ਰਾਸ਼ੀ ਫਲ ਵਿੱਚ ਸਾਰਾ ਝੂਠ ਹੀ ਲਿਖਿਆ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਲੋਕਾਂ ਨੂੰ ਸਬ ਕੁੱਝ ਆਪਦੀ ਜ਼ਿੰਦਗੀ ਬਾਰੇ ਪਤਾ ਹੁੰਦਾ ਹੈ। ਆਪਣੀ ਹੈਸੀਅਤ, ਭਵਿੱਖ ਤੇ ਪਿਛੋਕੜ ਦਾ ਵੀ ਪਤਾ ਹੁੰਦਾ ਹੈ। ਕਈ ਕਿਸੇ ਪੰਡਤ ਦੇ ਮੂੰਹੋਂ ਸੁਣ ਕੇ, ਬਹੁਤ ਖ਼ੁਸ਼ ਹੁੰਦੇ ਹਨ। ਉਸ ਪੰਡਤ ਨੂੰ ਖ਼ੁਸ਼ੀ ਵਿੱਚ ਹਜ਼ਾਰਾਂ ਦੇ ਨੋਟ ਹੱਥੀਂ ਦੇ ਦਿੰਦੇ ਹਨ। ਪੰਡਤ ਹੱਥਮੱਥਾ ਦੇਖ ਕੇ ਦੱਸਦਾ ਹੈ, “ ਗਰ ਵਿੱਚ ਕਲੇਸ਼ ਰਹਿਤਾ ਹੈ। ਕੋਈ ਕਿਸੀ ਕੀ ਬਾਤ ਨਹੀਂ ਸੁਨਤਾ। ਗਰ ਮੇ ਖ਼ੁਸ਼ੀ ਆਨੇ ਵਾਲੀ ਹੈ। ਕਾਮ ਮੇ ਅੜੀਚਣੇ ਆਤੀ ਹੈ। ਕਾਮ ਰੁਕ-ਰੁਕ ਕਰ ਬੰਨਤਾ। ਬੱਚੋਂ ਕਾ ਸੁੱਖ ਨਹੀਂ ਹੈ। ਪੈਸੇ ਮੇ ਬਰਕਤ ਨਹੀਂ ਹੈ। ਪੈਸਾ ਮੇ ਆਤਾ ਜਾਤਾ ਰਹਿਤਾ ਹੈ। “ ਇਹ ਗੱਲਾਂ ਸਬ ਨਾਲ ਬੀਤ ਦੀਆਂ ਹਨ। ਸਾਰੇ ਲੋਕ ਦੇ ਪਰਿਵਾਰ, ਰਿਸ਼ਤੇਦਾਰ,. ਦੋਸਤ ਕਿਸੇ ਨਾਂ ਕਿਸੇ ਗੱਲੋਂ ਘਰ ਵਿੱਚ ਬਹਿਸਦੇ ਹਨ। ਕਈ ਕੰਮ ਹੋਣ ਨੂੰ ਸਮਾਂ ਚਾਹੀਦਾ ਹੈ। ਕਈ ਕੰਮ ਇੱਕੋ ਦਿਨ ਵਿੱਚ ਨਹੀਂ ਹੋ ਸਕਦੇ। ਹਰ ਇੱਕ ਦੀ ਜ਼ਿੰਦਗੀ ਵਿੱਚ ਖ਼ੁਸ਼ੀ, ਗ਼ਮੀ ਆਉਂਦੀ ਰਹਿੰਦੀ ਹੈ। ਜੋ ਆਪ ਮਾਪਿਆ ਦਾ ਸਹਾਰਾ ਨਹੀਂ ਬਣਦੇ। ਉਨ੍ਹਾ ਦੀਆਂ ਬੱਚੇ ਵੀ ਲੱਤਾਂ-ਬਾਂਹਾਂ ਨਹੀਂ ਘੁੱਟਦੇ। ਗਲ਼ਾ ਫੜਦੇ ਹਨ। ਪੈਸੇ ਕਿਸੇ ਦੀ ਮੁੱਠੀ ਵਿੱਚ ਨਹੀਂ ਰਹਿੰਦੇ। ਕਿਸੇ ਪੰਡਤ ਦੇ ਕਹਿਣ, ਦੱਸਣ ਨਾਲ ਜੀਵਨ ਨਹੀਂ ਬਦਲਦਾ। ਕਈ ਬਾਰ ਬੰਦਾ ਸਿੱਧਾ ਰਸਤਾ ਲੱਭਦਾ, ਕੁਰਾਹੇ ਪੈ ਜਾਂਦਾ ਹੈ। ਜੋ ਪੰਡਤ ਆਪ ਚੁਰਾਹੇ ਵਿਚਕਾਰ ਬੈਠੇ ਹਨ। ਉਹ ਤੁਹਾਨੂੰ ਕਿਵੇਂ ਮੰਜ਼ਲ ਉੱਤੇ ਪਹੁੰਚਾ ਦੇਣਗੇ? ਆਪਣੇ ਪੈਰਾਂ ਉੱਤੇ ਚੱਲ ਕੇ, ਮਿਹਨਤ ਨਾਲ ਹਰ ਕੰਮ ਬਣਦਾ ਹੈ। ਜੇ ਪੰਡਤਾਂ ਦੀ ਕੋਈ ਆਪਣੀ ਮੰਜ਼ਲ ਹੋਵੇ। ਉਹ ਲੋਕਾਂ ਦੇ ਜੀਵਨ ਵਿੱਚ ਵਾੜ ਨਾਂ ਦੇਣ।
ਲੋਕ ਰਾਸ਼ੀ ਫਲ ਪੜ੍ਹਦੇ ਹਨ। ਕਈ ਬੰਦੇ ਪੇਪਰ ਇਸੇ ਲਈ ਫੋਲਦੇ ਹਨ। ਹੋਰ ਸਾਰੇ ਅੱਖਰ, ਅੱਖੋਂ ਉਹਲੇ ਕਰ ਦਿੰਦੇ ਹਨ। ਇਹ ਦੇਖਣ ਦਾ ਸੁੱਖੀ ਨੂੰ ਵੀ ਬਹੁਤ ਸ਼ੋਕ ਸੀ। ਜਦੋਂ ਦੀ ਉਸ ਦੀ ਸੱਸ ਮਰੀ ਸੀ। ਉਦੋਂ ਦੀ ਹੀ ਗੁੱਡੀ ਦੀ ਸੱਸ ਘਰੋਂ ਨਿਕਲ ਗਈ ਸੀ। ਗੁੱਡੀ ਤੇ ਸੁੱਖੀ ਦਾ ਇੱਕ ਦੂਜੀ ਦੇ ਘਰ ਆਉਣਾਂ-ਜਾਂਣਾਂ ਬਹੁਤ ਹੋ ਗਿਆ ਸੀ। ਲੋਕਾਂ ਦੀਆਂ ਬਹੂਆਂ, ਕੁੜੀਆਂ ਘਰੋਂ ਭੱਜਦੀਆਂ ਹਨ। ਅੱਜ ਕਲ ਸੱਸ-ਸਹੁਰੇ, ਮਾਂ-ਬਾਪ ਘਰੋਂ ਭੱਜਦੇ ਹਨ। ਸੁੱਖੀ ਹੱਥ ਵਿੱਚ ਪੇਪਰ ਫੜੀ ਰੋਜ਼ ਹੀ ਗੁੱਡੀ ਕੋਲ ਆਉਂਦੀ ਸੀ। ਉਹ ਕਹਿੰਦੀ ਸੀ, “ਗੁੱਡੀ ਦੇਖ ਮੇਰੀ ਰਾਸ਼ੀ ਬਹੁਤ ਵਧੀਆ ਹੈ। ਕੰਮ ਸਾਰੇ ਬਣ ਜਾਣਗੇ। “ ਫਿਰ ਸ਼ਾਮ ਨੂੰ ਦੱਸਣ ਆਉਂਦੀ ਸੀ, “ ਅੱਜ ਮੇਰਾ ਇਹ ਕੰਮ ਰਾਸ਼ੀ ਫਲ ਲਿਖੇ ਮੁਤਾਬਿਕ ਹੋ ਗਿਆ। ਅੱਜ ਇਹ ਤਾਂ ਝੂਠ ਹੀ ਨਿਕਲ ਗਿਆ। “ ਗੁੱਡੀ ਆਮ ਹੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ। ਉਹ ਕਹਿੰਦੀ, “ ਰਾਸ਼ੀ ਫਲ ਕੋਈ ਸ਼ਕਤੀ ਨਹੀਂ ਹੈ। ਇਹ ਤਾਂ ਤੇਰੇ ਉੱਤੇ ਹੈ। ਤੂੰ ਅੱਜ ਕੀ-ਕੀ ਕੰਮ ਕਰਨੇ ਹਨ? ਇਸ ਨਾਲ ਮੱਥਾ ਮਾਰਨ ਨਾਲੋਂ ਤੂੰ ਹਰ ਰੋਜ਼ ਆਪ ਹੀ ਲਿਖ ਲਿਆ ਕਰ। ਕੀ-ਕੀ ਕੰਮ ਕਰਨੇ ਹਨ? ਫਿਰ ਸ਼ਾਮ ਨੂੰ ਦੇਖਿਆ ਕਰ,ਕਿੰਨੇ ਕੰਮ ਤੂੰ ਸੋਚੇ, ਮਿਥੇ ਹੋਏ ਪੂਰੇ ਕਰ ਲਏ ਹਨ? ਕੰਮ ਰੋਜ਼ ਕਰਨ ਵਾਲੇ ਲਿਖ ਲਵੋ। ਕਦੇ ਕਿਸੇ ਕੰਮ ਦਾ ਚੇਤਾ ਵੀ ਨਹੀਂ ਭੁੱਲੇਗਾ। ਸਾਰੇ ਅੜੇ ਕੰਮ ਹੋ ਜਾਣਗੇ। ਇਹ ਤੈਨੂੰ ਆਪ ਹਿੰਮਤ ਕਰਕੇ, ਕਰਨੇ ਪੈਣੇ ਹਨ। ਰਾਸ਼ੀ ਫਲ ਲਿਖਣ ਵਾਲਾ ਕਿਸੇ ਦਾ ਮਾਂ-ਬਾਪ ਨਹੀਂ ਲੱਗਦਾ। ਜੋ ਕੰਮ ਕਰ ਦੇਵੇਗਾ। ਜਾਂ ਉਸ ਦੇ ਕਹਿਣ ਨਾਲ ਕੰਮ ਹੋਣਗੇ। ਕੰਮ ਤਾਂ ਤੈਨੂੰ, ਮੈਨੂੰ ਤੇ ਸਬ ਲੋਕਾਂ ਨੂੰ ਆਪ ਹੱਥੀ ਕਰਨੇ ਪੈਣੇ ਹਨ। ਕਿਸੇ ਦੀਆਂ ਦੋ ਲਾਈਨਾਂ ਲਿਖੀਆਂ ਪੜ੍ਹ ਕੇ, ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਨਾਂ ਹੀ ਉਹ ਰਾਸ਼ੀ ਫਲ ਵਾਲੇ ਕਿਸੇ ਦਾ ਜੀਵਨ ਬਦਲ ਸਕਦਾ ਹਨ। “
ਰਾਸ਼ੀ ਫਲ ਦੇਖਣ ਦੀ ਆਦਤ ਪੱਕੀ ਹੋਣ ਕਰਕੇ, ਸੁੱਖੀ ਦਾ ਧਿਆਨ ਸਬ ਤੋਂ ਪਹਿਲਾਂ ਰਾਸ਼ੀ ਫਲ ਪੇਜ ‘ਤੇ ਜਾਂਦਾ ਸੀ। ਸੁੱਖੀ ਦੇ ਮੰਮੀ-ਡੈਡੀ ਤੇ ਭਰਾ ਦੀ ਫਲਾਈਟ ਦਾ ਸਮਾਂ ਹੋ ਗਿਆ ਸੀ। ਨਿੰਦਰ ਵੀ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਗਿਆ ਸੀ। ਉਹ ਨਹਾਉਣ ਚਲਾ ਗਿਆ। ਸੁੱਖੀ ਖਾਣਾ ਬਣਾਉਣ ਤੇ ਸਫ਼ਾਈਆਂ ਕਰਨ ਲੱਗੀ ਹੋਈ ਸੀ। ਉਸ ਨੂੰ ਅੱਜ ਪੇਪਰ ਪੜ੍ਹਨ ਦਾ ਸਮਾਂ ਨਹੀਂ ਲੱਗਿਆ ਸੀ। ਸੁੱਖੀ ਏਅਰਪੋਰਟ ਉੱਤੇ ਜਾਣ ਲਈ ਤਿਆਰ ਬੈਠੀ ਸੀ। ਉਹ ਪੇਪਰ ਦੇਖਣ ਲੱਗ ਗਈ। ਉਸ ਨੇ ਰਾਸ਼ੀ ਫਲ ਦੇਖਣ ਲਈ ਪੜ੍ਹਨਾ ਸ਼ੁਰੂ ਕੀਤਾ। ਲਿਖਿਆ ਸੀ, ਬਣਦੇ ਕੰਮ ਵਿਗੜਨਗੇ। ਆਪਣੇ ਵਿੱਛੜ ਜਾਣਗੇ। ਤੁਹਾਡਾ ਕੋਈ ਕੀਮਤੀ ਸਮਾਨ ਚੁਰਾ ਸਕਦਾ ਹੈ। ਮੌਤ ਵੀ ਹੋ ਸਕਦੀ ਹੈ। ਘਰੋਂ ਬਾਹਰ ਨਾ ਜਾਣਾ। ਸੁੱਖੀ ਰੋਣ ਲੱਗ ਗਈ। ਗਈ। ਉਸ ਦੇ ਨੱਕ ਦੇ ਸੜਾਕੇ ਸੁਣ ਕੇ ਜਿਠਾਣੀ ਨੇ ਮੂੰਹ ਉੱਤੋਂ ਕੱਪੜਾ ਪਰੇ ਕਰਕੇ ਦੇਖਿਆ। ਫਿਰ ਚੁੱਪ ਕਰਕੇ ਪੈ ਗਈ। ਨਿੰਦਰ ਤਿਆਰ ਹੋ ਕੇ ਆ ਗਿਆ ਸੀ। ਉਸ ਨੇ ਪੁੱਛਿਆ, “ ਕੀ ਗੱਲ ਹੋ ਗਈ ਹੈ? ਤੂੰ ਰੋ ਕੇ, ਅੱਖਾਂ ਦੇ ਸੁਰਮੇ ਨਾਲ ਸਾਰਾ ਮੂੰਹ ਲਿਬੇੜ ਲਿਆ ਹੈ। “ “ ਮੈਂ ਮਰਨ ਵਾਲੀ ਹਾਂ। ਮੰਮੀ-ਡੈਡੀ ਤੇ ਭਰਾ ਨੇ ਮੈਨੂੰ ਨਹੀਂ ਮਿਲਣਾ। “ “ ਇਹ ਕੀ ਬੋਲ ਰਹੀ ਹੈ? ਉਹ ਘੰਟੇ ਨੂੰ ਆਉਣ ਵਾਲੇ ਹਨ। ਤੈਨੂੰ ਕਿਵੇਂ ਪਤਾ ਤੂੰ ਮਰਨ ਵਾਲੀ ਹੈ? “ “ ਮੈਨੂੰ ਪਤਾ ਹੈ। ਅੱਜ ਸਬਜ਼ੀ ਵੀ ਮੱਚ ਗਈ ਸੀ। ਦੁੱਧ ਉੱਬਲ ਕੇ ਚੂਲੇ ਵਿੱਚ ਪੈ ਗਿਆ ਸੀ। ਮੇਰਾ ਅੱਜ ਕੋਈ ਕੰਮ ਨਹੀਂ ਹੋ ਸਕਦਾ। “ “ ਜੇ ਤੂੰ ਰਸੋਈ ਵਿੱਚ ਸਟੋਪ ਦੇ ਕੋਲ ਖੜ੍ਹੀ ਹੁੰਦੀ। ਜਾਂ ਸਟੋਪ ਦਾ ਸੇਕ ਥੋੜ੍ਹਾ ਰੱਖਦੀ। ਫਿਰ ਤੇਰੀਆਂ ਚੀਜ਼ਾਂ ਵੀ ਖ਼ਰਾਬ ਨਾਂ ਹੁੰਦੀਆਂ। “ “ ਇਸ ਤਰਾਂ ਕਿਵੇਂ ਬਚ ਜਾਂਦੀਆਂ? ਅੱਜ ਬਹੁਤ ਮਾੜਾ ਦਿਨ ਹੈ। ਮੈਂ ਘਰੋਂ ਬਾਹਰ ਨਹੀਂ ਜਾਣਾ। “ “ ਸੁੱਖੀ ਤੈਨੂੰ ਵੀ ਮੰਮੀ-ਡੈਡੀ ਤੇ ਭਰਾ ਨੂੰ ਲੈਣ ਜਾਣਾ ਪੈਣਾ ਹੈ। “ “ ਉਹ ਨਹੀਂ ਆ ਰਹੇ। ਅੱਜ ਮੇਰਾ ਸਬ ਨਾਲੋਂ ਵਿਛੜਣ ਦਾ ਦਿਨ ਹੈ। “ ਤੈਨੂੰ ਕਿਨ੍ਹੇ ਕਿਹਾ? ਕੀ ਉਨ੍ਹਾਂ ਦਾ ਫ਼ੋਨ ਆਇਆ ਹੈ? “ ਇਹ ਮੇਰੇ ਰਾਸ਼ੀ ਫਲ ਵਿੱਚ ਲਿਖਿਆ ਹੋਇਆ ਹੈ। “ ਨਿਦਰ ਊਚੀ-ਊਚੀ ਹੱਸਣ ਲੱਗ ਪਿਆ। ਉਸ ਨੇ ਕਿਹਾ, “ ਤੂੰ ਡਰਾਮਾਂ ਬਹੁਤ ਵਧੀਆ ਕੀਤਾ ਹੈ। ਤੇਰਾ ਡਰਾਮਾਂ ਦੇਖ ਕੇ ਮੈਨੂੰ ਲੱਗਾ ਉਨ੍ਹਾਂ ਨੇ ਸੱਚੀ ਆਉਣਾ ਕੈਂਸਲ ਕਰ ਦਿੱਤਾ ਹੇ। ਮੈਂ ਸੁਖ ਦਾ ਸਾਹ ਲਿਆ ਸੀ। ਇਸ ਤਰਾਂ ਰਾਸ਼ੀ ਫਲ ਪੜ੍ਹਨ ਨਾਲ ਮੁਸੀਬਤ ਕਿਥੇ ਟਲਦੀ ਹੈ? ਉਹ ਤਾਂ ਹੁਣ ਘਰ ਵੜਨ ਵਾਲੀ ਹੈ। ਜੁੱਤੀ ਪਾ ਲੈ। ਆਪਾਂ ਗੱਲਾਂ ਕਰਦੇ ਲੇਟ ਹੋ ਗਏ। ਫ਼ੋਨ ਦੀ ਘੰਟੀ ਵੱਜ ਰਹੀ ਸੀ। ਫ਼ੋਨ ਮੱਖਣ ਦਾ ਸੀ। ਉਸ ਨੇ ਕਿਹਾ, “ ਅਸੀਂ ਏਅਰਪੋਰਟ ਉੱਤੇ ਆ ਗਏ ਹਾਂ ਇਮੀਗ੍ਰੇਸ਼ਨ ਹੋ ਗਈ ਹੈ। ਹੁਣ ਸਮਾਨ ਉਡੀਕ ਰਹੇ ਹਾਂ। “ ਸੁੱਖੀ ਨੇ ਕਿਹਾ, “ ਅਸੀਂ 10 ਮਿੰਟ ਵਿੱਚ ਆ ਰਹੇ ਹਾਂ। “ “ ਸੁੱਖੀ ਤੂੰ ਘਰ ਹੀ ਰਹਿ। ਬਾਹਰ ਤੇਰੀ ਮੌਤ ਖੜ੍ਹੀ ਹੈ। ਮੈਨੂੰ ਵੀ ਮਰਵਾ ਨਾਂ ਦੇਵੀ। ਮੈਂ ਇਕੱਲਾ ਹੀ ਚਲਾ ਜਾਂਦਾ ਹਾਂ। ਤੂੰ ਚਾਹ ਧਰ ਲੈ। “ ਸੁੱਖੀ ਨੇ ਪੇਪਰ ਵਗਾ ਕੇ ਮਾਰਿਆ। ਉਹ ਨਿੰਦਰ ਤੋਂ ਪਹਿਲਾਂ ਕਾਰ ਵਿੱਚ ਬੈਠ ਗਈ। ਉਸ ਨੇ ਕਿਹਾ, “ ਰਾਸ਼ੀ ਫਲ ਵਿੱਚ ਸਾਰਾ ਝੂਠ ਹੀ ਲਿਖਿਆ ਹੁੰਦਾ ਹੈ। ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹਨ। “ “ ਤੂੰ ਬੇਵਕੂਫ਼ ਹੈ, ਕੀ ਤੂੰ ਮੰਨਦੀ ਹੈ? “
ਮੰਮੀ-ਡੈਡੀ ਤੇ ਮੱਖਣ ਏਅਰਪੋਰਟ ਤੋਂ ਘਰ ਆ ਗਏ ਸਨ। ਇੱਕ ਦੂਜੇ ਨੂੰ ਦੇਖ ਕੇ, ਮਿਲ ਕੇ ਗੱਲਾਂ ਕਰਕੇ, ਸਬ ਬਹੁਤ ਖ਼ੁਸ਼ ਸਨ। ਖਾਣਾ ਖਾਣ ਪਿੱਛੋਂ ਮੰਮੀ ਨੇ ਸੁੱਖੀ ਤੇ ਨਿੰਦਰ ਦੇ ਸਮਾਨ ਵਾਲਾ ਅਟੈਚੀ ਖ਼ੋਲ ਲਿਆ ਸੀ। ਸੁੱਖੀ ਤੇ ਨਿੰਦਰ ਲਈ ਮੰਮੀ-ਡੈਡੀ ਬਹੁਤ ਸਾਰੀਆਂ ਗਿਫ਼ਟਾਂ, ਕੱਪੜੇ ਲੈ ਕੇ ਆਏ ਸਨ। ਮੰਮੀ ਨੇ ਇੱਕ ਸੂਟ ਸੁੱਖੀ ਦੀ ਜਿਠਾਣੀ ਨੂੰ ਦੇ ਦਿੱਤਾ। ਨਿੰਦਰ ਨੇ ਸਾਰਿਆਂ ਨੂੰ ਰਾਸ਼ੀ ਫਲ ਵਾਲੀ ਗੱਲ ਦੱਸੀ। ਸੁੱਖੀ ਨੇ ਸਵੇਰੇ ਉੱਠ ਕੇ, ਅਖ਼ਬਾਰ ਵਾਲਿਆਂ ਨੂੰ ਫ਼ੋਨ ਕੀਤਾ। ਰਾਸ਼ੀ ਫਲ ਵਾਲੀ ਗੱਲ ਦੱਸੀ।
Comments
Post a Comment