ਮਰਦਾਂ ਦੀ ਹੀ ਉਮਰ ਘੱਟ ਕਿਉਂ ਹੁੰਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ satwinder_7@hotmail.com ਰੱਬ ਕਰੇ ਸਭ ਦੀ ਉਮਰ ਲੰਬੀ ਹੋਵੇ। ਸਿਆਣੇ ਬੁਜਰੁਗ ਔਰਤਾਂ ਨੂੰ ਅਸ਼ੀਰਵਾਦ ਦਿੰਦੇ ਕਹਿੰਦੇ ਹਨ," ਦੁੱਧੀ ਪੁੱਤੀਂ ਫ਼ਲੇ। ਬੁੱਢ ਸੋਹਾਗਣ ਹੋਵੇ।" ਪੁੱਤੀਂ ਤੋਂ ਮਤਲੱਭ ਧੀ-ਪੁੱਤ ਦੋਂਨੇ ਹੀ ਹਨ। ਸੋਹਾਗਣ ਹੋ ਕੇ ਮਰਨਾਂ ਚੰਗਾ ਭਾਗ ਸਮਝਿਆ ਜਾਂਦਾ ਹੈ। ਪਤੀ ਦੇ ਹੁੰਦਿਆਂ ਰਾਜ ਹੁੰਦਾ ਹੈ। ਜੋ ਸੁੱਖ ਸੱਜੂ ਦੇ ਚੁਬਾਰੇ ਉਹ ਬਲਖ ਨਾਂ ਬੁਖਾਰੇ। ਤਾਂਹੀ ਘਰ ਵਸਾਇਆ ਜਾਂਦਾ ਹੈ। ਜਿਸ ਵਿੱਚ ਆਪਣਾਂ ਰਾਜ ਹੁੰਦਾ ਹੈ। ਅਜ਼ਾਦੀ ਹੁੰਦੀ ਹੈ। ਪੁੱਤਰ ਧੀਆਂ ਚਾਹੇ ਬਹੁਤ ਦੇਖ-ਭਾਲ ਕਰਨ, ਪੇਕੇ ਸੋਹੁਰੇ ਕਦਰ ਕਰਨ, ਪਰ ਪਤੀ-ਪਤਨੀ ਦੇ ਹੁੰਦਿਆਂ ਖਾਂਣ ਹੁੰਢਾਉਣ ਦਾ ਹੋਰ ਹੀ ਸੁਆਦ ਹੈ। ਮਰਦ ਨਾਲ ਹੀ ਔਰਤ ਘਰ ਵਸਾਉਂਦੀ ਹੈ। ਪਤੀ ਚੰਗਾ ਮਾੜਾ ਸਿਰ ਉਤੇ ਹੋਵੇ। ਲੋਕਾਂ ਦੀ ਨਜ਼ਰ ਵਿਆਹੀ ਸੁਹਾਗਣ ਔਰਤ ਉਤੇ ਨਹੀਂ ਪੈਂਦੀ। ਜਿਸ ਦੇ ਸਿਰ ਤੋਂ ਪਤੀ ਉਠ ਜਾਂਦਾ ਹੈ। ਲੋਕਾਂ ਦੀਆਂ ਉਗ਼ਲਾਂ ਨਜ਼ਰਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਮ ਹੀ ਬਹੁਤੇ ਘਰਾਂ ਵਿੱਚ ਮਰਦ ਔਰਤ ਤੋਂ ਪਹਿਲਾਂ ਮਰ ਜਾਂਦੇ ਹਨ। ਮਰਦਾਂ ਦੀ ਹੀ ਉਮਰ ਘੱਟ ਕਿਉਂ ਹੁੰਦੀ ਹੈ? ਕੀ ਕਾਰਨ ਹੈ? ਮਰਦਾਂ ਨਾਲੋਂ ਔਰਤਾਂ ਬਹੁਤ ਜ਼ਿਆਦਾ ਬੋਲਦੀਆਂ ਹਨ। ਮਰਦ ਸੁਣਦੇ ਰਹਿੰਦੇ ਹਨ। ਸਾਰੀਆਂ ਗੱਲਾਂ ਨੂੰ ਦਿਮਾਗ ਵਿੱਚ ਹੀ ਰੱਖਦੇ ਹਨ। ਹੋਰਾਂ ਨਾਲ ਗੱਲਾਂ ਸਾਝੀਆਂ ਬਹੁਤ ਘੱਟ ਕਰਦੇ ਹਨ। ਸਗੋਂ ਔਰਤਾਂ ਦੀਆਂ ਗੱਲਾਂ ਤੇ ਦੂਜੇ ਲੋਕਾਂ ਦੀਆਂ ਗੱਲਾਂ ਜਮਾਂ ਹੋ ਜਾਂਦੀਆਂ ਹਨ। ਅਸੀਂ ਦਿਲ ਦੀ ਆਪਣੀ ਗੱਲ ਨੂੰ ਕਿਸੇ ਨਾਲ ਸਾਂਝੀ ਕਰਨੀ ਚਹੁੰਦੇ ਹੁੰਦੇ ਹਾਂ। ਗੱਲ ਅੱਗੇ ਦੀ ਅੱਗੇ ਆਪੋਂ-ਆਪਣੇ ਦੋਸਤਾਂ ਨਾਲ ਸਾਂਝੀ ਹੁੰਦੀ ਹੋਈ, ਫਿਰ ਉਸੇ ਬੰਦੇ ਕੋਲ ਆ ਜਾਂਦੀ ਹੈ। ਜਿਸ ਦੇ ਕੋਲੋ ਗੱਲ ਤੁਰੀ ਸੀ। ਇਹ ਕੰਮ ਜ਼ਿਆਦਾ ਤਰ ਔਰਤਾਂ ਹੀ ਕਰਦੀਆਂ ਹਨ। ਮਰਦ ਬਹੁਤ ਘੱਟ ਹਨ। ਇੱਕ ਦੂਜੇ ਕੋਲੇ ਗੱਲਾਂ ਕਰਦੇ ਹੋਣ। ਕਈ ਵਾਰ ਐਸਾ ਵੀ ਲੱਗਦਾ ਹੈ। ਬਈ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ, ਜਾਂ ਫਿਰ ਲਾਪ੍ਰਵਾਹ ਹੁੰਦੇ ਹਨ। ਜਾਂ ਬਹੁਤ ਜ਼ਿਆਦਾ ਚਿੰਤਾਂ ਕਰਦੇ ਹਨ। ਜਿਸ ਨਾਲ ਦਿਲ ਦਿਮਾਗ ਉਤੇ ਅਸਰ ਪੈਂਦਾ ਹੈ। ਜਾਂ ਉਕਾ ਹੀ ਚਿੰਤਾਂ ਨਹੀਂ ਕਰਦੇ। ਸਰੀਰ ਤਾਂਹੀਂ ਹਰਕਤ ਨਹੀਂ ਕਰਦਾ। ਇਹ ਦੋਂਨੇ ਤਰੀਕੇ ਹੀ ਚਿੰਤਾਂ ਬਿਲਕੁਲ ਹੀ ਨਾਂ ਕਰਨੀ, ਜਾਂ ਬਹੁਤ ਜ਼ਿਆਦਾ ਚਿੰਤਾਂ ਕਰਨੀ। ਸੇਹਿਤ ਤੇ ਸੋਚਣ ਸ਼ਕਤੀ, ਦਿਲ, ਦਿਮਾਗ ਲਈ ਠੀਕ ਨਹੀਂ ਹਨ। ਦੋਂਨੇ ਕਾਰਨ ਹੀ ਸਰੀਰ ਨੂੰ ਬਿਮਾਰੀਆਂ ਲਗਾਉਂਦੇ ਹਨ। ਦਿਲ ਦੇ ਦੋਰੇ ਪੈਦੇ ਹਨ। ਅਧਰੰਗ ਹੁੰਦੇ ਹਨ। ਤੇਜ਼ ਦੌੜਨ ਨਾਲ ਬੰਦਾ ਥੱਕ-ਹੱਫ਼ ਜਾਂਦਾ ਹੈ। ਹੌਲੀ ਚਲਣ ਵਾਲ ਪਿਛੇ ਰਹਿ ਜਾਂਦਾ ਹੈ। ਜਿੰਦਗੀ ਲਗਾਤਾਰ ਚਲਦੇ ਰਹਿੱਣ ਦਾ ਨਾਂਮ ਹੈ। ਲਗਾਤਾਰ ਕੰਮ ਕਰਦੇ ਰਹੀਏ ਸਰੀਰ ਕਾਂਮਾਂ, ਤਾਕਤਵਾਰ ਤੇ ਤੰਦਰੁਸਤ ਰਹਿੰਦਾ ਹੈ। ਜੇ ਛੁੱਟੀਆਂ ਕਰ ਲਈਏ। ਕੰਮ ਕਰਨ ਨੂੰ ਮਨ ਨਹੀਂ ਕਰਦਾ। ਚੀਜ਼ਾ ਦੀ ਮੁਨਿਆਦ ਉਸੇ ਦੀ ਜ਼ਿਆਦਾ ਹੁੰਦੀ ਹੈ। ਜਿਸ ਨੂੰ ਰੋਜ਼-ਰੋਜ਼ ਵਰਤਿਆ ਜਾਂਦਾ ਹੈ। ਉਮਰਾਂ ਉਨਾਂ ਦੀਆਂ ਵੀ ਜ਼ਿਆਦਾ ਹੁੰਦੀਆਂ ਹਨ। ਜੋ ਆਪਣੇ ਸਰੀਰ ਤੋਂ ਕੰਮ ਲੈਂਦੇ ਰਹਿੰਦੇ ਹਨ। ਸਰੀਰ ਦੀ ਕਸਰਤ ਹੁੰਦੀ ਰਹਿੰਦੀ ਹੈ। ਖੂਨ ਦਾ ਦੌਰਾਂ ਠੀਕ ਰਹਿੰਦਾ ਹੈ। ਬਲਡ ਪ੍ਰੈਸ਼ਰ ਵਧਣ ਘਟਣ ਦਾ ਸੁਆਲ ਨਹੀਂ ਪੈਦਾ ਹੁੰਦਾ। ਹੱਡ ਪੈਰ ਚੱਲਣ ਨਾਲ ਜੋੜਾਂ ਵਿੱਚ ਦਰਦਾਂ ਨਹੀਂ ਹੁੰਦੀਆਂ। ਔਰਤਾਂ ਨਿੱਕੇ ਮੋਟੇ ਕੰਮ ਕਰਦੀਆਂ ਰਹਿੰਦੀਆਂ ਹਨ। ਬੱਚਿੱਆਂ ਨਾਲ ਗੱਲਾਂ ਮਾਰਦੀਆਂ ਹਨ। ਮਰਦ ਜਿਆਦਾਤਰ ਬਿਜ਼ਨਸ ਵਾਲੇ, ਦਫ਼ਤਰਾਂ ਵਾਲੇ, ਫੌਜ਼ੀ, ਡਰਾਇਵਰ, ਕਿਸਾਨ ਇਕੱਲੇ ਹੀ ਰਹਿੰਦੇ ਹਨ। ਮਰਦ ਘਰ ਦੇ ਰੋਸਈ ਸਫ਼ਾਈ ਦੇ ਕੰਮ ਵੀ ਘੱਟ ਕਰਦੇ ਹਨ। ਜਿਹੜੇ ਹਰ ਰੋਜ਼ ਘੰਟਾ ਭਾਰ ਚੱਕਣ ਦੀ ਕਸਰਤ ਕਰਦੇ ਹਨ। ਉਨਾਂ ਦੇ ਸਰੀਰ ਡੌਲੇ ਮਜ਼ਬੂਤ ਚਟਾਨ ਵਾਂਗ ਬਣ ਜਾਂਦੇ ਹਨ। ਉਨਾਂ ਦੇ ਡੌਲੇ ਉਤੇ ਹੱਥ ਦੀ ਸੱਟ ਮਾਰ ਕੇ ਦੇਖਣੀ, ਆਪ ਨੂੰ ਹੀ ਦੁੱਖ ਲੱਗਦਾ ਹੈ। ਕਸਰਤ ਕਰਨ ਨਾਲ ਮਨ ਦੇ ਉਤਾਰ ਚੜ੍ਹਾਂ, ਫ਼ਿਕਰ ਭੁੱਲ ਜਾਂਦੇ ਹਨ। ਜਦੋਂ ਮਨ ਕਿਸੇ ਕੰਮ ਵਿੱਚ ਲੱਗਦਾ ਹੈ। ਭਵਿੱਖ ਵਿੱਚ ਰਹਿੰਦਾ ਹੈ। ਆਉਣ ਵਾਲੇ ਤੇ ਲੰਘ ਗਏ ਸਮੇਂ ਦਾ ਖਿਆਲ ਭੁੱਲ ਜਾਂਦਾ ਹੈ। ਜਿਸ ਨਾਲ ਦਿਮਾਗੀ ਹਾਲਤ ਠੀਕ ਰਹਿੰਦੀ ਹੈ। ਆਉਣ ਵਾਲਾ ਤੇ ਲੰਘ ਗਏ ਸਮੇਂ ਬਾਰੇ ਸੋਚ-ਸੋਚ ਕੇ, ਬੰਦਾ ਆਪਣਾਂ ਦਿਮਾਗੀ ਸਲਤੁਲਨ ਗੁਆ ਲੈਂਦਾ ਹੈ। ਆਪਣੇ ਬਾਰੇ ਪਹਿਲਾਂ ਸੋਚਿਆ ਜਾਵੇ। ਦੂਜੇ ਬੰਦੇ ਉਤੇ ਧਿਆਨ ਘੱਟ ਦਿੱਤਾ ਜਾਵੇ। ਜਾਨ ਹੈ ਤਾਂ ਜਹਾਨ ਹੈ। ਬਲਦੇਵ ਦੇ ਆਪਣੇ ਬਰਾਬਰ ਦੇ ਦੋ ਪੁੱਤਰ ਸਨ। ਦੋਂਨੇਂ ਵਿਆਹੇ ਵੀ ਨਹੀਂ ਸਨ। ਖੇਤ ਵਾਹੁਣ ਜਾਣ ਪਿਛੇ ਉਨਾਂ ਨਾਲ ਬੋਲ-ਕਬੋਲ ਹੋ ਗਿਆ ਸੀ। ਕੱਣਕ ਨਵੀਂ ਆਈ ਸੀ। ਉਸ ਵਿੱਚ ਪਾਉਣ ਲਈ ਦੁਵਾਈ ਲਿਆਂਦੀ ਹੋਈ ਸੀ। ਉਸ ਨੂੰ ਖਾਂ ਕੇ ਉਹ ਮਰ ਗਿਆ। ਉਹ ਤਾਂ ਆਪਣੀਆਂ ਜੁੰਮੇਵਾਰੀਆਂ ਵਿਚੇ ਛੱਡ ਗਿਆ। ਪਤਨੀ ਨੇ ਦੋਂਨਾਂ ਪੁੱਤਰਾਂ ਦੇ ਵਿਆਹ ਕੀਤੇ। ਪਤੀ ਮਰੇ ਨੂੰ 10 ਸਾਲ ਹੋ ਗਏ, ਉਹ ਪੁੱਤਰਾਂ ਦੇ ਨਾਲ ਚੰਗੀ ਭਲੀ ਰਹਿ ਰਹੀ ਹੈ। ਪਿੰਡ ਸਾਡੀ ਹੀ ਬੀਹੀ ਵਿੱਚ 10 ਘਰਾਂ ਵਿਚੋਂ 5 ਜਹਿਰ ਖਾ ਕੇ ਜਾਂ ਫਾਹਾ ਲੈ ਕੇ ਮਰੇ ਹਨ। ਜੇ ਪਿੰਡ ਦੀਆਂ 10 ਬੀਹੀਂਆਂ ਹਨ ਤਾਂ ਗਿਣਤੀ 70 ਕੁ ਦੇ ਨੇੜੇ ਬਣਦੀ ਹੈ। ਨੌਜਵਾਨ ਕੁੜੀਆਂ ਮੁੰਡੇ ਵੀ ਪ੍ਰੇਮ ਵਿਆਹ ਕਰਾਉਣ ਦੇ ਚੱਕਰ ਵਿੱਚ ਮਰ ਰਹੇ ਹਨ। ਸਾਡੇ ਗੁਆਂਢੀ ਨੂੰ ਇੱਕ ਦਿਲ ਦਾ ਦੋਰਾ ਸਾਲ ਪਹਿਲਾਂ ਪਿਆ ਸੀ। ਨੌਕਰੀ ਕਰਦਾ ਸੀ। ਘਰ ਦਾ ਕੋਈ ਕੰਮ ਨਹੀਂ ਕਰਦਾ ਸੀ। ਉਸ ਦੇ 7 ਬੱਚੇ ਹਨ। ਬੱਚਿਆਂ ਨੂੰ ਸੰਭਾਲਣ, ਸਕੂਲ ਛੱਡਣ, ਲਿਉਣ ਦੀ ਜੁੰਮੇਵਾਰੀ ਪਤਨੀ ਦੀ ਹੈ। ਨਾਲ ਉਹ ਜੋਬ ਵੀ 8 ਘੰਟੇ ਕਰਦੀ ਹੈ। ਪਿਛਲੇ ਮਹੀਨੇ ਦਿਲ ਦਾ ਦੋਰਾ ਪੈ ਕੇ ਮਰ ਗਿਆ। ਉਸ ਦਾ ਘਰ ਉਸੇ ਤਰਾਂ ਹੀ ਚਲ ਰਿਹਾ ਹੈ। ਇੱਕ ਬੰਦੇ ਦਾ ਮੈਨੂੰ ਚੇਤਾ ਆ ਗਿਆ। ਉਹ ਕਾਫ਼ੀ ਗਿਣਵੇਂ ਚੁਣਵੇ ਬੰਦਿਆਂ ਵਿਚੋਂ ਸੀ। ਉਸ ਨਾਲ ਦੋ ਬੰਦੇ ਬੋਡੀਗਾਰਡ ਰਹਿੰਦੇ ਸਨ। ਹਰ ਵਾਰੀ ਹਫ਼ੜਾਂ ਦਫ਼ੜੀ ਵਿੱਚ ਰਹਿੰਦਾ ਸੀ। ਸੁਣਿਆ ਸੀ," ਬੰਦਾ ਮਾਰਨਾਂ ਇੰਨਾਂ ਦੇ ਬਾਏ ਹੱਥ ਦਾ ਖੇਲ ਹੈ। " 55 ਕੁ ਸਾਲਾਂ ਦੀ ਉਮਰ ਵਿੱਚ ਪਾਗਲ ਹੋ ਗਿਆ ਸੀ। ਘਰ ਵਾਲੇ ਉਸ ਨੂੰ ਪਾਗਲ ਖਾਨੇ ਛੱਡ ਆਏ ਸਨ। ਉਹ ਵੀ ਚਲਾਣਾਂ ਕਰ ਗਿਆ। ਇਸੇ ਬੰਦੇ ਨਾਲ ਵਾਲੇ ਦੋਸਤ ਦੀ ਦਿਮਾਗ ਦੀ ਨਾਲੀ ਫੱਟ ਗਈ ਹੈ। ਇੰਨਾਂ ਵਿਚੋਂ ਕਿਸੇ ਦੀ ਔਰਤ ਅਜੇ ਤੱਕ ਨਹੀਂ ਮਰੀ। ਐਸਾ ਵੀ ਨਹੀਂ ਹੈ ਕਿ ਪਤੀਆਂ ਨੂੰ ਯਾਦ ਕਰ-ਕਰ ਰੋ ਰਹੀਆਂ ਹਨ। ਘਰ ਦਾ ਗੁਜ਼ਾਰਾਂ ਨਹੀਂ ਚਲਦਾ। ਹੋ ਸਕਦਾ ਹੈ। ਹੱਥ ਥੋੜਾ ਤੰਗ ਹੋ ਜਾਵੇ। ਘਰ ਦੇ ਜੀਅ ਜਿਉਂਦੇ ਰਹਿੰਦੇ ਹਨ। ਦੁਨੀਆਂ ਚੱਲਦੀ ਰਹਿੰਦੀ ਹੈ। ਕਿਸੇ ਦੇ ਮਰਨ ਨਾਲ ਦੁਨੀਆਂ ਨਾਲ ਨਹੀਂ ਮਰਦੀ। ਨਾਂ ਹੀ ਘਾਟਾ ਪੈਦਾ ਹੈ। ਮਰੇ ਹੋਏ ਬੰਦੇ ਨੂੰ ਕੋਈ ਯਾਦ ਕਰਕੇ ਰਾਜ਼ੀ ਨਹੀਂ ਹੁੰਦਾ। ਸੁਪਨੇ ਵਿੱਚ ਆਉਣ ਦਾ
ਡਰ ਰਹਿੰਦਾ ਹੈ। ਜਿਸ ਨਾਲ ਨੀਂਦ ਤੇ ਚੈਨ ਦੋਂਨੇ ਹੀ ਖ਼ਰਾਬ ਹੁੰਦੇ ਹਨ।

Comments

Popular Posts