ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਜਦੋਂ ਹੱਸ ਕੇ ਮੇਰੇ ਮੂਹਰੇ ਸ਼ਰਮੋਉਂਦਾ। ਮੇਰੀ ਹਰ ਗੱਲ ਵਿੱਚ ਤੂੰ ਤਾਂ ਹਾਮੀ ਭਰਦਾ।
ਦਿਲ ਰੁਗ ਭਰਕੇ ਹੈ ਤੂੰ ਮੇਰਾ ਕੱਢ ਲੈਂਦਾ। ਹਾਂਜੀ-ਹਾਂਜੀ ਕਹਿਕੇ ਹੂੰਗਾਰਾ ਭਰਦਾ।
ਕਹਿੱਣ ਤੋਂ ਪਹਿਲਾਂ ਦਿਲ ਦੀ ਤੂੰ ਬੁੱਝਦਾ। ਜਾਨੋਂ ਪਿਆਰੀਏ ਤੈਨੂੰ ਪਿਆਰ ਕਰਦਾ।
ਮੇਰੇ ਦਿਲ ਦੀ ਤੂੰ ਤਾਂ ਧੱੜਕਣ ਬੱਣਦਾ। ਸੱਤੀ ਹਾਰਟ-ਬੀਟ ਨੂੰ ਤੇਜ਼ ਹੋਰ ਕਰਦਾ।
ਦਿਲ ਕੱਢਦਾ ਅੱਖਾ ਤੋਂ ਪਰੇ ਹੱਟਦਾ। ਤੈਨੂੰ ਮੂਹਰੇ ਰੱਖਣ ਨੂੰ ਮੇਰਾ ਦਿਲ ਕਰਦਾ।
ਦਿਲ ਤੱਕ-ਤੱਕ ਕੇ ਤੈਨੂੰ ਨਹੀਂ ਰੱਜਦਾ। ਸਾਰੀ ਦੁਨੀਆਂ ਤੋਂ ਤੂੰ ਪਿਆਰਾ ਲੱਗਦਾ।
ਉਦੋਂ ਪੂਰਾ ਪੂੰਨਿਆਂ ਦਾ ਚੰਦ ਚੜ੍ਹਦਾ। ਜਦੋਂ ਤੂੰ ਤਾਂ ਆ ਕੇ ਸਾਡੇ ਮੂਹਰੇ ਖੜ੍ਹਦਾ।
ਪੂਰੀ ਦੁਨੀਆਂ ਵਿੱਚੋਂ ਤੂੰਹੀ ਦਿਸਦਾ। ਜਿਹਦਾ ਨਾਂਮ ਦਿਲ ਕਿਸੇ ਨੂੰ ਨੀ ਦੱਸਦਾ।

Comments

Popular Posts