ਸਾਂਢੂ ਸਾਂਢੂ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਅਸੀਂ ਦੋਂਨੇ ਇੱਕੋ ਪਰਿਵਾਰ ਵਿੱਚ ਵਿਆਹੇ ਗਏ।
ਇੱਕੋ ਘਰ ਦੀਆਂ ਕੁੜੀਆਂ ਨਾਲ ਵਿਆਹੇ ਗਏ।
ਜਦੋਂ ਅਸੀਂ ਕੁੜੀਆਂ ਦੇ ਹਾਂ ਹਸਬੈਂਡ ਬਣ ਗਏ।
ਉਸ ਦਿਨ ਸਾਡੇ ਸਾਂਢੂਆਂ ਦੇ ਸੀ ਬੈਂਡ ਬੱਜ ਗਏ।
ਸੋਹਣੀਆਂ ਕੁੜੀਆਂ ਨਾਲ ਅਸੀਂ ਸਾਂਢੂ ਵਿਆਹੇ ਗਏ।
ਪਿਆਰ ਜਿਹੇ ਸਾਨੂੰ ਮਾਂਪੇ ਸਾਨੂੰ ਹੋਰ ਸੀ ਮਿਲ ਗਏ।
ਨਵੇਂ ਪਰਿਵਾਰ ਵਿੱਚ ਆ ਕੇ ਦੋਨੇਂ ਸਾਂਢੂ ਮਿਲ ਗਏ।
ਅਸੀਂ ਦੋਨੇਂ ਇੱਕ ਦੂਜੇ ਦੇ ਸੀ ਸਾਂਢੂ ਸਾਂਢੂ ਬਣ ਗਏ।
ਇਕੋ ਪਰਿਵਾਰ ਦੀਆਂ ਕੁੜੀਆਂ ਤੋਂ ਸੀ ਦੋਨੇਂ ਠੱਗੇ ਗਏ।
ਸਾਨੂੰ ਸਾਂਢੂਆਂ ਨੂੰ ਸੀ ਨਵੇਂ ਪਰਿਵਾਰ ਦੇ ਜੀਅ ਮਿਲ ਗਏ।
ਸਾਂਢੂ ਸਾਂਢੂ ਹੁੰਦੇ ਹੋਏ ਮੈਨੂੰ ਵੱਡੇ ਭਰਾ ਜੀ ਮਿਲ ਗਏ।
ਸਾਡੇ ਰਿਸ਼ਤੇ ਦੋਨਾਂ ਦੇ ਪੱਕੇ ਵਿਸ਼ਵਾਸ ਵਾਲੇ ਹੋ ਗਏ।
ਅਸੀਂ ਸਾਂਢੂ ਜੀ ਦਾ ਮਾਣ ਬੜਾ ਕਰਦੇ।
ਜਦੋਂ ਸਾਂਢੂ ਸਾਂਢੂ ਜਦੋਂ ਮਿਲ ਕੇ ਬੈਠਦੇ।
ਇੱਕ ਦੂਜੇ ਨਾਲ ਮਿਲ ਕੇ ਦੁੱਖ ਸੁਖ ਵੰਡਦੇ।
ਸਾਂਢੂ ਜੀ ਦਾ  ਹੈਪੀ ਬਰਥਡੇ ਮਨਾਉਂਦੇ।
ਹੈਪੀ ਬਰਥਡੇ ਵਿਸ਼ ਸਾਂਢੂ ਜੀ ਨੂੰ ਹਾਂ ਕਹਿੰਦੇ।
ਦਿਨ ਖ਼ੁਸ਼ੀ ਦਾ ਹੈ ਅਸੀਂ ਨੱਚਦੇ ਹਾਂ ਗਾਉਂਦੇ।
ਸਾਂਢੂ ਜੀ ਤਾਂ ਆਪੇ ਗੀਤ ਗਾ ਗਾ ਕੇ ਨੱਚਦੇ।
ਸਤਵਿੰਦਰ ਸਾਂਢੂਆਂ ਦੇ ਭੇੜ ਤੋਂ ਰਹਿੰਦੇ ਬਚਦੇ।
ਸੱਤੀ ਵਿਗੜ ਜਾਂਣ ਸਾਨ੍ਹਾਂ ਵਾਂਗ ਸਾਂਢੂ ਭਿੜਦੇ।

Comments

Popular Posts