ਅਸੀਂ ਦਿਲ ਦੇ ਨਹੀਂ ਮਾੜੇ

 ਸਤਵਿੰਦਰ ਕੌਰ ਸੱਤੀ

1 ਵਿਚੋਲੇ ਨੇ ਕੀਤਾ ਘਾਲਾਂ ਮਾਲਾਂ।

ਮਾਂਪਿਆਂ ਨੇ ਲਾਇਆ ਝੂਠਾ ਲਾਰਾ।

ਸੋਹਣਿਆ ਮੈਂ ਪਤਲੀ ਤੂੰ ਭਾਰਾ।

ਤੂੰ ਅੱਧਾ ਕੁ ਭਾਰ ਘਟਲਾ।

1 ਕੀ ਹੋਇਆ ਸਰੀਰੋਂ ਭਾਰੇ। 

ਹੁੰਦੜ-ਹੇਰ ਪੁੱਤ ਮੁਟਿਆਰੇ।

ਅਸੀਂ ਖਾਂਦੇ-ਪੀਂਦੇ ਘਰ ਵਾਲੇ।

ਗੱਲਾਂ ਕਰਦੇ ਜੱਗ ਵਾਲੇ ਸਾਰੇ।

2 ਮੈਂ ਗੋਰੀ ਤੂੰ ਹੈ ਬਹੁਤਾ ਕਾਲਾ। 

ਮਖਿਆ ਮੇਰੀ ਮੰਨ ਤੂੰ ਸਰਦਾਰਾ।

ਚਲ ਚਿੱਟੀ ਕਲੀ ਤੂੰ ਕਰਾਲਾ।

ਕਾਲੇ ਤੋਂ ਚਿਟਾ ਰੰਗ ਬਦਲਾ।

2 ਗੱਲ ਸੁਣ ਲੈ ਤੂੰ ਮੁਟਆਰੇ।

 ਕਾਲੇ ਹੁੰਦੇ ਨੇ ਰੱਬ ਨੂੰ ਪਿਆਰੇ।

ਮਖਿਆ ਕਹਿੰਦੇ ਲੋਕੀਂ ਨੇ ਸਾਰੇ।

ਗੋਰਿਆਂ ਦੇ ਹੁੰਦੇ ਦਿਲ ਕਾਲੇ।

3 ਤੂੰ ਤਾਂ ਸੋਹਣੇ ਨੈਣਾ ਵਾਲਾਂ।

 ਸੱਤੀ ਨੂੰ ਬਹੁਤ ਲੱਗੇ ਪਿਆਰਾ।

ਸਤਵਿੰਦਰ ਦਾ ਤੂੰ ਸਹਾਰਾ।

ਤੇਰੇ ਵਰਗਾ ਹੈਨੀ ਕੋਈ ਯਾਰਾ।

3 ਅਸੀਂ ਦਿਲ ਦੇ ਨਹੀਂ ਮਾੜੇ।

 ਪਰ ਦਿਨੇ ਦਿਖਾ ਦੇਈਏ ਤਾਰੇ।

ਜਿਹੜੇ ਲੱਗਣ ਸਾਨੂੰ ਪਿਆਰੇ।

ਲਿਆਂ ਕੇ ਘਰ ਆਪਣੇ ਵੱਸਾਲੇ।

Comments

Popular Posts