ਦੋਸਤ ਦੇ ਗਲੇ, ਮਿਲਣ ਨੂੰ ਦਿਲ ਕਰਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
satwinder_7@hotmail.com
ਦੋਸਤ ਨੂੰ ਮੇਰਾ ਦਿਲ, ਨਿੱਤ ਹੈ ਭਾਲਦਾ। 
ਦੋਸਤੀ ਦਾ ਕੋਈ ਵੀ, ਨਹੀਂ ਮੁੱਲ ਲੱਭਦਾ।
ਦੋਸਤ ਨੂੰ ਜੀਅ ਮੇਰਾ, ਦੇਖਣ ਨੂੰ ਕਰਦਾ।
ਦੋਸਤ ਕੋਲ ਜਾਣ ਨੂੰ, ਰੱਸੇ ਹੈ ਤੜਾਉਦਾ।
ਦੋਸਤ ਸੰਗ ਸਮੇਂ ਦਾ ਪੱਤਾਂ ਨਹੀਂ ਲੱਗਦਾ।
ਸਮਾਂ ਰੋਕ ਲੈਣ ਨੂੰ, ਜੀਅ ਮੇਰਾ ਕਰਦਾ।
ਦੋਸਤ ਤਾਂ ਮਨ ਨੂੰ, ਬਹੁਤ ਚੰਗ੍ਹਾਂ ਲੱਗਦਾ।
ਦੋਸਤ ਹੀ ਜਾਨ ਤੋਂ, ਪਿਅਰਾ ਮੈਨੂੰ ਲੱਗਦਾ।
ਦੋਸਤ ਦੀਆਂ ਗੱਲਾਂ, ਸੁਣੱਨ ਨੂੰ ਮਨ ਕਰਦਾ।
ਦੋਸਤ ਦੇ ਗਲੇ, ਮਿਲਣ ਨੂੰ ਦਿਲ ਕਰਦਾ।
ਦੋਸਤ ਤਾਂ ਸਦਾ, ਠੱਗੀ ਲਾਉਣ ਨੂੰ ਫਿਰਦਾ।
ਦੋਸਤ ਮੇਰਾ ਭੇਤ ਲੈ ਕੇ, ਸਾਡੇ ਹੀ ਦਿਲ ਦਾ।
ਦੋਸਤ ਹੀ ਜਾ ਕੇ, ਸਾਡੇ ਦੁਸ਼ਮਣਾ ਨੂੰ ਦੱਸਦਾ।
ਦੋਸਤਾ ਦੋਸਤ ਦੇ ਨਾਲ, ਦਗਾ ਨਹੀਂ ਕਰੀਦਾ।
ਦੋਸਤਾ ਵੇ ਦੁਸ਼ਮਣ ਦੇ, ਨਾਲ ਨਹੀਂ ਮਿਲੀਂ ਦਾ।
ਦੋਸਤਾ ਤੂੰ ਭਾਵੇ ਮੇਰਾ ਹੁਣ ਦੁਸ਼ਮਣ ਬੱਣਜਾ।
ਦੋਸਤਾਂ ਵੇ ਤੂੰ ਸਾਡਾ, ਪੱਕਾ ਦੋਸਤ ਬਣਜਾ।
ਦੋਸਤਾਂ ਵੇ ਤੂੰ ਅੱਜ, ਸਾਡੇ ਮੁਹਰੇ ਬੈਠਜਾਂ।
ਤੇਰੀ ਹਰ ਗੱਲ ਹੈ, ਮੇਰਾ ਮਨ ਸਵੀਕਾਰਦਾ।
ਦੋਸਤਾ ਸਭ ਤੋਂ ਪਿਆਰਾ, ਤੂੰ ਹੈ ਸਾਨੂੰ ਲਗਦਾ।
ਦੋਸਤ ਤੇ ਅੱਖਾਂ ਬੰਦ ਕਰ, ਜਕੀਨ ਕਰੀਦਾ।
ਦੋਸਤ ਤੋਂ ਉਹਲਾਂ ਨਹੀਂ ਹੁੰਦਾ, ਕਿਸੇ ਗੱਲ ਦਾ।
ਭਾਵੇ ਸਤੀ ਦਾ ਦਿਲ ਕੱਢਕੇ, ਤਲੀ ਤੇ ਰੱਖਲਾ।
ਆਪਣੀ ਦੋਸਤੀ ਪੱਕੀ, ਕੋਈ ਨੀਂ ਤੋੜ ਸਕਦਾ।
ਤੂੰ ਕਰਲੀ ਜਕੀਨ, ਸਤਵਿੰਦਰ ਦੀ ਗੱਲ ਦਾ।
ਦੋਸਤ ਤੂੰ ਭਾਵੇ, ਸਾਡੇ ਭੇਤ ਲੋਕਾਂ ਨੂੰ ਦਸੀ ਜਾਂ।
ਸਾਡੇ ਸਾਰੇ ਦੇ ਪੜਦੇ, ਹੋਰਾਂ ਕੋਲ ਫੋਲੀ ਜਾਂ।
ਦੋਸਤਾ ਹੋਰਾਂ ਦੀ, ਹਾਂ ਵਿੱਚ ਹਾਮੀ ਭਰੀ ਜਾਂ।
ਸਤਵਿੰਦਰ ਮੇਰਾ ਤੇਰੇ ਬਿੰਨ੍ਹਾਂ, ਕੋਈ ਹੋਰ ਨਾਂ।
ਸੱਤੀ ਭਾਵੇ ਸਾਨੂੰ ਤੂੰ, ਬਦਨਾਮ ਨਿੱਤ ਕਰੀ ਜਾਂ।
ਅਸੀਂ ਤਾਂ ਡੋਰੀ, ਉਸ ਤੇ ਰੱਬ ਤੇ ਸਿੱਟੀ ਆਂ।
ਸੱਦੀ ਅੱਧੀ ਰਾਤੋਂ, ਦੋਸਤ ਤੂੰ ਅਸੀਂ ਹਾਜ਼ਰ ਆ।
ਦੋਸਤਾ ਅਸੀਂ ਸੱਚੀਂ,ਤੈਨੂੰ ਆਪਣੀ ਜਾਨ ਦੇਣੀ ਆਂ।

Comments

Popular Posts