ਭਾਗ 49 ਬਦਲਦੇ ਰਿਸ਼ਤੇ

ਵਿਗਿਆਨ ਦੇ ਗੁਣਾਂ ਦਾ ਫੈਇਦਾ ਲੈ ਕੇ ਰੱਬ ਦਾ ਸ਼ੁਕਰ ਕਰਨਾਂ ਚਾਹੀਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਜੋ ਬੰਦਾ ਅੱਜ ਦੇ ਦਿਨ ਵਿੱਚ ਜਿਉਂਦਾ ਹੈ। ਉਹ ਬੇਖੌਫ਼ ਹੋਵੇਗਾ। ਉਸ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਵਿਗਿਆਨ ਦਾ ਸਹਾਰਾ ਲੈਂਦਾ ਹੈ। ਮੇਹਨਤ ਕਰਦਾ ਹੈ। ਕਈ ਐਸੇ ਵੀ ਬੰਦੇ ਹਨ। ਸੈਕੜੇ ਸਾਲ ਪਹਿਲਾਂ ਦੇ ਲੋਕਾਂ ਦੀ ਜਿੰਦਗੀ ਚੇਤੇ ਕਰਦੇ ਰਹਿੰਦੇ ਹਨ। ਗੱਡੇ ਮੁਰਦੇ ਉਖਾੜਦੇ ਹਨ। ਇੰਨੇ ਸਾਲ ਪਹਿਲਾਂ ਲੋਕ ਕੀ ਕਰਦੇ ਸਨ? ਕਿਵੇਂ ਖਾਂਦੇ-ਪੀਂਦੇ, ਚਲਦੇ ਸਨ? ਕੀਹਦੇ ਨਾਲ ਲੜਦੇ ਸਨ? ਕੌਣ ਉਨਾਂ ਦਾ ਦੋਸਤ, ਦੁਸ਼ਮੱਣ ਸੀ। ਉਨਾਂ ਦੇ ਪਾਲਤੂ ਜਾਨਵਰਾਂ ਦੇ ਨਾਂਮ. ਰੰਗ, ਨਸਲ ਸਭ ਜੀਭ ਤੇ ਰਟੀ ਫਿਰਦੇ ਹਨ। ਆਪਦਾ ਭਾਵੇਂ ਪਤਾ ਨਾਂ ਹੋਵੇ। ਚਾਰ ਦਿਨ ਪਹਿਲਾਂ ਕੀ ਖਾਂਦਾ ਸੀ? ਬਾਪ ਦੇ ਬਾਪ, ਦਾਦੇ ਦੇ ਦਾਦੇ ਦਾ ਕੀ ਨਾਂਮ ਸੀ? ਘਰ ਦੀਆਂ ਕੀ ਲੋੜਾ ਹਨ? ਸੈਕੜੇ ਸਾਲ ਪਹਿਲਾਂ ਦੀਆਂ ਗੱਲਾਂ ਕਰਕੇ, ਕਈ ਧਰਮੀ ਬੱਣਦੇ ਹਨ।

ਸੈਕੜੇ ਸਾਲ ਪਹਿਲਾ ਲਿਖਿਆ ਪੜ੍ਹ ਕੇ, ਜੰਤਰ-ਮੰਤਰ ਕਰਨ ਦੀ ਐਸੀ ਕਲਾ ਪ੍ਰਗਟ ਕਰਨੀ ਚਹੁੰਦੇ ਹਨ। ਕੋਈ ਕਰਾਮਾਤ ਹੋ ਜਾਏ। ਲੋਕ ਦੇਖ਼ਦੇ ਹੀ ਰਹਿ ਜਾਂਣ। ਐਸੇ ਲੋਕ ਇਹ ਭੁੱਲ ਜਾਂਦੇ ਹਨ। ਉਦੋਂ ਲੋਕ ਪੈਦਲ ਚੱਲਦੇ ਸਨ। ਹੁਣ ਵਾਂਗ ਅਸਮਾਨ ਵਿੱਚ ਨਹੀਂ ਉਡਦੇ ਸਨ। ਮਿੱਟੀ ਦੇ ਘਰਾਂ, ਜੰਗਲਾਂ, ਗੁਫ਼ਾਫਾਂਵਾਂ ਵਿੱਚ ਰਹਿੰਦੇ ਹਨ। ਹੁਣ ਆਲੇ ਸ਼ਾਨ ਘਰਾਂ ਵਿੱਚ ਰਹਿੰਦੇ ਹਨ। ਖਾਂਣ ਲਈ ਭੋਜਨ ਬੇਅੰਤ ਤਰਾਂ ਦਾ ਹੈ। ਹਰ ਸੁਨੇਹਾ ਦੂਜੀ ਥਾਂ ਅੱਖ ਝੱਪਕੇ ਨਾਲ ਦਿੱਤਾ ਜਾਂਦਾ ਹੈ। ਚੁੱਟਕੀ ਮਾਰਨ ਜਿੰਨੇ ਸਮੇਂ ਵਿੱਚ ਕੰਮ ਹੋ ਜਾਂਦਾ ਹੈ।
ਵਿਗਿਆਨ ਦੇ ਗੁਣਾਂ ਦਾ ਫੈਇਦਾ ਲੈ ਕੇ ਰੱਬ ਦਾ ਸ਼ੁਕਰ ਕਰਨਾਂ ਚਾਹੀਦਾ ਹੈ। ਨਾਂ ਕਿ ਮਰੇ ਹੋਏ ਬੰਦਿਆਂ ਦੇ ਸਿਵੇ ਫੋਲ ਕੇ ਸੱਥਰ ਵਿਛਾ ਕੇ, ਸਿਆਪਾ ਕਰਦੇ ਰਹਿਣਾਂ ਚਾਹੀਦਾ ਹੈ। ਜੇ ਕਿਸੇ ਨੇ ਪੁਰਾਣੇ ਸਮੇਂ ਵਿੱਚ ਬੰਦੇ ਮਾਰੇ ਹਨ। ਮਾਰ ਧਾੜ ਕੀਤੀ ਹੈ। ਇਹ ਕੰਮ ਤਾਂ ਬਦਮਾਸ਼ੀ ਕਰਨ ਵਾਲੇ ਅੱਜ ਦੇ ਲੋਕ ਕਰੀ ਜਾਂਦੇ ਹਨ। ਐਸੇ ਲੋਕਾਂ ਦੇ ਗੋਗੇ ਸੋਹਲੇ ਗਾਉਣ ਨਾਲ ਕੀ ਮਿਲੇਗਾ? ਲੋਕਾਂ ਨੂੰ ਵੈਸਾ ਕਰਨ ਦੀ ਸੇਧ ਜਰੂਰ ਮਿਲੇਗੀ।

ਐਸੇ ਲੋਕ ਬੀਤੇ ਸਮੇਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ। ਕਈ ਤਾਂ ਡਰਦੇ ਰਹਿੰਦੇ ਹਨ। ਕਿਤੇ ਪੁਰਾਤਨ ਲੋਕਾਂ ਬਾਰੇ ਕੁੱਝ ਗੱਲ਼ਤ ਨਾਂ ਬੋਲਿਆ ਜਾਵੇ। ਜਿੰਦਗੀ ਦੇ ਹਰ ਪਲ਼, ਕਦਮ ਤੇ ਡਰਦੇ ਰਹਿੰਦੇ ਹਨ। ਕਈ ਤਾਂ ਡਰਦੇ ਹੀ ਰੱਬ ਨੂੰ ਮੰਨਦੇ ਹਨ। ਜਦੋਂ ਬਹੁਤੇ ਰੱਬ-ਰੱਬ ਕਰਨ ਵਾਲਿਆਂ ਨੂੰ ਰੱਬ ਧਰਮ ਦੀ ਦੁਨੀਆਂ ਵਿਚੋਂ ਨਹੀਂ ਦਿਸਦਾ। ਐਸੇ ਲੋਕ ਰੱਬ ਤੋਂ ਡਰਨੋਂ ਹੱਟ ਜਾਂਦੇ ਹਨ। ਐਸੇ ਧਰਮੀ ਲੋਕਾਂ ਨੂੰ ਰੱਬ ਦੇ ਨਾਂਮ ਤੇ ਡਰਾ ਕੇ, ਲੋਕਾਂ ਨੂੰ ਖੂਬ ਲੁੱਟ-ਲੁੱਟ ਖਾਂਦੇ ਹਨ। ਐਸੇ ਲੁਟੇਰੇ ਰੱਬ ਤੋਂ ਡਰਨ ਵਾਲਿਆਂ ਤੋਂ ਖੂਬ ਮਾਲ ਲੁੱਟਦੇ ਹਨ। ਕਈ ਧਰਮੀ ਤਾਂ ਐਸੇ ਵੀ ਹਨ। ਜੋ ਕਹਿੰਦੇ ਹਨ, " ਮੈਂ ਰੱਬ ਤੋਂ ਅਰਦਾਸ ਵਿੱਚ ਮੰਗ ਕੇ, ਤੁਹਾਨੂੰ ਨੌਕਰੀ, ਪੈਸਾ, ਧੰਨ-ਮਾਲ, ਕੁੜੀ ਤੋਂ ਮੁੰਡਾ ਪੈਂਦਾ ਕਰ ਸਕਦੇ ਹਾਂ। " ਆਪ ਦੀ ਜੇਬ ਵਿੱਚ ਭਾਂਵੇਂ ਪੈਸਾ ਨਾਂ ਹੋਵੇ। ਲੋਕਾਂ ਲਈ ਅਰਦਾਸਾਂ ਕਰਕੇ, ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਾਉਣ ਦਾ ਇਹੀ ਰਾਜ ਹੈ। ਭੋਲੇ ਲੋਕਾਂ ਨੂੰ ਲੁੱਟਣਦਾ। ਆਪਦੇ ਲਈ ਅਰਦਾਸ ਕਿਉਂ ਨਹੀਂ ਕਰਦੇ। ਆਪ ਅਰਦਾਸਾਂ ਕਰਨ ਵਾਲੇ ਲੋਕਾਂ ਦੇ ਪੈਸਿਆਂ ਤੇ ਇੰਝ ਅੱਖ ਰੱਖਦੇ ਹਨ। ਜਿਵੇਂ ਕਾਂ ਤੇ ਕੁੱਤਾ ਬੋਟੀ, ਰੋਟੀ ਤੇ ਝੱਪਟ ਮਾਰਦੇ ਹਨ। ਰੱਬ ਤੋਂ ਡਰਨ ਵਾਲੇ ਦਾਨ ਕਰਕੇ, ਆਪਦੀ ਜਾਨ ਸੌਖੀ ਕਰਨਾਂ ਚਹੁੰਦੇ ਹਨ। ਵੱਡੇ ਦਾਨੀ ਵੀ ਕਿਤੋਂ ਨਾਂ ਕਿਤੋਂ ਕਿਸੇ ਨੂੰ ਲੁੱਟ ਕੇ ਹੀ ਵੰਡਦੇ ਹਨ। ਹੱਕ ਦੀ ਕਮਾਈ ਕਰਨ ਵਾਲੇ ਤੋਂ ਤਾਂ ਦੋ ਬਖ਼ਤ ਦੀ ਰੋਟੀ ਮਸਾਂ ਚੱਲਦੀ ਹੈ।

ਜਿਸ ਦਿਨ ਕਿਮ-ਰਮਨ ਦਾ ਵਿਆਹ ਸੀ। ਅੰਨਦ ਕਾਰਜ ਤੇ ਕੀਰਤਨ ਕਰਨ ਵਾਲੇ ਗੁੱਸੇ ਹੋ ਗਏ ਸਨ। ਕਿਉਂਕਿ ਉਨਾਂ ਨੂੰ ਲਿਫ਼ਾਫਿਆਂ ਵਿੱਚ ਗੈਰੀ ਨੇ 50-50 ਦੇ ਨੋਟ ਹੀ ਭੇਟ ਕੀਤੇ ਸਨ। ਉਨਾਂ ਨੂੰ 100-100 ਦੇ ਨੋਟਾਂ ਦੀ ਝਾਕ ਸੀ। ਦੂਜਿਆਂ ਨੂੰ ਅਰਦਾਸ ਕਰਕੇ ਚੀਜ਼ਾਂ ਦੁਵਾਉਣ ਦਾ ਠੇਕਾ ਲੈਣ ਵਾਲੇ ਆਪ ਲੋਕਾਂ ਦੀਆਂ ਜੇਬਾ ਖ਼ਾਲੀ ਕਰਾਂਉਣ ਦੀ ਉਮੀਦ ਕਰਦੇ ਹਨ।

Comments

Popular Posts