ਦੇਖ ਦੇਖ ਕਰਦੀ ਸੋਹਣੇ ਦਾ ਦਿਦਾਰ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇੱਕ ਚੰਨ ਨਾਲ ਸਾਨੂੰ ਹੋ ਗਿਆ ਪਿਆਰ।
ਸਮਝ ਨਾਂ ਲੱਗੇ ਕਿਦਾਂ ਹੋ ਗਿਆ ਪਿਆਰ।
ਦਿਲ ਦੇਖਦਾ ਉਹ ਨੂੰ ਰੱਜ-ਰੱਜ ਬਾਰ-ਬਾਰ।
ਪੂਰੇ ਜੋਬਨ ਤੇ ਰੰਗ ਸੁਰਖ਼ ਲਾਲ ਗੁਲਾਲ।
ਪੂਰੀ ਦੁਨੀਆਂ ਉਤੇ ਚਮਕੇ ਵੰਡਦਾ ਪਿਆਰ।
ਚੰਨ ਮੱਥੇ ਜਦੋਂ ਲੱਗੇ ਸਾਨੂੰ ਠੰਡ ਪਾਵੇ ਯਾਰ।
ਮੋਹ ਲੈਂਦਾਂ ਦਿਲ ਆਉਂਦਾ ਹੈ ਬਹੁਤ ਪਿਆਰ।
ਸਤਵਿੰਦਰ ਦੇਖ ਦੇਖ ਕਰਦੀ ਸੋਹਣੇ ਦਾ ਦਿਦਾਰ।
ਸੱਤੀ ਨੂੰ ਹੁਣ ਹੋ ਗਿਆ ਸੱਚੀ ਮੁੱਚੀ ਦਾ ਪਿਆਰ।
ਆ ਬੈਠ ਕਰ ਲਈਏ ਪਿਆਰ ਦੀਆਂ ਗੱਲਾਂ ਚਾਰ।
ਉਸ ਦੇ ਗੱਲ ਪਾ ਦੇਵਾ ਬੱਣਾਂ ਦੋਂਨੇਂ ਬਾਵਾਂ ਦਾ ਹਾਰ।
ਪਤਾ ਨਾਂ ਲੱਗੇ ਚੰਨ ਪਿਆਰਾਂ ਜਾਂ ਚੰਨ ਦਾ ਪਿਆਰ।
ਕਦੇ ਵੀ ਖੁੱਲਾ ਨਹੀਂ ਕਰੀਦਾ ਪਿਆਰ ਦਾ ਅਜ਼ਹਾਰ।
ਲੋਕਾਂ ਕੋਲੋ ਛੁਪਾ ਲਈਏ ਸੋਹਣਾ ਯਾਰ ਤੇ ਪਿਆਰ।

Comments

Popular Posts