ਮੁੜ ਕੇ ਫੋਨ ਨਹੀਂ ਕੀਤਾ। " " ਜੋ ਕੁੜੀਆਂ ਤੁਸੀਂ ਪਸੰਦ ਕੀਤੀਆਂ ਸੀ। ਮੈਨੂੰ ਕੁੜੀਆਂ ਦਾ ਕੋਈ ਜੁਆਬ ਨਹੀਂ ਆਇਆ। 4 ਕੁੜੀਆਂ ਸਾਡੀ ਵਿਬ ਸਾਈਡ ਛੱਡ ਗਈਆਂ ਹਨ। ਤਿੰਨ ਨੇ ਰਿਵਿਊ ਕਰਨ ਦੀ ਫੀਸ ਹੀ ਨਹੀਂ ਭਰੀ। ਬਾਕੀਆਂ ਦੇ ਤੁਸੀਂ ਪੜ੍ਹਾਈ, ਉਮਰ ਸ਼ਕਲ ਪੱਖੋਂ ਪਸੰਦ ਨਹੀਂ ਹੋ। ਸਾਡੇ ਕੋਲ ਇੰਨੀਆਂ ਹੀ ਕੁੜੀਆਂ ਸਨ। ਜਦੋਂ ਕੋਈ ਹੋਰ ਕੁੜੀ ਵਿਬ ਉਤੇ ਆਈ। ਤੁਹਾਨੂੰ ਵੀ ਦਿਸ ਜਾਵੇਗੀ। ਫਿਰ ਮੈਨੂੰ ਫੋਨ ਕਰ ਲੈਣਾਂ। ਕਿਤੇ ਉਸ ਨਾਲ ਸਿਧੀ ਗੱਲ ਕਰਨ ਦੀ ਕੋਸ਼ਸ਼ ਨਾਂ ਕਰਨਾਂ। ਇਸ ਤਰਾਂ ਕੁੜੀਆਂ ਖਿਝ ਜਾਂਦੀਆਂ ਹਨ। " " ਮੇਰੀ ਆਸ਼ਾਂ ਨਾਲ ਗੱਲ ਕਰਾਉ। " " ਆਸ਼ਾਂ ਛੁੱਟੀਆਂ ਤੇ ਗਈ ਹੈ। " " ਇਹ ਤਾਂ ਕੋਈ ਗੱਲ ਨਾਂ ਹੋਈ। ਤੁਸੀਂ ਚੱਜ ਦਾ ਠੋਸ ਕੰਮ ਨਹੀਂ ਕਰਦੇ। ਲੋਕਾਂ ਨੂੰ ਠੱਗਦੇ ਹੋ। ਤੁਸੀਂ ਧੋਖੇ ਨਾਲ ਮੈਥੋ ਪੈਸੇ ਲੈ ਲਏ। ਮੈ ਤੁਹਾਡੇ ਉਤੇ ਹੇਰਾ-ਫੇਰੀ ਦਾ ਕੇਸ ਕਰ ਦਿਆਂਗਾ। ਮੇਰਾ 150 ਡਾਲਰ ਮੋੜ ਦਿਉ। ਕੀ ਹੋਰ ਲੋਕਾਂ ਨੂੰ ਵੀ ਐਸੇ ਹੀ ਲੁੱਟਦੇ ਹੋ?" " ਸਾਡੀ ਪੌਲਸੀ ਪੜ੍ਹ ਲਵੋ। ਫੀਸ ਵਾਪਸ ਨਹੀਂ ਹੁੰਦੀ। ਤੁਸੀਂ ਜੋ ਵੀ ਰੌਲਾ ਪਾਉਣਾਂ ਹੈ। ਪਾ ਲਵੋ। ਸਾਡਾ ਕੰਮ ਇਦਾ ਹੀ ਚੱਲਦਾ ਰਹਿੱਣਾਂ ਹੈ। ਲੋਕ ਆਪੇ ਸਾਡੀ ਫੀਸ ਭਰਦੇ ਹਨ। ਬਹੁਤੇ ਲੋਕ ਵਿਆਹ ਕਰਾਉਣ ਨੂੰ ਨਹੀਂ, ਸਿਰਫ਼ ਫੋਟੋਆਂ ਦੇਖ਼ਕੇ ਟਾਇਮ ਪਾਸ ਕਰਨ ਨੂੰ ਸਾਡੀ ਵਿਬ ਨੂੰ ਸਾਈਨ ਕਰਦੇ ਹਨ। ਤੁਸੀਂ ਕਿਸੇ ਕੁੜੀ ਦੇ ਪਸੰਦ ਨਹੀਂ ਹੋ। ਮੈਂ ਕੀ ਕਰਾਂ?"

ਬੀਰੀ ਤੇ ਜੱਗਾ ਸੁਣ ਰਹੇ ਸਨ। ਬੀਰੀ ਨੇ ਕਿਹਾ, " ਗੈਰੀ ਜੇ ਸੱਚੀਂ ਵਿਆਹ ਕਰਾਂਉਣਾਂ ਹੈ। ਕੁੜੀ ਤਾਂ ਸਾਡੇ ਕਾਲਜ਼ ਵਿਚੋਂ ਹੀ ਲੱਭ ਲੈਂਦੇ ਹਾਂ।" ਜੱਗੇ ਨੇ ਕਿਹਾ, " ਬੀਰੀ ਠੀਕ ਕਹਿੰਦਾ ਹੈ। ਅੱਜ ਲੁਧਿਆਣੇ ਨੂੰ ਚੱਲਦੇ ਹਾਂ। " " ਤੁਸੀਂ ਦੋਂਨਾਂ ਨੇ ਖਾਂਣ ਨੂੰ ਮੈਨੂੰ ਲੱਭਿਆ ਹੈ। ਅੱਜ ਫਿਰ ਤੁਸੀਂ ਮੇਰੀ ਜੇਬ ਖਾਲੀ ਕਰਾਂਉਗੇ।"

Comments

Popular Posts