ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਿਰਿ ਸਿਮਿਰਿ ਤਿਸੁ ਸਦਾ ਸਮ੍ਹਹਾਲੇ ॥
ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।
ਹਾੜ ਦਾ ਮਹੀਨਾ ਤੱਪਦਾ , ਸੂਰਜ ਗਰਮ ਤੱਪਦਾ।
ਦੇਖ ਦੇਖ ਗੁਰੂ ਠੰਡਾ, ਚੰਦੂ ਦਾ ਹਿਰਦਾ ਤੱਪਦਾ।
ਭਾਣਾ ਤੇਰਾ ਪਿਆਰਾ ਲੱਗਦਾ, ਮਿੱਠਾ ਲੱਗਦਾ।
ਤੱਤੀ ਤਵੀਂ ਤੇ ਬੈਠਾਂ, ਗੁਰੂ ਜਰਾਂ ਨੀਂ ਤੱਪਦਾ।
ਰੱਬ ਰੱਬ ਕਹੇ ਪਿਆਰਾ, ਸਿਦਕੋ ਨੀਂ ਡੋਲਦਾ।
ਜੱਗਤ ਦਾ ਗੁਰੂ, ਪੰਜਵਾਂ ਪਾਤਸ਼ਾਹ ਲੱਗਦਾ।
ਚੰਦੂ ਪਾਪੀ ਨੇ ਜੁਲਮ, ਪਾਪ, ਨੂੰ ਕਮਾਂਲਿਆ।
ਗੁਰੂ ਅਰਜਨ ਦੇਵ ਜੀ ਨੂੰ, ਤਵੀਂ ਤੇ ਬੈਠਾਲਿਆ।
ਤੱਤੀ ਤਵੀਂ ਦਾ ਰੰਗ, ਲਾਲਾ ਅੰਗਿਆਰ ਹੋਗਿਆ।
ਪਿੰਡਾਂ ਮਾਹਾਰਾਜ ਦਾ, ਲਾਲੋ ਲਾਲ ਹੋ ਗਿਆ।
ਤੱਤੇ ਰੇਤ ਨੂੰ, ਗੁਰੂ ਜੀ ਦੇ ਸਿਰ ਵਿੱਚ ਪਾਇਆ।
ਚੰਦੂ ਦਿਵਾਨ ਦਾ, ਗੁਰੂ ਨੂੰ ਦੇਖ ਹਿਰਦਾ ਕੰਭਿਆ।
ਪੰਜਵੇਂ ਪਾਤਸ਼ਾਹ ਨੂੰ, ਤਵੀਂ ਤੋਂ ਥੱਲੇ ਲਾਲਿਆ।
ਫਿਰ ਪਾਪੀਆਂ ਤੱਤੇ, ਪਾਣੀ ਦਾ ਦੇਗਾ ਉਬਾਲਿਆ।
ਪਾਤਸ਼ਾਹ ਨੂੰ, ਪਾਣੀ ਉਬਲਦੇ ਵਿੱਚ ਬੈਠਾਲਿਆ।
ਤੱਤੇ ਪਾਣੀ ਵਿਚੋ ਵੀ, ਕੱਢਣ ਦਾ ਹੁਕਮ ਕਰਿਆ।
ਸਾਰਾ ਮਾਸ, ਹੱਡੀਆਂ ਤੋਂ ਅੱਲਗ ਹੋ ਗਿਆ।
ਤੱਪਦਾ ਸਰੀਰ, ਠੰਡੇ ਪਾਣੀ ਵਿੱਚ ਠੇਲਿਆ।
ਰਾਵੀ ਦਰਿਆ ਨੇ ਗੱਲਵੱਕੜੀ ਵਿੱਚ ਕੈ ਲਿਆ।
ਸੱਤੀ, ਗੁਰੂ ਜੀ ਨੇ, ਸ਼ਹੀਦੀ ਨੂੰ ਸੀ ਪਾਲਿਆ।
ਗੁਰੂ ਜੀ ਨੇ ਸ਼ਹੀਦਾ ਦਾ, ਸਿਰਤਾਜ ਕਹਾਲਿਆ।
ਅੰਬਰ ਤੇ ਹਰ, ਗੁਰੂ ਪਿਆਰਾ ਰੂਹੋ ਰੋਂਇਆ।
ਸਤਵਿੰਦਰ ਕੌਰ ਨੇ ਸਿਰ, ਗੁਰੂ ਨੂੰ ਝੁਕਾਇਆ।

Comments

Popular Posts