ਸੱਤੇ ਮਾਂ ਨੇ ਚੁੰਮ ਕੇ ਹਿੱਕ ਦੇ ਨਾਲ ਲਾ ਲਈਆਂ।
ਸਤਵਿੰਦਰ ਕੌਰ ਸੱਤੀ- ਕੈਲਗਰੀ
satwnnder_7@hotmail.com
ਚਾਚੀ ਮੇਰੀ ਨੇ ਸਾਨੂੰ ਸੱਦ ਕੰਜਕਾਂ ਬੈਠਾਂ ਲਈਆਂ।
ਆਪ ਉਸ ਨੇ ਇੱਕ ਧੀ ਜੰਮ ਕੇ ਸੀ ਬਰੇਕਾਂ ਲਈਆਂ।
ਮਾਂ ਮੇਰੀ ਦੀ ਗੋਂਦ ਵਿਚ ਸੱਤ ਧੀਆਂ ਆ ਗਈਆਂ।
ਵੱਡੀ ਦਾ ਨਾਮ ਸੱਤੀ ਰੱਖ ਸੱਤ ਧੀਆਂ ਬੁਲਾਈਆਂ।
ਸੱਤੇ ਮਾਂ ਨੇ ਚੁੰਮ ਕੇ ਹਿੱਕ ਦੇ ਨਾਲ ਲਾ ਲਈਆਂ।
ਆਥਣ ਸਵੇਰ ਮਾਂ ਨੇ ਚੁਲੇ ਮੂਹਰੇ ਬੈਠਾਂ ਲਈਆਂ।
ਬਾਬਲ ਨੇ ਉਂਗਲ਼ ਲਾ ਚੱਲਣ ਸਿੱਖਾਂ ਲਈਆਂ।
ਦਾਦੀ ਮਾਂ ਨੇ ਲੋਰੀ ਸੁਣਾ ਹੱਸਣ-ਖੇਡਣ ਲਾਈਆਂ।
ਦਾਦੇ ਦੇ ਵਿਹੜੇ ਵਿਚ ਰਲ ਕੇ ਤੀਈਂਆਂ ਲਾਈਆਂ।
ਸੌਣ ਮਹੀਨੇ ਤਲੀਆਂ ਮਹਿੰਦੀ ਨਾਲ ਰੰਗਾਈਆਂ।
ਸਤਵਿੰਦਰ ਕੈਨੇਡਾ ਦੇ ਵਿਚ ਸਭ ਨੇ ਆਈਆਂ।
ਸੱਤੀ ਆ ਕੇ ਕੈਨੇਡਾ ਆਪਣੇ ਘਰ ਵਸਾ ਗਈਆਂ।
ਦੁਨੀਆ ਦਾਰੀ ਸਾਰੀ ਹੱਸ-ਖੇਡ ਕੇ ਹੰਢਾ ਗਈਆਂ।
ਦੁੱਖ-ਸੁੱਖ ਨੂੰ ਜ਼ਿੰਦਗੀ ਦਾ ਦਿਲ ਤੇ ਪੁਗਾ ਗਈਆਂ।
ਕੁੜੀਆਂ ਡੁੱਬ-ਮਰ ਜਾਣੀਆਂ ਲੋਕਾਂ ਤੋਂ ਕਹਾ ਗਈਆਂ।
ਕੁੜੀਆਂ ਪੇਕੇ ਸੌਹਿਰਆਂ ਦੇ ਕੰਮਾਂ ਸੰਵਾਰਨ ਆਈਆਂ।

Comments

Popular Posts