ਭਾਗ 19 ਸ਼ਰਾਬ ਪੀਣਾ ਆਦਤ ਨਹੀਂ ਬਿਮਾਰੀ ਹੈ ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ ਹਰ ਬਿਮਾਰੀ ਦਾ ਇਲਾਜ ਹੈ। ਬਿਮਾਰੀ ਆਪੇ ਠੀਕ ਨਹੀਂ ਹੋ ਸਕਦੀ। ਕਿਸੇ ਦੀ ਮਦਦ ਲੈਣੀ ਪੈਂਦੀ ਹੈ। ਕਈ ਬਾਰ ਘਰ ਹੀ ਦੇਸੀ ਇਲਾਜ ਵੀ ਚੱਲ ਜਾਂਦਾ ਹੈ। ਰੋਗ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਡਾਕਟਰ ਕੋਲ ਜਾਣਾ ਪੈਂਦਾ ਹੈ। ਉਹ ਕੋਈ ਦਵਾਈ ਦੇ ਦਿੰਦਾ ਹੈ। ਕਈ ਬਾਰ ਡਾਕਟਰ ਨਾਲ ਗੱਲਾਂ ਕਰਨ ਨਾਲ ਦਵਾਈ ਖਾਣ ਨਾਲ ਦੁੱਖ ਘੱਟ ਜਾਂਦਾ ਹੈ। ਬਿਲਕੁਲ ਆਰਾਮ ਆ ਜਾਂਦਾ ਹੈ। ਜਾਂ ਫਿਰ ਰੋਗ ਨਾਲ ਪੀੜਤ ਬੰਦਾ ਜ਼ਿਆਦਾ ਦਰਦ ਸਹਿੰਦਾ ਹੈ। ਬਿਮਾਰੀ ਦਾ ਇਲਾਜ ਹੋਣ ਨੂੰ ਸਮਾਂ ਲੱਗ ਜਾਂਦਾ ਹੈ। ਸ਼ਰਾਬ ਪੀਣਾ ਆਦਤ ਨਹੀਂ ਬਿਮਾਰੀ ਹੈ। ਇਸ ਨਾਲ ਡਟ ਕੇ ਲੜਨਾ ਪੈਣਾ ਹੈ। ਪੂਰੇ ਪਰਿਵਾਰ ਨੂੰ ਰਲ ਕੇ, ਕੋਹੜ ਦਾ ਇਲਾਜ ਕਰਨ ਲਈ ਹਰ ਵਾਹ ਲਗਾਉਣੀ ਪੈਣੀ ਹੈ। ਢੰਗ ਬਹੁਤ ਹਨ। ਹਰ ਇੱਕ ਨੇ ਜੁਗਤ ਨੂੰ ਆਪ ਸੋਚਣਾ ਹੈ। ਸੋਚਣਾ ਹੈ, ਕੀ ਇਹ ਨਸ਼ੇ ਸਾਨੂੰ ਖਾ, ਮਾਰ, ਮੁਕਾ ਜਾਣਗੇ? ਇਸ ਬਿਮਾਰੀ ਤੋਂ ਬਾਹਰ ਨਿਕਲਣ ਲਈ ਬੰਦੇ ਨੂੰ ਆਪ ਕੋਸ਼ਿਸ਼ ਕਰਨੀ ਪੈਣੀ ਹੈ। ਆਪਣਾ ਦਿਮਾਗ਼ ਹੋਰ ਪਾਸੇ ਜੋੜਨਾ ਪੈਣਾ ਹੈ। ਨਸ਼ੇ ਖਾਣ-ਪੀਣ ਤੋਂ ਮਨ ਨੂੰ ਰੋਕਣਾ ਪੈਣਾ ਹੈ। ਐਸੇ ਬੰਦੇ ਦੀ ਜੇਬ ਖ਼ਾਲੀ ਕਰ ਦੇਣੀ ਚਾਹੀਦੀ ਹੈ। ਕੋਈ ਪੈਸਾ ਜੇਬ ਵਿੱਚ ਨਾਂ ਛੱਡੋ। ਐਸੇ ਨਸ਼ੇੜੀ ਮੰਗਤਿਆਂ ਨੂੰ ਲੋਕਾਂ ਦੁਆਰਾ ਉਧਾਰ ਕੋਈ ਪੈਸਾ ਨਾਂ ਦਿੱਤਾ ਜਾਵੇ। ਲੋਕਾਂ ਤੋਂ ਮੰਗ ਕੇ ਪੈਸੇ ਸ਼ਰਾਬ ਪੀਂਦੇ ਹਨ। ਕਈ ਸ਼ਰਾਬੀ ਬੰਦੇ ਸੜਕ ਉੱਤੇ ਡਿੱਗੇ ਹੁੰਦੇ ਹਨ। ਪਰਿਵਾਰ ਤਬਾਹ ਹੋ ਰਹੇ ਹਨ। ਬਹੁਤ ਘਰ ਬਰਬਾਦ ਹੋ ਗਏ ਹਨ। ਪਤਨੀ ਬੱਚਿਆਂ ਨਾਲ ਲੜਦੇ ਹਨ। ਮਾਰ ਕੁਟਾਈ ਕਰਦੇ ਹਨ। ਗਹਿਣੇ ਵੇਚ ਦਿੰਦੇ ਹਨ। ਸ਼ਰਾਬ ਪੀਣਾ ਆਦਤ ਨਹੀਂ ਬਿਮਾਰੀ ਹੈ। ਬਿਮਾਰ ਬੰਦਾ ਕੋਹੜੀ ਹੈ। ਇਸ ਨਾਸੂਰ ਦਾ ਕੋਈ ਇਲਾਜ ਨਹੀਂ ਹੈ। ਜਿੰਨਾ ਚਿਰ ਬੰਦਾ ਆਪ ਸ਼ਰਾਬ ਛੱਡਣ ਲਈ ਮਜਬੂਰ ਨਹੀਂ ਹੋ ਜਾਂਦਾ। ਐਸੇ ਬੰਦੇ ਘਰ, ਪਰਿਵਾਰ, ਰਿਸ਼ਤੇਦਾਰ ਸਬ ਛੱਡ ਦਿੰਦੇ ਹਨ। ਘਰ ਦਾ ਸਮਾਨ, ਘਰ ਵੇਚ ਦਿੰਦੇ ਹਨ। ਸੜਕ ਉੱਤੇ ਆ ਜਾਂਦੇ ਹਨ। ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ। ਸ਼ਰਾਬੀ ਬੰਦੇ ਨੂੰ ਦੁਨੀਆ ਦਾ ਕਈ ਲਿਹਾਜ਼ ਨਹੀਂ ਹੈ। ਲੜਾਕਾ, ਬੁਰਾ ਬੰਦਾ ਹੋਣਾ ਹੋਰ ਗੱਲ ਹੈ। ਬੇਵਕੂਫ਼ ਹੋਣਾ ਹੋਰ ਗੱਲ ਹੈ। ਇਹ ਲੋਕ ਬੇਵਕੂਫ਼ ਹੁੰਦੇ ਹਨ। ਜਾਣ ਬੁੱਝ ਕੇ ਪੈਸਾ ਨਸ਼ੇ ਵਿੱਚ ਲੱਗਾ ਰਹੇ ਹਨ। ਮਾਪੇਂ ਬੱਚੇ ਭੁੱਖੇ ਮਰਦੇ ਹਨ। ਸਿਰਫ਼ ਸੋਚਣ ਦੀ ਲੋੜ ਹੈ। ਆਪ ਸ਼ਰਾਬ ਉੱਤੇ ਕਾਬੂ ਰੱਖਦੇ ਹੋ ਜਾਂ ਸ਼ਰਾਬ ਬੰਦੇ ਉੱਤੇ ਕਾਬੂ ਕਰਦੀ ਹੈ। ਇੱਕ ਬਾਰ ਸੋਚ ਕੇ ਦੇਖੋ, ਮਨ ਪੱਕਾ ਕਰੋ, ਮੈਂ ਸ਼ਰਾਬ ਨਹੀਂ ਪੀਣੀ। ਬਹੁਤ ਸਾਰੇ ਨਸ਼ਾ ਛਡਾਊ ਕੇਂਦਰ ਖੁੱਲ੍ਹੇ ਹਨ। ਉੱਥੋਂ ਪੁੱਛ ਦੱਸ ਕਰੋ। ਆਪਣੇ ਆਪ ਲਈ ਮਦਦ ਮੰਗੋ। ਜ਼ਰੂਰ ਰਸਤਾ ਨਿਕਲੇਗਾ। ਘਰ, ਪਰਿਵਾਰ, ਰਿਸ਼ਤੇਦਾਰਾਂ, ਬੱਚਿਆਂ ਨਾਲ ਹੱਸੋ ਖੇਡੋ। ਖੇਡਾਂ ਵਿੱਚ ਭਾਗ ਲਵੋ। ਕਸਰਤ ਕਰੋ। ਦਿਮਾਗ਼ ਨੂੰ ਚੰਗੇ ਪਾਸੇ ਲਾਵੋ। ਚੰਗੀ ਖ਼ੁਰਾਕ ਖਾਵੇ। ਦੁੱਧ ਘਿਉ, ਹੋਰ ਤਾਕਤ ਵਾਲੇ ਫਲ ਸਬਜ਼ੀਆਂ ਕੱਚੀਆਂ ਰੱਜ ਕੇ ਖਾਵੋ। ਨਸ਼ਾ ਖਾਣ-ਪੀਣ ਨੂੰ ਦਿਲ ਨਹੀਂ ਕਰੇਗਾ। ਚੰਗੀਆਂ ਕਿਤਾਬਾਂ ਪੜ੍ਹੋ, ਫ਼ਿਲਮਾਂ ਦੇਖੋ, ਗਾਣੇ ਸੁਣੋ। ਚੰਗੇ ਲੋਕਾਂ ਦੀ ਸੰਗਤ ਕਰੋ। । ਅਮਰ ਖ਼ਾਨ ਅੱਜ ਸ਼ਰਾਬੀਆਂ ਦਾ ਟੀਵੀ ਸ਼ੋ ਕਰ ਰਿਹਾ ਹੈ। ਜੀਅ ਕਰਦਾ ਹੈ। ਇਸ ਹੀਰੋ ਦੀ ਦਿਲ ਖ਼ੋਲ ਕੇ ਪ੍ਰਸੰਸਾ ਕਰਾਂ। ਇਸ ਨੇ ਬਹੁਤ ਵਧੀਆ ਕੰਮ ਸ਼ੁਰੂ ਕੀਤਾਹੈ। ਇੱਕ ਬੰਦਾ ਦੱਸਦਾ ਹੈ, " ਮੈਂ ਸ਼ਰਾਬ ਪੀਣ ਲਈ ਕੰਮ ਵਾਲੀ ਤੋਂ ਪੈਸੇ ਮੰਗਦਾ ਸੀ। ਪੁਲਿਸ ਵਾਲੇ ਤੋਂ ਪੈਸੇ ਮੰਗਦਾ ਸੀ। ਮੇਰੀ ਪੱਤਰਕਾਰੀ ਛੁੱਟ ਗਈ ਹੈ। ਇੱਕ ਦਿਨ ਮੈਨੂੰ ਨਸ਼ਾ ਕੇਂਦਰ ਵਿੱਚ ਦਾਖ਼ਲ ਕਰਾ ਦਿੱਤਾ। ਸ਼ਰਾਬ ਛੱਡਣ ਨਾਲ ਉੱਥੇ ਲੂਜ਼ ਮੋਸ਼ਨ ਲੱਗ ਗਏ। ਫਿਰ ਭੱਜਣ ਦਾ ਸੋਚਿਆ, ਜਦੋਂ ਭੱਜਣ ਲੱਗਾ। ਨਸ਼ਾ ਕੇਂਦਰ ਦੇ ਇੱਕ ਬੁੱਢੇ ਬੰਦੇ ਨੇ ਮੈਨੂੰ ਮੋੜ ਲਿਆ। ਜਦੋਂ ਸਾਡੀ ਕਲਾਸ ਲੱਗੀ ਹੋਈ ਸੀ। ਟੀਚਰ ਕਹਿ ਰਿਹਾ ਸੀ, " ਤੁਸੀਂ ਟੁੱਟ ਗਏ ਹੋ। ਬਰਬਾਦ ਹੋ ਗਏ ਹੋ। ਘਰ ਖ਼ਰਾਬ ਹੋ ਗਿਆ ਹੈ। " ਮੈਨੂੰ ਲੱਗਾ। ਉਹ ਮੇਰੀ ਗੱਲ ਕਰ ਰਿਹਾ ਹੈ। ਮੈਂ ਰੋਣ ਲੱਗਾ। ਟੀਚਰ ਕੋਲ ਗਿਆ। ਉਸ ਨੂੰ ਕਿਹਾ, " ਤੈਨੂੰ ਮੇਰੀ ਕਹਾਣੀ ਕਿਵੇਂ ਪਤਾ? " ਉਹ ਕਹਿੰਦਾ, " ਇਹ ਹਰ ਸ਼ਰਾਬੀ ਦੀ ਕਹਾਣੀ ਹੈ। ਮੇਰਾ ਬਾਪ ਸ਼ਰਾਬੀ ਮਰ ਗਿਆ ਸੀ। ਹੁਣ ਮੈਂ ਸ਼ਰਾਬ ਨਹੀਂ ਪੀਂਦਾ।" ਇੱਕ ਬੱਚੀ ਦੱਸ ਰਹੀ ਹੈ, " ਮੇਰਾ ਬਾਪ ਸ਼ਰਾਬ ਪੀ ਕੇ ਮੈਨੂੰ ਸਕੂਲ ਜਾਣ ਤੋਂ ਰੋਕਦਾ ਸੀ। ਹੁਣ ਮਰ ਗਿਆ ਹੈ। " ਇੱਕ ਪਤਨੀ ਦੱਸ ਰਹੀ ਹੈ, " ਸ਼ਰਾਬ ਪੀ ਕੇ, ਮੇਰਾ ਪਤੀ ਮੈਨੂੰ ਬਹੁਤ ਮਾਰਦਾ ਸੀ। ਮਰ ਗਿਆ ਹੈ। " ਇੱਕ ਸਰਪੰਚ ਨੇ ਕਿਹਾ, " ਮੈਂ ਐਲਾਨ ਕਰ ਦਿੱਤਾ, ਪਿੰਡ ਵਿੱਚ ਕੋਈ ਸ਼ਰਾਬ ਦੀ ਦੁਕਾਨ ਨਹੀਂ ਰਹਿਣ ਦੇਣੀ। ਹੁਣ ਇੱਥੇ ਸ਼ਰਾਬ ਨਹੀਂ ਵਿਕਦੀ। " ਇੱਕ ਮੁੰਡਾ 15 ਸਾਲਾਂ ਵਿੱਚ ਮਰ ਗਿਆ। ਮਾਂ-ਬਾਪ ਨੇ ਇਕਲੌਤਾ ਬੇਟਾ ਗੁਆ ਲਿਆ। ਉਸ ਨੇ ਦਸਵੀਂ ਪਾਸ ਕੀਤੀ ਸੀ। ਬਾਹਰ ਪੱਬ, ਹੋਟਲ ਵਿੱਚ ਦੋਸਤਾਂ ਨੂੰ ਪਾਰਟੀ ਕਰ ਰਿਹਾ ਸੀ। ਜਦੋਂ ਉਸ ਦੇ ਡੈਡੀ ਨੇ ਫ਼ੋਨ ਕੀਤਾ। ਕਿਸੇ ਉਪਰੇ ਬੰਦੇ ਨੇ ਫ਼ੋਨ ਚੱਕਿਆਂ। ਦੱਸਿਆ, " ਉਨ੍ਹਾਂ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। " ਜਦੋਂ ਉਹ ਉੱਥੇ ਗਏ। ਕਾਰ ਟੁੱਟੀ ਪਈ ਸੀ। ਬੇਟਾ ਮਰਿਆ ਪਿਆ ਸੀ। ਦੋਸਤ ਡਰਾਈਵਰ ਸ਼ਰਾਬੀ ਸੀ। ਉਹ ਬੱਚ ਗਿਆ। ਡਰਾਈਵਰ ਸ਼ਰਾਬੀ ਦਾ ਡਾਕਟਰ ਨੇ ਉਸ ਦਾ ਟੈੱਸਟ ਨਹੀਂ ਕੀਤਾ। ਡਰਾਈਵਰ ਸ਼ਰਾਬੀ ਕਿਸੇ ਹੋਰ ਦੀ ਗੱਡੀ ਚਲਾ ਕੇ ਲੈ ਆਇਆ ਸੀ। ਕਿਉਂਕਿ ਗੱਡੀ ਵਾਲੇ ਨੇ ਉਸ ਦੇ ਥੱਪੜ ਮਾਰ ਦਿੱਤਾ ਸੀ। ਬਦਲਾ ਲੈਣ ਲਈ ਉਸ ਦੀ ਗੱਡੀ ਦਾ ਐਕਸੀਡੈਂਟ ਕਰ ਦਿੱਤਾ। ਦੂਜੇ ਦਿਨ ਡਰਾਈਵਰ ਸ਼ਰਾਬੀ ਦੀ ਜ਼ਮਾਨਤ ਹੋ ਗਈ ਸੀ। ਐਸੇ ਕਿੰਨੇ ਕੇਸ ਰੱਬ ਜਾਣੇ ਹਰ ਰੋਜ਼ ਹੁੰਦੇ ਹਨ। ਆਪਣੇ ਪਰਿਵਾਰ-ਘਰ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਨਸ਼ੇ ਛੱਡ ਦਿਉ। ਨਹੀਂ ਤਾਂ ਬੇਹੋਸ਼ ਹੋ ਕੇ ਕਿੰਨਾ ਕੁ ਜਿਉਂ ਸਕਦੇ ਹੋ? ਕਿੰਨੀ ਦੂਰ ਚੱਲ ਸਕਦੇ ਹੋ? ਜੇ ਮਰ ਗਏ ਬੱਚੇ, ਪਤਨੀ, ਮਾਪੇ ਭੈਣ-ਭਰਾ ਨੂੰ ਕਿਸ ਆਸਰੇ ਬੈਠਾ ਚੱਲੇ ਹੋ? ਕੀ ਚਾਹੁੰਦੇ ਹੋ? ਔਰਤ ਦੇ ਨਸ਼ੇ ਖਾਣ ਵਾਲੇ ਪਤੀ ਮਰੀ ਜਾਣ, ਉਹ ਹੋਰ ਐਸੇ ਖ਼ਸਮ ਕਰਦੀ ਰਹੇ। ਸ਼ਰਾਬੀ ਪੁੱਤ ਦੀ ਲਾਸ਼ ਉੱਤੇ ਰੋਂਦੀ ਪਿੱਟਦੀ ਰਹੇ। ਅਖੀਰ ਅੱਕ ਥੱਕ ਕੇ ਭੁੱਖੇ ਮਰਦੇ ਟੱਬਰ ਨੂੰ ਜ਼ਹਿਰ ਦੇ ਕੇ ਮਾਰ ਦੇਵੇ, ਆਪ ਮਰ ਜਾਵੇ। ਜਾਂ ਕੀ ਆਪ ਨਸ਼ੇ ਖਾਣ-ਪੀਣ ਲੱਗ ਜਾਵੇ?

Comments

Popular Posts