ਤੁਸੀ ਆਪੇ ਨਿੱਤ ਮੇਰੇ, ਨੇੜੇ-ਨੇੜੇ ਆਈ ਜਾਂਦੇ ਓ।
ਤੁਸੀਂ ਸਾਰਾ ਕਸੂਰ, ਮੇਰਾ ਹੀ ਤਾਂ ਬਤਾਈ ਜਾਂਦੇ ਓ।
ਤੁਸੀਂ ਭੁੱਖ-ਪਿਆਸ, ਬੁੱਧ ਸਾਡੀ ਨੂੰ ਭੁਲਾਈ ਜਾਂਦੇ ਓ।
ਕਰ ਜ਼ਬਰ ਦਸਤੀ, ਆਪੇ ਸਾਡੇ ਉਤੇ ਛਾਈ ਜਾਂਦੇ ਓ।
ਆਪੇ ਸੱਤੀ ਨੂੰ ਸੁੰਦਰਤਾ, ਉਤੇ ਮੋਹਤ ਕਰਾਈ ਜਾਂਦੇ ਓ।
ਸਤਵਿੰਦਰ ਨੂੰ ਮੂ੍ਹਰੇ ਬੈਠ, ਬੇਈਮਾਨ ਬੱਣਾਈ ਜਾਂਦੇ ਓ।
ਇਹ ਹੁਣ ਇੰਨਾਂ ਸਾਡੇ ਕੋਲੋ, ਕਿਉਂ ਸਰਮਾਈ ਜਾਂਦੇ ਓ?
ਨਾਲੇ ਹੋਲੀ-ਹੋਲੀ ਖਿਸਕ ਕੇ, ਸਾਡੇ ਨੇੜੇ ਆਈ ਜਾਂਦੇ ਓ।
Comments
Post a Comment