ਭਾਗ 20 ਔਰਤ, ਮਰਦ ਦੇ ਬੀਜ ਨੂੰ ਕੁੱਖ ਵਿੱਚ ਪਾਲਦੀ ਹੈ, ਤਾਂਹੀਂ ਮਰਦ ਦੀ ਨਸਲ ਅੱਗੇ ਵੱਧਦੀ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ   satwinder_7@hotmail.com

ਔਰਤ ਨਾਲ ਮਰਦ ਦੀ ਦੋਸਤੀ ਤੇ ਦੁਸ਼ਮਣੀ ਪੱਕੀ ਹੈ। ਇੱਕ ਦੂਜੇ ਨੂੰ ਜਾਨ ਦੇ ਵੀ ਦਿੰਦੇ ਹਨ। ਜਾਨ ਲੈ ਵੀ ਲੈਂਦੇ ਹਨ। ਇੱਕ ਦੂਜੇ ਲਈ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਔਰਤ, ਮਰਦ ਦੇ ਬੀਜ ਨੂੰ ਕੁੱਖ ਵਿੱਚ ਪਾਲਦੀ ਹੈ। ਤਾਂਹੀਂ ਮਰਦ ਦੀ ਨਸਲ ਅੱਗੇ ਵਧਦੀ ਹੈ। ਔਰਤ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੀ ਹੈ। ਕਈ ਮਾਂਵਾਂ, ਧੀਆਂ ਦੀ ਰਾਏ ਨਾਲ ਰਲ ਜਾਂਦੀਆਂ ਹਨ। ਕਈ ਧੀਆਂ ਮਾਂ ਦਾ ਖ਼ਸਮ ਹਜਮ ਕਰ ਜਾਂਦੀਆਂ ਹਨ। ਕਸੂਰ ਬਾਰ ਹਮੇਸ਼ਾਂ ਮਰਦ ਨੂੰ ਮੰਨਿਆ ਜਾਂਦਾ ਹੈ। ਮਾਂ ਵੀ ਧੀ ਦੇ ਪਤੀ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ। ਧੀ ਨੂੰ ਗਰਭ ਵਿੱਚ ਬੱਚੇ ਦਾ ਭਾਰ ਚੁੱਕਣਾ ਔਖਾ ਲੱਗਦਾ ਹੈ। ਕੋਈ ਨੁਕਸ ਹੋਣ ਕਰਕੇ, ਕਈ ਔਰਤਾਂ ਪੂਰੇ ਦਿਨਾਂ ਤੱਕ ਗਰਭ ਨਹੀਂ ਪਾਲ ਸਕਦੀਆਂ। ਧੀ ਦਾ ਗਰਭ ਡਾਕਟਰਾਂ, ਮਸ਼ੀਨਾਂ ਦੀ ਮਦਦ ਨਾਲ, ਮਾਂ ਆਪਦੇ ਗਰਭ ਵਿੱਚ ਧਾਰਨ ਕਰ ਲੈਂਦੀ ਹੈ। ਭਾਵੇਂ ਸਿੱਧਾ, ਨਜਾਇਜ਼ ਤਰੀਕਾ ਕਿਵੇਂ ਵੀ ਹੋਇਆ? ਬੱਚਾ ਮਰਦ ਨੂੰ ਚਾਹੀਦਾ ਹੀ ਹੈ। ਬੱਚਾ ਮਾਂ ਚਾਹੇ ਧੀ ਜੰਮੇ। ਮਾਂਵਾਂ ਐਸੀਆਂ ਧੀਆਂ ਨੂੰ ਅਜੇ ਬੱਚੀਆਂ ਸਮਝਦੀਆਂ ਹਨ। 50, 60 ਸਾਲਾਂ ਦੀਆਂ ਔਰਤਾਂ ਐਸੀ ਬੇਵਕੂਫ਼ੀ ਕਰ ਰਹੀਆਂ ਹਨ। ਮਰਦਾਂ ਵੱਲੋਂ ਔਰਤ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਸਮਝਿਆ ਜਾਂਦਾ ਹੈ। ਇਸ ਉਮਰ ਵਿੱਚ ਬੱਚਾ ਪੈਦਾ ਕਰਨ ਵੇਲੇ ਕਈ ਔਰਤਾਂ ਮਰ ਵੀ ਜਾਂਦੀਆਂ ਹਨ। ਕਈ ਮਰਦ ਨੌਕਰਾਣੀਆਂ ਤੋਂ ਵੀ ਬੱਚੇ ਪੈਦਾ ਕਰ ਲੈਂਦੇ ਹਨ। ਬੱਚਾ ਪੈਦਾ ਕਰਨ ਨੂੰ ਕੁੱਝ ਸਮੇਂ ਲਈ ਬੱਚਾ ਪੈਦਾ ਹੋਣ ਤੱਕ ਔਰਤ ਨੂੰ ਮੁੱਲ ਖ਼ਰੀਦ ਲੈਂਦੇ ਹਨ। ਬੱਚਾ ਪੈਦਾ ਹੁੰਦੇ ਹੀ ਪਾਸਾ ਵੱਟ ਲੈਂਦੇ ਹਨ। ਔਰਤ ਬੇਵਕੂਫ਼ ਹੈ, ਜਾਂ ਬਹੁਤੀ ਸਮਝਦਾਰ ਹੈ। ਹਰ ਉਮਰ ਦਾ ਮਰਦ, ਹਰ ਪਾਸਿਉਂ ਔਰਤ ਨਾਲ ਚਲਾਕੀ ਖੇਡ ਹੀ ਜਾਂਦਾ ਹੈ। ਪਤਾ ਨਹੀਂ ਔਰਤ ਦਾ ਆਪਣਾ ਕੀ ਵਜੂਦ ਹੈ? ਜੇ ਦੁਸ਼ਮਣ ਜਿੰਦਾ ਹੈ। ਬੰਦਾ ਜਿਉਂ ਹੀ ਨਹੀਂ ਸਕਦਾ। ਜੇ ਜਿਊਣਾ ਹੈ। ਦੁਸ਼ਮਣ ਦੀ ਚਾਲ ਨੂੰ ਮਾਰ ਮੁਕਾਉਣਾ ਹੋਵੇਗਾ। ਤਾਂਹੀ ਜੂਨ ਸੁਧਰ ਸਕਦੀ ਹੈ। ਔਰਤ ਦਾ ਦੁਸ਼ਮਣ ਉਸ ਦੇ ਨੇੜੇ ਦਾ ਮਰਦ ਹੈ। ਆਈ ਉੱਤੇ ਆ ਜਾਵੇ, ਤਾਂ ਔਰਤ ਵੀ ਮਰਦ ਦੀ ਪੱਕੀ ਦੁਸ਼ਮਣ ਹੋ ਜਾਂਦੀ ਹੈ।

ਸੁੱਖੀ ਦੀ ਸੱਸ ਨੇ ਬਹੁਤ ਬਾਰ ਉਸ ਨੂੰ ਕਿਹਾ ਸੀ, “ ਸੁੱਖੀ ਜੇ ਤੇਰੇ ਕੋਲੋਂ ਬੱਚਾ ਨਹੀਂ ਜੰਮਿਆਂ ਜਾਂਦਾ। ਆਪਦੀ ਮਾਂ ਦੀ ਹੀ ਕੁੱਖ ਹਰੀ ਕਰਾਦੇ। ਮੇਰੇ ਪੁੱਤਰ ਦਾ ਖ਼ਾਨਦਾਨ ਅੱਗੇ ਤੁਰ ਪਵੇਗਾ। ਜੇ ਅਪਲਾਈ ਨਹੀਂ ਨਿਕਲਦੀ। ਆਪਦੀ ਮਾਂ ਨੂੰ ਕੈਨੇਡਾ ਵਿਜ਼ਟਰ ਸੱਦ ਲੈ। ਮੈਂ ਉਸ ਦੀ ਬਥੇਰੀ ਸੇਵਾ ਕਰਾਂਗੀ। ਇੱਥੇ ਕਿਹੜਾ ਕੋਈ ਕਿਸੇ ਨੂੰ ਕੁੱਝ ਪੁੱਛ ਸਕਦਾ ਹੈ? ਨਾਂ ਹੀ ਕੋਈ ਆਪਣੇ ਘਰ ਜਾਂਦਾ, ਆਉਂਦਾ ਹੈ। ਜੇ ਕੋਈ ਪੁੱਛੇ, ਕਹਿ ਸਕਦੀ ਹੈ, “ ਗ਼ਲਤ ਦਵਾਈ ਖਾਣ ਨਾਲ ਸਰੀਰ ਫੁੱਲ ਗਿਆ ਹੈ। “ 60 ਸਾਲਾਂ ਦੀ ਬੁੱਢੀ ਔਰਤ ਗਰੈਂਡ ਸੰਨ ਦੀ ਮਾਂ ਬਣੀ ਹੈ। ਅਖ਼ਬਾਰਾਂ ਵਿੱਚ ਰੋਜ਼ ਆਉਂਦਾ ਹੈ। ਇਸ ਗੱਲ ਉੱਤੇ ਸੱਸ ਨੂੰਹ ਵਿੱਚ  ਕਈ ਬਾਰ ਝਪਟ ਲੱਗ ਚੁੱਕੀ ਸੀ। ਉਹ ਜੁਆਬ ਵਿੱਚ ਕਹਿੰਦੀ ਸੀ, “ ਜੇ ਮੇਰੀ ਮਾਂ ਇਹ ਕੰਮ ਕਰ ਸਕਦੀ ਹੈ। ਤੂੰ ਹੀ ਕਰਦੇ। ਤੂੰ ਉਸ ਤੋਂ ਜ਼ੁਬਾਨ ਲੱਗਦੀ ਹੈ।   ਨੀ ਲੋਹੜਾ ਆ ਗਿਆ। ਮੇਰੇ ਉੱਤੇ ਕਿਵੇਂ ਜੂਮੇ ਚੁੱਕਦੀ ਹੈ? ਕਲ ਨੂੰ ਕੁਛ ਹੋਰ ਵੀ ਕਹਿ ਸਕਦੀ ਹੈ। ਸਕੀ ਮਾਂ ਪੁੱਤ ਦਾ ਬੀਜ ਗਰਭ ਵਿੱਚ ਕਿਵੇਂ ਰਖਾ ਸਕਦੀ ਹੈ? “ “ ਮੇਰੀ ਮਾਂ ਨੂੰ ਤੂੰ, ਕੀ ਬਾਜ਼ਾਰੂ ਸਮਝ ਰੱਖਿਆ ਹੈ? ਜੈਸੀ ਤੇਰੀ ਇੱਜ਼ਤ ਹੈ। ਵੈਸੀ ਹੀ ਮੇਰੀ ਮਾਂ ਦੀ ਇੱਜ਼ਤ ਹੈ।

ਸੁੱਖੀ ਜਦੋਂ ਵੀ ਗੁਰਦੁਆਰੇ ਮੱਥਾ ਟੇਕਣ ਜਾਂਦੀ ਸੀ। ਕੰਨਾ ਨੂੰ ਪਾਠ ਤਾਂ ਕਦੇ ਹੀ ਸੁਣਉਦਾ ਸੀ। ਆਂਮ ਹੀ ਪ੍ਰਚਾਰਕ ਇਧਰ-ਉਧਰ ਦੀਆਂ ਗੱਲਾਂ ਸੁਣਾਉਂਦੇ ਸਨ। ਪ੍ਰਚਾਰਕਾਂ ਦੀਆਂ ਜੱਬਲੀਆਂ ਸੁਣਨ ਦੀ ਥਾਂ ਸੁੱਖੀ ਕੰਨ ਬੰਦ ਕਰਕੇ ਵਾਪਸ ਆ ਜਾਂਦੀ ਸੀ। ਧਰਮੀਆਂ ਪ੍ਰਚਾਰਕ ਵੱਲੋਂ ਵੀ ਕੁੜੀਆਂ ਨੂੰ ਵਾਧੂ ਬੇਲੋੜੀਆਂ ਹੀ ਸਮਝਿਆ ਜਾਂਦਾ ਹੈ। ਬਹੁਤੇ ਘਰਾਂ ਵਿੱਚ ਮਰਦਾਂ ਦੀ ਹੋਂਦ ਖ਼ਾਸ ਮੰਨੀ ਜਾਂਦੀ ਹੈ। ਕੁੜੀਆਂ ਕਿਸੇ ਗਿਣਤੀ ਵਿੱਚ ਨਹੀਂ ਆਉਂਦੀਆਂ। ਜ਼ਿਆਦਾ ਤਰ ਸਿੱਖ ਪ੍ਰਚਾਰਕ ਵੀ ਇਹੀ ਸਿੱਖਿਆ ਦੇ ਰਹੇ ਹਨ। ਪੁਰਾਣੇ ਸਮੇਂ ਤੋਂ ਗੁਰੂਆਂ, ਪੀਰਾਂ, ਫ਼ਕੀਰਾਂ, ਬਾਬਾ ਬੁੱਢਾ ਜੀ ਤੋਂ ਮੁੰਡਿਆਂ ਦੀਆਂ ਮੰਗਾਂ ਮੰਗੀਆਂ ਜਾਂਦੀਆਂ ਸਨ। ਹੁਣ ਵੀ ਗੁਰਦੁਆਰੇ ਮੰਦਰਾਂ ਵਿੱਚ ਸੁੱਖਾ ਸੁੱਖੀਆਂ ਜਾਂਦੀਆਂ ਹਨ। ਮੁੰਡੇ ਜੰਮਣ ਦੀਆਂ ਅਰਦਾਸਾ ਕੀਤੀਆਂ ਜਾਂਦੀਆਂ ਹਨ। ਇੱਕ ਦਿਨ ਗੁਰਦੁਆਰੇ ਕਵੀਸ਼ਰਾਂ ਦਾ ਟੋਲਾ ਗਾ ਰਿਹਾ ਸੀ। ਅਰਦਾਸਾ ਦੁਆਰਾ ਕੁੜੀ ਤੋਂ ਮੁੰਡਾ ਬਣਾਉਣ ਦੀਆਂ ਕਰਾਮਾਤਾਂ ਸੁਣਾਂ ਰਹੇ ਸਨ, “ ਜਾਦੂ ਨਾਲ ਲੜਕੀ ਤੋਂ ਲੜਕਾ ਬਣਾਂਤਾ ਪਹਿਲੀ ਪਾਤਸ਼ਾਹੀ ਨੇ। “ ਫਿਰ ਤਾਂ ਗੁਰੂ ਨਾਨਕ ਜੀ ਨੂੰ ਅੱਜ ਵੀ ਦੁਨੀਆ ਉੱਤੇ ਆਉਣਾ ਚਾਹੀਦਾ ਹੈ। ਲੋਕ ਐਵੇਂ ਭਰੂਣ ਹੱਤਿਆ ਉੱਤੇ ਪੈਸੇ ਖ਼ਰਾਬ ਕਰਦੇ ਹਨ। ਕਈ ਤਾਂ ਅਪ੍ਰੇਸ਼ਨ ਥੇਟਰ ਵਿੱਚ ਔਰਤਾਂ ਦੀ ਜਾਨ ਲੈ ਲੈਂਦੇ ਹਨ। ਛੇਵੇਂ ਪਾਤਸ਼ਾਹ ਬਾਰੇ, ਬੀਬੀ ਸੁਲੱਖਣੀ ਨੂੰ ਛੇ ਪੁੱਤਰ ਹੱਥ ਤੇ ਲਿਖ ਕੇ, ਦੇਣ ਦੀਆਂ ਕਹਾਣੀਆਂ ਸੁਣਾਉਂਦੇ ਹਨ। ਰਾਜਾ ਪਾਤਸ਼ਾਹ ਕੋਲ ਲੜਕੀ ਦਾ ਰਿਸ਼ਤਾ ਲੈ ਕੇ ਆਇਆ। ਗੁਰੂ ਜੀ ਨੇ ਕਿਹਾ, “ ਚੁਬਾਰੇ ਦੀ ਚਿੱਟ ਨਹੀਂ ਲੱਗ ਸਕਦੀ। ਇਹ ਗੱਲਾਂ ਕੀ ਕਰਦੇ ਹਨ? ਜੇ ਬਣੇ ਹੋਏ, ਚੁਬਾਰੇ ਵਿਚੋਂ ਇੱਟ ਕੱਢੀ ਸੀ। ਫਿਰ ਤਾਂ ਚੁਬਾਰਾ ਢਹਿ ਗਿਆ ਹੋਣਾ ਹੈ। ਜਾਂ ਫਿਰ ਪ੍ਰਚਾਰਕ ਵੀ ਉਸ ਰਾਜੇ ਦੀ ਧੀ ਨੂੰ ਆਮ ਲੋਕਾਂ ਦੇ ਵਾਂਗ ਧੀ ਨੂੰ ਪੱਥਰ, ਇੱਟ ਕਹਿੰਦੇ ਹਨ। ਇਹ ਪ੍ਰਚਾਰਕ ਪ੍ਰਚਾਰਕ ਅੱਡੀਆਂ ਚੱਕ-ਚੱਕ ਕੇ ਪੂਰਾ ਜ਼ੋਰ ਲਾ ਕੇ, ਗੁਰਦੁਆਰਿਆਂ ਵਿੱਚ ਔਰਤ ਦੀ ਭੰਡੀ ਕਰਨ ਨੂੰ ਐਸਾ ਕੁੱਝ ਗਾਉਂਦੇ ਹਨ। ਮਰਦਾਂ ਦੀਆ ਵਾਰਾ ਸੁਣਾਉਂਦੇ ਹਨ।  

 
 
 

Comments

Popular Posts