ਭਾਗ 31 ਮਦਾਰੀ ਦੇ ਖੇਡ ਵਾਂਗ, ਲੋਕ ਸੋਨੂੰ ਦਾ ਵਿਆਹ ਦੇਖਣ ਆਏ ਸਨ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗਾਮੇ ਨੂੰ ਤੇ ਤਾਰੋ ਨੂੰ ਸਾਰੇ ਬਾਰੀ-ਬਾਰੀ ਛੱਡ ਗਏ ਸਨ। ਸਿਰਫ਼ ਦੋਸਤ ਹੀ ਬਾਕੀ ਬੱਚੇ ਸਨ। ਉਹ ਇੱਕ ਦੂਜੇ ਨੂੰ ਦਾਅਵਤ ਉੱਤੇ ਸੱਦ ਲੈਂਦੇ ਸਨ। ਹਰ ਛੁੱਟੀ ਵਾਲੇ ਦਿਨ ਇੱਕ ਦੂਜੇ ਦੇ ਘਰ ਬੈਠ ਜਾਂਦੇ ਸਨ। ਪਕੌੜੇ, ਮਿਠਿਆਈਆਂ ਤੋਂ ਸ਼ੁਰੂ ਹੋ ਕੇ, ਸਾਰੀ ਰਾਤ ਸ਼ਰਾਬ ਪੀਂਦੇ ਸਨ। ਬੈਠ ਕੇ ਜੱਬਲੀਆਂ ਮਾਰਦੇ ਸਨ। ਆਪੋ-ਆਪਣੇ ਗਾਹਕਾਂ ਦੀਆਂ ਗੱਲਾਂ ਕਰਦੇ ਸਨ। ਆਪੋ-ਆਪਣੀਆਂ ਰੌਮਾਟਿਕ ਸਟੋਰੀਆਂ ਸੁਣਾਉਂਦੇ ਸਨ। ਇਸੇ ਤਰਾਂ ਮਨ ਪਰਚਾਵਾ ਹੋ ਜਾਂਦਾ ਸੀ। ਹੁਣ ਸਾਰਿਆਂ ਦੇ ਬੱਚੇ ਵੱਡੇ ਹੋ ਗਏ ਸਨ। ਇਹ ਕੁੱਝ ਨੌਜਵਾਨਾਂ ਨੂੰ ਪਸੰਦ ਨਹੀਂ ਸੀ। ਕਈ ਨੌਜਵਾਨ ਵਿਆਹੇ ਗਏ ਸਨ। ਉਹ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੇ ਸਨ। ਉਨ੍ਹਾਂ ਦੀ ਦੋਸਤੀ ਆਪਣੇ ਪਸੰਦ ਦੇ ਹਾਂਣਦਿਆ ਨਾਲ ਸੀ। ਦੋਨਾਂ ਪੀੜੀਆਂ ਵਿੱਚ ਬਹੁਤ ਅੰਤਰ ਸੀ। ਪੰਜਾਬ ਤੋਂ ਜਵਾਨ ਹੋ ਕੇ ਆਏ, ਐਸੇ ਕਈ ਲੋਕ ਚਲਾਕੀਆਂ, ਹੇਰਾ-ਫੇਰੀਆਂ ਕਰਨ ਵਿੱਚ ਮਾਹਿਰ ਹਨ। ਕਈਆਂ ਦੇ ਦਿਲ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਹੋਰ ਹੁੰਦਾ ਹੈ। ਜਿਸ ਦਾ ਖਾਂਦੇ ਹਨ। ਉਸੇ ਨੂੰ ਖੱਜਲ ਕਰਦੇ ਹਨ। ਜੋ ਘਰ, ਬਾਹਰ ਰਿਸ਼ਤੇ ਨਿਭਾਉਂਦੇ ਹਨ। ਕਈ ਉਨ੍ਹਾਂ ਨੂੰ ਲੁਕਾਉਂਦੇ ਹਨ। ਜੋ ਘਰ ਤੋਂ ਬਾਹਰ ਨਜਾਇਜ਼ ਗਰਲ, ਬੁਆਏ ਫਰਿੰਡ ਬਣਾਉਂਦੇ ਹਨ। ਉਹ ਇੰਨਾ ਨੂੰ ਘਰ ਦੀ ਸਹੀਂ ਕਹਾਣੀ ਨਹੀਂ ਦੱਸਦੇ। ਵਿਆਹੇ, ਬਾਲ-ਬੱਚੇ ਵਾਲੇ ਵੀ ਆਪ ਨੂੰ ਕੁਆਰੇ ਦੱਸਦੇ ਹਨ। ਕਈ ਦੂਹਰੀ ਜ਼ਿੰਦਗੀ ਜਿਉਂਦੇ ਹਨ। ਘਰ ਬਾਹਰ ਦੋਨੇਂ ਪਾਸੇ ਚਸਕਾ ਪੂਰਾ ਕਰਦੇ ਹਨ। ਐਸੇ ਲੋਕ ਘੁਣ ਵਾਂਗ ਪਿਸਦੇ ਰਹਿੰਦੇ ਹਨ। ਨਕਾਬ ਉੱਤੇ ਨਕਾਬ ਪਾਉਂਦੇ ਹਨ। ਕਈ ਫੁਕਰੀਆਂ ਮਾਰਦੇ ਹਨ। ਨੇਕ ਨੇ ਤਾਂ ਸ਼ਰੇਆਮ ਵਿਆਹ ਲਿਆਂਦੀ ਸੀ। ਕਈ ਇਧਰੋਂ-ਉਧਰੋਂ ਦਾਅ ਲਾ ਕੇ ਜ਼ਾਬਤਾ ਪੂਰਾ ਕਰੀ ਜਾਂਦੇ ਹਨ।

ਅਮਰੀਕਾ, ਕੈਨੇਡਾ, ਮਨੀਲਾ ਤੇ ਬਾਹਰਲੇ ਦੇਸ਼ਾਂ ਦੇ ਜੰਮੇ-ਪਲ਼ੇ ਬੱਚੇ, ਦਿਲ ਦੇ ਸ਼ੀਸ਼ੇ ਵਾਂਗ ਸਾਫ਼ ਹਨ। ਉਹ ਕੋਈ ਗੱਲ ਲੁਕੋ ਕੇ ਨਹੀਂ ਕਰਦੇ। ਇਸੇ ਲਈ ਨਵੀਂ ਪੀੜੀ ਦੇ ਨੌਜਵਾਨ ਸ਼ਰੇਆਮ ਦੂਜੀਆਂ ਜਾਤਾਂ ਦੇ ਮੁੰਡੇ ਕੁੜੀਆਂ ਨਾਲ ਵਿਆਹ ਕਰਾਈ ਜਾਂਦੇ ਹਨ। ਉਹ ਆਪਦੇ ਮਾਪਿਆਂ  ਦੀ ਪ੍ਰਵਾਹ ਵੀ ਨਹੀਂ ਕਰਦੇ। ਲੋਕਾਂ ਤੋਂ ਤਾਂ ਲੈਣਾ ਕੀ ਹੈ? ਆਪਦੀ ਖ਼ੁਸ਼ੀ ਦੇਖਦੇ ਹਨ। ਸੋਨੂੰ ਕੈਨੇਡਾ ਦੀਆਂ ਕੁੜੀਆਂ ਛੱਡ ਕੇ, ਮਨੀਲਾ ਮੁੜ ਗਿਆ ਸੀ। ਉਸ ਦੇ ਦੋਸਤ ਗੱਲਾਂ ਕਰਦੇ ਸਨ, “ ਕੈਨੇਡਾ ਦੀਆਂ ਕੁੜੀਆਂ ਸੋਨੂੰ ਦੇ ਲੱਛਣ ਜਾਣਦੀਆਂ ਹਨ। ਕੋਈ ਉਸ ਨਾਲ ਵਿਆਹ ਕਰਾਉਣ ਨੂੰ ਤਿਆਰ ਨਹੀਂ ਹੋਈ। ਇਸੇ ਲਈ ਮਨੀਲਾ ਗਿਆ ਹੈ। ਜਿੱਥੇ ਬੰਦਾ ਜੰਮਿਆ, ਪਲਿਆ ਹੁੰਦਾ ਹੈ। ਉੱਥੇ ਮਨ ਪਸੰਦ ਦੀ ਹਰ ਚੀਜ਼ ਮਿਲ ਜਾਂਦੀ ਹੈ। ਸੋਨੂੰ ਨੇ ਤਾਰੋ ਨੂੰ ਦੱਸਿਆ, “ ਮੈਂ ਮਨੀਲਾ ਦੀ ਕੁੜੀ ਫਿਲਪੀਨੋ ਨਾਲ ਵਿਆਹ ਕਰਾਉਣਾ ਹੈ। ਇਸੇ ਲਈ ਮੁੜ ਕੇ ਇਥੇ ਵਾਪਸ ਆਇਆ ਹਾਂ। “ +ਤਾਰੋ ਨੇ ਕਿਹਾ, “ ਕੀ ਪੰਜਾਬੀ ਕੁੜੀਆਂ ਦਾ ਕਾਲ ਪੈ ਗਿਆ ਹੈ?” “ ਮੰਮੀ ਇਦਾ ਹੀ ਲੱਗਦਾ ਹੈ। ਕੀ ਤੁਸੀਂ ਆਪ ਕੁੜੀ ਜੰਮੀ ਹੈ? ਤੁਹਾਡੇ ਵਰਗੇ ਹੀ ਹੋਰ ਲੋਕ ਹਨ। ਮੈਂ ਵਿਆਹ ਉੱਥੇ ਕਰਾਉਣਾ ਹੈ। ਜਿੱਥੇ ਮੇਰਾ ਮਨ ਕਰੇਗਾ। ਤਾਰੋ ਬੰਨਸੂ ਦੇ ਵਿਆਹ ਵਿੱਚ ਖੌਰੂ ਪਾ ਕੇ ਹੰਭ ਗਈ ਸੀ। ਉਸ ਦੀ ਕਿਸੇ ਨੇ ਨਹੀਂ ਮੰਨੀ ਸੀ। ਉਸ ਨੂੰ ਪਤਾ ਸੀ, ਬੰਨਸੂ ਵਾਂਗ ਸੋਨੂੰ ਵੀ ਹੱਥਾਂ ਵਿੱਚੋਂ ਨਿਕਲ ਜਾਵੇਗਾ। ਹੋਰ ਵੀ ਇਸ ਦੇ ਹਾਣੀਆਂ ਨੇ ਹੋਰਾਂ ਜਾਤਾਂ ਵਿੱਚ ਵਿਆਹ ਕਰਾਏ ਸਨ। ਉਨ੍ਹਾਂ ਦੇ ਘਰਾਂ ਵਿੱਚ ਮਿੱਸੇ ਜਿਹੇ ਨਿਆਣੇ ਖੇਡਦੇ ਹਨ। ਤਾਰੋ ਨੇ ਥੋੜ੍ਹੀ-ਜਿਹੀ ਨਾਂਹ-ਨੁੱਕਰ ਕਰਕੇ ਹਾਮੀ ਭਰ ਦਿੱਤੀ ਸੀ।

ਇਸ ਬਾਰ ਪੁੱਤਰ ਦਾ ਵਿਆਹ ਸੀ। ਉਸ ਨੇ ਸਾਰੇ ਜਾਣ-ਪਛਾਣ ਵਾਲੇ ਸੱਦੇ ਸਨ। ਬੰਨਸੂ ਦੇ ਵਿਆਹ ਵਾਂਗ, ਜੇ ਦੋਸਤ ਨਾਂ ਸੱਦੋ, ਲੋਕ ਠਿੱਠ ਕਰਨੋਂ ਨਹੀਂ ਹਟਦੇ। ਨਾਂ ਚਾਹੁੰਦਿਆਂ ਹੋਇਆਂ ਵੀ ਲੋਕਾਂ ਨੂੰ ਸੱਦਣਾ ਪੈਂਦਾ ਹੈਹਰ ਕਿਸੇ ਦੇ ਜਾਣਾ ਵੀ ਪੈਂਦਾ ਹੈ। ਨੱਕ ਊਚਾ ਰਹਿਣਾ ਚਾਹੀਦਾ ਹੈ। ਪੱਲੇ ਭਾਵੇਂ ਦਮੜੀ ਨਾਂ ਹੋਵੇ। ਗਾਮੇ ਨੇ ਪੰਜਾਬੀ ਸਟਾਈਲ ਦੇ ਵਿਆਹ ਦੇ ਕਾਰਡ ਛਪਵਾਏ ਸਨ। ਬਰਾਤ, ਅਨੰਦ ਕਾਰਜ, ਡੋਲੀ ਦਾ ਸਮਾਂ ਲਿਖਿਆ ਸੀ। ਕਾਡ ਦੇ ਨਾਲ ਹੀ ਲੱਡੂਆਂ ਦੇ ਡੱਬੇ ਭੇਜ ਦਿੱਤੇ ਸਨ। ਲੋਕ ਆਪਣਾ ਕੰਮ ਵਿੱਚੇ ਛੱਡ ਕੇ, ਮਦਾਰੀ ਦੇ ਖੇਡ ਵਾਂਗ, ਲੋਕ ਸੋਨੂੰ ਦਾ ਵਿਆਹ ਦੇਖਣ ਆਏ ਸਨ। ਕਈਆਂ ਨੇ ਕਦੇ ਸੋਨੂੰ ਦਾ ਮੂੰਹ ਵੀ ਨਹੀਂ ਦੇਖਿਆ ਸੀ। ਦੂਰ ਦੇ ਰਿਸ਼ਤੇਦਾਰ, ਦੋਸਤ ਤਾਂ ਹਫ਼ਤਾ ਪਹਿਲਾਂ ਹੀ ਆ ਗਏ ਸਨਸਮੇਂ ਸਿਰ ਸਾਰੇ ਮੁਹੱਬਤ ਕਰਨ ਵਾਲੇ ਪਹੁੰਚ ਗਏ ਸਨ। ਲੋਕ ਬਰਾਤ ਚੜ੍ਹਨ  ਨੂੰ ਨਵੇਂ ਕੱਪੜੇ ਪਾ ਕੇ ਆਏ ਸਨ। ਬਰਾਤ ਜਾਣ ਸਮੇਂ ਫਿਲਪੀਨੋ, ਸੋਨੂੰ ਦੇ ਘਰ ਆ ਗਈ ਸੀ। ਇੱਕ ਪਾਦਰੀ ਵੀ ਆ ਗਿਆ ਸੀ। ਉਸ ਨੇ ਦੋਨਾਂ ਦੇ ਸਾਈਨ ਲੈ ਲਏ ਸਨ। ਕੋਰਟ ਮੈਰਿਜ ਪਿੱਛੋਂ ਦੋਨਾਂ ਨੇ, ਇੱਕ ਦੂਜੇ ਨੂੰ ਮੁੰਦਰੀ ਪਾ ਦਿੱਤੀ ਸੀਸਬ ਨੇ ਤਾੜੀਆਂ ਮਾਰੀਆਂ ਸਨ। ਆਏ ਮਹਿਮਾਨ ਬਰਾਤੀ ਬਣੇ ਖੜ੍ਹੇ ਸਨ। ਲਾੜਾ-ਲਾੜੀ ਨੇ ਸਾਰਿਆਂ ਨੂੰ ਕਿਹਾ, “ ਧੰਨਵਾਦ ਹੈ। ਸਬ ਦਾ ਸਵਾਗਤ ਹੈ। ਸ਼ਾਮ ਨੂੰ ਪਾਰਟੀ ਵਿੱਚ ਮਿਲਦੇ ਹਾਂ। ਸਬ ਸੁੱਕੇ ਬੁੱਲ੍ਹਾਂ ਉੱਤੇ ਜੀਭਾਂ ਫੇਰ ਰਹੇ ਸਨ। ਤਿੱਖੀ ਭੁੱਖ ਵੀ ਲੱਗ ਗਈ ਸੀ। ਚਾਹ-ਪਾਣੀ ਦਾ ਕਿਸੇ ਨੇ ਨਾਮ ਨਹੀਂ ਲਿਆ ਸੀਗਾਮੇ ਨੇ ਸੋਨੂੰ ਦੇ ਕੰਨ ਵਿੱਚ ਕਿਹਾ, “ ਪੰਜਾਬੀਆਂ ਦਾ ਵਿਆਹ ਐਸੇ ਨਹੀਂ ਹੁੰਦਾ। ਸਾਰੇ ਗੁਰਦੁਆਰੇ ਜਾਣ ਨੂੰ ਤਿਆਰ ਹਨ। “ “ ਡੈਡੀ ਮੈਂ ਆਪਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ। ਪੂਰੀ ਦਿਹਾੜੀ ਮੈਨੂੰ ਸਿਹਰਿਆਂ ਵਿੱਚ ਨੂੜ ਕੇ ਖਿੱਚੀ ਫਿਰੋਗੇ। ਤਾਰੋ ਨੇ ਹੱਥ ਬੰਨ ਕੇ ਕਿਹਾ, “ ਪੁੱਤ ਉੱਥੇ ਤਾਂ ਘੰਟੇ ਕੁ ਦਾ ਕੰਮ ਹੈ। ਜਾਣ-ਆਉਣ ਕਰਨੀ ਹੈ। ਤੂੰ ਵਹੁਟੀ ਨੂੰ ਲੈ ਕੇ ਕਾਰ ਵਿੱਚ ਆ ਜਾ। ਅਸੀਂ ਗੁਰਦੁਆਰੇ ਚੱਲਦੇ ਹਾਂ। ਚਾਹ ਪੀ ਕੇ, ਫੱਟ ਦੇਣੇ ਕੰਮ ਨਬੇੜ ਦੇਣਾ ਹੈ। “ “ ਮੰਮਾ ਜੇ ਚਿਰ ਲਾਇਆ, ਮੈਂ ਵਿੱਚੇ ਛੱਡ ਕੇ, ਆ ਜਾਣਾ ਹੈ। ਵੈਸੇ ਮੇਰਾ ਗੁਰਦੁਆਰੇ ਜਾਣ ਦਾ ਕੋਈ ਮੂਡ ਨਹੀਂ ਹੈ। ਇਹ ਵਿਹਲੇ ਬੰਦਿਆਂ ਦਾ ਕੰਮ ਹੈ। ਮੇਰੀ ਵਹੁਟੀ ਨੇ ਸਿਗਰਟਾਂ ਪੀਤੀਆਂ ਹੋਈਆਂ ਹਨ। ਘੰਟੇ ਪਿੱਛੋਂ ਉਸ ਨੇ, ਹੋਰ ਬੱਤੀ ਪੀਣੀ ਹੈ। ਕਈਆਂ ਨੇ ਕੰਨ ਲਾ ਕੇ ਸਾਰੀ ਬਾਤਾਂ ਸੁਣੀ ਲਈਆਂ। ਉਹ ਮਸ਼ਕਰੀਆਂ ਹੱਸ ਰਹੇ ਸਨ। ਲਾੜੇ, ਲਾੜੀ ਨੂੰ ਵਡਿਆ ਕੇ ਅਨੰਦ ਕਾਰਜ ਕੀਤੇ ਸਨ। ਰਾਤ ਨੂੰ ਪਾਰਟੀ ਵਿੱਚ ਦੋਨੇਂ ਜਾਣੇ, ਪੀਤੀ ਵਿੱਚ ਸਬ ਤੋਂ ਵੱਧ ਨੱਚ ਰਹੇ ਸਨ। ਕਈ ਤਾਂ ਜਾਣ-ਜਾਣ ਕੇ, ਲਾੜੀ ਨਾਲ ਲੱਕ ਮਾਰ-ਮਾਰ ਕੇ ਗੇੜੇ ਦੇ ਰਹੇ ਸਨ। ਲਾੜੀ ਝੂਮ-ਝੂਮ ਕੇ ਨੱਚ ਰਹੀ ਸੀ।

 
 

Comments

Popular Posts