ਭਾਗ 2 ਦਿਲਾਂ ਦੇ ਜਾਨੀ

ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏ, ਦਿਨ ਕਟੀ ਵਰਗੀ, ਜਿੰਦਗੀ ਕੱਟ ਰਹੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕਈ ਬੰਦੇ ਸਾਡੇ ਜਨਮ ਨਾਲ ਜੁੜੇ ਹੁੰਦੇ ਹਨ। ਉਹ ਮਾਂ-ਬਾਪ ਕਰਕੇ ਮਿਲਦੇ ਹਨ। ਉਨਾਂ ਦੇ ਨਾਂਮ ਖੂਨ ਦੇ ਨਾਲ ਜੁੜਦੇ ਹਨ। ਇਹ ਆਪਣਿਆਂ ਹੱਥੋਂ ਕੱਤਲ ਵੀ ਹੁੰਦੇ ਹਨ। ਕਈ ਰਿਸ਼ਤੇ ਅਸੀਂ ਆਪ ਚੁਣਦੇ ਹਾ। ਚੌਣ ਗੱਲ਼ਤ ਵੀ ਹੋ ਜਾਂਦੀ ਹੈ। ਕਈ ਅਚਾਨਿਕ ਮਿਲ ਜਾਂਦੇ ਹਨ। ਜੋ ਸਾਰੀ ਉਮਰ ਸਾਥ ਦਿੰਦੇ ਹਨ। ਕਈ ਰਿਸ਼ਤੇ ਐਸੇ ਹਨ। ਜਿਸ ਦਾ ਕੋਈ ਨਾਂਮ ਨਹੀਂ ਹੁੰਦਾ। ਲੋਕਾਂ ਅੱਗੇ ਜ਼ਾਹਰ ਵੀ ਨਹੀਂ ਕੀਤੇ ਜਾਂਦੇ। ਕਈ ਰਿਸ਼ਤੇ ਮਹਿਸੂਸ ਕੀਤੇ ਜਾਂਦੇ ਹਨ। ਕਿਸੇ ਨਾਲ ਐਸਾ ਪਿਆਰ ਵੀ ਹੁੰਦਾ ਹੈ। ਜਿਸ ਨੂੰ ਪਿਆਰ ਕੀਤਾ ਜਾਂਦਾ ਹੈ। ਬੰਦਾ ਸੁਰਤੀ ਨਾਲ ਆਪਦੇ ਪਿਆਰੇ ਕੋਲ ਪਹੁੰਚ ਜਾਂਦਾ ਹੈਦੂਰ ਬੈਠਾ ਹੀ ਮਿਲਣ ਦਾ ਅੰਨਦ ਮਹਿਸੂਸ ਕਰਦਾ ਹੈ। ਇਸ ਦੀ ਵਿੜਕ ਅੱਗਲੇ ਨੂੰ ਵੀ ਨਹੀਂ ਹੁੰਦੀ। ਜਦੋਂ ਵੱਡੇ  ਹੁੰਦੇ ਨਾਲ ਗੱਲ ਹੁੰਦੀ ਹੈ। ਕਿਸੇ ਤੱਕੜੇ ਦਾ ਆਸਰਾ ਮਿਲ ਜਾਂਦਾ ਹੈ। ਕਿਸੇ ਇੱਕੀ ਦੂਕੀ ਦਾ ਡਰ ਨਹੀਂ ਰਹਿੰਦਾ। ਉਸ ਦੀ ਓਟ ਵਿੱਚ ਕਿਸੇ ਹੋਰ ਸਦ ਸਹਾਰਾ ਨਹੀਂ ਚਾਹੀਦਾ ਹੁੰਦਾ। ਮਰਦ-ਔਰਤ ਦਾ ਰਿਸ਼ਤਾ ਸਰੀਰਕ ਜਰੂਰਤ ਲਈ ਤੇ ਬੱਚੇ ਪੈਦਾ ਕਰਨ ਨੂੰ ਬੱਣਦਾ ਹੈ। ਸਿਆਣੇ ਕਹਿੰਦੇ, “ ਰੱਬ ਆਪੇ ਜੋੜੀਆਂ ਬੱਣੋਂਉਂਦਾ। ਅੰਬਰਾਂ ਦੇ ਉਤੇ ਬੈਠਾ ਉਹ ਜੋੜੀਆਂ ਬੱਣੋਂਉਂਦਾ। “

ਮਰਦ  ਆਪ ਨੂੰ ਰੱਬ ਸਮਝਦਾ ਹੈ। ਜਿਸ ਦੇਸ਼ ਦੇ ਲੋਕ ਪੱਥਰ-ਮਿੱਟੀ ਦੀਆਂ ਮੂਰਤੀਆ ਵਿੱਚ ਦੁਨੀਆਂ ਭਰ ਦੀ ਸ਼ਕਤੀ ਸਮਝਦੇ ਹਨ। ਉਹੀ ਜਿਉਂਦੀ ਔਰਤ ਨੂੰ ਜਿਉਂਦੀ ਪੱਥਰ ਦੀ ਮੂਰਤੀ ਬਣਾਂ ਦਿੰਦੇ ਹਨ। ਔਰਤ ਨੂੰ ਮਿੱਟੀ ਵਾਂਗ ਪੈਰਾਂ ਥੱਲੇ ਰੌਲ ਕੇ ਰੱਖਦੇ ਹਨ। ਉਸ ਦਾ ਸਾਹ ਲੈਣਾਂ ਬੰਦ ਕਰ ਦਿੰਦੇ ਹਨ। ਔਰਤ ਦੀ ਜੁਬਾਨ ਉਤੇ ਤਾਲਾ ਲਾ ਕੇ ਰੱਖਦੇ ਹਨ। ਆਪ ਚਾਹੇ ਔਰਤ ਨੂੰ ਖਿੰਡਾਉਣਾਂ ਸਮਝ ਕੇ, ਹਰ ਰੋਜ਼ ਨਵੀਂ ਹੁੰਢਾਂਉਂਦੇ ਰਹਿੱਣ। ਘਰ ਦੀ ਔਰਤ ਨੂੰ ਕਿਸੇ ਹੋਰ ਮਰਦ ਨਾਲ ਹੱਸਣ ਵੀ ਨਹੀ ਦਿੰਦੇ। ਔਰਤ ਹੀ ਔਰਤ ਦਾ ਹੱਕ ਖੋਹਦੀ ਹੈ। ਸੁਖ ਚੈਨ ਖੋ ਲੈਂਦੀ ਹੈ। ਔਰਤ ਦਾ ਕੁੱਝ ਵੀ ਆਪਦਾ ਨਹੀਂ ਹੈ। ਮਰਦ ਦੀ ਦਿਆ ਉਤੇ ਪਲ਼ਦੀ ਹੈ। ਔਰਤ ਕੰਮਜ਼ੋਰ ਨਹੀਂ ਹੈ। ਕੋਮਲ ਜਰੂਰ ਹੈ। ਸੀਤਾ ਵਾਂਗ ਅੱਗਨੀ ਪ੍ਰੀਖਿਆ ਦੇ ਸਕਦੀ ਹੈ। ਮੀਰਾਂ ਵਾਂਗ ਜ਼ਹਿਰ ਪੀ ਸਕਦੀ ਹੈ। ਅਪਮਾਨ ਨਹੀਂ ਸਹਿ ਸਕਦੀ। ਤਾਂਹੀ ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏ, ਦਿਨ ਕਟੀ ਵਰਗੀ, ਜਿੰਦਗੀ ਕੱਟ ਰਹੀ ਹੈ।

 

ਗੁੱਡੇ ਦੇ ਘਰ ਨਾਲ ਵਾਲਾ ਘਰ ਸੁੱਖੀ ਦਾ ਸੀ। ਉਸ ਦਾ ਪਤੀ ਨਿੰਦਰ ਹੈ। ਘਰ ਸੱਸ ਸੌਹਰਾ ਹਨ। ਹਰ ਕੋਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਰਹਿੰਦਾ ਹੈ। ਸੁੱਖੀ ਦੀ ਸੱਸ ਜੀਤ ਦੇ ਪਿੰਡਾਂ ਕੋਲ ਦੀ ਹੈ। ਉਹ ਆ ਕੇ, ਉਸ ਦੀ ਮੰਮੀ ਕੋਲ ਬੈਠੀ ਰਹਿੰਦੀ ਹੈ। ਜਦੋਂ ਦੋਂਨੇਂ ਗੱਲਾਂ ਮਾਰਨ ਬੈਠਦੀਆਂ ਹਨ। ਦੋਂਨਾਂ ਦੀ ਉਨੇ ਚਿਰ ਲਈ, ਘਰ ਦੇ ਕੰਮ ਧੰਦੇ ਤੋਂ ਛੁੱਟੀ ਹੋ ਜਾਂਦੀ ਹੈ। ਦੋਂਨੇਂ ਰੱਬ ਜਾਂਣੇ ਕੀ ਗੂੰਦਣਾਂ ਗੁੰਦ ਦੀਆਂ ਹਨ? ਜਿਉਂ ਹੀ ਸੁੱਖੀ ਦੀ ਸੱਸ ਦੇਬੋ, ਆਪਦੇ ਘਰ ਵੱੜਦੀ ਹੈ। ਘਰ ਦੀਆਂ ਕੰਧਾ ਹਿਲਣ ਲੱਗ ਜਾਂਦੀਆਂ ਹਨ। ਸੁੱਖੀ ਵਿਆਹੀ ਨੂੰ 10 ਸਾਲ ਹੋ ਗਏ ਹਨ। ਘਰ ਵਿੱਚ ਇਹੀ ਲੜਾਈ ਰਹਿੰਦੀ ਹੈ। ਉਸ ਦੀ ਸੱਸ ਦੇਬੋ ਸੁੱਖੀ ਨੂੰ ਕਹਿੰਦੀ ਹੈ, “ ਤੇਰੀ ਮਾਂ ਨੇ, ਤੈਨੂੰ ਦਾਲ ਰੋਟੀ ਚੱਜ ਨਾਲ ਬੱਣੋਂਉਣੀ ਨਹੀਂ ਸਿੱਖਾਈ। “ ਸੁੱਖੀ ਜੁਆਬ ਦਿੰਦੀ ਹੈ, “ ਮੰਮੀ ਜੀ, ਕਦੇ ਭੁੱਲੇ ਚੁੱਕੇ, ਤੁਸੀਂ ਮੈਨੂੰ ਦਾਲ ਰੋਟੀ ਚੱਜ ਨਾਲ ਬੱਣਾਂ ਕੇ ਖੁਵਾ ਦਿਉ। ਕੀ ਪਤਾ ਮੈਨੂੰ ਤੁਹਾਡੇ ਵੱਲ ਦੇਖ ਕੇ, ਚੱਜ ਆ ਜਾਵੇ? “ “ ਤੇਰੀ  ਸ਼ਕਲ ਦੇਖਣ ਨੂੰ ਮੈਂ ਤੈਨੂੰ ਵਿਆਹ ਕੇ, ਘਰ ਲੈ ਕੇ ਆਂਈ ਹਾਂ। ਕੀ ਤੂੰ ਮੈਨੂੰ ਆਪਦੀ ਗੋਲੀ ਬੱਣਾਏਗੀ? ਕੀ ਤੈਨੂੰ ਰਕਾਂਨ ਨੂੰ ਮੈਂ ਰੋਟੀਆਂ ਪੱਕਾ ਕੇ ਝੁਲਸਾਵਾਂ? ਤੇਰੇ ਜੱਣਦਿਆਂ ਨੇ, ਇਹੀ ਤਾਂ ਸਿੱਖਾਇਆ ਹੈ। ਸੱਸ ਦੇ ਮੂਹਰੇ ਜੁਬਾਨ ਲੜਾਈਦੀ ਹੈ। ਸੱਸ ਦੀ ਗੁੱਤ ਪੱਟੀਂ“ ਸੁੱਖੀ ਦੇਬੋ ਦੇ ਅੱਗੇ ਤੱਣ ਕੇ ਖੜ੍ਹ ਗਈ। ਉਸ ਨੇ ਕਿਹਾ, “  ਖ਼ਬਰਦਾਰ ਜੇ ਮੇਰੇ ਮਾਪਿਆਂ ਨੂੰ ਕੋਈ ਗਾਲ਼ ਕੱਢੀ ਹੈ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। “ ਨਿੰਦਰ ਮਾਂ ਦੀ ਹਾਲ ਦੁਹਾਈ ਸੁਣ ਕੇ, ਕਿਚਨ ਵਿੱਚ ਆਉਂਦਾ ਹੈ। ਸੁੱਖੀ ਦੇ ਗਿੱਲੇ ਆਟੇ ਵਿੱਚ ਹੱਥ ਸਨ। ਆਟੇ ਨੂੰ ਗੁੰਨ ਰਹੀ ਸੀ। ਉਸ ਨੇ ਆ ਕੇ, ਸੁੱਖੀ ਦੀ ਗੁੱਤ ਫੜ ਲਈ। ਉਸ ਨੇ ਕਿਹਾ, “  ਤੂੰ ਮੇਰੀ ਮਾਂ ਮੂਹਰੇ ਬੋਲਦੀ ਹੈ। ਤੇਰੀ ਜੁਬਾਨ ਮੈਂ ਬੰਦ ਕਰਦਾਂ ਹਾਂ। “  ਹੋਰ ਤਾਂ ਕਿਚਨ ਵਿੱਚ ਕੁੱਝ ਲੱਭਾ ਨਹੀਂ। ਲੋਹੇ ਦੀ ਕੁਰਸੀ ਚੱਕ ਕੇ ਉਸ ਦੇ ਸਿਰ ਵਿੱਚ ਮਾਰੀ। ਸਿਰ ਪਾਟ ਗਿਆ। ਉਹ ਚੀਕਾਂ ਮਾਰਦੀ ਘਰ ਦੇ ਬਾਹਰ ਨੂੰ ਭੱਜੀ। ਬਾਹਰ ਗੁੱਡੋ ਮਸ਼ੀਨ ਨਾਲ ਘਾਹ ਕੱਟ ਰਹੀ ਸੀ। ਉਹ ਭੱਜ ਕੇ ਉਸ ਕੋਲ ਆ ਗਈ। ਉਸ ਨੇ ਖੂਨ ਦੀ ਧਾਰ ਫੁਹਾਰੇ ਵਾਂਗ ਪੈਂਦੀ ਦੇਖੀ। ਉਸ ਦੇ ਹੋਸ਼ ਉਡ ਗਏ।

 

Comments

Popular Posts