ਭਾਗ 55 ਬਦਲਦੇ ਰਿਸ਼ਤੇ
ਪੈਸਾ ਅੱਖਾਂ ਤੇ ਚਰਬੀ ਚਾੜ ਦਿੰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਗੈਰੀ ਦੀ ਚਾਚੀ ਨੇ ਗੈਰੀ ਨੂੰ ਕਿਹਾ," ਗੈਰੀ ਤੂੰ ਸੌਂ ਚਾਹੇ ਬਾਹਰ ਵਾਲੇ ਘਰ ਵਿੱਚ ਜਾਇਆ ਕਰ। ਰੋਟੀ ਘਰ ਆ ਕੇ ਖਾ ਜਾਇਆ ਕਰ। ਕਹੇਂ ਤਾਂ ਇਥੇ ਹੀ ਦੋ ਰੋਟੀਆਂ, ਦਾਲ ਫੜਾ ਜਾਂਦੀ ਹਾਂ। " ਚਾਚੀ ਮੇਰੀ ਰੋਟੀ ਦਾ ਫਿਕਰ ਨਾਂ ਕਰੋ। ਜਦੋਂ ਮੈਂ ਅੱਡ ਹੀ ਹੋ ਗਿਆ। ਰੋਟੀਆਂ ਦਾ ਹੀਲਾ ਵੀ ਹੋ ਜਾਵੇਗਾ। ਰੱਬ ਆਪੇ ਦੋ ਰੋਟੀਆਂ ਵੀ ਦੇ ਦੇਵੇਗਾ। " ਗੈਰੀ ਦੇ ਚਾਚੇ ਨੇ ਸੀਰੀ ਨੂੰ ਕਿਹਾ, " ਗੈਰੀ ਤੇਰੀ ਗੱਲ ਮੰਨਦਾ ਹੈ। ਤੂੰ ਹੀ ਕੋਈ ਆਪਦੀਆਂ ਭਰਜਾਈਆਂ ਵਿਚੋਂ ਕੰਮ ਕਰਨ ਵਾਲੀ ਲੈ ਆ। " " ਸਰਦਾਰਾ ਤੂੰ ਹੁਕਮ ਕਰ। ਮੈਂ ਕੰਮ ਕਰਨ ਵਾਲੀਆਂ ਦੀ ਲਾਈਨ ਲਗਾ ਦੇਵਾਂਗਾ। ਮੈਂ ਹੁਣੇ ਜਾਂਦਾ ਹਾਂ। ਕਿਸੇ ਨੂੰ ਲੈ ਕੇ ਹੀ ਮੁੜਾਂਗਾ। " " ਵੇਲੇ ਨਾਲ ਮੁੜ ਆਵੀਂ। ਡੰਗਰਾਂ ਲਈ ਖੇਤੋਂ ਪੱਠੇ ਲਿਉਣੇ ਹਨ। ਕੱਣਕ ਨੂੰ ਪਾਣੀ ਦੇਣ ਵਾਲਾ ਹੈ। " " ਮੈਂ ਹੁਣੇ ਗਿਆ ਤੇ ਆਇਆ। ਪਹਿਲਾਂ ਜਰੂਰੀ ਕੰਮ ਕਰ ਲਈਏ। ਗੈਰੀ ਕੋਈ ਹੋਰ ਕੰਮ ਵਾਲੀ ਕਿਤੇ ਬਾਹਰੋਂ ਨਾਂ ਲੈ ਆਵੇ। " ਸੀਰੀ ਆਪਦੀ ਬੀਹੀ ਵਿੱਚ ਚਲਾ ਗਿਆ। ਉਥੇ ਕਈ ਔਰਤਾਂ ਬੈਠੀਆਂ ਸਨ। ਉਸ ਨੇ ਪੁੱਛਿਆ, " ਕਨੇਡਾ ਵਾਲੇ ਸਰਦਾਰ ਨੂੰ ਰੋਟੀਆਂ ਪੱਕਾਉਣ ਅਤੇ ਸਫ਼ਾਈ ਕਰਨ ਵਾਲੀ ਚਾਹੀਦੀ ਹੈ। ਕੀ ਤੁਸੀਂ ਕਿਸੇ ਨੇ ਕੰਮ ਕਰਨਾਂ ਹੈ? " ਉਸ ਦੀ ਵੱਡੀ ਭਰਜਾਈ ਨੇ ਕਿਹਾ, " ਸਾਨੂੰ ਜਿੰਮੀਦਾਰਾਂ ਦੇ ਕੰਮ ਤੇ ਲਗਾਉਣ ਨੂੰ ਰਹਿੱਣ ਦੇ। ਤੂੰ ਕੀ ਖੱਟਿਆ ਹੈ? ਤੇਰੇ ਉਹੀ ਪਾਟੇ ਕੱਪੜੇ ਹਨ। " " ਮੇਰੇ ਸਿਰ ਤੋਂ ਟੱਬਰ ਦੇ ਚਾਰ ਜੀਅ ਰੋਟੀ ਖਾਂਦੇ ਹਨ। ਜਦੋਂ ਕੋਈ ਮੈਨੂੰ ਪੈਸਾ ਚਾਹੀਦਾ ਹੈ। ਸਰਦਾਰ ਹੀ ਗਰਜ ਸਾਰਦਾ ਹੈ। ਗੈਰੀ ਤਾਂ ਕਨੇਡਾ ਵਾਲਾ ਹੈ। ਬਾਹਰਲੇ ਕੱਪੜੇ ਪਾਉਣ ਨੂੰ ਦੇਵੇਗਾ। ਕਨੇਡਾ ਦੇ ਡਾਲਰ ਮਿਲਣਗੇ। ਕੀ ਪਤਾ ਕਨੇਡਾ ਦਾ ਵਿਜਾ ਵੀ ਲੁਆ ਦੇਵੇ। ਪੈਸੇ ਦੀ ਖੇਡ ਹੈ। ਹੰਢਿਆ ਬੰਦਾ ਹੈ। ਸਬ ਪੈਂਤੜੇ ਜਾਂਣਦਾ ਹੈ। ਖਾਂਦਾ ਪੀਂਦਾ ਮਾਲਕ ਹੋਵੇ। ਨੌਕਰ ਆਪੇ ਰੱਜ ਕੇ ਖਾਂਦਾ ਹੈ। " ਸੀਰੀ ਦੀ ਛੋਟੀ ਭਰਜਾਈ ਉਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, " ਮੈਂ ਸਰਦਾਰ ਦੀਆਂ ਰੋਟੀਆਂ ਪਕਾਂਉਣ ਨੂੰ ਤਿਆਰ ਹਾਂ। ਮੈਨੂੰ ਤੱਨਖਾਹ ਪਹਿਲਾਂ ਚਾਹੀਦੀ ਹੈ। " " ਕਨੇਡਾ ਵਾਲੇ ਇਉਂ ਪੈਸੇ ਨਹੀਂ ਦਿੰਦੇ। ਬੜੇ ਕੋਰੇ ਹਨ। ਗੈਰੀ ਆਪ ਦੱਸਦਾ ਹੈ, " ਕਨੇਡਾ ਵਿੱਚ ਪਹਿਲਾਂ ਦੋ ਹਫ਼ਤੇ ਕੰਮ ਕਰਨਾਂ ਪੈਂਦਾ ਹੈ। ਫਿਰ ਡਾਲਰ ਮਿਲਦੇ ਹਨ। " ਚਾਰ ਦਿਨ ਤੱਤੀਆਂ ਰੋਟੀਆਂ ਪੱਕਾ ਕੇ ਦੇਦੇ। ਫਿਰ ਭਾਵੇਂ ਜੀ-ਜੀ ਕਰਕੇ, ਰੋਜ਼ ਨੋਟ ਬਟੋਰੀ ਜਾਂਵੀ। ਸੇਵਾ ਕਰ। ਸੇਵਾ ਨੂੰ ਮੇਵਾ ਲੱਗਦਾ ਦੇਖੀ। "
ਸੀਰੀ ਭਰਜਾਈ ਨੂੰ ਲੈ ਕੇ ਗੈਰੀ ਕੋਲ ਪਹੁੰਚ ਗਿਆ। ਭਰਜਾਈ ਨੇ ਟੇਡੀ ਜਿਹੀ ਅੱਖ ਨਾਲ ਗੈਰੀ ਵੱਲ ਦੇਖ਼ ਕੇ ਕਿਹਾ, " ਸਤਿ ਸ੍ਰੀ ਅਕਾਲ ਸਰਦਾਰ ਜੀ। ਬਾਲ ਬੱਚਾ ਤੱਕੜਾ ਹੈ। " " ਸਰਦਾਰ ਜੀ ਇਹ ਮੇਰੀ ਭਰਜਾਈ ਹੈ। ਕੰਮ ਕਰਨ ਨੂੰ ਲੈ ਕੇ ਆਇਆਂ ਹਾਂ। " " ਕੰਮ ਇਥੇ ਕੀ ਹੈ? ਦੋ ਰੋਟੀਆਂ ਦਾਲ-ਸਬਜ਼ੀ ਮੈਂ ਆਪੇ ਬਣਾਂ ਲੈਂਦਾ ਹਾਂ। ਕੱਪੜੇ ਧੌਣੇ, ਝਾੜੂ ਪੋਚਾ ਵੀ ਕਰਨਾਂ ਆਉਂਦਾ ਹੈ। ਕਨੇਡਾ ਵਿੱਚ ਜੇ ਘਰ ਵਾਲੀ ਬੀਚਰ ਜਾਵੇ। ਸਾਰਾ ਕੰਮ ਆਪ ਨੂੰ ਕਰਨਾਂ ਪੈਂਦਾ ਹੈ। ਜੇ ਇਸ ਨੇ ਕੰਮ ਕਰਨਾਂ ਹੈ। ਆਪਦੇ ਕੱਪੜੇ ਸਾਫ਼ ਪਾ ਕੇ ਆਇਆ ਕਰੇ। ਇਹ ਪੈਸੇ ਇਸ ਨੂੰ ਦੇਦੇ। ਸੂਟ ਨਵੇਂ ਲੈ ਲਵੇ। ਇਸ ਦਾ ਨਾਂਮ ਕੀ ਹੈ। " ਸੀਰੀ ਦੀ ਭਰਜਾਈ ਨੇ ਕਿਹਾ, " ਸਾਡਾ ਗਰੀਬਾ ਦਾ ਨਾਂਮ ਕੌਣ ਲੈਂਦਾ ਹੈ? ਹਰ ਕੋਈ ਕੰਮ ਵਾਲੀ ਕਹਿੰਦਾ ਹੈ। ਮੇਰਾ ਨਾਂਮ ਸੀਨੋ ਹੈ। "

ਸ਼ੀਨੋ ਜੂਠੇ ਭਾਂਡੇ ਸਾਫ਼ ਕਰਕੇ ਚਲੀ ਗਈ। ਰਸਤੇ ਵਿੱਚ ਮਨ ਹੀ ਮਨ ਵਿੱਚ ਖੁਸ਼ ਹੋ ਰਹੀ ਸੀ। ਬੋਣੀ ਤਾਂ ਚੰਗੀ ਹੋਈ ਹੈ। ਸਰਦਾਰ ਨੇ ਮੂੰਹ ਦੇਖਦੇ ਹੀ 1000 ਰੁਪੀਆ ਦੇ ਦਿੱਤਾ। ਤਿੰਨ ਦਿਨ ਸੀਨੋ ਕੰਮ ਉਤੇ ਨਹੀਂ ਆਈ। ਸੀਰੀ ਆ ਕੇ ਗੈਰੀ ਨੂੰ ਦੱਸ ਦਿੰਦਾ ਸੀ, " ਸਰਦਾਰ ਜੀ ਉਸ ਦਾ ਛੋਟਾ ਮੁੰਡਾ ਬਹੁਤ ਬਿਮਾਰ ਹੈ। ਅਜੇ ਠੀਕ ਨਹੀਂ ਹੋਇਆ। ਸ਼ੀਨੋ ਅੱਜ ਫਿਰ ਕੰਮ ਕਰਨ ਨਹੀਂ ਆਵੇਗੀ। " " ਕੋਈ ਗੱਲ ਨਹੀਂ। ਬੱਚੇ ਦੀ ਦੇਖ਼-ਭਾਲ ਜਰੂਰੀ ਹੈ। ਬੱਚੇ ਸਬ ਨੂੰ ਪਿਆਰੇ ਹੁੰਦੇ ਹਨ। " ਚੌਥੇ ਦਿਨ ਸ਼ੀਨੋ ਸ਼ਾਮ ਨੂੰ ਅਚਾਨਿਕ ਗੈਰੀ ਦੇ ਘਰ ਆ ਗਈ। ਉਹ ਹੋਲੀ-ਹੋਲੀ ਅਵਾਜ਼ਾ ਮਾਰ ਰਹੀ ਸੀ, " ਸਰਦਾਰ ਜੀ ਕੀ ਘਰੇ ਹੀ ਹੋ? ਕਿਤੇ ਸੁੱਤੇ ਤਾਂ ਨਹੀਂ ਪਏ? " ਉਹ ਬਿਡ ਰੂਮ ਵਿਚ ਚਲੀ ਗਈ। ਦੇਖ਼ ਕੇ ਉਸ ਦੀ ਚੀਕ ਨਿੱਕਲ ਗਈ। ਉਸ ਨੇ ਮੂੰਹ ਉਤੇ ਚੂੰਨੀ ਲੈ ਲਈ। ਸੀਰੀ ਤੇ ਗੈਰੀ ਇੱਕ ਦੂਜੇ ਨਾਲ ਛੇੜ-ਛਾੜ ਕਰ ਰਹੇ ਸੀ। ਦੋਂਨਾਂ ਨੂੰ ਐਸੀ ਹਾਲਤ ਵਿੱਚ ਦੇਖ਼ ਕੇ, ਸ਼ੀਨੋ ਨੂੰ ਬਹੁਤ ਸ਼ਰਮ ਆਈ। ਸੀਰੀ ਆਪਦੀ ਲੱਤਾਂ ਬਾਂਹਾਂ ਨਚਾਂਰਾਂ ਵਾਂਗ ਮਾਰਦਾ, ਦਰੋਂ ਬਾਹਰ ਨਿੱਕਲ ਗਿਆ।

ਗੈਰੀ ਨੇ ਸ਼ੀਨੋ ਨੂੰ ਝਿੜਕਿਆ, " ਅੱਗੇ ਤੋਂ ਅੰਦਰ ਵੜਨ ਤੋਂ ਪਹਿਲਾਂ ਦਰਵਾਜ਼ਾ ਖੱੜਕਾਂਉਣਾਂ। ਇਹ ਜੋ ਕੁੱਝ ਦੇਖ਼ਿਆ ਹੈ। ਗੱਲ ਬਾਹਰ ਨਹੀਂ ਕਰਨੀ। ਤੂੰ ਫਿਰ ਉਹੀ ਕੱਪੜੇ ਪਾ ਕੇ ਆ ਗਈ। " " ਸਰਦਾਰ ਜੀ ਉਹ ਸਾਰੇ ਪੈਸੇ ਮੁੰਡੇ ਦੀ ਬਿਮਾਰੀ ਉਤੇ ਲੱਗ ਗਏ। ਸਾਡੇ ਗਰੀਬਾਂ ਦੇ ਕਰਮਾਂ ਵਿੱਚ ਐਸੇ ਹੀ ਕੱਪੜੇ ਹਨ। ਨਵੇਂ ਸਾਰੀ ਉਮਰ ਨਹੀਂ ਪਾਏ। " " ਤੇਰੀ ਕੁੜਤੀ ਤਾਂ ਮੂਰਹਿਉ ਮੋਡੇ ਤੋਂ ਪਾਟੀ ਪਈ ਹੈ। " ਗੈਰ ਨੇ 5000 ਸ਼ੀਨੋ ਦੀ ਮੁੱਠੀ ਵਿੱਚ ਦੇ ਦਿੱਤੇ। ਗੈਰੀ ਨੇ ਮੋਰੀ ਵਿੱਚ ਉਂਗ਼ਲ਼ ਪਾ ਕੇ, ਭਰਾੜ ਕਰ ਦਿੱਤਾ। " ਗੈਰੀ ਦਾ ਹੱਥ ਉਸ ਦੇ ਪਿੰਡੇ ਨੂੰ ਛੂਹ ਗਿਆ। ਉਹ ਕੰਭ ਗਈ। ਸ਼ੀਨੋ ਨੇ ਗੈਰੀ ਦਾ ਹੱਥ ਘੁੱਟ ਕੇ ਫੜ ਲਿਆ। ਉਸ ਨੇ ਕਿਹਾ, " ਮੇਰੇ ਕੋਲ ਇਹੀ ਸ਼ੂਟ ਹੇ। ਮੋਰੀ ਵੱਡੀ ਹੋਣ ਨਾਲ ਠੰਡ ਲੱਗਦੀ ਹੈ। " ਤੇਰੀ ਗਰੀਬੀ ਤੇ ਠੰਡ ਤਾਂ ਹੱਟਾ ਦਿਆਂਗਾ। ਬੱਸ ਜ਼ਬਾਨ ਬੰਦ ਰੱਖੀ। " ਗੈਰੀ ਨੇ, ਸ਼ੀਨੋ ਦੇ ਬੁੱਲਾਂ ਉਤੇ ਉਂਗ਼ਲ਼ ਰੱਖ ਦਿੱਤੀ। ਦੂਜੀ ਬਾਂਹ ਨਾਲ ਉਸ ਦੀ ਕਮਰ ਘੁੱਟ ਕੇ, ਆਪਦੇ ਵੱਲ ਕਸ ਲਈ। ਸ਼ੀਨੋ ਨੇ ਇੰਨੇ ਪੈਸੇ ਕਦੇ ਦੇਖ਼ੇ ਨਹੀਂ ਸਨ। ਕਨੇਡੀਅਨ ਮਰਦ ਦੀ ਗੋਰੀ-ਚਿੱਟੀ ਧੋਣ ਦੁਆਲੇ ਸੋਂਨੇ ਦੀ ਸੱਪ ਵਰਗੀ ਮੋਟੀ ਚੈਨ ਵੀ ਦਿਸ ਪਈ। ਉਸ ਦਾ ਮਨ ਗੈਰੀ ਉਤੇ ਬੇਈਮਾਨ ਹੋ ਗਿਆ। ਉਸ ਨੇ ਆਪਦਾ ਸਰੀਰ ਢਿੱਲਾ ਛੱਡ ਦਿੱਤਾ। ਗੈਰੀ ਨੂੰ ਸ਼ੀਨੋ ਦੇ ਰੰਗ, ਜਾਤ, ਨਸਲ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਭੁੱਖੇ ਸ਼ੇਰ ਵਾਂਗ ਸ਼ਿਕਾਰ ਉਤੇ ਟੁੱਟ ਪਿਆ।

ਸ਼ੀਨੋ ਦਿਨ-ਰਾਤ ਗੈਰੀ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ। ਆਪਦੇ ਘਰ ਤਾਂ ਬੱਚਿਆਂ ਨੂੰ ਰੋਟੀ ਖੁਵਾਉਣ ਹੀ ਜਾਂਦੀ ਸੀ। ਹੋਲੀ-ਹੋਲੀ ਉਸ ਨੇ ਆਪਦੇ ਘਰ ਜਾਂਣਾਂ ਹੀ ਛੱਡ ਦਿੱਤਾ ਸੀ। ਉਹ ਆਪਦਾ ਬਾਲ-ਬੱਚਾ ਤੇ ਨਿਕੰਮਾਂ ਪਤੀ ਵੀ ਗੈਰੀ ਦੇ ਘਰ ਲੈ ਆਈ ਸੀ। ਉਹ ਗੈਰੀ ਨੂੰ ਮੱਛੀ-ਮੀਟ, ਸ਼ਰਾਬ ਦੀਆਂ ਬੋਤਲਾਂ ਲਿਆ ਦਿੰਦਾ ਸੀ। ਗੈਰੀ ਦੀ ਕਾਰ ਦੀ ਮੂਹਰਲੀ ਸੀਟ ਉਤੇ ਬੈਠ ਕੇ, ਸ਼ੀਨੋ ਉਸ ਨਾਲ ਸ਼ਹਿਰ ਸਬਜ਼ੀ ਖ੍ਰੀਦਣ ਜਾਂਦੀ ਸੀ। ਲੋਕ ਗੱਲਾਂ ਕਰਦੇ ਸਨ, " ਗੈਰੀ ਨੇ ਸ਼ੀਨੋ ਨੂੰ ਕਰ ਲਿਆ ਹੈ। ਸ਼ੀਨੋ ਦੀ ਲਾਟਰੀ ਨਿੱਕਲ ਆਈ ਸੀ। ਭਾਂਡੇ ਮਾਜ਼ਣ ਵਾਲੀ ਨੇ, ਪੂਰਬ-ਪੱਛਮ ਘੁੰਮੇ ਬੰਦੇ ਨੂੰ ਬਸ ਵਿੱਚ ਕਰ ਲਿਆ ਸੀ। " ਪੈਸਾ ਅੱਖਾਂ ਤੇ ਚਰਬੀ ਚਾੜ ਦਿੰਦਾ ਹੈ। ਫਿਰ ਲੋਕ ਲਾਜ ਦੀ ਪ੍ਰਵਾਹ ਨਹੀਂ ਹੁੰਦੀ। ਕੰਜਰਾਂ ਦੇ ਕੋਠੇ ਉਤੇ ਚਿਖ਼ਰ ਦਪਿਹਰੇ ਗਿੱਧਾ ਪੈਂਦਾ ਹੈ।

Comments

Popular Posts