ਸੰਗ ਮੇਰੀ ਉਡ ਗਈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਸੀਂ ਵੀ ਬਹੁਤ ਸੰਗਦੇ ਹੁੰਦੇ ਸੀ।
ਧੋਣ ਉਚੀ ਨਾਂ ਉਠਾਉਂਦੇ ਹੁੰਦੇ ਸੀ।
ਨੀਮੀਂ ਪਾ ਕੇ ਸ਼ਰਮਾਉਂਦੇ ਹੁੰਦੇ ਸੀ।
ਬੁਲਾਂ ਵਿੱਚ ਮੁਸਕਾਉਂਦੇ ਹੁੰਦੇ ਸੀ।
ਸੰਗਦੇ ਵੀ ਕੁੱਝ ਕਹਿੱਣਾਂ ਚਹੁਦੇ ਸੀ।
ਕੀ ਕਰੀਏ ਸੰਗਦੇ ਹੀ ਚੁਪ ਹੁੰਦੇ ਸੀ।
ਜਿਸ ਦਿਨ ਦੀ ਨਿਗਾ ਤੇਰੇ ਉਤੇ ਪਈ।
ਉਸ ਦਿਨ ਤੋਂ ਮੇਰੀ ਸੰਗ ਟੁੱਟ ਗਈ।
ਤੇਰੀ ਤੱਕਣੀ ਸਾਨੂੰ ਖੁੱਲ ਖੇਡ ਦੇ ਗਈ।
ਐਸੀ ਸਾਡੇ ਨਾਲ ਕੀਤੀ ਸੰਗ ਭੁੱਲ ਗਈ।
ਤੂੰ ਨੋਚਿਆ ਸਾਨੂੰ ਤਾਂ ਮੈਂ ਨਿਸੰਗ ਹੋ ਗਈ।
ਸਤਵਿੰਦਰ ਦੇਖ ਸੂਰਤ ਸ਼ਰਮ ਕਿਥੇ ਗਈ?
ਸੱਤੀ ਮੁੱਖ ਤੇਰਾ ਦੇਖ ਸੰਗ ਮੇਰੀ ਉਡ ਗਈ।
ਦੁਨੀਆਂ ਦੀ ਸੰਗ, ਸ਼ਰਮ, ਹੈਆ ਭੁੱਲ ਗਈ।

Comments

Popular Posts