ਦੁਨੀਆਂ ਵਾਲੇ ਕਿਸੇ ਦੇ ਨਹੀਂ ਹੁੰਦੇ ਬੱਣਦੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦੁਨੀਆਂ ਦੀਆਂ ਗੱਲਾਂ ਉਤੇ ਵਿਸ਼ਵਾਸ਼ ਨਹੀਂ ਕਰਦੇ।
ਦੁਨੀਆਂ ਵਾਲੇ ਕਿਸੇ ਦੇ ਨਹੀਂ ਹੁੰਦੇ ਬੱਣਦੇ।
ਤੇਰੇ ਮੂੰਹ ਉਤੇ ਲੋਕ ਤੇਰੇ ਬੱਣਦੇ।
ਮੇਰੇ ਮੂੰਹ ਉਤੇ ਲੋਕ ਮੇਰੇ ਬੱਣਦੇ।
ਪਿੱਠ ਕਰਦਿਆਂ ਹੀ ਤਾੜੀ ਮਾਰ ਕੇ ਹੱਸਦੇ।
ਕਹਿੰਦੇ ਦੋਂਨੈ ਜਾਂਣੇ ਅਸੀਂ ਮਾਜ਼ ਧੱਰਤੇ।
ਪਾ ਕੇ ਦਾਤੀ ਦੋਂਨੈ ਧੀਰਾਂ ਵਾਲੇ ਜੜੋ ਵੱਡਤੇ।
ਪਾ ਕੇ ਚੂਗਲੀਆਂ ਦਾ ਤੇਲ ਜਿਉਂਦੇ ਸਾੜਤੇ।
ਹੁਣ ਦੇਖੀ ਕਿਵੇਂ ਆਪਸ ਵਿੱਚ ਸਾਨ੍ਹਾਂ ਵਾਂਗ ਭਿੱੜਦੇ।
ਸੱਤੀ ਨੂੰ ਕਹਿੱਣ ਲੋਕ ਬਾਹਰ ਨਿੱਕਲਣ ਜੋਗੇ ਨਹੀਂ ਛੱਡਦੇ।
ਸਤਵਿੰਦਰ ਰੱਬ ਤੋਂ ਬਿੰਨਾਂ ਕਿਸੇ ਦਾ ਆਸਰਾ ਨਹੀਂ ਤੱਕਦੇ।
ਲੋਕਾਂ ਦੀਆਂ ਗੱਲਾਂ ਨੂੰ ਇੱਕ ਕੰਨੋਂ ਸੁਣ, ਦੂਜੇ ਪਾਸੇ ਦੀ ਕੱਢਦੇ।
ਰੱਬ ਤੋਂ ਬਗੈਰ, ਅਮਾ ਤਮਾ ਲੋਕਾਂ ਦੀ ਅਸੀਂ ਨਹੀਂ ਪ੍ਰਵਾਹ ਕਰਦੇ।

Comments

Popular Posts