ਗੱਲ਼ੀਂ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਂਣੀ

-ਸਤਵਿੰਦਰ ਕੌਰ ਸਾਤੀ (ਕੈਲਗਰੀ)-

ਗੱਲ਼ੀਂ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਂਣੀ, ਬਹੁਤੇ ਗੱਲ਼ਾਂ ਬਹੁਤ ਕਰਦੇ ਹਨ। ਤਾਜਮਹਿਲ ਬਣਾ ਦੇਣਗੇ। ਅੰਬਰਾਂ ਤੋਂ ਤਾਰੇ ਤੋੜ ਲਿਉਣਗੇ। ਸਮੇਰ ਪਰਬਤ ਟੱਪ ਜਾਣਗੇ। ਤੁਹਾਨੂੰ ਸੋਨੇ ਵਿਚ ਮੜਾਂ ਦੇਣਗੇ। ਹਰ ਗੱਲ ਵਿਚ ਲਾ ਜਵਾਬ ਹੁੰਦੇ ਹਨ। ਮਰਦ ਤਾਂ ਇਹ ਕਰਦੇ ਦੇਖੇ ਹਨ। ਜਦੋਂ ਕੁੱਝ ਕੰਮ ਕਰਨਾ ਹੀ ਨਹੀਂ, ਕੋਈ ਫੜ ਮਾਰੀ ਜਾਣਗੇ। ਅਗਰ ਔਰਤ ਵੀ ਉਹੋਂ ਜਿਹੀ ਹੋਵੇ। ਘਰ ਦਾ ਕੰਮ ਕੌਣ ਕਰੇਗਾ। ਸਾਰੇ ਮਰਦ ਐਸੇ ਵੀ ਨਹੀਂ ਹੁੰਦੇ। ਧੱਕੇ ਨਾਲ ਗੱਡੀ ਰੇੜੀ ਜਾਣ। ਘਰਬਾਰ ਦੀ ਵਾਂਗ ਡੋਰ ਸੰਭਾਲਣ ਨੂੰ ਮੂਹਰੇ ਤਾਂ ਪਤੀ-ਪਤਨੀ ਲੱਗਣਾ ਪੈਂਦਾ ਹੈ। ਜੇ ਪਤੀ ਇਸ ਦੁਨੀਆਂ ਵਿਚ ਨਹੀ ਹੈ। ਫਿਰ ਚਾਹੇ ਗੱਡੇ ਅੱਗੇ ਕਿਸੇ ਨੂੰ ਜੋੜੀ ਜਾਣ। ਬਿੱਟੂ ਨੂੰ ਕਨੇਡਾ ਵਿਚ ਰਹਿੰਦੇ ਕਈ ਸਾਲ ਹੋ ਗਏ ਸਨ। ਅੱਠ ਸਾਲਾਂ ਬਾਅਦ ਤਾਂ ਪੱਕਾ ਹੋਇਆ ਸੀ। ਘਰ ਰੋਟੀ ਬਣਾਉਣ ਦਾ ਸਾਰਾ ਕੰਮ ਕਰ ਲੈਂਦਾ ਸੀ। ਇੰਡੀਆ ਗਿਆ ਤਾਂ ਉਹ ਬੀਨਾ ਨਾਲ ਵਿਆਹ ਕਰਾ ਆਇਆ। ਉਦੋਂ ਉਸ ਦੇ ਮਾਂਪੇ ਕਹਿੰਦੇ ਸੀ," ਬੀਨਾ ਤਾਂ ਬਹੁਤ ਸੁੱਚਆਰੀ ਹੈ। ਸਾਰਾ ਘਰ ਦਾ ਕੰਮ ਇਹੀ ਸੰਭਾਲਦੀ ਹੈ। ਤੇਰਾ ਜੀਵਨ ਸੁਵਰਗ ਬਣਾ ਦੇਵੇਗੀ। ਜਿਉਂ ਹੀ ਬੀਨਾਂ ਕਨੇਡਾ ਆਈ। ਦੁਕਾਨਾਂ ਤੋਂ ਆਪਣੀ ਮਰਜੀ ਦੀ ਖ੍ਰੀਦ ਦਾਰੀ ਕਰਦੀ ਰਹੀ। ਬਾਹਰੋਂ ਹੀ ਖਾਣਾ ਖਾ ਕੇ ਆ ਜਾਂਦੇ। ਬਿੱਟੂ ਨੇ ਉਸ ਨੂੰ ਘਰੇ ਖਾਣਾ ਬਣਾਉਣ ਨੂੰ ਕਿਹਾ, " ਬਿਨਾ ਬਾਹਰ ਦਾ ਖਾਣਾ ਖਾ ਕੇ ਅੱਕ ਗਏ ਹਾਂ। ਅੱਜ ਤੇਰਾ ਬਣਿਆ ਖਾਂਣਾ, ਖਾਂਣਾ ਹੈ। ਉਸ ਨੇ ਆਪਣੇ ਪਤੀ ਬਿੱਟੂ ਨੂੰ ਕਿਹਾ," ਮੈਨੂੰ ਕੋਈ ਵੀ ਖਾਂਣਾ ਬਣਾਉਣਾ ਨਹੀਂ ਆਉਂਦਾ। ਖਾਂਣਾ ਤੁਹਾਨੁੰ ਬਣਾਉਣਾ ਪਵੇਗਾ।" ਬਿੱਟੂ ਨੇ ਆਪਣੇ ਦੋਂਨਾਂ ਹੱਥਾਂ ਵੱਲ ਦੇਖਿਆ, ਉਸ ਨੇ ਕਿਹਾ," ਕੋਈ ਗੱਲ਼ ਨਹੀਂ ਮੈਂ ਆਪ ਦਾਲ-ਸਬਜੀ-ਰੋਟੀ ਬਣਾ ਲੈਂਦਾ ਹਾਂ। ਪਰ ਗੱਲ਼ ਹੈਰਾਨੀ ਦੀ ਹੈ। ਤੂੰ 29 ਸਾਲਾਂ ਦੀ ਹੋ ਗਈ ਰੋਟੀ ਬਣਾਉਣੀ ਨਹੀਂ ਆਉਂਦੀ।" ਬੀਨਾ ਗਰਮ ਹੋ ਗਈ," ਇਸ ਵਿਚ ਉਮਰ ਦੀ ਕੀ ਗੱਲ਼ ਹੈ? ਤੁਸੀਂ ਮੇਰੀ ਉਮਰ ਪੱਰਖ ਰਹੇ ਹੋ। ਸਾਡੇ ਘਰ ਨੌਕਰ ਹੁੰਦੇ ਹਨ। ਅਸੀਂ ਬਹੁਤ ਅਮੀਰ ਹਾਂ।" ਬਿੱਟੂ ਨੇ ਰੋਟੀ ਸਬਜੀ ਬਣਾ ਲਈ, ਖਾਣਾ ਖਾਣ ਪਿਛੋਂ ਸੋਚ ਰਿਹਾ ਸੀ। ਬੀਨਾ ਭਾਂਡੇ ਸਾਫ਼ ਕਰ ਲਵੇਗੀ। ਪਰ ਬੀਨਾਂ ਤਾ ਟੈਲੀਵੀਜਨ ਮੂਹਰੇ ਬੈਠ ਕੇ ਫਿਲਮ ਦੇਖਣ ਲੱਗ ਗਈ। ਬਿੱਟੂ ਨੇ ਆਪ ਹੀ ਭਾਂਡੇ ਸਾਫ਼ ਕਰ ਲਏ। ਸ਼ਇਦ ਨਵੀਂ ਹੈ। ਆਪੇ ਕਦੇ ਤਾਂ ਕੰਮ ਕਰਨ ਲੱਗ ਜਾਵੇਗੀ। ਦੋ ਹਫ਼ਤੇ ਬਿੱਟੂ ਘਰ ਦਾ ਕੰਮ ਕਰਦਾ ਰਿਹਾ। ਬਾਹਰ ਵੀ ਕਮਾਂਈ ਕਰਨ ਜਾਂਦਾ। ਬਿੱਟੂ ਨੇ ਕਿਹਾ," ਬੀਨਾ ਤੂੰ ਘਰ ਹੀ ਹੁੰਦੀ ਹੈ। ਰੋਟੀਆਂ ਸਬਜੀਆਂ ਮੇਰੇ ਕੋਲੋਂ ਸਿੱਖ ਕੇ ਬਣਾ ਸਕਦੀ ਹੈ। ਦਾਲ ਸਬਜੀ ਵਿੱਚ ਨੂਣ, ਮਿਰਚ ਮਸਾਲੇ ਪਾਕੇ ਸੇਕ ਵੀ ਲਾਉਣਾ ਹੁੰਦਾ ਹੈ। ਅੱਧਾ ਪੌਣਾ ਘੰਟਾ ਪਕਾਉਣਾ ਹੁੰਦਾ ਹੈ। ਹਰ ਰੋਜ਼ ਇਕ ਦਾਲ ਸਬਜੀ ਸਿੱਖ ਲਿਆ ਕਰ। ਨਾਲੇ ਮੈਂ ਤੇਰੇ ਲਈ ਕੰਮ ਦੀ ਗੱਲ ਕੀਤੀ ਹੈ। ਬਾਹਰ ਕੰਮ ਵੀ ਕਰਨਾ ਪੈਣਾ ਹੈ।" " ਮੈਂ ਕਨੇਡਾ ਵਿਚ ਤੇਰੀਆਂ ਦਾਲ ਸਬਜੀਆਂ ਬਣਾਉਣ ਨਹੀਂ ਆਈ। ਮੈਂ ਤੇਰੀ ਨੌਕਰਾਣੀ ਨਹੀਂ ਹਾਂ। ਨਾਂ ਹੀ ਤੂੰ ਮੈਨੂੰ ਮੁੱਲ ਖ੍ਰੀਦਿਆ ਹੈ। ਕਨੇਡਾ ਆਉਣਾ, ਮੇਰਾ ਸੁਪਨਾ ਸੀ। ਮੈਂ ਹੁਣ ਕਨਡੀਅਨ ਵਸਨੀਕ ਹਾਂ। " ਬਿੱਟੂ ਬੇਬਸ ਸੀ। ਉਸ ਦਿਨ ਹੀ ਉਸ ਨੂੰ ਬਹੁਤ ਤੇਜ ਬੁਖਾਰ ਹੋ ਗਿਆ। ਬਗੈਰ ਕੁੱਝ ਖਾਦੇ ਪਿਆ ਰਿਹਾ। ਸਵੇਰ ਨੂੰ ਜਦੋਂ ਉਸ ਨੂੰ ਭੁੱਖ ਨੇ ਸਤਾਇਆ। ਬੀਨਾ ਆਪਣੀ ਸਵੇਰ ਦੀ ਚਾਹ ਪੀ ਰਹੀ ਸੀ। ਬਿੱਟੂ ਦਾ ਚਾਹ ਪੀਣ ਨੂੰ ਮਨ ਕੀਤਾ ਤਾਂ ਬੀਨਾ ਤੋਂ ਉਸ ਨੇ ਕੁੱਝ ਖਾਣ ਨੂੰ ਮੰਗਿਆ," ਬੀਨਾ ਮੈਨੂੰ ਚਾਹ ਦਾ ਕੱਪ, ਦੋ ਬਿਰਡ ਦੇ ਪੀਸ ਟੋਸਟਰ ਵਿਚ ਪਾ ਕੇ, ਗਰਮ ਕਰਕੇ ਦੇਦੇ। ਬਹੁਤ ਭੁੱਖ ਲੱਗੀ ਹੈ। " ਬੀਨਾ ਨੇ ਉਹੀ ਘੜਿਆ ਹੋਇਆ ਜੁਵਾਬ ਸੁਣਾਇਆ," ਮੈਨੂੰ ਕੋਈ ਕੰਮ ਨਹੀਂ ਆਉਂਦਾ। " " ਕੰਮ ਕਰੇਂਗੀ ਤਾਂਹੀਂ ਆਵੇਗਾ। ਜੇ ਤੂੰ ਕੋਈ ਕੰਮ ਨਹੀਂ ਕਰਨਾ। ਤਾਂ ਹੋਰ ਮੈਂ ਤੇਰੇ ਕੋਲੋਂ ਕੀ ਕਰਵਾਉਣਾ ਹੈ।" ਬਿੱਟੂ ਤੀਜੇ ਦਿਨ ਕੰਮ ਤੇ ਚਲਾ ਗਿਆ। ਬੀਨਾ ਨੇ ਪਿਛੋਂ ਘਰ ਦਾ ਸਮਾਨ ਸਮੇਟਿਆ। ਆਪਣੇ ਕਾਲਜ ਸਮੇਂ ਦੇ ਪੁਰਾਣੇ ਦੋਸਤ ਕੋਲ ਚਲੀ ਗਈ। ਕਾਲਜ ਸਮੇਂ ਦਾ ਪੁਰਾਣਾ ਦੋਸਤ, ਉਹ ਵੀ ਹੁਣ ਤਾਂ ਵਿਆਹਿਆ ਹੋਇਆ ਸੀ। ਉਸ ਨੇ ਬੀਨਾ ਨੂੰ ਇਕ ਕੰਮਰੇ ਦਾ ਮਕਾਨ ਕਿਰਾਏ ਉਤੇ ਲੈ ਦਿੱਤਾ। ਬਿੱਟੂ ਨੇ ਆਪਣਾ ਬੈਂਕ ਅਕਾਊਟ ਦੇਖਿਆਂ ਖਾਲ਼ੀ ਸੀ। ਘਰ ਦੀ ਤਜੋਰੀ ਵੀ ਖਾਲੀ ਸੀ। ਘਰ ਦਾ ਸਮਾਨ ਸਮੇਟ ਕੇ ਲੈ ਗਈ ਸੀ। ਬਿੱਟੂ ਕੰਮ ਕਰਨ ਜੋਗਾ ਰਹਿ ਗਿਆ। ਬੀਨਾ ਸਾਰੀ ਪੂੰਜੀ ਸਭਾਲ ਕੇ ਲੈ ਗਈ।

Comments

Popular Posts