ਵੀਰ ਭੈਣ ਨੂੰ ਰੱਖੜੀ ਦੇ ਦਿਨ ਵਰਗਾ ਹਰ ਦਿਨ ਲੱਗਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਵੀਰ ਮੇਰਾ ਚੰਨ ਵਰਗਾ, ਵਿਹੜੇ ਵੜਦਾ ਚੰਨ ਚੜ੍ਹ ਜਾਂਦਾ।
ਇੱਕ ਪੂਨਿਆਂ ਦਾ ਚੰਨ, ਜੋ ਗਗਨ ਦੇ ਵਿੱਚ ਹੈ ਚੜ੍ਹ ਜਾਂਦਾ।
ਵੀਰਾ ਮੇਰਾ ਤੇਜ਼ ਰੂਪ ਦਾ, ਘਰ ਦੁਨੀਆਂ ਨੂੰ ਰੌਸ਼ਨ ਕਰਦਾ।
ਵੀਰ ਵਰਗਾ ਸੁੱਚਾ ਪਿਆਰ, ਹੋਰ ਕੋਈ ਨਹੀਂ ਦੇ ਸਕਦਾ।
ਸੱਤੀ ਨੂੰ ਵੀਰਾ ਸਬ ਦੁਨੀਆਂ ਤੋਂ ਪਿਆਰਾ ਸੋਹਣਾਂ ਲੱਗਦਾ।
ਸਤਵਿੰਦਰ ਕੱਚਾ ਧਾਗਾ ਵੀ ਪਿਆਰ ਨੂੰ ਇੱਕਮੁੱਠ ਕਰਦਾ।
ਵੀਰ ਭੈਣ ਦਾ ਪਿਆਰ ਗੰਢਾਂ ਦੇ ਕੇ ਹੋਰ ਮਜ਼ਬੂਤ ਕਰਦਾ।
ਵੀਰ ਭੈਣ ਨੂੰ ਰੱਖੜੀ ਦੇ ਦਿਨ ਵਰਗਾ ਹਰ ਦਿਨ ਲੱਗਦਾ।

Comments

Popular Posts