ਭਾਗ 8 ਆਪਣੇ ਪਰਾਏ

ਕੁੱਤੇ ਦੇ ਮੂੰਹ ਨੂੰ ਹੱਡੀ ਲੱਗ ਜਾਵੇ, ਰੋਜ਼ ਬੋਟੀ ਭਾਲਦਾ ਥਾਂ-ਥਾਂ ਭੱਟਕਦਾ ਫਿਰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕਈ ਲੋਕ ਆਪ ਜੇਬ ਵਿੱਚ ਦੁਆਨੀ ਨਹੀਂ ਰੱਖਦੇ। ਸੁਰਤ ਸਹਮਣੇ ਬੰਦੇ ਨੂੰ ਲੁੱਟਣ ਵੱਲ ਹੁੰਦੀ ਹੈ। ਅੱਗਲੇ ਦੇ ਕੱਪੜੇ ਉਤਾਰਨ ਨੂੰ ਤਿਆਰ ਰਹਿੰਦੇ ਹਨ। ਪਰਾਇਆ ਹੱਕ ਖਾਂਣ ਵਿੱਚ ਕਈਆਂ ਨੂੰ ਬਹੁਤ ਮਜ਼ਾ ਆਉਂਦਾ ਹੈ। ਜਦੋਂ ਕੁੱਤੇ ਦੇ ਮੂੰਹ ਨੂੰ ਹੱਡੀ ਲੱਗ ਜਾਵੇ, ਰੋਜ਼ ਬੋਟੀ ਭਾਲਦਾ ਥਾਂ-ਥਾਂ ਭੱਟਕਦਾ ਫਿਰਦਾ ਹੈ। ਭਾਵੇਂ ਅੱਗੋਂ ਕੋਈ ਡਾਂਗ ਹੀ ਮਾਰੇ। ਦੂਜੇ ਬੰਦੇ ਨੂੰ ਪੰਪ ਬੜਾਂ ਦਿੰਦੇ ਹਨ। ਮੱਖਣ ਲਗਾਉਂਦੇ ਹਨ। ਐਸੇ ਬੰਦੇ ਆਪ ਨੰਗ ਹੁੰਦੇ ਹਨ। ਦੂਜੇ ਬੰਦੇ ਨੂੰ ਕਹੀ ਜਾਂਦੇ ਹਨ, “ ਅੱਜ ਬਾਹਰੋਂ ਖਾ ਲੈਂਦੇ ਹਨ। ਤੂੰ ਹਾਮੀ ਨਹੀਂ ਭਰਦਾ। ਕੀ ਤੇਰੇ ਕੋਲੇ ਪੈਸੇ ਮੁੱਕ ਗਏ ਹਨ? ਤੂੰ  ਬੜਾ ਕੰਜੂਸ ਹੈ। ਪੈਸੇ ਖ਼ੱਰਚ ਕੇ, ਰਾਜ਼ੀ ਨਹੀਂ ਹੈ। ਇੰਨੇ ਪੈਸੇ ਜੋੜ ਕੇ ਕੀ ਕਰਨੇ ਹਨ? ਮੈਂ ਪੈਸੇ ਦੇ ਦੇਵਾਂਗਾ। “ ਅੱਗਲਾ ਸੋਚਦਾ ਹੈ। ਸ਼ਾਇਦ ਇਹ ਬੰਦਾ ਸੁਧਰ ਗਿਆ ਹੈ। ਇਸ ਬਾਰ ਆਪੇ ਪੈਸੇ ਦੇਵੇਗਾ। ਪਤਾ ਉਦੋਂ ਲੱਗਦਾ ਹੈ। ਜ਼ਦੋਂ ਖਾਲੀ ਜੇਬਾਂ ਝਾੜ ਦਿੰਦਾ ਹੈ। ਇਸ ਤਰਾਂ ਬੰਦਾ ਗਰੀਬੀ ਕਰਕੇ ਵੀ ਨਹੀਂ ਕਰਦਾ। ਗਰੀਬ ਥੋੜਾ ਖਾ ਕੇ, ਪਾਣੀ ਦਾ ਗਲਾਸ ਪੀ ਲੈਂਦਾ ਹੈ। ਬਹੁਤੇ ਅਮੀਰ ਬੰਦੇ ਐਸਾ ਕਰਦੇ ਹਨ। ਜਿੰਨਾਂ ਵੱਧ ਪੈਸਾ ਹੁੰਦਾ ਹੈ। ਸਬਰ ਦਾ ਬੰਨ ਟੁੱਟ ਜਾਂਦਾ ਹੈ। ਗਾਮੇ ਨੂੰ ਵੀ ਇਹ ਆਦਤ ਪੱਕ ਗਈ ਸੀ। ਜੋ ਉਸ ਦੇ ਘਰ ਰਹਿੰਦੇ ਸਨ। ਉਨਾਂ ਦੇ ਪੈਸੇ ਖਾਈ ਜਾਂਦਾ ਸੀ। ਰਹਿੱਣ, ਖਾਂਣ ਦੇ ਖ਼ੱਰਚੇ ਵਿੱਚ ਪੂਰੀ ਤੱਨਖਾਹ ਕੱਟੀ ਜਾਂਦਾ ਸੀ। ਉਹ ਆਪ ਲੋਕਾਂ ਦਾ ਹੱਕ ਖਾਈ ਜਾਂਦਾ ਸੀ, ਸ਼ਰਾਬ ਉਸ ਨੂੰ ਖਾਈ ਜਾਂਦੀ ਸੀ। ਉਸ ਦੇ ਸਰੀਰ ਵਿੱਚੋਂ ਸ਼ਰਾਬ ਦਾ ਮੁਸ਼ਕ ਮਾਰਦਾ ਸੀ। ਇਹ ਪੁਰਾਣੇ ਸਮੇਂ ਦਾ ਬੰਦਾ ਮਨੀਲੇ ਗਿਆ ਹੋਇਆ ਸੀ। ਇਸ ਲਈ ਇਥੋਂ ਦੀ ਬੋਲੀ ਧਗਾਲੋ ਬੋਲਣੀ ਜਾਂਣਦਾ ਸੀ। ਜਾਂਣ ਪਛਾਂਣ ਵਾਲਾ, ਨਵਾਂ ਬੰਦਾ ਇਸ ਨੂੰ ਆਪਣੇ ਨਾਲ ਲੈ ਜਾਂਦਾ ਸੀ। ਗਾਮੇ ਦੇ ਪਿੰਡੋ ਇਸ ਦੇ ਜਮਾਤੀ ਦਾ ਮੁੰਡਾ ਮਨੀਲੇ ਨਵਾਂ ਹੀ ਆਇਆ ਸੀ। ਇਸ ਨੂੰ ਕਿਸੇ ਦਫ਼ਤਰ ਦੇ ਕੰਮ ਲੈ ਗਿਆ। ਘੰਟੇ ਵਿੱਚ ਕੰਮ ਹੋ ਗਿਆ। ਗਾਮੇ ਨੇ ਉਸ ਨੂੰ ਕਿਹਾ, “ ਭਤੀਜ ਬਜੁਰਗ ਬੰਦੇ ਦੀ ਸੇਵਾ ਕਰਨੀ ਚਾਹੀਦੀ ਹੈ। ਸਾਰਾ ਸ਼ਹਿਰ ਪਿਛੇ ਰਹਿ ਗਿਆ ਹੈ। ਚਾਹ ਦੀ ਘੁੱਟ ਨਹੀਂ ਪਿਲਾਈ। “ ਮੁੰਡੇ ਨੇ ਕਿਹਾ, “ ਚਾਚਾ ਮੈਂ ਤਾਂ ਸੋਚਦਾ ਸੀ। ਤੂੰ ਮੈਨੂੰ ਕੁੱਝ ਖੁਵਾਵੇਗਾ  ਇਹ ਹੋਟਲ ਆ ਗਿਆ। ਤੇਰਾ ਕੰਮ ਹੋਣ ਦੀ ਖੁਸ਼ੀ ਵਿੱਚ, ਇਸੇ ਤੋਂ ਘੁੱਟ ਦਾਰੂ ਦੀ ਪੀਂਦੇ। ਮੱਛੀ ਵੀ ਖਾਂਦੇ ਹਾਂ। “ ਮੁੰਡੇ ਕੋਲ ਕੋਈ ਪੈਸਾ ਨਹੀਂ ਸੀ। ਉਸ ਨੇ ਸੋਚਿਆ ਗਾਮਾਂ ਪੈਸੇ ਦੇਵੇਗਾ। ਗਾਮੇ ਦੀ ਨੀਅਤ ਸੀ। ਅੱਜ ਸ਼ਿਕਾਰ ਹੱਥ ਆ ਗਿਆ ਹੈ। ਸੁੱਕਾ ਨਹੀਂ ਜਾਂਣ ਦੇਣਾਂ।

ਦੋਂਨੇ ਹੋਟਲ ਦੇ ਅੰਦਰ ਗਏ। ਹੋਸਟਸ ਨੇ ਇੰਨਾਂ ਦੇ ਕਹੇ ਮੁਤਾਬਿਕ, ਖਾਂਣ-ਪੀਣ ਨੂੰ ਦੇ ਦਿਤਾ। ਦੋ ਘੰਟੇ ਦੋਂਨੇਂ ਗੱਪਾਂ ਮਾਰਦੇ ਰਹੇ। ਖਾਂਦੇ ਪੀਂਦੇ ਰਹੇ। ਜਦੋਂ ਗਾਮੇ ਦਾ ਕੋਟਾ ਪੂਰਾ ਹੋ ਗਿਆ। ਗਾਮੇ ਨੇ ਮੁੰਡੇ ਨੂੰ ਕਿਹਾ, “ ਬਿੱਲ ਚੁਕਤਾ ਕਰਦੇ। ਹੋਸਟਸ ਆਪਾਂ ਨੂੰ ਹੋਰ ਖਾਂਣ ਲਈ, ਬਾਰੀ-ਬਾਰੀ ਪੁੱਛਣ ਆ ਰਹੀ ਹੈ। “ “ ਚਾਚਾ ਮੈਂ ਤਾਂ ਸੋਚਦਾ ਸੀਪੈਸੇ ਤੂੰ ਦੇਣੇ ਹਨ। ਮੇਰੇ ਕੋਲ ਤਾਂ ਕੋਈ ਪੈਸਾ ਬਚਿਆ ਨਹੀਂ ਹੈ। ਸਾਰੇ ਫੀਸ ਵਿੱਚ ਦੇ ਦਿੱਤੇ ਹਨ। “ “ ਪੈਸਿਆਂ ਨੂੰ ਕੀ ਹੈ? ਮੈਂ ਦਿੰਦਾਂ ਹਾਂ। ਮੇਰੇ ਹੁੰਦੇ ਤੂੰ ਫ਼ਿਕਰ ਨਾਂ ਕਰ। ਤੂੰ ਭਾਵੇਂ ਹੋਰ ਸ਼ਰਾਬ ਦਾ ਪਿਗ ਮਗਾ ਕੇ ਪੀ ਲੈ। ਮੈਂ ਬਾਥਰੂਮ ਜਾ ਕੇ ਆਇਆ। “ ਉਸ ਮੁੰਡੇ ਨੇ ਕਈ ਪਿਗ ਪੀ ਲਏ। ਉਹ ਸ਼ਰਾਬੀ ਹੋ ਕੇ ਲੁੱਟਕ ਗਿਆ। ਗਾਮਾਂ ਪਿਛਲੇ ਦਰਾਂ ਵਿਚੋਂ ਦੀ, ਆਪਦੀ ਕਾਰ ਕੋਲ ਚਲਾ ਗਿਆ ਸੀ। ਨਾਲੇ ਖੁਸ਼ ਹੋ ਰਿਹਾ ਸੀ। ਦਿਹਾੜੀ ਬੱਣ ਗਈ। ਕਾਰ ਤੇ ਉਸ ਦੀ ਟੈਕੀ ਫੁਲ ਸੀ। ਮੁੰਡੇ ਨੂੰ ਜਦੋਂ ਹੋਸ਼ ਆਇਆ। ਉਸ ਦੇ ਗੁੱਟ ਉਤੇ ਘੜੀ ਤੇ ਉਂਗ਼ਲ਼ ਵਿੱਚ ਛਾਪ ਨਹੀਂ ਸੀ। ਉਹ ਹੋਟਲ ਤੋਂ ਬਾਹਰ ਸ਼ੜਕ ਉਤੇ ਪਿਆ ਸੀ।

Comments

Popular Posts