ਕੋਈ ਤਾਂ ਗੱਲ ਹੈ, ਜੋ ਇਨਾ ਔਰਤਾਂ-ਮਰਦਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗੁਰਦੁਆਰੇ ਸਾਹਿਬ ਵਿੱਚ ਗੁਰਬਾਣੀ ਪੜ੍ਹਨ, ਸੁਣਨ ਦੀ ਹੀ ਇੱਛਾ ਹੋਣੀ ਚਾਹੀਦੀ ਸੀ। ਪਰ ਇਹ ਬਿਜ਼ਨਸ ਬਣ ਗਏ ਹਨ। ਗੁਰਦੁਆਰੇ ਸਾਹਿਬ ਆਪਣੇ ਘਰ ਬਣਾਂ ਕੇ, ਡੇਰਿਆਂ ਨੂੰ ਉਸਾਰ ਕੇ ਕਮਾਊ ਪੁੱਤ ਬਣਾਂ ਲਿਆ ਗਿਆ ਹੈ। ਬਹੁਤੇ ਗੁਰਦੁਆਰੇ ਕਈ ਮੰਜ਼ਲਾਂ 5 ਸਟਾਰ ਬਣੇ ਦਿਸਦੇ ਹਨ। ਚੰਗੀ ਗੱਲ ਹੈ। ਜੇ ਗਰੀਬਾਂ ਦੇ ਰਹਿਣ ਲਈ ਵੱਡੀਆਂ ਬਿਲਡਿੰਗਾਂ, ਢਿੱਡ ਭਰਨ ਲਈ ਖੁੱਲ੍ਹੇ ਭੰਡਾਰੇ ਲਗਾਏ ਜਾਣ। ਗੁਰਦੁਆਰੇ ਸਾਹਿਬ ਵਿੱਚ ਮਿਹਰੂ ਵਰਗਿਆਂ ਦੀਆਂ ਨੌਕਰੀਆਂ ਜੁੜੀਆਂ ਹੋਈਆਂ ਹਨ। ਗੁਰਦੁਆਰੇ ਸਾਹਿਬ ਦੀ ਪਹਿਰੇਦਾਰੀ ਕਰਦੇ ਹਨ। ਜਿਸ ਤੋਂ ਤਿੰਨ ਕੁਵਿੰਟਲ ਆਪਣੀ ਹਾਥੀ ਵਰਗੀ ਦੇਹ ਚੱਕ ਕੇ, ਆਪ ਤੋਂ ਤੁਰਿਆ ਨਹੀਂ ਜਾਂਦਾ। ਸੰਗਤ ਦੇ ਮਾਲ ਦੁੱਧ, ਘਿੳ, ਲੰਗਰ, ਪ੍ਰਸ਼ਾਦ ਨਾਲ ਗੋਗੜ ਤਾਂ ਰੱਜ ਕੇ ਭਰ ਸਕਦਾ ਹੈ। ਉਹ ਚੋਰ ਪਿੱਛੇ ਕਿਵੇਂ ਭੱਜੇਗਾ? 60 ਸਾਲਾਂ ਦੇ ਦੀ ਨਿਗ੍ਹਾ ਘੱਟ ਜਾਂਦੀ ਹੈ। ਬੁੱਢੇ ਨੂੰ ਆਪਣਿਆਂ ਦੀ ਪਛਾਣ ਨਹੀਂ ਆਉਂਦੀ। ਜੇ ਨਸ਼ੇ ਖਾਣ, ਸ਼ਰਾਬਾਂ ਪੀਣ ਵਾਲੇ ਹੀ ਗੁਰਦੁਆਰਿਆਂ ਦੀ ਵਾਂਗ-ਡੋਰ ਸੰਭਾਲ ਲੈਣ। ਆਮ ਘਰਾਂ ਦਾ ਕੀ ਹਾਲ ਹੋਵੇਗਾ? ਇੱਥੇ ਹਰ ਤਰਾਂ ਦੇ ਬੰਦੇ ਆਪੋ-ਆਪਣੇ ਮਕਸਦ ਪੂਰੇ ਕਰਨ ਆਉਂਦੇ ਹਨ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ, ਪ੍ਰੋਗਰਾਮ ਗੁਰਦੁਆਰੇ ਸਾਹਿਬ ਵਿੱਚ ਹੁੰਦੇ ਹਨ। ਲੋਕ ਵਿਆਹ ਕਰਦੇ ਹਨ। ਮਰਗ ਦਾ ਭੋਗ ਪਾਉਂਦੇ ਹਨ। ਜਨਮ ਦਿਨ ਮਨਾਉਂਦੇ ਹਨ। ਹਰ ਪ੍ਰੋਗਰਾਮ ਕਰਨ ਦਾ ਵੱਖਰਾ-ਵੱਖਰਾ ਰੇਟ ਹੈ। ਅਖੰਡ ਪਾਠ ਜੋ ਤਿੰਨ ਦਿਨਾਂ ਵਿੱਚ 48 ਘੰਟੀ ਭੋਗ ਪੈਂਦਾ ਹੈ। ਉਸ ਦੇ 1000 ਡਾਲਰ ਹਨ। ਸਹਿਜ ਪਾਠ ਦਾ ਭੋਗ ਹਫ਼ਤੇ ਪਿੱਛੋਂ ਪੈਂਦਾ ਹੈ। ਜਦੋਂ ਸਮਾਂ ਲੱਗੇ, ਪਾਠੀ ਪਾਠ ਪੜ੍ਹਦਾ ਹੈ। 1430 ਪੱਤਰੇ, ਅੰਗ, ਪੇਜ ਹੀ ਉਲੱਦ ਕੇ, ਕਈ ਦਾਅ ਲੱਗਦੇ ਹੀ ਚੁਟਕੀ, ਥੱਬਾ ਅੱਗੇ ਕਰਕੇ, ਸਮਾਪਤੀ ਕਰ ਦਿੰਦੇ ਹਨ। ਪਾਠੀ ਦੀ ਸੌਖੀ ਜਾਨ ਛੁੱਟ ਜਾਂਦੀ ਹੈ। ਇਸ ਲਈ 700 ਕੀਮਤ ਹੈ। ਗੋਲਕ ਦਾ 40,000 ਤੋਂ ਉਤੇ ਅਲਗ ਹਫ਼ਤੇ ਦਾ ਕੱਢਦੇ ਹਨ। ਵਿਆਹ ਹੋਵੇ ਤਾਂ ਫਿਰ ਮੋਟੀ ਛਿੱਲ ਲਾਹੀ ਜਾਂਦੀ ਹੈ। 1500 ਡਾਲਰ ਕੰਨਿਆਂ ਦਾਨ ਕਰਨ ਵਾਲਿਆਂ ਤੋਂ ਖੱਟ ਲੈਂਦੇ ਹਨ। ਮੁੰਡੇ ਦੇ ਵਿਆਹ ਵਿੱਚ ਮੁੰਡੇ ਵਾਲਿਆਂ ਤੋਂ ਡਰਦੇ ਕੁੱਝ ਨਹੀਂ ਲੈਂਦੇ। ਉਹ ਉਝ ਹੀ ਪਾਠ ਕਰਨ ਦਾ ਕਿਰਾਇਆ ਦੇ ਦਿੰਦੇ ਹਨ। ਲੋਕਾਂ ਨੂੰ ਬਖ਼ਸ਼ਿਆ, ਮਰੇ ਦੇ ਭੋਗ ਤੇ ਵੀ ਨਹੀਂ ਜਾਂਦਾ। ਲੰਗਰ ਦੀ ਜ਼ੁੰਮੇਵਾਰੀ ਪ੍ਰੋਗਰਾਮ ਕਰਨ ਵਾਲਿਆਂ ਦੀ ਆਪਦੀ ਹੈ। ਆਪੋ ਆਪਣਾ ਲੰਗਰ ਚਲਾਵੋ। ਭਾਵੇਂ ਬੱਚਾ ਜਾਂ ਨੌਜਵਾਨ ਹੀ ਮਰ ਗਿਆ ਹੋਵੇ। ਮਹਾਰਾਜ ਨੂੰ ਭੋਗ ਤਾਂ ਲੁਆਉਣਾ ਪੈਣਾ ਹੈ। ਹੋਰ ਪ੍ਰਬੰਧਕ ਮਹਾਰਾਜ ਨੂੰ ਘਰੋਂ ਪੱਕਾ ਕੇ ਖੁਆਉਣ। ਪ੍ਰਬੰਧਕ ਗੁਰਦੁਆਰੇ ਸਾਹਿਬ ਦੀ ਦੇਖ-ਭਾਲ ਕਰਨ ਲਈ ਹੋਣੇ ਚਾਹੀਦੇ ਹਨ। ਜੰਨਤਾ ਦਾ ਪੈਸਾ ਗੋਲਕ ਸੰਭਾਲ ਕੇ, ਹਜ਼ਮ ਕਰ ਲੈਂਦੇ ਹਨ। ਗੋਲਕ ਦੀ ਐਡੀ ਜ਼ੁੰਮੇਵਾਰੀ ਇਕੱਲੇ ਚੱਕੀ ਜਾਂਦੇ ਹਨ। ਸਰਕਾਰ ਇਸ ਪਬਲਿਕ ਦੀ ਆਮਦਨੀ ਉੱਤੇ ਕੋਈ ਟੈਕਸ ਨਹੀਂ ਲਗਾਉਂਦੀ। ਸਗੋਂ ਸਰਕਾਰ ਵਲ਼ੋਂ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ। ਗੁਰਦੁਆਰੇ ਸਾਹਿਬ ਵਿੱਚ ਬਹੁਤ ਤਰਾਂ ਦੇ ਜਥੇ ਬਣੇ ਹਨ। ਮੈਂਬਰਾਂ ਦਾ ਜੱਥਾ ਸਬ ਤੋਂ ਉੱਪਰ ਵਾਲੀ ਲਾਈਨ ਵਿੱਚ ਹੈ। ਇਹ ਜਿਧਰ ਨੂੰ ਉਂਗਲ਼ੀਂ ਕਰ ਦੇਣ ਉਹੀ ਕੰਮ ਹੁੰਦਾ ਹੈ। ਗ੍ਰੰਥੀ ਤੱਕ ਇੰਨਾ ਦੇ ਗੋਲੇ ਕਬੂਤਰ ਹਨ। ਇੰਨਾ ਦੇ ਇਸ਼ਾਰਿਆਂ ਤੇ ਨੱਚਦੇ ਹਨ। ਤਨਖ਼ਾਹ ਵੀ ਤਾਂ ਪ੍ਰਬੰਧਕਾਂ ਨੇ ਦੇਣੀ ਹੈ। ਇੱਕ ਤਾਂ ਗਿਆਨੀ ਦਾ ਜੱਥਾਂ ਹੋ ਗਿਆ। ਜੋ ਡੋਲਕੀਆਂ ਵਾਜੇ ਵਜਾ ਕੇ, ਉੱਚੇ ਲੰਬੇ ਸੁਰ ਗਾ ਲੈਂਦੇ ਹਨ। ਆਮ ਬੰਦੇ ਨੂੰ ਸਾ, ਦਾ, ਨੀ, ਪਾ ਦੀ ਕੀ ਸੋਜੀ ਹੈ? ਬਾਣੀ ਪੜ੍ਹਦੇ ਸਾ, ਦਾ, ਨੀ, ਪਾ ਦੀਆਂ ਸੁਰਾਂ ਕੱਢਣ ਲੱਗ ਜਾਂਦੇ ਹਨ। ਬਾਂਹਾਂ ਹੱਥ ਇਸ ਤਰਾਂ ਮਾਰਦੇ ਹਨ। ਜਿਵੇਂ ਡੂਮਣਾ ਲੜਿਆਂ ਹੋਵੇ। ਲੋਕ ਗੁਰਦੁਆਰੇ ਸਾਹਿਬ ਵਿੱਚ ਗੁਰਬਾਣੀ ਸੁਣਨ ਜਾਂਦੇ ਹਨ। ਜਾਂ ਕੀ ਲੋਕ ਮਿਊਜ਼ਿਕ ਦੀ ਕਾਲਸ ਲਗਾਉਣ ਜਾਂਦੇ ਹਨ? ਜੋ ਸਿਮਰਨ ਕਰਨ ਵਾਲਾ ਜੱਥਾ ਹੈ। ਉਸ ਨੇ ਕੀਰਤਨ ਨਹੀਂ ਸੁਣਨਾ ਹੁੰਦਾ। ਸਬ ਨੇ ਆਪੋ ਆਪਣੀ ਹੀ ਸੁਣਾਉਣੀ ਹੁੰਦੀ ਹੈ। ਇਹ ਜੱਥੇ ਇੱਕ ਦੂਜੇ ਦਾ ਕੀਰਤਨ, ਕਥਾ ਨਹੀਂ ਸੁਣਦੇ। ਸੇਵਾਦਾਰ ਆਪਦੀ ਪਾਰਟੀ ਬਣਾਈਂ ਫਿਰਦੇ ਹਨ। ਜੋ ਦੇਗ ਵੰਡਦਾ ਹੈ। ਉਸ ਨੇ ਭਾਂਡੇ ਨਹੀਂ ਮਾਜ਼ਣੇ। ਦੂਜੇ ਕਿਸੇ ਨੂੰ ਆਪਣੇ ਸਮੇਂ ਵਿੱਚ ਦੇਗ ਨਹੀਂ ਵੰਡਣ ਦੇਣੀ। ਜੋ ਭਾਂਡੇ ਮਾਜਣ ਦੀ ਸੇਵਾ ਕਰਦਾ ਹੈ। ਉਸ ਨੇ ਕਿਸੇ ਹੋਰ ਨੂੰ ਆਪਦੀ ਥਾਂ ਉੱਤੇ ਨਹੀਂ ਖੜ੍ਹਨ ਦੇਣਾ। ਲੰਗਰ ਵਿੱਚ ਸੇਵਾ ਕਰਨ ਵਾਲੇ ਨਵੇਂ ਕਿਸੇ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ। ਨਵੇਂ ਬੰਦੇ ਗੁਰਦੁਆਰੇ ਸਾਹਿਬ ਵਿੱਚ ਆਉਣ ਵਾਲੇ ਨਵੇਂ ਅੰਮ੍ਰਿਤ ਛੱਕੇ ਵਾਲੇ ਨੂੰ, ਨਵੇਂ ਗੁਰਦੁਆਰੇ ਸਾਹਿਬ ਵਿੱਚ ਆਉਣ ਵਾਲੇ ਸ਼ਰਧਾਲੂ ਨੂੰ ਕੱਚੀ ਪਹਿਲੀ ਦਾ ਬੱਚਾ ਸਮਝਦੇ ਹਨ। ਜੇ ਨਿੱਤ ਦੇ ਸੇਵਾਦਾਰਾਂ ਦੇ ਉਹ ਅਸੂਲ ਨਹੀਂ ਮੰਨਦੇ। ਉਸ ਦਾ ਗੋਲ ਬਿਸਤਰਾ ਕਰਕੇ, ਗੁਰਦੁਆਰੇ ਸਾਹਿਬ ਵਿੱਚੋਂ ਚੱਕ ਕੇ, ਪੁਲਿਸ ਸੱਦ ਕੇ ਬਾਹਰ ਮਾਰਦੇ ਹਨ। ਕੈਨੇਡਾ ਪੁਲਿਸ ਨੂੰ ਵੀ ਗੁਰਦੁਆਰੇ ਦੇ ਮੈਂਬਰ, ਇੰਡੀਆ ਦੇ ਗੁੰਡਿਆਂ ਵਾਂਗ ਤਾਕਤ ਦੇ ਜ਼ੋਰ ਤੇ ਵਰਤਦੇ ਹਨ। ਕਿਉਂਕਿ ਪੁਲਿਸ ਵਿੱਚ ਵੀ ਹਰਪ੍ਰੀਤ ਵਰਗੇ ਪੰਜਾਬੀ ਹਨ। ਜੋ ਮੁਖੀਆਂ ਦਾ ਪੱਖ ਕਰ ਜਾਂਦੇ ਹਨ। ਆਮ ਸ਼ਰਧਾਲੂ ਨੂੰ ਮੁਜ਼ਰਮ ਕਰਾਰ ਦੇ ਦਿੰਦੇ ਹਨ। ਜੱਜ ਵੀ ਗੁਵਾਹੀਆਂ ਸੁਣਦਾ ਹੈ। ਐਸੇ ਗੋਲਕ ਖਾਣੇ ਪ੍ਰਬੰਧਕ ਤੇ ਸ਼ਰਧਾਲੂ ਸੈਕੜਿਆਂ ਦੀ ਗਿੱਣਤੀ ਵਿੱਚ ਝੂਠੀਆਂ ਗੁਵਾਹੀਆਂ ਭੁਗਤ ਜਾਂਦੇ ਹਨ। ਗੁਰਦੁਆਰੇ ਸਾਹਿਬ ਦਾ ਜੱਥਾ ਮਾੜੇ ਗਰੀਬ ਬੰਦੇ ਨੂੰ ਢਾਹ ਲੈਂਦਾ ਹੈ। ਬਹੁਤੇ ਲੋਕ ਗੁਰਦੁਆਰੇ ਸਾਹਿਬ ਵਿੱਚ ਵੱਡੇ ਦਾਨੀ ਬੱਣਕੇ, ਦਾਨ ਕਰਨ, ਭੰਡਾਰ ਚਲਾਉਣ, ਹੋਰ ਜ਼ਿਆਦਾ ਮੰਗਣ, ਦੁੱਖ ਰੋਣ, ਪਾਪ ਲਾਹੁਣ ਜਾਂਦੇ ਹਨ। ਬਹੁਤੇ ਖਾਣ ਹੀ ਜਾਂਦੇ ਹਨ। ਔਰਤਾਂ-ਮਰਦਾਂ, ਨੌਜਵਾਨਾਂ ਨੂੰ ਬਗੈਰ ਹੱਥ ਹਿਲਾਏ, ਵਿਹਲਿਆਂ ਨੂੰ ਪੱਕਿਆ-ਪਕਾਇਆ ਭੋਜਨ, ਲੰਗਰ ਮਿਲ ਜਾਂਦਾ ਹੈ। ਕਈ ਪੈਨਸ਼ਨਾਂ ਵਾਲੇ ਬੁੱਢੇ-ਬੁੱਢੀਆਂ, ਹੱਟੇ-ਕੱਟੇ ਔਰਤ-ਮਰਦ ਗੁਰਦੁਆਰੇ ਸਾਹਿਬ ਵਿੱਚ ਹੀ ਤਿੰਨੇ ਸਮੇਂ ਚਾਹ, ਦੁੱਧ, ਜੂਸ, ਰੋਟੀਆਂ, ਕੜਾਹ, ਜਲੇਬੀਆਂ, ਮਿਠਿਆਈਆਂ ਛਕਦੇ ਹਨ। ਕਈ ਧੀਆਂ-ਪੁੱਤਾਂ, ਪਤੀਆਂ-ਪਤਨੀਆਂ ਨੇ ਘਰੋਂ ਕੱਢੇ ਹੋਏ ਹਨ। ਬੁੱਢੇ ਫਿਰ ਵੀ ਉਨ੍ਹਾਂ ਲਈ ਹੀ ਪੈਨਸ਼ਨਾਂ ਨਾਲ ਹੋਰ ਜ਼ਮੀਨਾਂ, ਘਰ ਖ਼ਰੀਦੀ ਜਾਂਦੇ ਹਨ। ਐਸੇ ਔਰਤਾਂ-ਮਰਦਾਂ ਨੂੰ ਨੌਕਰੀ ਕਰਕੇ ਖਾਣ ਦੀ ਕੀ ਲੋੜ ਹੈ? ਅੱਠ ਘੰਟੇ ਖੜ੍ਹ ਕੇ ਨੌਕਰੀ ਕਿਉਂ ਕਰਨੀ ਹੈ? ਜੇ ਡੇਰੇ ਗੁਰਦੁਆਰੇ ਸਾਹਿਬ ਵਿੱਚ 5, 10 ਕਿੱਲੋ ਆਟੇ ਦੀਆਂ ਰੋਟੀਆਂ ਪੱਕਾ ਕੇ, 10 ਮਿੰਟ ਭਾਂਡੇ ਮਾਂਜ ਕੇ, ਸਾਰਾ ਦਿਨ ਸਬਜ਼ੀਆਂ, ਦਾਲ, ਖੀਰ, ਕੜਾਹ, ਪੂਰੀਆਂ ਖਾਣ ਨੂੰ ਮਿਲਦੇ ਹਨ। ਗੁਰਦੁਆਰੇ ਵਿਚੋਂ ਖਾਣ ਦੀ ਜਿਸ ਨੂੰ ਆਦਤ ਪੈ ਜਾਂਦੀ ਹੈ। ਉਹ ਔਰਤ ਖ਼ਸਮ ਦੀਆਂ ਰੋਟੀਆਂ ਕਿਉਂ ਪਕਾਵਾਂਗੀ? ਸੇਵਾਦਾਰਾਂ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ। ਜੋ ਮਰਜ਼ੀ ਘਾਲ਼ਾ-ਮਾਲ਼ਾ ਕਰੀ ਜਾਣ। ਜੇ ਕੋਈ ਕੁਸਕਦਾ ਹੈ। ਇੰਨਾ ਦਾ ਬਹੁਤ ਵੱਡਾ ਜੱਥਾ ਹੈ। ਛਿੱਤਰਾਂ ਨਾਲ ਕੁੱਟ ਦਿੰਦੇ ਹਨ। ਕੁੱਝ ਕੁ ਦਿਨ ਪਹਿਲਾਂ, ਢਾਡੀ ਔਰਤਾਂ ਦੇ ਜੱਥੇ ਦੀ ਆਗੂ ਤੇ ਕਥਾਵਾਚਕ ਦੇ ਜੱਫੀਆਂ ਪੱਪੀਆਂ ਕਰਦਿਆਂ ਦੇ ਕਾਰਟੂਨ ਅਖ਼ਬਾਰਾਂ ਵਿੱਚ ਲੱਗੇ ਸਨ। ਇਹ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਦੇ ਅੰਦਰ ਲਾਡੀਆਂ ਕਰ ਰਹੇ ਸਨ। ਜੇ ਐਸੇ ਲੋਕ ਘਰ-ਬਾਰ ਬਾਲ ਬੱਚਾ ਤਿਆਗ ਕੇ, ਛੜੇ ਬਣ ਕੇ, ਥਾਂ-ਥਾਂ ਭਟਕਦੇ ਹੋਏ ਧਾਰਮਿਕ ਪ੍ਰਚਾਰ ਕਰਕੇ, ਲੋਕਾਂ ਦੀ ਸੇਵਾ ਵਿੱਚ ਲੱਗੇ ਹਨ। ਜੇ ਛੜੇ ਨੌਜਵਾਨ ਬਾਬੇ, ਛੜੀਆਂ ਫਿਰਦੀਆਂ ਐਸੀਆਂ ਬੀਬੀਆਂ ਦੀ ਸੇਵਾ ਕਰਦੇ ਹਨ। ਇਹ ਅਖ਼ਬਾਰਾਂ ਵਾਲੇ ਰਿਪੋਰਟਾਂ ਦਾ ਵੀ ਮਨ ਮਚਲਦੇ ਹੋਣਾ ਹੈ। ਸਾਧਾ-ਸਾਧਣੀਆਂ ਦੀ ਮਿੱਟੀ ਪੱਟਦੇ ਹਨ। ਉਹ ਵੀ ਅਕਸਰ ਇਨਸਾਨ ਹਨ। ਧਾਰਮਿਕ ਪ੍ਰਚਾਰਕਾਂ ਦੇ ਵੀ ਤੁਹਾਡੇ ਵਾਲੇ ਅੰਗ ਲੱਗੇ ਹਨ। ਕੀ ਉਹ ਗਹਿਣੇ ਰੱਖ ਦੇਣ? ਆਪ ਭਾਵੇਂ ਰੱਜ ਕੇ ਮੌਜ ਲੁੱਟੀ ਜਾਵੋ। ਸਬ ਪਤੀ-ਪਤਨੀ, ਬੁਆਏ, ਗਰਲ ਫਰਿੰਡ ਬਣ ਕੇ, ਮਰਦ ਨਾਲ ਮਰਦ, ਔਰਤਾਂ ਨਾਲ ਔਰਤਾਂ, ਇੱਕ ਦੂਜੇ ਨਾਲ ਐਸ਼ ਕਰਦੇ ਹੋ। ਸਰੀਰ ਦਾ ਸੁਖ ਮਾਣਦੇ ਹੋ। ਐਸੇ ਧਾਰਮਿਕ ਪ੍ਰਚਾਰਕਾਂ ਨੇ, ਧਾਰਮਿਕ ਪ੍ਰਚਾਰਕਣਾਂ ਦਾ ਹੀ ਸੰਗ ਕਰਨਾ ਹੈ। ਸਬ ਨੂੰ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਇਨਸਾਨ ਆਪਦੇ ਮੇਚਦਾ, ਆਪਦੀ ਜਾਤ ਦਾ ਮਤਲਬ ਨੂੰ ਸੰਗ ਕਰਦਾ ਹੀ ਹੈ। ਧਾਰਮਿਕ ਪ੍ਰਚਾਰ ਤਿਆਗੀ ਬਣ ਕੇ ਜੂਨ ਕਿਉਂ ਕੱਢਣ? ਜਦੋਂ ਰੱਬ ਨੇ ਮਨੋਰੰਜਨ ਲਈ ਬੀਬੀਆਂ ਦਿੱਤੀਆਂ ਹਨ। ਬੀਬੀਆਂ ਬਗੈਰ ਰੌਣਕ ਨਹੀਂ ਲੱਗਦੀ। ਇਹ ਵੀ ਨਿੱਖਰ ਕੇ, ਬਾਬਿਆਂ ਦੁਆਲੇ ਅਪਸਰਾ ਵਾਂਗ ਡਗ ਮਗਾਉਂਦੀਆਂ ਹਨ। ਸਾਧਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀਆਂ ਹਨ। ਦੁੱਧ, ਘਿਉ ਤੇ ਤਾਕਤ ਵਾਲੇ ਰਾਸ਼ਨ ਚਾਰਦੀਆਂ ਹਨ। ਅੱਗ ਕੋਲ ਘਿਉ ਨੇ ਪਿਘਲਣਾ ਹੀ ਹੈ। ਤਾਂਹੀ ਤਾਂ ਮੁੰਡੇ-ਕੁੜੀਆਂ ਦੇ ਸਕੂਲ, ਕਾਲਜਾ, ਗੁਰਦੁਆਰੇ ਸਾਹਿਬ ਵਿੱਚ ਵੀ ਨਰ-ਮਾਦੇ ਦੀ ਦੂਰੀ ਦਾ ਇੰਨਾ ਫ਼ਰਕ ਰੱਖਦੇ ਹਨ। ਇਹ ਕਾਰਗੁਜ਼ਾਰੀ ਬਹੁਤੇ ਸਿਆਣੇ ਲੋਕਾਂ ਦੀ ਕਾਡ ਹੈ। ਅਗਲਿਆਂ ਨੇ ਦੇਖ ਪਰਖ ਹੰਢਾ ਕੇ ਸਾਰਾ ਇੰਤਜ਼ਾਮ ਕੀਤਾ ਹੈ। ਕੋਈ ਤਾਂ ਗੱਲ ਹੈ, ਜੋ ਇੰਨਾ ਔਰਤਾਂ-ਮਰਦਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਐਨੀ ਦੂਰੀ ਰੱਖੀ ਜਾਂਦੀ ਹੈ। ਕਈ ਗੁਰਦੁਆਰੇ ਸਾਹਿਬ ਵਿੱਚ ਵੀ ਔਰਤਾਂ ਤੋਂ ਬੰਬ ਵਾਂਗ ਡਰਦੇ ਹਨ। ਬਿਪਤਾ ਵਿੱਚ ਵੀ ਔਰਤਾਂ ਨੂੰ ਰਾਤ ਕੱਟਣ ਲਈ ਰਹਿਣ ਨਹੀਂ ਦਿੱਤਾ ਜਾਂਦਾ। ਇੱਕ ਦਿਨ ਮਿਹਰੂ ਨੇ ਛੁੱਟੀ ਵਾਲੇ ਦਿਨ ਜ਼ਿਆਦਾ ਦਾਰੂ ਪੀ ਲਈ। ਪੀਤੀ ਵਿੱਚ ਘਰ ਵਾਲੀ ਕੁੱਟ ਕੇ ਘਰੋਂ ਕੱਢ ਦਿੱਤੀ। ਉਸ ਨੇ ਸੋਚਿਆ ਮਿਹਰੂ ਗੁਰਦੁਆਰੇ ਚੌਕੀਦਾਰੇ ਦੀ ਡਿਊਟੀ ਕਰਦਾ ਹੈ। ਉਹ ਗੁਰਦੁਆਰੇ ਚਲੀ ਗਈ। ਉਸ ਨੇ ਪ੍ਰਬੰਧਕਾ ਨੂੰ ਕਿਹਾ, “ ਮੈਂ ਰਾਤ ਕੱਟਣੀ ਹੈ। ਮੈਨੂੰ ਮਿਹਰੂ ਨੇ ਘਰੋਂ ਕੱਢ ਦਿੱਤਾ। ਕਲ ਨੂੰ ਗੱਲ ਠੰਢੀ ਹੋ ਜਾਵੇਗੀ। ਕਲ ਮੈਂ ਘਰ ਚਲੀ ਜਾਵਾਂਗੀ। “ ਪ੍ਰਧਾਨ ਨੇ ਹੱਥ ਬੰਨ੍ਹ ਕੇ ਕਿਹਾ, “ ਬੀਬੀ ਅਸੀਂ ਤੈਨੂੰ ਗੁਰਦੁਆਰੇ ਵਿੱਚ ਸੌਣ ਨਹੀਂ ਦੇ ਸਕਦੇ। ਕੀ ਪਤਾ ਤੂੰ ਸਵੇਰੇ ਉੱਠ ਕੇ, ਪ੍ਰਬੰਧਕਾ ਜਾਂ ਗ੍ਰੰਥੀਆਂ ਸਿਰ ਕੋਈ ਇਲਜਾਮ ਲਾ ਦੇਵੇ? ਪੁਲਿਸ ਵਾਲਿਆਂ ਨੂੰ ਫ਼ੋਨ ਕਰ ਲੈ। ਉਹ ਤੈਨੂੰ ਕਿਤੇ ਰੱਖ ਲੈਣਗੇ। “ ਪ੍ਰਧਾਨ ਨੇ ਰਾਤ ਦੇ 12 ਵਜੇ, ਸਿੱਖ ਔਰਤ ਗੁਰਦੁਆਰੇ ਵਿਚੋਂ ਬਾਹਰ ਕੱਢ ਦਿੱਤੀ। ਪ੍ਰਚਾਰਕ ਤਰਜ਼ਾਂ ਕੱਢ ਕੇ ਗੀਤ ਗਾਉਂਦੇ ਹਨ। ਇਹ ਗ਼ਰੀਬਾਂ, ਮੁਜ਼ਲੂਮਾਂ ਦੀ ਰਾਖੀ ਕਰਦੇ ਹਨ। ਮੁਸਲਮਾਨਾਂ ਦੀਆਂ ਔਰਤਾਂ ਛੁੱਡਵਾਉਂਦੇ ਹਨ। ਕੀ ਕਦੇ ਕਿਸੇ ਗੁਰਦੁਆਰੇ ਦੇ ਪ੍ਰਬੰਧਕਾ ਜਾਂ ਪ੍ਰਧਾਨ ਨੇ, ਘਰਾਂ ਦੇ ਅੱਤਿਆਚਾਰ ਦੀਆਂ ਸਤਾਈਆਂ ਹੋਈਆਂ ਸਿੱਖ ਔਰਤਾਂ ਲਈ ਵੀ ਕੋਈ ਮਦਦ ਕਰਨ ਦਾ ਉਪਰਾਲਾ ਕੀਤਾ ਹੈ?

Comments

Popular Posts