ਭਾਗ 2 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
 

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕੌਮ, ਫੋਜ ਨੂੰ ਆਪਦੇ ਕੰਮਾਂਡਰ ਦੀ ਪਰਖ ਕਰਦੇ ਰਹਿਣਾਂ ਚਾਹੀਦਾ ਹੈ

ਜੇ ਕੋਈ ਗੱਲਤ ਵਾਰਦਾਤ, ਘੱਟੀਆਂ ਗੱਲ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਗੁਰਬਾਣੀ ਵੀ ਇਹੀ ਕਹਿੰਦੀ ਹੈ। ਰੱਬ ਨੂੰ ਹਾਜ਼ਰ ਸਮਝ ਕੇ, ਸਫ਼ਾ ਵਿਛਾਕੇ, ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਉਲਝੀ ਗੂਥੀ ਸਿਆਣਿਆਂ ਬੰਦਿਆਂ ਨੂੰ ਬੈਠ ਕੇ ਸੁਲਝਾਉਣੀ ਚਾਹੀਦੀ ਹੈ। ਨਾਂ ਕਿ ਧਰਮੀਆਂ ਵੱਲੋ ਪਬਿਲਕ ਨੂੰ ਗੁੰਡਾਗਰਦੀ ਕਰਨ ਲਈ ਭੱਟਕਾਂਉਣਾਂ ਚਾਹੀਦਾ ਹੈ। ਨਾਂ ਹੀ ਲੋਕਾਂ ਨੂੰ ਤੋੜ-ਫੋੜ ਕਰਨ ਨੂੰ ਉਸਕਾਂਉਣਾਂ ਚਾਹੀਦਾ ਹੈ। ਕਈ ਤਾਂ ਡਰਾਮੇਬਾਜੀ ਲਈ ਤਿਆਰ ਰਹਿੰਦੇ ਹਨ। ਹੱਲਾਗੁੱਲਾ ਕਰਨ ਨੂੰ ਤਿਆਰ ਰਹਿੰਦੇ ਹਨ। ਕਈ ਨੌਜਵਾਨ ਕਾਲਜ ਜਾਂਣ ਦੀ ਬਜਾਏ, ਜਲੂਸ ਕੱਢਣ ਨੁੰ ਪਹਿਲ ਦਿੰਦੇ ਹਨ। ਕਿਰਪਾਨਾਂ, ਬਰਸ਼ੇ ਕੱਢਣੇ, ਹੱਲਾ ਗੁੱਲਾ, ਤਮਾਂਸ਼ਾ ਕਰਨਾਂ, ਗੁੰਡਾਗਰਦੀ ਹੈ। ਸ਼ਰਾਰਤੀ ਧਰਨੇ ਧਰ ਕੇ, ਰਾਹ ਰੋਕ ਕੇ, ਚੱਕਾ ਜਾਂਮ ਕਰਕੇ, ਲੋਕਾਂ ਦਾ ਕੰਮ ਖੜ੍ਹਾ ਰਹੇ ਹਨ। ਤੱਰਕੀ ਨਾਂ ਹੋਣ ਉਤੇ ਠੱਪਾ ਲਾ ਰਹੇ ਹਨ। ਜੇ ਕਿਸੇ ਦਾ ਕੋਈ ਮਰ ਗਿਆ ਹੈ। ਕਿਸੇ ਦਾ ਵਿਆਹ ਹੈ। ਕਿਸੇ ਨੂੰ ਜੰਮਣ ਪੀੜਾ ਹਨ। ਕਿਸੇ ਨੇ ਸਕੂਲ ਜਾਂਣਾਂ ਹੈ। ਪਲੇਨ ਫੜਨਾਂ ਹੈ। ਕੰਮ ਤੇ ਜਾਂਣਾਂ ਹੈ। ਬਿਮਾਰ ਹੈ। ਹਸਪਤਾਲ ਜਾਂਣਾਂ ਹੈ। ਉਹ ਕਿਧਰ ਨੂੰ ਜਾਂਣਗੇ?ਇਹ ਬਸਮਾਂਸ਼ੀ ਨਹੀਂ ਤਾਂ ਹੋਰ ਕੀ ਹੈ? ਕਿਥੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖਿਆ ਹੈ? ਐਸਾ ਨਾਚ ਸ਼ੜਕਾਂ ਉਤੇ ਕਰੋ।

ਕਈਆਂ ਨੇ ਡਰਾਮੇ ਕਰਨ ਨੂੰ ਸਾਗੀਆਂ ਵਾਂਗ ਪੱਗਾਂ ਬੰਨ ਲਈਆਂ। ਕਦੇ ਲਾਹ ਕੇ ਰੱਖ ਲਈਆਂ। ਪੱਗ ਦਾ ਤਮਾਂਸ਼ਾਂ ਬੱਣਾਂ ਦਿੱਤਾ ਹੈ। ਜਿਵੇਂ ਫਿਲਮ ਵਾਲੇ ਕਰਦੇ ਹਨ। ਜਿਹੜੇ ਭੀੜ ਨੂੰ ਵਧਾਉਣ ਲਈ ਹਰ ਜਲਸੇ ਵਿੱਚ ਮੂਹਰੇ ਹੁੰਦੇ ਹਨ। ਕੀ ਉਹ ਸਾਰੇ ਦੇ ਸਾਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਾਦੇ ਹਨ? ਕੀ ਕਦੇ ਪੜ੍ਹਿਆ ਹੈ? ਜੇ ਗੁਰੂ ਦੇ ਬਚਨਾਂ ਨੂੰ ਨਹੀਂ ਪੜ੍ਹਿਆ, ਕੀ ਅੱਗੇ ਨੂੰ ਪੜ੍ਹਨ ਦਾ ਫੈਸਲਾਂ ਕਰਦੇ ਹਨ? ਕੀ ਅੰਮ੍ਰਿਤ ਛੱਕ ਕੇ, ਕੌਮ ਦੀ ਸੱਚੇ ਮਨ ਨਾਲ ਸੇਵਾ ਕਰਨ ਲਈ ਬਚਨ ਬੰਦ ਹਨ? ਕੀ ਇਹ ਆਪ ਸਹੀ ਦੇਸ਼, ਕੌਮ ਦੀ ਸੇਵਾ ਕਰਨ ਲਈ ਪੁਲੀਸ, ਫੋਜ਼ ਵਿੱਚ ਭਰਤੀ ਹੋਣਗੇ? ਕੀ ਇਹ ਭੜਥੂ ਪਾਉਣ ਵਾਲੇ, ਆਪ ਮੁੱਖ ਮੰਤਰੀ ਜਥੇਦਾਰ, ਗ੍ਰੰਥੀ, ਪ੍ਰਚਾਰਕ ਬੱਣਨ ਲਈ ਤਿਆਰ ਹਨ? ਜਾਂ ਕੀ ਮਦਾਰੀ ਦੇ ਬਾਂਦਰ ਨਚੋਉਣ ਵਾਂਗ ਹਨ? ਕਈ ਤਾਂ ਧਰਨਿਆਂ ਜਲਸਿਆਂ ਵਿੱਚ ਬੋਲਦੇ ਹੋਏ, ਬਾਣੀ ਦੀਆਂ ਤੁਕਾ ਵੀ ਬੋਲੀ ਜਾਂਦੇ ਹਨ। ਗੰਦੀ ਪੰਜਾਬੀ ਬੋਲ ਕੇ, ਸਿਧੀਆਂ ਗਾਲ਼ਾਂ ਕੱਢੀ ਜਾਂਦੇ ਹਨ। ਕੀ ਇਹ ਇੱਕ ਮੁੱਠ ਹੋਏ, ਵਿਹਲੇ ਲੋਕ ਫਿਰ ਤੋਂ ਘਰਾਂ ਵਿੱਚ, ਮੋੜਾ ਤੇ ਖੜ੍ਹ ਕੇ ਸਿਗਰਟਾਂ, ਸ਼ਰਾਬਾਂ, ਭੰਗ ਨਸ਼ੇ ਪੀਣਗੇ? ਜੋ ਆਪਦੀ ਸੇਹਿਤ ਦੀ ਸੰਭਾਲ ਤੇ ਧਰਮ ਦੀ ਰਾਖੀ ਆਪ ਨਹੀਂ ਕਰ ਸਕਦੇ। ਐਸੀ ਕੌਮ ਦੇ ਬੰਦਿਆਂ ਨੂੰ, ਜੋ ਨਸ਼ਿਆਂ ਤੇ ਐਸ਼ ਵਿੱਚ ਪੈ ਗਏ ਹਨ। ਉਨਾਂ ਨੂੰ ਇਦਾ ਹੀ ਸ਼ਰਾਰਤੀ ਕੌਮ ਦੇ ਆਗੂ ਗਦੀ-ਗੇੜ ਪਾ ਕੇ ਰੱਖਣਗੇ। ਜੇ ਅਜੇ ਵੀ ਸੁਰਤ ਟਿਕਾਂਣੇ ਨਹੀਂ ਆਈ। ਖੁਆਰ ਹੋਏ ਸਬ ਮਿਲੇਗੇ। ਬਚੇ ਸ਼ਰਨ ਜੋ ਹੋਏ। ਪ੍ਰਚਾਰਿਕ, ਧਰਮੀਆਂ ਲਈ ਧਰਮ ਬਹੁਤ ਜਰੂਰੀ ਹੈ। ਤੋਰੀ ਫੁਲਕਾ ਚੱਲਦਾ ਹੈ। ਵੱਡੇ ਧਰਮੀ ਪ੍ਰਚਾਰਿਕ, ਪਬਲਿਕ ਨੂੰ ਭੜਕਾਂਉਣ, ਚੰਮਲਾਉਣ ਨੂੰ, ਇਹ ਧਰਨਿਆਂ ਦਾ ਮੁੰਦਾ, ਸਿੱਖਾਂ ਨੂੰ ਉਚੀ ਥਾਂ ਤੇ ਪਹੁੰਚਿਆ। ਹਾਈਲਿਟ ਹੋਇਆ ਦੱਸਦੇ ਹਨ।

ਸਿੱਖ ਧਰਮ ਬਹੁਤ ਸਖ਼ਤ ਬੱਣਦਾ ਜਾ ਰਿਹਾ ਹੈ। ਦੂਜੇ ਬੰਦੇ ਨੂੰ ਹਰ ਕੰਮ ਵਿੱਚ ਕਈ ਧਰਮੀ ਆਗੂ ਕਹੀ ਜਾਂਦੇ ਹਨ, " ਆ ਨਹੀਂ ਕਰਨਾਂ. ਓ ਨਹੀਂ ਕਰਨਾਂ। " ਆਪ ਕਹਿੱਣ ਵਾਲੇ ਸਬ ਕੁੱਝ ਕਰੀ ਜਾਂਦੇ ਹਨ। ਆਂਮ ਲੋਕ ਤੇ ਬਾਹਰਲੇ ਨੌਜਵਾਨ ਪਰੇ ਹਟੀ ਜਾਦੇ ਹਨ। ਮੇਹਨਤ-ਮਜ਼ਦੂਰੀ ਕਰਕੇ ਰੋਟੀ ਖਾਂਣ ਵਾਲੇ ਨੇ, ਧਰਮ ਤੋਂ ਲੈਣਾਂ ਹੀ ਕੀ ਹੈ?

ਕੌਮ, ਫੋਜ਼ ਦੀ ਅਗਵਾਹੀ ਕਰਨ ਵਾਲਾ ਨਿਡਰ, ਬਹਾਦਰ, ਤਾਕਤਬਾਰ, ਕੁਰਬਾਨੀ ਦੇਣ ਵਾਲਾ ਅਗਾਹਵਧੂ ਚਾਹੀਦਾ ਹੈ। ਨਾਂ ਕਿ ਕਿਸੇ ਦਾ ਝੋਲੀਚੱਕ ਗਦਾਰ ਚਾਹੀਦਾ ਹੈ। ਫਿਰ ਵੀ ਸਦਾ ਹੀ ਕੌਮ, ਫੋਜ ਨੂੰ ਆਪਦੇ ਕੰਮਾਂਡਰ ਦੀ ਪਰਖ ਕਰਦੇ ਰਹਿਣਾਂ ਚਾਹੀਦਾ ਹੈ। ਜਿਵੇਂ ਸਮੁੰਦਰ ਰੂਪੀ ਜਹਾਜ਼ ਵਿੱਚ ਛੇਦ ਹੋ ਸਕਦਾ ਹੈ। ਕਿਸੇ ਵੀ ਬਣੇ ਕੰਮ ਵਿੱਚ ਅੜਿਚਣ ਪੈ ਸਕਦੀ ਹੈ। ਉਵੇਂ ਹੀ ਇਸ ਦੁਨੀਆਂ ਵਿੱਚ ਵਿਚਰਦੇ ਬੰਦਿਆਂ ਵਿੱਚ ਵੀ ਘਾਟਾਂ ਹੁੰਦੀ ਹੈ। ਬੰਦਾ ਕਿਤੇ ਨਾਂ ਕਿਤੇ ਗੱਲਤੀ ਕਰ ਬੈਠਦਾ ਹੈ। ਆਪੋ-ਆਪਣੀਆਂ ਬੁੱਕਲਾਂ ਵਿੱਚ ਝਾਕੀਏ, ਕੀ ਕੀ ਅੱਜ ਤੱਕ ਗੱਲਤ ਕੀਤਾ ਹੈ। ਜੇ ਸਾਡੇ ਆਲੇ-ਦੇਲੇ ਦੇ ਲੋਕ, ਮਾਂਪੇ, ਪਤੀ-ਪਤਨੀ, ਬੱਚੇ, ਰਿਸ਼ਤੇਦਾਰ ਹਰ ਵਕਤ ਉਨਾਂ ਗੱਲਤੀਆਂ ਨੂੰ ਚਿਤਾਰਦੇ ਰਹਿੱਣਗੇ। ਜਿੰਦਗੀ ਨਰਕ ਬੱਣ ਜਾਵੇਗੀ। ਗੱਲਤੀ ਨੂੰ ਬਾਰ-ਬਾਰ ਚਿਤਾਰੀ ਜਾਂਣਾਂ ਸ਼ੇਤਾਨੀ ਵੀ ਹੈ। ਬੰਦੇ ਨੂੰ ਬਲੈਕ ਮੇਲ ਕਰਨਾਂ ਹੈ। ਹਰ ਸਮੇਂ ਛਿੱਤਰ ਖੜ੍ਹਕੇਗਾ। ਕੱਤਲ ਹੋਣਗੇ। ਘਰ ਦੇ ਵੱਡੇ ਕੋਈ ਵੀ ਫੈਸਲਾਂ ਦੇਈ ਜਾਂਣ। ਗੱਲਤ ਫੈਸਲਾਂ ਘਰ ਦੇ ਨਹੀਂ ਮੰਨਣਗੇ। ਅੱਗੇ ਨੂੰ ਐਸੇ ਵੱਡੇ ਲੋਕ ਸੋਚ ਕੇ ਕੋਈ ਫੈਸਲਾਂ ਕਰਨਗੇ।

6 ਸਾਲ ਦੇ ਕਨੇਡੀਅਨ ਮੁੰਡੇ ਨੇ ਕਿਸੇ ਤੋਂ ਸੁਣਿਆ ਸੀ, " ਹਜ਼਼ੂਰ ਸਾਹਿਬ ਜਾ ਕੇ ਲੋਕੀ ਮੁੰਡਿਆਂ ਦੇ ਪੱਗ ਬੰਨਾਂਉਂਦੇ ਹਨ। " 2002 ਜਨਵਰੀ ਨੂੰ ਸੱਚ ਖੰਡ ਹਜ਼ੂਰ ਸਾਹਿਬ ਦਾ ਜਥੇਦਾਰ 6 ਸਾਲ ਦੇ ਉਸੇ ਕਨੇਡੀਅਨ ਮੁੰਡੇ ਪੱਗ ਬੱਨਾਉਣ ਗਏ ਨੂੰ ਕਹਿੰਦਾ, " ਮੈਂ ਤੇਰੇ ਪੱਗ ਸਿਰ ਨੂੰ ਵੀ ਨਹੀਂ ਲਾਉਣੀ, ਬੰਨਣੀ ਤਾਂ ਬਹੁਤ ਵੱਡੀ ਗੱਲ ਹੈ। " ਕੀ ਰੋਡੇ ਕੇਸ ਵਧਾ ਕੇ ਹੀ ਪੱਗ ਬੰਨਣੀ ਸ਼ੁਰੂ ਕਰ ਸਕਦੇ ਹਨ? ਉਸ ਨੇ ਰੋਡੇ 6 ਸਾਲਾਂ ਦੇ ਨਾਂ-ਬਾਲਗ ਮੁੰਡੇ ਤੋਂ 2500 ਰੁਪਏ ਦਾ ਚੋਲਾ ਫੜ ਲਿਆ ਸੀ। ਇਸ ਜਥੇਦਾਰ ਨੂੰ ਦੋ ਸੁਆਲ ਹਨ। ਕੀ ਉਸ ਰੋਡੇ ਤੋਂ ਚੋਲਾਂ ਲੈਂਦਾ ਸ਼ੋਬਦਾ ਸੀ? ਜਦ ਕਿ ਬੱਚੇ ਨੇ ਖੁਦ ਕਮਾ ਕੇ ਵੀ ਨਹੀਂ ਲਿਆਂਦਾ ਸੀ। ਹਰਾਂਮ ਦਾ ਮਾਲ ਗੋਗੜਾ ਵਧਾਉਣ ਹਜ਼ਮ ਕਰੀ ਚਲੋ। ਕੌਮ ਲਈ ਕੋਈ ਸਹੀਂ ਕੰਮ ਨਾਂ ਕਰੋ।

ਪੰਜ ਸਿੰਘ ਸਾਹਿਬਾਨਾਂ ਜਥੇਦਾਰਾਂ ਨੂੰ ਕਦੇ ਤਾਂ ਪੰਥ ਸੰਗਤ ਸਿੱਖ ਕੌਮ ਰੱਬ ਬੱਣਾਂ ਦਿੰਦੀ ਹੈ। ਉਨਾਂ ਰੱਬ ਬਣੇ ਬੰਦਿਆਂ ਤੋਂ ਹੁਣ ਅਸਤੀਫ਼ਾ ਮੰਗ ਰਹੇ ਹਨ। ਇੰਨਾਂ ਰੱਬ ਬਣੇ ਬੰਦਿਆਂ ਮਗਰ ਲੱਗ ਕੇ, ਗੁਰਦੁਆਰਿਆਂ ਵਿੱਚ ਕੁਰਸੀਆਂ ਟੇਬਲ ਨਾਂ ਰੱਖਣ ਦੇ ਹੁਕਰਮੇਂ ਨੂੰ ਮੰਨਦੇ ਹੋਏ। ਕੁਰਸੀਆਂ ਮਾਰ-ਮਾਰ ਸਿੱਖਾਂ ਦੇ ਸਿਰ ਹੀ ਪਾੜ ਦਿੱਤੇ ਸਨ। ਹੁਣ ਪਤਾ ਨਹੀਂ ਇਹ ਕਿਹਦੇ ਸਿਰ ਕਲਮ ਕਰਨਗੇ ਤੇ ਲੱਤਾਂ ਬਾਂਹਾਂ ਤੋੜਨਗੇ? ਸਬ ਆਪੋਂ-ਆਪਣਾਂ ਦਾਅ ਮਾਰਨ ਲੱਗੇ ਹਨ। ਆਪੋ-ਆਪਣੀ ਮਸ਼ਹੂਰੀ ਕਰ ਰਹੇ ਹਨ। ਹਰ ਕੋਈ ਟੀਵੀ ਸਕਰੀਨ ਤੇ ਆਉਣਾਂ ਚਹੁੰਦਾ ਹੈ। ਗੁਰਦੁਆਰਿਆਂ ਸਾਹਿਬ ਵਿੱਚ ਮੀਟਿੰਗਾ ਬੁਲਾਂਈਆਂ ਜਾ ਰਹੀਆਂ ਹਨ। ਮਤੇ ਪਾਸ ਹੋ ਰਹੇ ਹਨ। ਇੱਕ ਗੁਰਦੁਆਰੇ ਸਾਹਿਬ ਦਾ ਮਤਾ ਦੂਜੇ ਨਾਲ ਨਹੀਂ ਮਿਲਦਾ। ਕੋਈ ਇੱਕ ਦੂਜੇ ਦੇ ਨਾਲ ਨਹੀਂ ਤੁਰਨਾਂ ਚੁਹੁੰਦਾ। ਹਰ ਕੋਈ ਆਪਦੀ ਚਲਾਉਣੀ ਚਹੁੰਦਾ ਹੈ।

ਲੋਕਲ ਗੁਰਦੁਆਰੇ ਦੀ ਗੱਲ ਕਰਦੇ ਹਾਂ। 17 ਅਕਤੂਬਰ ਕਿੰਨੀ ਬਾਰ ਸਪੀਕਰਾਂ ਵਿੱਚ ਮੈਂਬਰਾਂ ਵੱਲੋਂ ਬੋਲਿਆ ਗਿਆ, " ਮੀਟਿੰਗ ਹੋਣੀ ਹੈ। ਸਾਰੀ ਸੰਗਤ ਵੱਧ ਤੋਂ ਵੱਧ ਆਵੋ। ਜੋ ਨਾਂ ਆਇਆ। ਉਸ ਨਾਲ ਬਆਦ ਵਿੱਚ ਨਜੀਠਾਂਗੇ। ਪਹਿਲਾਂ ਵੱਡਾ ਮਸਲਾ ਹੱਲ ਕਰ ਲਈਏ। " ਲੋਕਲ ਗੁਰਦੁਆਰੇ ਦਾ ਬਹੁਤੀ ਬਾਰ ਇੰਟਰਨਿਟ ਵਿਬ ਕੈਮਰੇ ਬੰਦ ਹੀ ਹੁੰਦੇ ਹਨ। ਪ੍ਰਬੰਧਕਾਂ ਨੇ ਪਬਲਿਕ ਦੇ ਦੇਖ਼ਣ ਨੂੰ, ਇੰਟਰਨਿਟ ਉਤੇ ਦੁਨੀਆਂ ਭਰ ਵਿੱਚ ਸਿਧਾ ਪ੍ਰਸਾਰਨ ਕਰਨ ਨੂੰ ਮੂਵੀ ਵੀ ਚਲਾ ਦਿੱਤੀ। ਤਾਂ ਕਿ ਵੱਧ ਤੋਂ ਵੱਧ ਲੋਕ ਪ੍ਰਬੰਧਕਾਂ ਦੀਆਂ ਸ਼ਕਲਾਂ ਦੇਖ਼ ਤੇ ਵਿਚਾਰ ਸੁਣ ਸਕਣ। ਅਜੇ 2 ਮਹੀਨੇ ਇੰਨਾਂ ਦੇ ਰਾਜ ਹੋਰ ਬਾਕੀ ਹਨ। ਇੰਟਰਨਿਟ 18 ਮਹੀਨਿਆਂ ਤੋਂ ਬੰਦ ਹੀ ਰਹਿੰਦਾ ਹੈ। 2 ਸਾਲ ਪਹਿਲਾਂ ਵਾਂਗ ਸੰਗਤ ਘਰ ਵਿਚ ਗੁਰਬਾਣੀ ਨਹੀਂ ਸੁਣ ਸਕਦੀ। ਨਵੇਂ ਬਣੇ ਪ੍ਰਬੰਧਕ ਆਪਣੀਆਂ ਸ਼ਕਲਾਂ ਦਿਖਾਉਣ ਨੂੰ ਸਿਰਫ਼ ਸਟੇਜ ਵਾਲਾ ਹੀ ਮੂਵੀ ਕੈਮਰਾ ਔਨ ਰੱਖਦੇ ਹਨ। ਬਾਕੀ ਤਿੰਨ ਕੰਮਰੇ ਬੰਦ ਕਰਕੇ ਸੀਲ ਕਰ ਦਿੱਤੇ ਹਨ। ਘਰ ਬੈਠੀ ਸੰਗਤ, ਲੋਕ ਇੰਟਰਨਿਟ ਮੂਵੀ ਰਾਹੀਂ ਸੰਗਤ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ। ਜਦ ਕਿ 10 ਸਾਲਾਂ ਤੋਂ ਇਹੀ ਇੰਟਰਨਿਟ ਮੂਵੀ ਕੈਮਰਿਆ ਰਾਹੀਂ ਸੰਗਤ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ 24 ਘੰਟੇ ਸੱਤੇ ਦਿਨ ਦਰਸ਼ਨ ਕੀਤੇ ਜਾਂਦੇ ਸਨ।

ਪ੍ਰਬੰਧਕਾਂ ਨੇ ਬਾਂਹਾਂ ਖੜ੍ਹੀਆਂ ਕਰਾ ਕੇ ਮਤੇ ਪਾਸ ਕੀਤੇ, " ਮੁੱਖ ਮੰਤਰੀ, ਪੰਜ ਸਿੰਘ ਸਾਹਿਬਾਨਾਂ ਜਥੇਦਾਰ ਅਸਤੀਫ਼ਾ ਦੇਣ। ਜੋ ਪ੍ਰਚਾਰਕ ਸ਼ੜਕਾਂ ਉਤੇ ਜਾ ਕੇ ਧਰਨਾਂ ਦੇਣ ਨਹੀਂ ਬੈਠੇ। ਉਨਾਂ ਨੂੰ ਗੁਰਦੁਆਰੇ ਸਾਹਿਬ ਵਿੱਚ ਵੜਨ ਤੇ ਬੋਲਣ ਨਹੀਂ ਦਿੱਤਾ ਜਾਵੇਗਾ। " ਹੋਰ ਅੰਦਰ ਖਾਤੇ ਪਤਾ ਨਹੀਂ ਇਹ ਕੀਹਦੀਆਂ ਲੱਤਾਂ, ਬਾਂਹਾਂ ਤੇ ਸਿਰ ਪਾੜਨਗੇ? ਪਤਾ ਨਹੀਂ ਕੀਹਦਾ ਘਰ ਫੂਕਣਗੇ? ਇਹ ਕੁਰਸੀਆਂ ਦੇ ਨਸ਼ੇ ਵਿੱਚ ਕਨੂੰਨ ਆਪਦੇ ਪਿਉ ਦਾ ਬੱਣਾਈ ਫਿਰਦੇ ਹਨ। ਮੈਂਬਰਾਂ, ਪ੍ਰਚਾਰਕਾਂ ਨੂੰ ਤਾਂ ਤੋਰੀ ਫੁੱਲਕਾ ਤੇ ਪਬਲਿਕ ਸਿਟੀ ਚਾਹੀਦੀ ਹੈ। ਉਹ ਭਾਵੇਂ ਸ਼ੜਕ, ਗੁਰਦੁਆਰੇ, ਜਾਂ ਕਿਸੇ ਦਾ ਘਰ ਹੋਵੇ। ਸਾਧਾ ਨੂੰ ਕੋਈ ਵਾਦ-ਘਾਟ ਨਹੀਂ ਹੁੰਦੀ।

ਧਰਨੇ ਉਤੇ ਬੈਠਣ ਵਾਲਿਆਂ ਵਿੱਚ ਉਹ ਪ੍ਰਚਾਰਕ ਸਨ। ਇੱਕ ਤਾਂ ਸ਼ਹੀਦ ਦਾ ਜਨਜ਼ਾਂ ਉਠਾਉਣ ਗਿਆ ਸੀ। ਚਾਰ ਬੰਦਿਆਂ ਨੇ ਫੜ ਕੇ, ਉਸ ਨੂੰ ਖਿੱਚਿਆ। ਮੂਵੀ ਫੇਸਬੁੱਕ ਉਤੇ ਦੇਖ ਲਵੋ। ਉਸ ਦੀ ਦੇਹ ਬਹੁਤ ਭਾਰੀ ਹੈ। ਸ਼ਹੀਦ ਦੀ ਲਾਸ਼ ਉਚੇ ਥਾਂ ਪਈ ਸੀ। ਦੋ ਪ੍ਰਚਾਰਕਾਂ ਨੂੰ 2007, 2012 ਵਿੱਚ ਕਈ ਗੁਰਦੁਆਰੇ ਸਾਹਿਬ ਵਿੱਚ ਵੜਨ ਨਹੀਂ ਦਿੱਤਾ ਗਿਆ ਸੀ। ਇੰਨਾਂ ਖਿਲਾਫ਼ ਥਾਂ-ਥਾਂ ਜਲਸੇ ਵੀ ਹੋਏ ਸਨ। ਹਰ ਮੀਡੀਏ ਨੇ ਇੰਨਾਂ ਦੀ ਖੂਬ ਛੋਤ ਲਾਹੀ ਸੀ। ਹੁਣ ਉਹੀ ਬੰਦੇ ਸਾਰੇ ਉਨਾਂ ਦੀ ਬੱਲੇ-ਬੱਲੇ ਕਰ ਰਹੇ ਹਨ। ਕਈਆਂ ਨੂੰ ਸਾਰੀ ਉਮਰ ਗੱਲਤ ਸਹੀ ਬੰਦੇ ਦੀ ਪਹਿੱਚਾਣ ਨਹੀਂ ਹੁੰਦੀ। ਲੋਕਾ ਦੀ ਭੀੜ ਨਾਲ ਤੁਰੇ ਹੋ-ਹੋ ਕਰਦੇ ਜਾਂਦੇ ਹਨ। ਜਿੰਨਾਂ ਪ੍ਰਚਾਰਕਾਂ ਦੇ ਖਿਲਾਫ਼ ਤੁਸੀਂ ਕਦੇ ਕੁੱਝ ਸਾਲ ਪਹਿਲਾਂ 2007 ਤੋਂ ਮੀਡੀਏ ਤੇ ਕਮੇਟੀਆਂ ਨੇ, ਧਰਨੇ ਲਾਏ ਸੀ। ਉਨਾਂ ਪ੍ਰਚਾਰਕਾਂ ਦਾ ਹੁਣ ਹੁਕਮ ਹੈ। ਅਜੇ ਸੱਤ ਦਿਨ ਧਰਨੇ ਚੱਲਣਗੇ। ਚੱਕੇ ਵੀ 24 ਘੰਟਿਆ ਲਈ ਜਾਂਮ ਹੋਣਗੇ। ਹੋਰ ਵੀ ਚੱਕ-ਥੱਲ ਦੇ ਪ੍ਰੋਗ੍ਰਾਮ ਉਲੀਕੇ ਜਾਂਣਗੇ। ਜਿਹੜੇ ਮਾੜੇ-ਮੋਟੇ ਤੁਸਿਂ ਵੱਸਦੇ ਹੋ। ਇਹ ਪ੍ਰਚਾਰਕ ਧਰਮੀ ਲੋਕ ਉਜਾੜ ਕੇ ਰੱਖ ਦੇਣਗੇ। ਕੰਮ ਤੇ 5 ਮਿੰਟ ਲੇਟ ਹੋ ਜਾਈਏ। ਕਈ ਬਾਰ ਦਿਹਾੜੀ ਖ਼ਰਾਬ ਹੋ ਜਾਂਦੀ ਹੈ। ਇਹ ਪੰਜਾਬ ਦੇ ਲੋਕ ਵਹਿਲੇ ਹੀ ਹਨ। ਚਾਹੇ ਪਿੰਡ ਦੇ ਪਹੇ ਤੇ ਖੜ੍ਹੇ ਰਹਿੱਣ ਜਾਂ ਠਾਣੇ ਮੂਹਰੇ ਰਹਿੱਣਾਂ ਵਿਹਲੇ ਹੀ ਹਨ। ਪ੍ਰਚਾਰਕਾਂ ਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪ੍ਰਚਾਰ ਛੱਡ ਕੇ, ਪਬਲਿਕ ਨੂੰ ਗੁੰਮਰਾਹ ਕਰਨਾਂ ਸ਼ੁਰੂ ਦਿੱਤਾ ਹੈ। ਪੜ੍ਹੇ ਲਿਖੇ ਲੋਕ ਅੰਨਪੜ੍ਹ ਪ੍ਰਚਾਰਕਾਂ ਮਗਰ ਲੱਗੇ ਹਨ। ਅੱਖਾਂ ਮੀਚ ਕੇ ਧਰਮ ਤੇ ਸਾਧਾ ਪਿਛੇ ਲੱਗ ਜਾਂਦੇ ਹਨ। ਪ੍ਰਚਾਰਕ 5-5 ਮਿੰਟ ਬੋਲ ਕੇ, ਬਾਰੀ-ਬਾਰੀ, ਆਨੀ ਬਹਾਨੀ ਜਾ ਕੇ ਏਅਰਕਡੀਸ਼ਨਾਂ ਥੱਲੇ ਸੌ ਜਾਂਦੇ ਹਨ। ਪਬਲਿਕ ਮੂੰਹ ਚੱਕੀ ਬੈਠੀ, ਧੁੱਪ ਵਿੱਚ ਸੜ ਰਹੀ ਹੈ।

2007, 2012 ਵਿੱਚ ਕਮੇਟੀ ਦੇ ਚਾਰ ਬੰਦੇ, ਖਲਰ ਪਾਉਣ ਵਾਲੇ ਇੰਨਾਂ ਦੋਂਨਾਂ ਪ੍ਰਚਾਰਕ ਦੇ ਖਿਲਾਫ਼ ਸਨ। ਪੂਰੀ ਸੰਗਤ ਇੱਕ ਪਾਸੇ ਸੀ। 2007 ਵਾਲੇ ਨੇ ਤਾਂ ਆਪਦਾ ਜਨਮ ਦਿਨ ਮੰਨਾਇਆ ਸੀ। ਇਹ ਰੋਲਾ ਰੱਪਾ ਕਰਨ ਵਾਲੇ ਲੋਕ ਤੇ ਮੀਡੀਆ, ਨਾਂ ਤਾਂ ਆਪਦਾ ਕਦੇ ਨਾਂ ਹੀ ਆਪਦੇ ਬੱਚਿਆ ਦਾ ਜਨਮ ਦਿਨ ਮਨਾਂਉਂਦੇ ਹੋਣੇ ਨੇ। 2007 ਵਾਲੇ ਦਾ ਲੋਕਾਂ ਤੇ ਗੁਰਦੁਆਰੇ ਸਾਹਿਬ ਸੈਕਟਰੀ ਨੇ ਐਡਮਿੰਟਨ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਪ੍ਰਚਾਰ ਸੁਣਿਆਂ। ਇਸ ਦਾ ਮਤਲੱਬ ਕਮੇਟੀ ਦਾ ਏਕਾ ਨਹੀਂ ਹੈ। ਦੂਜਾ ਪ੍ਰਚਾਰਕ 2012 ਵਿੱਚ ਆਇਆ ਸੀ। ਉਸ ਨੇ ਪਬਲਿਕ ਹਾਲ ਬਿਲਡਿੰਗ ਵਿੱਚ ਜਾ ਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਦਾ ਪ੍ਰਚਾਰ ਕੀਤਾ। ਜਿਥੇ ਲੋਕ ਪਬਲਿਕ ਹਾਲ ਬਿਲਡਿੰਗ ਵਿੱਚ ਪਾਰਟੀਆਂ ਕਰਦੇ ਤੇ ਸ਼ਰਾਬ ਮੀਟ ਖਾਂਦੇ-ਪੀਂਦੇ ਹਨ। ਇਹੀ ਹਾ਼ਲਾਂ ਵਿੱਚ ਐਸੇ ਗੁਰਦੁਆਰੇ ਸਾਹਿਬ ਦੇ ਮੈਂਬਰ, ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦਿੰਦੇ। ਕਈ ਬਾਰ ਲੋਕਾਂ ਨੇ, ਐਸੇ ਹਾਲ ਬਿਲਡਿੰਗਾਂ ਵਿੱਚ ਅੰਨਦ ਕਾਰਜ ਕਰਨ ਦੀ ਕੋਸ਼ਸ਼ ਕੀਤੀ ਸੀ। ਉਨਾਂ ਦਾ ਜੁੱਤੀਆਂ ਮਾਰ ਕੇ ਗੁਰਦੁਆਰੇ ਸਾਹਿਬ ਦੀਆਂ ਕਮੇਟੀਆਂ ਨੇ ਜਲੂਸ ਕੱਢ ਦਿੱਤਾ। ਕਿਉਂਕਿ ਗੁਰਦੁਆਰੇ ਸਾਹਿਬ ਵਿੱਚ ਅੰਨਦ ਕਾਰਜ ਕਰਨ ਦੀ ਵਾਰ ਐਂਤਵਾਰ ਨੂੰ ਬਾਰੀ ਨਹੀਂ ਆਉਂਦੀ। ਵੈਸੇ ਵੀ ਗੁਰਦੁਆਰੇ ਸਾਹਿਬ ਦੀ ਕੰਨਿਆਂ ਦੇ ਅੰਨਦ ਕਾਰਜ ਕਰਨ ਦੇ ਦਿਨ ਨੂੰ ਬੁੱਕ ਕਰਨ ਦੀ 700 ਡਾਲਰ ਫੀਸ ਹੈ। ਚਾਹ, ਰੋਟੀ ਪਾਣੀ ਦਾ ਖ਼ਰਚਾ ਅੱਲਗ ਹੈ। ਗ੍ਰੰਥੀ, ਢਾਡੀ, ਕਥਾਵਾਚਕ ਦੀ ਫੀਸ 100-100 ਡਾਲਰ ਅੱਲਗ ਹੈ। ਫੀਸ ਲੈਣ ਤੋਂ ਬਗੈਰ ਗ੍ਰੰਥੀ, ਢਾਡੀ, ਕਥਾਵਾਚਕ ਅਰਦਾਸ ਵੀ ਨਹੀਂ ਕਰਦੇ। ਪ੍ਰਸ਼ਾਦਾ ਛੱਕਣ ਕਿਸੇ ਦੇ ਘਰ ਨਹੀਂ ਜਾਂਦੇ।

ਦੂਜੇ ਦਿਨ 18 ਅਕਤੂਬਰ ਐਤਵਾਰ ਦੇ ਦਿਵਾਨ ਵਿੱਚ ਕਹਿੰਦੇ, " ਸੰਗਤ ਜੀ ਤੁਹਾਨੂੰ ਫਿਲਮਾਂ ਦਿਖਾ ਰਹੇ ਹਾਂ। ਜਿੰਨਾਂ ਨੇ ਕੁਬਾਨੀਆਂ ਕੀਤੀਆਂ। " ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪ੍ਰਕਾਸ਼ ਹੋਏ ਹਾਲ ਵਿੱਚ, ਫੇਸਬੁੱਕ ਵਿੱਚੋਂ ਮੂਵੀਆਂ ਦੀਆਂ ਕਾਪੀਆਂ ਕੱਢ ਕੇ, ਵੱਡੇ ਪਰਦੇ ਉਤੇ ਬਾਰੀ-ਬਾਰੀ ਚਲਾ ਦਿੱਤੀਆਂ ਸਨ। ਜਿਸ ਵਿੱਚ ਪਹਿਲਾਂ ਮੁਸਲਮਾਨ ਰੋਡੇ ਭਾਈ ਦੀ ਮੂਵੀ ਲਗਾ ਦਿੱਤੀ। ਮੁਸਲਮਾਨ ਪੁਲੀਸ ਤੇ ਸਰਕਾਰ ਨੂੰ ਲਾਹਨਤਾਂ ਪਾ ਰਿਹਾ ਹੈ। ਜੋ ਐਡੀ ਸਿੱਖਾਂ ਦੀ ਹਮੈਤ ਕਰਨ ਵਾਲਾ ਹੈ। ਕੋਈ ਇਸ ਦੇ ਟੋਪੀ ਹੀ ਪੁਆ ਦਿੰਦਾ। ਜਿਸ ਨੇ ਇਹ ਕੰਮ ਕੀਤਾ ਹੈ। ਉਹ ਸਿਰ ਢੱਕਾਉਣਾਂ ਭੁੱਲ ਗਿਆ। ਗੁਰਦੁਆਰੇ ਸਾਹਿਬ ਦੇ ਮੈਂਬਰ ਵੀ ਇਹ ਭੁੱਲ ਗਏ। ਬੰਦਾ ਸਿਰ ਨੰਗੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਭਾਸ਼ਨ ਦੇ ਰਿਹਾ ਹੈ। ਜਦ ਕਿ ਕਈ ਸੇਵਾਦਾਰ ਗੁਰਦੁਆਰੇ ਸਾਹਿਬ ਇਹੀ ਕਹਿੱਣ ਲਈ ਖੜ੍ਹੇ ਹੁੰਦੇ ਹਨ, " ਸਿਰ ਢੱਕ ਕੇ ਗੁਰਦੁਆਰੇ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਜਾਂਣਾਂ ਹੈ ਜੀ। "

ਬਹੁਤ ਸਾਰੇ ਕਥਾ ਵਾਚਕਿ, ਪ੍ਰਚਾਰਿਕ ਬੋਲਦੇ ਸੁਣੇ ਜਾਂਦੇ ਹਨ, " ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ' ਮੁਸਲਮਾਨ ਜੇ ਇੰਨੀ ਬਾਰ ਕਹੇ। ਮੈਂ ਸੱਚ ਬੋਲਦਾ ਹਾਂ। ਜਿੰਨੇ ਸਾਰੀ ਬਾਂਹ ਨੂੰ ਤੇਲ ਲਾ ਕੇ ਤਿਲ ਲਾ ਲਈਏ। ਫਿਰ ਵੀ ਮੁਸਲਮਾਨ ਦੀ ਜਬ਼ਾਨ ਉਤੇ ਜ਼ਕੀਨ ਨਹੀਂ ਕਰਨਾਂ। ' ਮੁਸਲਮਾਨਾਂ ਨੇ, ਗੁਰੂ ਜੀ ਦੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਸਾਰੇ ਗੁਰੂਆਂ ਨਾਲ ਖੜਕਦੀ ਰਹੀ ਹੈ। ਗੁਰਦੁਆਰੇ ਵਾਲੇ ਪ੍ਰਚਾਰਿਕ ਤੇ ਮੈਂਬਰ ਸਮਝੋਤਾ ਕਰ ਲੈਣ, ਸੰਗਤ ਨੂੰ ਕੀ ਸਮਝਾਉਣਾਂ ਹੈ?

ਫੇਸਬੁੱਕ ਉਤੇ ਮੂਵੀ ਵਿੱਚ ਇੱਕ ਬੜਾ ਪੁਰਾਣਾਂ ਗਾਇਕ ਦੱਸ ਰਿਹਾ ਹੈ, " ਮੈਂ ਥੁਪ ਲਾ ਕੇ ਗੁੱਟਕੇ ਦਾ ਪੱਤਰਾ ਦੂਜਾ ਕੱਢਦਾ ਸੀ। " ਮੇਰੇ ਦਾਦਾ ਜੀ ਨੇ ਕਿਹਾ, " ਜੂਠੇ ਹੱਥ ਗੁਟਕੇ ਨੂੰ ਨਹੀਂ ਲਗਾਉਣੇ। " ਇਸ ਨੂੰ ਇੰਨੀ ਮੱਤ ਨਹੀਂ ਹੈ। ਜੋ ਕੁੱਝ ਥੁਕ ਵਿੱਚ ਹੈ। ਉਹੀ ਕੁੱਝ ਉਂਗਂਲਾਂ, ਸਰੀਰ ਤੇ ਸਾਰੇ ਬ੍ਰਹਿਮੰਡ ਵਿੱਚ ਅੰਦਰ ਤੇ ਬਾਹਰ ਹੈ। ਸਮਝਣ ਵਾਲੇ ਸਮਝ ਹਨ। ਬਾਹਰ ਦੇ ਮਾਸ ਤੋਂ ਐਸਾ ਦਿਖਾਈ ਨਹੀਂ ਦਿੰਦਾ। ਮਾਸ, ਪਸੀਨੇ, ਪਿਸ਼ਾਬ, ਫੋਕਟ ਗੰਦ, ਗਿਡ, ਕੰਨਾਂ ਦੀ ਮੈਲ ਵਿੱਚ ਵੀ ਥੁਕ ਵਾਲਾ ਹੀ ਮਿਸ਼ਰਣ ਹੁੰਦਾ ਹੈ।



 

Comments

Popular Posts