ਭਾਗ 56 ਬਦਲਦੇ ਰਿਸ਼ਤੇ

ਕੀ ਮੁਆਫ਼ੀ ਮੰਗਣ ਜਾਂ ਮੁਆਫ਼ੀ ਦੇਣ ਨਾਂ ਦੇਣ ਨਾਲ ਗੱਲਤੀ ਕੀਤੀ ਸੁਧਰ ਸਕਦੀ ਹੈ? ਮੁਆਫ਼ੀ ਅਖ਼ਰ ਹਨ। ਕੋਈ ਮਲਮ-ਪੱਟੀ ਨਹੀਂ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਗੈਰੀ ਸਵੇਰੇ ਸੁੱਤਾ ਹੀ ਪਿਆ ਸੀ। ਉਸ ਦੀ ਜਾਗ ਖੁੱਲ ਗਈ। ਪਿੰਡ ਦੇ ਪਹੇ ਉਤੇ ਊਚੀ-ਊਚੀ ਰੋਲਾ ਪੈ ਰਿਹਾ ਸੀ। ਕੋਈ ਮੰਤਰੀ ਨੂੰ ਮੁਰਦਾ ਬਾਦ ਕਹਿ ਰਿਹਾ ਸੀ। ਕੋਈ ਆਪਦੇ ਮਰ ਚੁਕੇ ਆਗੂ ਨੂੰ ਜਿੰਦਾਬਾਦ ਕਹਿ ਰਿਹਾ ਸੀ। ਇਹ ਰੱਬ ਦੀ ਰਜਾ ਵਿੱਚ ਰਹਿੱਣ ਵਾਲੇ, ਜਿਉਂਦੇ ਨੂੰ ਮਾਰਨ ਤੇ ਮਰੇ ਨੂੰ ਜਿਉਂਦਾ ਕਰਨ ਦੀ ਨਾਂ-ਕਾਂਮ ਕਸ਼ੋਸ਼ ਕਰਕੇ, ਆਪਦਾ ਸਮਾਂ ਖ਼ਰਾਬ ਕਰ ਰਹੇ ਸਨ। ਆਪਦੀ ਹੀ ਤਰਸ ਜੋਗ ਹਾਲਤ, ਹੋਰਾਂ ਲੋਕਾਂ ਮੂਹਰੇ ਜਾਹਰ ਕਰ ਰਹੇ ਸਨ। ਬਹੁਤੇ ਨੌਜਵਾਨ ਤੇ ਬੁਜਰੁਗ ਵੀ ਸਨ। ਔਰਤਾਂ ਵੀ ਆਗੂ ਬੱਣੀਆਂ ਹੋਈਆਂ ਸਨ। ਪਤਾ ਨਹੀਂ ਕਿਹਦੇ ਉਤੇ ਡਾਂਗਾਾਂ, ਕਿਰਪਾਂਨਾਂ, ਬਰਸ਼ੇ ਬਰਾਂਉਣ ਚੱਲੇ ਸਨ? ਸਾਰੇ ਆਪ ਰੱਬ ਬੱਣੇ ਫਿਰਦੇ ਸਨ। ਮੰਤਰੀ ਵੀ ਇੰਨਾਂ ਲੋਕਾਂ ਨੇ, ਆਪ ਹੀ ਕਈ ਬਾਰ ਚੁਣਿਆਂ। ਪੰਜਾਬ ਪੁਲੀਸ ਵਾਲੇ ਮੋਨੇ ਤੇ ਪੱਗਾਂ ਵਾਲੇ ਵੀ ਆਪਦੇ ਹੀ ਮੁੰਡੇ ਨੇ। ਆਪ ਹੀ ਆਪਣਿਆਂ ਨਾਲ ਭਿੜਨ ਚੱਲੇ ਸਨ। ਜੋ ਦੁਨੀਆਂ ਭਰ ਦੇ ਲੋਕ ਇੰਨਾਂ ਲੋਕਾਂ ਦੀ ਜਬ਼ਾਨ ਨਹੀਂ ਸਮਝਦੇ। ਸਿਰਫ਼ ਇੰਨਾਂ ਨੂੰ ਐਸਾ ਕਰਦਿਆਂ ਡਾਂਗਾਾਂ, ਕਿਰਪਾਂਨਾਂ ਚੱਕੀਆਂ ਫੇਸਬੁੱਕ, ਅਖ਼ਬਾਂਰਾਂ, ਟੀਵੀ ਉਤੇ ਦੇਖ਼ ਰਹੇ ਹਨ। ਸੰਸਾਰ ਭਰ ਦੇ ਲੋਕ ਕੀ ਸੋਚਦੇ ਹੋਣਗੇ? ਆਂਮ ਦੇਖ਼ਣ ਵਾਲੇ ਨੂੰ ਗੁੰਡਾ ਗਰਦੀ ਹੁੰਦੀ, ਦਿਸ ਰਹੀ ਹੈ। ਕੀ ਸਿਆਂਣਪ ਇਸ ਵਿੱਚ ਹੈ? ਨੰਗੀਆਂ ਕਿਰਪਾਂਨਾਂ. ਬਦੂੰਕਾਂ ਲੋਡ ਕਰਕੇ, ਪਬਲਿਕ ਵਿਚ ਜਲੂਸ ਕੱਢੀਏ। ਇਹ ਹੱਥਿਆਰ ਆਪਦੇ ਤੇ ਨਾਲ ਵਾਲੇ ਦੋਸਤ ਉਤੇ ਵੀ ਬਾਰ ਕਰ ਸਕਦੇ ਹਨ। ਹੱਥਿਆਰ ਦੁਸ਼ਮੱਣ ਦੋਸਤ ਨਹੀਂ ਦੇਖਦੇ।

ਕੋਈ ਲੜਾਈ ਡਾਂਗਾਾਂ, ਕਿਰਪਾਂਨਾਂ ਨਾਲ ਨਹੀਂ ਮੁੱਕਦੀ। ਗੱਲਬਾਤ ਅੱਖਰੀ ਲਿਖਣ ਨਾਲ ਸਮਝੋਤੇ ਹੁੰਦੇ ਹਨ।

ਟੀਵੀ, ਰੇਡੀਉ, ਅਖ਼ਬਾਰਾਂ ਵਿੱਚ ਪ੍ਰਚਾਰਕ, ਡੇਰਿਆਂ ਵਾਲੇ ਆਪੋ-ਆਪਣੇ ਬਿਆਨ ਕਰ ਰਹੇ ਸਨ। ਇਹ ਮੰਤਰੀ, ਡੇਰਿਆਂ ਵਾਲੇ ਪਹਿਲਾਂ ਸੰਗਤ, ਲੋਕਾਂ ਨੂੰ ਲੁੱਟ ਕੇ ਖਾ ਗਏ। ਹੁਣ ਲੋਕਾਂ ਨੂੰ ਭੜਾ-ਭੜਾ ਮਾਰਨਗੇ। ਜਿਵੇਂ ਇੱਕ ਗੁੰਡਾ ਆਪਦੀ ਗਲ਼ੀ ਵਿੱਚ ਦੂਜੇ ਨੂੰ ਨਹੀਂ ਵੱਸਣ ਦਿੰਦਾ। ਉਵੇਂ ਹੀ ਡੇਰਿਆਂ ਵਾਲੇ ਹਨ।

ਇੱਕ ਡੇਰੇ ਵਾਲੇ ਨੇ, ਇੰਨਾਂ ਬਾਕੀਆਂ ਨਾਲੋਂ ਅੱਲਗ ਤਰਾਂ ਦਾ ਡੇਰਾ ਬੱਣਾਂਇਆ ਹੈ। ਉਸ ਨੇ ਸ਼ਰਬਤ ਬੱਣਾਂ ਕੇ, ਜੋ ਵੀ ਨਾਂਮ ਦਿੱਤਾ। ਉਹ ਜਰੂਰ ਇਤਰਾਜ਼ ਜੋਗ ਹੈ। ਰੀਸ ਕਰਨ ਵਿੱਚ ਕੋਈ ਬੇਗਾੜ ਨਹੀਂ ਹੈ। ਖਿਲਵਾੜ ਕਰਨ ਵਾਲਾਂ ਸ਼ੈਤਾਨ ਹੁੰਦਾ ਹੈ। ਹੁਣ ਜੋ ਵੀ ਪੰਜਾਬ ਵਿੱਚ ਗੱਲਤ ਹੁੰਦਾ ਹੈ। ਕੌਮ ਦੇ ਖਿਲਾਫ਼ ਕੁੱਝ ਹੁੰਦਾ ਹੈ। ਉਸ ਇਕਲੇ ਦਾ ਨਾਂਮ ਲੱਗਦਾ ਹੈ। ਭਾਵੇਂ ਕੋਈ ਹੋਰ ਹੀ ਸ਼ਰਾਰਤ ਕਰੇ।

ਕੀ ਮੁਆਫ਼ੀ ਮੰਗਣ ਜਾਂ ਮੁਆਫ਼ੀ ਦੇਣ ਨਾਂ ਦੇਣ ਨਾਲ ਗੱਲਤੀ ਕੀਤੀ ਸੁਧਰ ਸਕਦੀ ਹੈ? ਮੁਆਫ਼ੀ ਅਖ਼ਰ ਹਨ। ਕੋਈ ਮਲਮ-ਪੱਟੀ ਨਹੀਂ ਹੈ। ਗੈਰੀ ਸੋਚ ਰਿਹਾ ਸੀ। ਜੋ ਮੈਨੂੰ ਚਾਚੇ ਨੇ ਤੱਤੀਆਂ ਗੱਲਾਂ ਕਹੀਆਂ ਹਨ। ਉਸ ਚਾਚੇ ਦੇ ਰੋਜ਼ ਮੇਰੇ ਨਾਲ ਹੱਸਣ, ਮੈਨੂੰ ਮੱਖਣ ਲੱਗਾਉਣ ਨਾਲ ਮੈਨੂੰ ਕਹੇ ਹਨ। ਕੀ ਕੌੜੇ ਬੋਲ ਮਨ ਵਿਚੋਂ ਨਹੀਂ ਨਿੱਕਲ ਸਕਦੇ ਹਨ? ਜਾ ਕੀ ਰੜਕਦੇ ਰਹਿੱਣਗੇ? ਰੜਕ ਨੂੰ ਮਿਟਾਉਣ ਲਈ ਇਕ ਦੂਜੇ ਨਾਲ ਪਿਆਰ ਦਾ ਮਿਲ-ਵਰਤਣ ਜਰੂਰੀ ਹੈ। ਡਾਂਗਾਂ, ਕਿਰਪਾਨਾਂ ਕੱਢਣ ਨਾਲ ਤਾਂ ਸਿਰ ਪਾਟਣਗੇ। ਗੈਰੀ ਬੁੜ-ਬੁੜ ਕਰਦਾ ਬਾਰ ਭੇੜ ਕੇ ਰੱਬ-ਰੱਬ ਕਰਨ ਲੱਗ ਗਿਆ।

ਕੀ ਤੁਸੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਗੁਰਬਾਣੀ ਦੇ ਗੁਟਕਿਆਂ ਦਾ ਆਪ ਵੀ ਪੂਰਾ ਸਤਿਕਾਰ ਕਰਦੇ ਹੋ? ਮੈਂ ਕਿਸੇ ਦੇ ਘਰ ਗਈ ਸੀ। ਉਨਾਂ ਨੇ ਸੁੱਖਮਣੀ ਸਾਹਿਬ ਦਾ ਪਾਠ ਕਰਾਇਆ ਸੀ। ਸੁੱਖਮਣੀ ਸਾਹਿਬ ਦੇ ਸਾਰੇ ਗੁਰਬਾਣੀ ਦੇ ਗੁਟਕੇ ਬਗੈਰ ਰੁਮਾਲਿਆਂ ਤੋਂ ਸਨ। ਕਈਆਂ ਦੇ ਅੱਗਲੇ, ਪਿਛਲੇ ਵਰਕੇ ਨਹੀਂ ਸਨ। 20 ਕੁ ਗੁਰਬਾਣੀ ਦੇ ਗੁਟਕੇ ਕੂੜੇ ਦੇ ਡੇਰ ਵਾਂਗ ਵੱਡੀ ਪ੍ਰਾਂਤ ਵਿੱਚ ਪਏ ਸਨ।

ਜੇ ਕਿਸੇ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਗੁਰਬਾਣੀ ਦੀ ਬੇਅਦਵੀ ਕਰਦੇ, ਉਸ ਦੇ ਖਿਲਾਫ਼ ਬੋਲਦੇ, ਲਿਖਦੇ ਨੂੰ ਪੰਜ ਕਂਕਾਰਾਂ ਵਾਲੇ ਨੇ ਅੱਖੀ ਦੇਖ ਕੇ ਛੱਡ ਦਿੱਤਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਨਹੀਂ ਹੈ। ਕੌਮ ਵਿੱਚ ਦੋ-ਮੂੰਹੀਆ ਸੱਪ ਹੈ। ਉਸ ਦੀਆਂ ਅਫਵਾਂਵਾਂ ਉਤੇ ਭਰੋਸਾ ਕਰਨ ਦੀ ਥਾਂ. ਕੌਮ ਨੂੰ ਉਸੇ ਨੂੰ ਸੋਧਾ ਲਾ ਦੇਣਾਂ ਚਾਹੀਦਾ ਹੈ।

ਕੀ ਕੌਮ ਉਤੇ ਭੀੜ ਪਈ ਤੋਂ ਸਰਪੰਚਾਂ, ਆਗੂਆਂ ਦਾ ਅਸਤੀਫ਼ਾ ਦੇਣਾਂ, ਅੱਕਲ ਮੰਦੀ ਹੈ? ਐਸੇ ਮੌਕੇ ਤੇ ਸਮਝਦਾਰੀ ਦੀ ਗੱਲ ਕਰਨੀ ਚਾਹੀਦੇ ਹੈ। ਪਹਿਲਾਂ ਵਿਗੜਿਆ ਮਾਮਲਾ ਸੁਲਝਾ ਨਹੀਂ ਸਕੇ। ਅਖ਼ਬਾਂਰਾਂ ਵਿੱਚ ਨਾਂਮ ਕੱਢਾਉਣ ਨੂੰ ਧੜਾਧੜ ਅਸਤੀਫ਼ਾ ਦੇ ਰਹੇ ਹਨ। ਇਹ ਵੀ ਸਰਪੰਚ, ਪੰਚ ਕੌਮ ਦੇ ਵੱਡੇ ਸੇਵਾਦਾਰ ਧੜੇ ਬੱਣਾਂ ਕੇ, ਨਸ਼ੇ ਵੰਡ ਕੇ ਬਣੇ ਹਨ। ਥੋੜੇ ਦਿਂਨਾਂ ਨੂੰ ਬਿਆਨ ਦੇਣਗੇ, " ਪਿੰਡ ਦੇ ਲੋਕ ਸਰਪੰਚੀ, ਪੰਚੀ ਛੱਡਣ ਨਹੀਂ ਦਿੰਦੇ। ਲੋਕਾਂ ਨੇ ਸੇਵਾ ਦਿੱਤੀ ਹੈ। ਕਰਨੀ ਪੈਣੀ ਹੈ। " ਮੰਤਰੀ, ਸਰਪੰਚ, ਪੰਚ ਇਕੋ ਥਾਲੀ ਦੇ ਚੱਟੇ-ਬੱਟੇ ਹਨ।

ਆਂਮ ਲਾਈਲਗ ਬੰਦੇ ਡਾਂਗਾਾਂ, ਕਿਰਪਾਂਨਾਂ, ਬਰਸ਼ੇ ਚੱਕੀ ਫਿਰਦੇ ਹਨ। ਕੀ ਇਹ ਡਾਂਗਾਾਂ, ਕਿਰਪਾਂਨਾਂ, ਬਰਸ਼ੇ ਹੈਂਡਗਰੇਡਾ, ਅੱਥਰੂ ਗੈਸ, ਪੇਪਰ ਸਪਰੇ ਅੱਗੇ ਚੱਲਣਗੇ? ਇਹ ਆਗੂ ਕੌਮ ਨੂੰ ਭਭਕਾ ਕੇ, ਗਦੀਗੇੜ ਪਾਈ ਫਿਰਦੇ ਹਨ। ਕਿਉਂਕਿ ਲੋਕ ਆਪ-ਆਪਦੀ ਅਕਲ ਨਹੀਂ ਵਰਤਦੇ। ਲਾਈਲੱਗ ਬੱਣ ਕੇ. ਨਾਂਮ ਚੱਮਕਾਂਉਣ ਵਾਲੇ ਆਗੂਆਂ ਦੇ ਮਗਰ ਅੱਖਾਂ ਮੀਚ ਕੇ ਤੁਰ ਪੈਂਦੇ ਹਨ।

ਆਪਦੀ ਤਾਕਤ ਦਿਖਾਂਉਣ ਦੀ ਥਾਂ, ਬਹੁਤੇ ਸਿੱਖਾਂ ਵਿੱਚ ਇਕ ਘਾਟ ਹੈ। ਜਿਥੇ ਇਹ ਚਾਰ ਜਾਂਣੇ ਇੱਕਠੇ ਹੋ ਜਾਂਣ। ਆਪਦਾ ਜਲੂਸ ਪੂਰੀ ਦੁਨੀਆਂ ਵਿੱਚ ਕੱਢ ਦਿੰਦੇ ਹਨ। ਆਪਦੇ ਬੰਦੇ ਮਰਵਾ ਕੇ ਬੈਠ ਜਾਂਦੇ ਹਨ।

ਕਿਤੇ ਵੀ ਪਬਲਿਕ ਭੜਕ ਗਈ ਹੈ। ਸਰਕਾਰ ਨੂੰ ਪੁਰਜੋਰ ਬੇਨਤੀ ਹੈ। ਝੱਟ-ਪੱਟ ਕਰਫਿਉ ਲਗਾ ਦਿਉ। ਤਾਂ ਕਿ ਮਹੌਲ ਖਰਾਬ ਹੋਣ, ਖੂਨ ਡੁਲਣ ਤੇ ਬੰਦੇ ਮਰਨ ਤੋਂ ਬਚ ਜਾਂਣ।

ਪੋਸਟਲ ਅਫਵਾਂਵਾਂ ਉਤੇ ਅੱਖਾਂ-ਮੀਚ ਕੇ, ਅੱਣ-ਦੇਖਿਆ ਸੱਚ ਬੱਣਾਂ ਲੈਣਾਂ, ਬੰਦੇ ਦਾ ਲਾਈਲੱਗ ਹੋਣਾਂ ਬਹੁਤ ਵੱਡੀ ਮੂਰਖਤਾ ਹੈ। ਤੁਹਾਨੂੰ ਕੋਈ ਵੀ ਬੁਧੂ ਬੱਣਾਂ ਕੇ, ਸਿਰ ਭਿੜਵਾਂ-ਭਿੜਵਾਂ ਮਰਵਾਂ ਸਕਦਾ ਹੈ।

ਸੱਪ ਨਿਕੱਲ ਗਿਆ, ਲਕੀਰ ਪਿਟਣ ਨਾਲ ਸੱਪ ਨਹੀਂ ਮਰਦਾ ਹੁੰਦਾ। ਕੋਈ ਅਪਰਾਧ ਅੱਖੀ ਦੇਖ ਕੇ ਛੱਡ ਦੇਣਾਂ ਕੈਇਰਤਾ ਹੈ। ਦੁਸ਼ਮੱਣ ਨੂੰ ਮੌਕੇ ਉਤੇ ਸੋਧਾ ਲਗਾ ਦਿਉ। ਨਾਂ ਕਿ ਉਸ ਨੂੰ ਵਾਕਾ ਕਰਕੇ ਭੱਜਣ ਦਿਉ।

ਜੇ ਕਿਸੇ ਨੂੰ ਦੋਸ਼ੀ ਦਾ ਪਤਾ ਹੈ। ਉਸ ਨੂੰ ਅੱਖੀ ਦੇਖਿਆ ਹੈ। ਉਸ ਨੇ ਸਾਰੀ ਕੌਮ ਨੂੰ ਭਟਕਾਂਉਣ ਦੀ ਜਗਾ, ਉਸ ਨੂੰ ਸਬਕ ਕਿਉਂ ਨਹੀਂ ਸਿਖਾਇਆ?

ਸਵਾਂ ਲੱਖ ਨਾਲ ਲੜਨ ਵਾਲਿਆਂ ਦੀ ਕੌਮ ਨੂੰ ਲਿਖ ਰਹੀਂ ਹਾਂ। ਸਾਂਗੀਆਂ ਵਾਂਗ ਜਲੂਸ ਕੱਢ ਕੇ, ਆਪਦੇ ਪੁੱਤ ਮਰਾ ਕੇ, ਪੈਰਾਂ ਤੇ ਕੁਹਾੜਾ ਮਾਰ ਰਹੇ ਹੋ। ਜਿਸ ਕੌਮ ਦੇ ਗੁਰੂਆਂ ਨੇ ਔਰਗਜੇਬ, ਵਜੀਦੇ, ਜਹਾਂਗੀਰ ਦੇ ਛੱਕੇ ਛੱਡਾ ਦਿੱਤੇ ਸਨ। ਗੁਰੂ ਗੋਬਿੰਦ ਸਿੰਘ ਮਾਹਾਰਾਜ ਦੀਆਂ ਲਾਡਲੀਆਂ ਫੌਜਾਂ ਨੂੰ ਕਦੋਂ ਤੋਂ ਪੁਲੀਸ ਤੇ ਮੰਤਰੀਆਂ ਦੀ ਮੱਦਦ ਦੀ ਲੋੜ ਪੈ ਗਈ? ਜੇ ਤੁਸੀਂ ਮੌਕੇ ਤੇ ਚੋਰ, ਦੁਸ਼ਮੱਣ ਨਹੀਂ ਫੜ ਸਕਦੇ। ਗਲ਼ ਵਿੱਚ ਹੱਥਿਆਰ ਕਾਹਦੇ ਲਈ ਹੈ? ਜੇ ਆਪਦੀ ਜਾਨ ਤੇ ਮਾਲ ਦੀ ਰਾਖੀ ਨਹੀਂ ਕਰ ਸਕਦੇ। ਮੰਤਰੀ ਜਾਂ ਪਲੀਸ ਵਾਲੇ ਤੁਹਾਡੇ ਨੌਕਰ ਨਹੀਂ ਹਨ।

Comments

Popular Posts