ਸਤਿਗੁਰ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰ ਕੇ, ਮੌਤ ਤੋਂ ਅਡੋਲ ਚਿੱਤ ਹੋ ਜਾਈਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
02/10/2013. 368
ਜੋਗੀ ਕਿੰਗੁਰੀ ਹੱਥ ਵਿਚ ਫੜ ਕੇ ਤਾਰ ਵਜਾਉਂਦਾ ਹੈ। ਪਰ ਉਸ ਦੀ ਕਿੰਗੁਰੀ ਬੇਅਰਥ ਵੱਜਦੀ ਹੈ। ਕਿਉਂਕਿ ਮਨ ਰੱਬ ਨਾਲ ਨਹੀਂ ਜੁੜਿਆ ਹੈ। ਜੋਗੀ ਗੁਰੂ ਦੀ ਸਿੱਖਿਆ ਲੈ ਕੇ, ਰੱਬ ਦੇ ਗੁਣਾਂ ਦਾ ਉਚਾਰਨ ਕਰੀਏ। ਇਸ ਤਰਾਂ ਮਨ ਪ੍ਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ। ਜੋਗੀ ਆਪਣੇ ਮਨ ਨੂੰ, ਪ੍ਰਭੂ ਨੂੰ ਚੇਤੇ ਕਰਨ ਦੀ ਅਕਲ ਸਿੱਖਿਆ ਦਿਆ ਕਰੋ। ਪ੍ਰਭੂ ਹਰੀ, ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ ਮੈਂ ਤਾਂ ਉਸ ਪ੍ਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਉਂਦਾ ਹਾਂ। ਜੋਗੀ ਲੋਕ ਰਾਗ ਗਾਉਂਦੇ ਹਨ। ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ। ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ। ਜਿਵੇਂ ਕਿਸਾਨ ਧਰਤੀ ਸਿੰਜਣ ਵਾਸਤੇ, ਬੱਲਦ ਨਾਲ ਖੂਹ ਜੋਤਦੇ ਹਨ। ਉਹਨਾਂ ਦੇ ਆਪਣੇ ਬੱਲਦ ਜਾ ਕੇ ਵੇਲਾਂ ਖਾ ਜਾਂਦੇ ਹਨ। ਜੋਗੀ ਇਸ ਸਰੀਰ-ਨਗਰ ਵਿਚ ਰੱਬੀ ਬਾਣੀ ਦਾ ਨਾਮ ਬੀਜ, ਜੋ ਮਨੁੱਖ ਆਪਣੇ ਹਿਰਦੇ ਖੇਤ ਵਿਚ ਰੱਬ ਦਾ ਨਾਮ ਬੀਜ ਬੀਜਦਾ ਹੈ। ਉਸ ਦੇ ਅੰਦਰ ਹਰਿ ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ। ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਤ ਕੇ, ਸਤਿਗੁਰੂ ਦੀ ਗੁਰਬਾਣੀ ਦੀ ਮੱਤ ਰਾਹੀਂ ਪਾਣੀ ਦੇਈਏ। ਜੋਗੀ, ਜੋਗੀਆਂ ਦੇ ਟੋਲੇ ਨੂੰ ਤੁੰ ਕਹਿੰਦਾ ਹੈ, " ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ। " ਆਪ ਜੋ ਮੱਤ ਚੇਲਿਆਂ ਨੂੰ ਦਿੰਦਾ ਹੈਂ। ਉਧਰ ਹੀ ਇਹ ਤਰਦੇ ਹਨ। ਸਤਿਗੁਰ ਨਾਨਕ ਅੰਤਰਜਾਮੀ ਪ੍ਰਭੂ ਸਾਡੇ ਮਨ ਨੂੰ ਮੱਤ ਦੇ ਕੇ, ਤੂੰ ਆਪ ਆਪਣੇ ਚਰਨਾਂ ਵਿਚ ਜੋੜ ਹੈ।

ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰਦਾ ਹੈ? ਕਿਉਂ ਕੋਈ ਰਬਾਬ, ਵਾਜੇ ਵਜਾਉਂਦਾ ਫਿਰਦਾ? ਘੁੰਘਰੂ, ਰਬਾਬ, ਵਾਜੇ ਲਿਆਉਣ ਨੂੰ ਸਮਾਂ ਲੱਗਦਾ ਹੈ ਪਰ ਮੈਂ ਤਾਂ ਉਤਨਾ ਸਮਾਂ ਰੱਬ ਦਾ ਨਾਮ ਯਾਦ ਕਰਾਂਗਾ। ਮੇਰੇ ਮਨ ਵਿਚ ਪ੍ਰਮਾਤਮਾ ਦੀ ਭਗਤੀ ਇਹ ਹਾਲਤ ਬਣੀ ਪਈ ਹੈ। ਮੈਂ ਪ੍ਰਮਾਤਮਾ ਦੀ ਯਾਦ ਤੋਂ ਬਿਨਾ, ਇਕ ਘੜੀ ਪਲ ਰਹਿ ਨਹੀਂ ਸਕਦਾ। ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ। ਗਾਉਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਹੈ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਹੈ? ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਕੁਝ ਸਮਾ ਜ਼ਰੂਰ ਲੱਗਦਾ ਹੈ ਮੇਰਾ ਮਨ ਤਾਂ ਉਨਾ ਸਮਾ ਭੀ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੇਗਾ। ਕਿਉਂ ਕੋਈ ਨੱਚਦਾ ਹੈ? ਨੱਚ ਲਈ, ਕਿਉਂ ਕੋਈ ਪੈਰ ਖਿਲਾਰਦਾ ਹੈ? ਕਿਉਂ ਕੋਈ ਹੱਥ ਖਿਲਾਰਦਾ? ਹੱਥਾਂ ਪੈਰਾਂ ਨੂੰ ਖਿਲਾਰਦਿਆਂ ਥੋੜਾ ਸਮਾ ਲੱਗਦਾ ਹੀ ਹੈ ਮੇਰਾ ਮਨ ਤਾਂ ਉਨਾ ਸਮਾਂ ਪ੍ਰਭੂ ਨੂੰ ਹਿਰਦੇ ਵਿਚ ਯਾਦ ਕਰੇਗਾ। ਕਿਉਂ ਕੋਈ ਲੋਕਾਂ ਨੂੰ ਮੋਹਦਾ ਫਿਰਦਾਂ ਹੈ? ਜੇ ਲੋਕਾਂ ਦੀ ਤਸੱਲੀ ਹੋ ਜਾਵੇ ਤਾਂ ਵੀ ਪ੍ਰਭੂ ਦਰ ਤੇ ਇੱਜ਼ਤ ਨਹੀਂ ਮਿਲੇਗੀ।

ਸਤਿਗੁਰ ਨਾਨਕ ਜੀ ਦੇ ਭਗਤੋ, ਸਦਾ ਆਪਣੇ ਹਿਰਦੇ ਵਿਚ ਪ੍ਰਮਾਤਮਾ ਨੂੰ ਯਾਦ ਕਰੋ। ਇਸ ਤਰਾਂ ਹਰ ਬੰਦਾ ਪ੍ਰਸੰਸਾ, ਵੱਡਿਆਈ, ਜੈ ਜੈ ਕਰੇਗਾ। ਪ੍ਰਭੂ ਸਤਿਗੁਰ ਦੇ ਭਗਤ ਦੀ ਸੰਗਤ ਵਿਚ ਮਿਲ ਕੇ ਰਹੀਈਏ ਸੰਗਤਿ ਵਿਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਈਏ। ਚੰਗੇ ਗੁਣਾਂ ਨਾਲ ਮਨ ਪਵਿੱਤਰ ਹੋ ਕੇ, ਚਮਕ ਪੈਂਦਾ ਹੈ। ਹਿਰਦੇ ਵਿਚ ਚਾਨਣ ਹੋ ਜਾਂਦਾ ਹੈ। ਮਾੜੇ ਔਗੁਣ ਮੁੱਕ ਜਾਂਦੇ ਹਨ। ਸੇਵਕੋ, ਭਗਤੋ ਪ੍ਰਮਾਤਮਾ ਦਾ ਨਾਮ ਯਾਦ ਕਰਕੇ ਨੱਚੋ। ਜੇ ਮੈਨੂੰ ਇਹੋ ਜਿਹੇ ਭਗਤ, ਸੰਤ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ। ਮੇਰੇ ਮਨ, ਹਰ ਰੋਜ਼ ਪ੍ਰਮਾਤਮਾ ਵਿਚ ਸੁਰਤ ਜੋੜ ਕੇ, ਪ੍ਰਭੂ ਦਾ ਨਾਮ ਜਪਿਆ ਕਰ। ਜੋ ਚਾਹਤ ਦੀ ਇੱਛਾ ਕਰੇਂਗਾ, ਉਹੀ ਚੀਜ਼ ਹਾਂਸਲ ਮਿਲੇਗੀ। ਮੁੜ ਤੈਨੂੰ ਕਦੇ ਮੋਹ ਮਾਇਆ ਦੀ ਝਾਕ ਨਹੀਂ ਰਹੇਗੀ। ਬੰਦੇ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ, ਸਿਰਜਣਹਾਰ ਬੇਅੰਤ ਪ੍ਰਮਾਤਮਾ ਆਪ ਸਬ ਕੁੱਝ ਬਾਤਾਂ ਬੋਲਦਾ ਹੈ। ਪ੍ਰਭੂ ਉਹੀ ਮਨੁੱਖ ਚੰਗੇ ਹਨ, ਸੰਤ ਹਨ। ਤੈਨੂੰ ਪਿਆਰੇ ਲੱਗਦੇ ਹਨ। ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ। ਸਤਿਗੁਰ ਨਾਨਕ ਪ੍ਰਮਾਤਮਾ ਦੇ ਗੁਣ ਬਿਆਨ ਕਰਕੇ ਰੱਜਦਾ ਨਹੀਂ ਹਾਂ। ਜਦੋਂ ਸਿਫ਼ਤ ਕਰਦਾ ਹਾਂ। ਤਿਉਂ ਤਿਉਂ ਆਤਮਕ ਆਨੰਦ ਮਾਂਣਦਾ ਹਾਂ। ਪ੍ਰਮਾਤਮਾ ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ। ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ, ਜਗਤ ਤੋਂ ਆਪਣੇ ਨਾਲ ਲੈ ਜਾਂਦਾ ਹੈ। ਧੁਰ ਦਰਗਾਹ ਤੋਂ ਹੀ ਹਰੇਕ ਜੀਵ, ਬੰਦੇ ਨੇ ਮੌਤ ਲਿਖਾਈ ਹੈ। ਜੋ ਜੰਮਿਆ ਹੈ, ਉਸ ਨੇ ਮਰਨਾ ਹੈ। ਹਉਮੈ ਦੇ ਕਾਰਨ ਕਿਸੇ ਦੇ ਮਰਨ ਤੇ ਰੋਈਦਾ ਹੈ। ਸਤਿਗੁਰ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰ ਕੇ, ਮੌਤ ਤੋਂ ਅਡੋਲ ਚਿੱਤ ਹੋ ਜਾਈਦਾ ਹੈ।



 

 

 

 

 

 

 

Comments

Popular Posts