ਭਾਗ 36 ਹਜ਼ਾਰਾਂ ਅਕਲਾਂ ਨਾਲ ਵੀ ਐਸਾ ਸਤਿਗੁਰ ਰੱਬ ਨਹੀਂ ਮਿਲ ਸਕਦਾ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
01/06/2013. 287
ਜੋ ਭਗਤ ਪੂਰੇ ਜ਼ਕੀਨ ਨਾਲ ਸਤਿਗੁਰ ਜੀ ਭਰੋਸਾ ਜਿੱਤ ਲੈਂਦਾ ਹੈ। ਗੁਰੂ ਦਾ ਹੁਕਮ ਮੰਨਦਾ ਹੈ। ਉਹ ਭਗਤ ਭਗਵਾਨ ਨੂੰ ਜਾਣ ਲੈਂਦਾ ਹੈ। ਸਤਿਗੁਰ ਜੀ ਉਹੀ ਹੈ, ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਹੈ। ਬੇਅੰਤ ਬਾਰੀ, ਮੁੜ-ਮੁੜ ਕੇ, ਸਤਿਗੁਰ ਉੱਤੋਂ ਸਦਕੇ ਜਾਈਏ। ਸਾਰੇ ਖ਼ਜ਼ਾਨਿਆਂ ਦਾ ਬੰਦਿਆਂ, ਜੀਵਾਂ ਸਬ ਕਾਸੇ ਦਾ ਮਾਲਕ ਹੈ। ਚੌਵੀ ਘੰਟੇ ਰੱਬ ਦੇ ਨਾਲ ਲਿਵ ਜੋੜੀ ਰੱਖੀਦੀ ਹੈ। ਪ੍ਰਭੂ ਜੀ ਤੂੰ ਹੀ ਇੱਕ ਰੱਬ ਹਰ ਪਾਸੇ ਹੈ। ਕੋਈ ਭੁਲੇਖਾ ਨਹੀਂ ਹੈ। ਸਤਿਗੁਰ ਰੱਬ ਵਿੱਚ ਬੰਦੇ, ਜੀਵ ਜੁੜੇ ਹੋਏ ਹਨ। ਬੰਦਿਆਂ, ਜੀਵਾਂ ਵਿੱਚ ਸਤਿਗੁਰ ਭਗਵਾਨ ਜੁੜਿਆ ਹੈ। ਹਜ਼ਾਰਾਂ ਅਕਲਾਂ ਨਾਲ ਵੀ, ਐਸਾ ਸਤਿਗੁਰ ਰੱਬ ਨਹੀਂ ਮਿਲ ਸਕਦਾ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ, ਐਸਾ ਸਤਿਗੁਰ ਬਹੁਤ ਚੰਗੀ ਕਿਸਮਤ ਨਾਲ ਮਿਲਦਾ ਹੈ।
ਸਤਿਗੁਰ ਜੀ ਨੂੰ ਅੱਖੀਂ ਦੇਖਣ ਨਾਲ ਜੀਵਨ ਵਿਕਾਰਾਂ ਤੋਂ ਬਚ ਕੇ, ਸੁਖੀ ਹੋ ਜਾਂਦਾ ਹੈ। ਬੰਦਾ ਪਵਿੱਤਰ ਹੋ ਜਾਂਦਾ ਹੈ। ਸਤਿਗੁਰ ਜੀ ਦੇ ਪੈਰ ਛੂਹਿਆ, ਹੰਕਾਰ ਛੱਡ ਕੇ, ਨੀਵੀਂ ਮੱਤ ਕਰਨ ਨਾਲ ਬੰਦੇ ਦਾ ਪਵਿੱਤਰ, ਊਚਾ, ਸੂਚਾ ਜੀਵਨ ਬਣ ਜਾਂਦਾ ਹੈ। ਸਤਿਗੁਰ ਜੀ ਦੇ ਪਿਆਰਿਆਂ, ਭਗਤਾਂ ਵਿੱਚ ਰਹਿ ਕੇ, ਰੱਬੀ ਬਾਣੀ ਦਾ ਕੀਰਤਨ ਗਾਈਏ। ਉਸ ਬੰਦੇ, ਭਗਤ ਦੀ ਰੱਬ ਦੇ ਘਰ ਵਿੱਚ ਪਹੁੰਚ ਹੋ ਜਾਂਦੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਾਣੀ ਦਾ ਕੀਰਤਨ, ਕਥਾ ਸੁਣ ਕੇ, ਕੰਨ ਰੱਜ ਜਾਂਦੇ ਹਨ। ਹਿਰਦੇ ਨੂੰ ਸਬਰ ਆ ਜਾਂਦਾ ਹੈ। ਜਾਨ ਅਨੰਦ, ਖ਼ੁਸ਼ੀਆਂ ਮਾਣਦੀ ਹੈ। ਸਤਿਗੁਰ ਜੀ ਜਿਸ ਬੰਦੇ ਵੱਲ ਦੇਖਦੇ ਹਨ।ਸੰਪੂਰਨ ਸਤਿਗੁਰ ਜੀ ਦੇ ਉਪਦੇਸ਼ ਵਿੱਚ ਰਹਿਣ ਵਾਲਾ ਸੱਚਾ ਹੈ। ਉਹ ਰੱਬ ਦਾ ਰੂਪ ਭਗਤ ਬਣ ਜਾਂਦਾ ਹੈ। ਸਤਿਗੁਰ ਜੀ ਵਿੱਚ ਅਨੇਕਾਂ ਕੰਮ ਕਰਨ ਦੀ ਸ਼ਕਤੀ ਹੈ। ਗੁਣਾਂ ਦਾ ਅੰਦਾਜ਼ਾ ਨਹੀਂ ਲੱਗਾ ਸਕਦੇ। ਰੱਬ ਦਾ ਮੁੱਲ ਨਹੀਂ ਲਾ ਸਕਦੇ। ਰੱਬ ਦੇ ਉਪਦੇਸ਼ ਵਿੱਚ ਰਹਿਣ ਵਾਲਾ ਸੱਚਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਪਿਆਰ ਕਰਦੇ ਹਨ। ਉਸ ਨੂੰ ਆਪਦੇ ਨਾਲ ਮਿਲਾ ਲੈਂਦੇ ਹਨ।
ਜੀਭ ਇੱਕ ਹੈ, ਰੱਬ ਦੇ ਕੰਮਾਂ ਦੀ ਪ੍ਰਸੰਸਾ ਬੇਅੰਤ ਕਰਨ ਵਾਲੀ ਹੈ। ਸੱਚਾ ਸੰਪੂਰਨ ਰੱਬ ਪਵਿੱਤਰ ਵਿਚਾਰਾਂ ਵਾਲਾ ਹੈ। ਗੱਲਾਂ ਨਾਲ ਰੱਬ ਤੱਕ ਨਹੀਂ ਜਾ ਸਕਦੇ। ਰੱਬ ਤੱਕ ਕੋਈ ਪਹੁੰਚ ਨਹੀਂ ਸਕਦਾ। ਉਸ ਰੱਬ ਦਾ ਆਰ-ਪਾਰ, ਕਿੱਡਾ ਕੁ ਹੈ। ਰੱਬ ਬਾਰੇ ਹਿਸਾਬ ਨਹੀਂ ਲਾ ਸਕਦਾ। ਕੋਈ ਵਿਕਾਰ, ਗਿਆਨ ਇੰਦਰੀਆਂ ਦਾ ਅਸਰ ਨਹੀਂ ਹੈ। ਰੱਬ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਹੈ। ਰੱਬ ਕੋਈ ਭੋਜਨ ਨਹੀਂ ਖਾਂਦਾ, ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ ਹੈ। ਰੱਬ ਅਨੰਦ ਦੇਣ ਵਾਲਾ ਹੈ। ਰੱਬ ਦੇ ਕੰਮਾਂ ਬਾਰੇ ਅੰਦਾਜ਼ਾ ਨਹੀਂ ਲੱਗਾ ਸਕਦੇ। ਬੇਅੰਤ ਰੱਬ ਨੂੰ ਪਿਆਰ ਕਰਨ ਵਾਲੇ ਰੱਬ ਨੂੰ ਹਰ ਸਮੇਂ ਰੋਜ਼ ਚੇਤੇ ਕਰਦੇ ਹਨ। ਰੱਬ ਦੇ ਪਿਆਰੇ ਚਰਨਾਂ ਦੇ ਆਉਣ ਦੀ ਆਹਟ ਨੂੰ ਮਨ ਵਿੱਚ ਮਹਿਸੂਸ ਕਰਦੇ ਰਹੀਏ। ਯਾਦ ਰੱਖੀਏ। ਆਪਣੇ ਸਤਿਗੁਰ ਪ੍ਰਭੂ ਉੱਤੇ, ਹਰ ਸਮੇਂ ਕੁਰਬਾਨ ਜਾਈਏ। ਐਸੇ ਸਤਿਗੁਰ ਨਾਨਕ ਪ੍ਰਭੂ ਜੀ ਹਨ। ਜਿਸ ਦੀ ਕਿਰਪਾ ਨਾਲ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ।
ਰੱਬੀ ਪਿਆਰ ਦਾ ਕੋਈ ਵਿਰਲਾ ਹੀ ਮਿੱਠੇ ਰਸ ਦਾ ਅਨੰਦ ਮਾਣ ਸਕਦਾ ਹੈ। ਰੱਬੀ ਬਾਣੀ ਦਾ ਮਿੱਠਾ ਰਸ ਜੋ ਪੀਂਦਾ ਹੈ, ਉਹੀ ਮੁਕਤ ਹੋ ਜਾਂਦਾ ਹੈ। ਉਹ ਬੰਦਾ ਕਦੇ ਮਰਦਾ ਨਹੀਂ ਹੈ। ਜਿਸ ਨੂੰ ਹਿਰਦੇ ਵਿੱਚ ਸਾਰੇ ਗੁਣਾਂ ਵਾਲਾ ਰੱਬ ਦਿਸਦਾ ਹੈ। ਉਹ ਚੌਵੀ ਘੰਟੇ ਰੱਬ ਨੂੰ ਚੇਤੇ ਕਰਦਾ ਹੈ। ਭਗਤ ਨੂੰ ਪਵਿੱਤਰ ਸੱਚੀ ਮੱਤ ਦਿੰਦਾ ਹੈ। ਐਸਾ ਭਗਤ ਧੰਨ ਹੁੰਦੇ ਹੋਏ ਧੰਨ ਤੇ ਪਿਆਰ ਨਾਲ ਨਹੀਂ ਜੁੜਦਾ। ਭਗਤ ਹਿਰਦੇ ਵਿੱਚ ਇੱਕੋ ਰੱਬ ਨੂੰ ਯਾਦ ਕਰਦਾ ਹੈ। ਰੱਬੀ ਬਾਣੀ ਨਾਲ ਭਗਤ ਦੇ ਮਨ ਵਿੱਚ ਗੁਣਾਂ, ਗਿਆਨ ਦਾ ਚਾਨਣ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਆਸਰੇ ਨਾਲ ਵਹਿਮ, ਪਿਆਰ, ਦਰਦ ਸਬ ਮਿਟ ਜਾਂਦੇ ਹਨ। ਤਪਦੇ ਅਸ਼ਾਂਤ ਮਨ ਨੂੰ ਸਕੂਨ ਮਿਲ ਜਾਂਦਾ ਹੈ। ਭਗਤ ਦਾ ਮਨ ਸੁਖੀ ਹੋ ਗਿਆ ਹੈ। ਸਜਣੋਂ ਉਸ ਦੇ ਸਾਰੇ ਦਰਦ ਦੂਰ ਹੋ ਜਾਂਦੇ ਹਨ। ਜੰਮਣ ਮਰਨ ਦੇ ਸਾਰੇ ਫ਼ਿਕਰ ਮੁੱਕ ਜਾਂਦੇ ਹਨ। ਰੱਬ ਦੇ ਭਗਤਾਂ ਦੇ ਬਚਨ ਸੱਚੇ ਸਹੀ ਹੁੰਦੇ ਹਨ। ਭਗਤ ਦੇ ਡਰ ਮੁੱਕੇ ਹੁੰਦੇ ਹਨ। ਨਿਡਰ ਹੋ ਕੇ ਰਹਿੰਦੇ ਹਨ। ਸਾਰੇ ਰੋਗ ਹਿਰਦੇ ਵਿੱਚ ਮੁੱਕ ਜਾਦੇ ਹਨ। ਜਿਸ ਗੁਰੂ ਲੜ ਲੱਗੇ ਹਾਂ। ਉਸ ਨੇ ਤਰਸ ਕੀਤਾ ਹੈ। ਭਗਤਾਂ ਵਿੱਚ ਬੈਠ ਕੇ, ਰੱਬ ਦੇ ਨਾਮ ਯਾਦ ਕਰੀਏ। ਮਨ ਨੂੰ ਸ਼ਾਂਤੀ ਮਿਲ ਗਈ ਹੈ। ਸਾਰੇ ਵਹਿਮ, ਮਿਟ ਗਏ ਹਨ। ਜਦੋਂ ਸਤਿਗੁਰ ਨਾਨਕ ਪ੍ਰਭੂ ਜੀ ਦੇ ਪਵਿੱਤਰ ਗੁਣਾਂ ਨੂੰ ਕੰਨੀ ਸੁਣਿਆ ਹੈ।
ਰੱਬ ਆਪ ਹੀ ਵਿਕਾਰ ਧੰਨ, ਦੌਲਤ, ਮੋਹ ਤੋਂ ਦੂਰ ਵੀ ਹੈ। ਆਪ ਹੀ ਲੋਕਾਂ ਵਿੱਚ ਰਹਿ ਕੇ, ਧੰਨ, ਮੋਹ ਦੇ ਲਾਲਚੀ ਵੀ ਹੈ। ਰੱਬ ਨੇ ਆਪ ਦੇ ਗੁਣਾਂ, ਰੂਪ ਪ੍ਰਗਟ ਕਰਕੇ, ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕੀਤਾ ਹੈ। ਰੱਬ ਨੇ ਆਪਣੇ ਚੋਜ ਕੌਤਕ ਬਣਾਏ ਹੋਏ ਹਨ। ਆਪਦੇ ਗੁਣਾਂ, ਗਿਆਨ, ਸ਼ਕਤੀਆਂ ਤੇ ਆਪਦੇ ਬਾਰੇ ਰੱਬ ਆਪ ਹੀ ਜਾਣਦਾ ਹੈ। ਰੱਬ ਤੋਂ ਬਗੈਰ, ਹੋਰ ਕੋਈ ਦੂਜਾ ਨਹੀਂ ਹੈ। ਸਾਰੇ ਪਾਸੇ ਇੱਕੋ ਰੱਬ ਬਰਾਬਰ ਹੈ। ਪ੍ਰਭੂ ਸਾਰੀਆਂ ਜੀਵਾਂ, ਬੰਦਿਆ ਸਨ ਵਿੱਚ ਤਾਣੇ, ਪੇਟੇ ਵਾਂਗ ਮਿਲਿਆ ਰਹਿੰਦਾ ਹੈ। ਸਤਿਗੁਰ ਪ੍ਰਭੂ ਜੀ, ਰੱਬੀ ਬਾਣੀ ਨਾਲ ਮਨ ਵਿੱਚ ਮਨ ਵਿੱਚ ਦਿਸਣ ਲੱਗ ਜਾਂਦਾ ਹੈ। ਰੱਬ ਨੇ ਦੁਨੀਆ ਬਣਾਂ ਕੇ ਆਪ ਦੀ ਸ਼ਕਤੀ ਵਰਤਾਈ ਹੈ। ਸਤਿਗੁਰ ਨਾਨਕ ਪ੍ਰਭੂ ਜੀ ਉੱਤੋਂ ਬੇਅੰਤ ਅਨੇਕਾਂ ਬਾਰ ਆਪਣਾ-ਆਪ ਕੁਰਬਾਨ ਕਰਦੇ ਹਾਂ।

Comments

Popular Posts