ਰੱਬ ਤੋਂ ਬਿਨਾ ਮੇਰਾ ਕੋਈ ਪੱਖ ਨਹੀਂ ਕਰਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
01/10/2013. 367
ਸਤਿਗੁਰ ਦੀ ਸਰਨ ਪੈ ਕੇ, ਮੈਂ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਰਹਿੰਦਾ ਹਾਂ। ਸਤਿਗੁਰੂ ਦੀ ਬਾਣੀ ਉਚਾਰਦਾ ਰਹਿੰਦਾ ਹਾਂ। ਸਤਿਗੁਰ ਦਾ ਭਗਤ ਪ੍ਰਭੂ ਦੇ ਗੁਣ, ਕੰਮ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂਰੱਬੀ ਬਾਣੀ ਨੂੰ ਬਾਰ-ਬਾਰ ਪੜ੍ਹ, ਬੋਲ ਕੇ ਮਨ ਖੁਸ਼ ਹੁੰਦਾ ਹੈ। ਸਤਿਗੁਰ ਦਾ ਭਗਤ ਸੱਚੇ ਸੂਚੇ ਰੱਬ ਦੇ ਗੁਣ ਯਾਦ ਕਰਦਾ ਹੈ। ਉਹ ਸੁਖ ਦੇਣ ਵਾਲੇ ਪ੍ਰਭੂ ਦੀ, ਪ੍ਰੇਮ ਨਾਲ ਪ੍ਰਸੰਸਾ ਕਰਦਾ ਹੈ। ਚੰਗੀ ਕਿਸਮਤ ਨਾਲ, ਨਿਰਲੇਪ ਪ੍ਰਭੂ ਨੂੰ ਮਿਲ ਪੈਂਦਾ ਹੈ। ਰੱਬ ਦੇ ਕੰਮਾਂ ਨੂੰ ਚੇਤੇ ਨਾਂ ਕਰਕੇ, ਬੰਦੇ ਵਿਕਾਰ ਮਾਇਆ ਦੇ ਮੋਹ ਦੇ ਲਾਲਚ ਵਿੱਚ ਫਸੇ ਰਹਿੰਦੇ ਹਨ।ਪ੍ਰਭੂ ਦੇ ਗੁਣਾਂ ਨੂੰ ਬਗੈਰ ਯਾਦ ਕਰੇ, ਹੰਕਾਂਰ ਵਿੱਚ ਬੰਦੇ ਜੰਮਦੇ ਮਰਦੇ ਰਹਿੰਦੇ ਹਨ। ਇਸ ਤਨ ਦੇ ਪੂਰੇ ਘੇਰੇ ਅੰਦਰ, ਪ੍ਰਭੂ ਦੇ ਗੁਣ ਪ੍ਰਗਟ ਕੀਤੇ ਹਨ। ਸਤਿਗੁਰੂ ਨਾਨਕ ਦੀ ਬਾਣੀ ਪੜ੍ਹ ਕੇ, ਭਗਤ ਗੁਣ ਹਾਂਸਲ ਕਰ ਲੈਂਦਾ ਹੈ। ਮੈਂ ਪ੍ਰਮਾਤਮਾ ਦੀ ਬਾਣੀ ਸੁਣਦਾ ਹਾਂ. ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ। ਸਤਿਗੁਰੂ ਦਾ ਭਗਤ ਚੰਗੀ ਕਿਸਮਤਿ ਨਾਲ, ਰੱਬੀ ਬਾਣੀ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਦੇ ਭਗਤ ਬੱਣ ਕੇ, ਪ੍ਰਮਾਤਮਾ ਦਾ ਨਾਮ ਜਪੀਏ। ਜੀਵਨ ਦੇ ਵਿੱਚ ਗੁਣਾਂ ਤੇ ਗਿਆਨ ਚਾਨਣ ਹੋ ਜਾਂਦਾ ਹੈ।

ਰੱਬ ਤੋਂ ਬਿਨਾ ਮੇਰਾ ਕੋਈ ਪੱਖ ਨਹੀਂ ਕਰਦਾ। ਮੈਂ ਹਰੇਕ ਸਾਹ ਨਾਲ, ਹਰ ਚੀਜ਼ ਖਾਂਣ ਵੇਲੇ, ਪ੍ਰਭੂ ਦਾ ਨਾਮ ਯਾਦ ਕਰਦਾ ਹਾਂ। ਜਦੋਂ ਤੋਂ ਮੈਂ ਪ੍ਰਭੂ ਦੇ ਨਾਮ ਦੇ ਗੁਣਾਂ ਨੂੰ ਸੁਣਿਆ ਹੈ। ਹਿਰਦੇ ਨੂੰ ਚੰਗਾ ਲੱਗ ਰਿਹਾ ਹੈ। ਜੋ ਬੰਦਾ ਰੱਬ ਦਾ ਨਾਮ ਸੁਣਾਉਂਦਾ ਹੈ। ਉਹ ਮੇਰਾ ਸਾਥੀ ਹੈ। ਰੱਬ ਦੇ ਨਾਮ ਤੋਂ ਬਗੈਰ ਬੇਸਮਝ ਮਨੁੱਖ, ਦਰਗਾਹ ਵਿੱਚ ਇੱਜ਼ਤ ਤੋਂ ਖ਼ਾਲੀ ਚਲੇ ਜਾਂਦੇ ਹਨ। ਰੱਬ ਆਪ ਹੀ ਸ੍ਰਿਸਟੀ, ਦੁਨੀਆਂ ਨੂੰ ਰਚ ਕੇ, ਨਾਸ ਕਰਦਾ ਹੈ। ਸਤਿਗੁਰ ਨਾਨਕ ਜੀ, ਆਪ ਹੀ ਰੱਬੀ ਬਾਣੀ ਦੇ ਨਾਮ ਦੀ ਦਾਤ ਦਿੰਦਾ ਹੈ। ਰੱਬ ਦੇ ਭਗਤ ਰੱਬੀ ਬਾਣੀ ਨੂੰ ਯਾਦ ਕਰ-ਕਰਕੇ, ਵੇਲ ਵਾਂਗ ਬਹੁਤ ਜ਼ਿਆਦਾ ਵਧਾ ਲੈਂਦੇ ਹਨ। ਸੁਖਾਂ ਦਾ ਰਸ ਦੇਣ ਵਾਲੇ, ਗੁਣਾਂ ਵਾਲੇ ਫਲ ਲੱਗਦੇ ਹਨ। ਅਨੇਕਾਂ ਜੀਵਾਂ, ਜੰਤੂਆ ਦੇ ਬੇਅੰਤ ਰੂਪਾਂ ਦੇ ਮਾਲਕ ਰੱਬ ਨੂੰ ਚੇਤੇ ਕਰੀਏ। ਸਤਿਗੁਰੂ ਦੀ ਮੱਤ ਲੈ ਕੇ, ਬਾਰ-ਬਾਰ ਰੱਬ ਦੇ ਨਾਮ ਨੂੰ ਸਿਮਰਨ ਨਾਲ, ਰੱਬ ਦੀ ਪ੍ਰਸੰਸਾ ਕਰਕੇ, ਸੱਪ ਵਰਗੇ, ਮਨ ਨੂੰ ਮਾਰ ਲਿਆ ਹੈ। ਮੌਤ ਤੇ ਜਮਦੂਤ ਦੇ ਡਰ ਨੇੜੇ ਨਹੀਂ ਆਉਂਦੇ। ਰੱਬ, ਪ੍ਰਭੂ ਨੇ ਸਤਿਗੁਰੂ ਪਿਆਰ ਬੱਣਾਇਆ ਹੋਇਆ ਹੈ। ਸਤਿਗੁਰੂ ਜਦੋਂ ਭਗਤ ਉਤੇ ਪ੍ਰਸੰਨ ਹੁੰਦੇ ਹਨ। ਪ੍ਰੇਮ ਭਗਤੀ ਦੀ ਦਾਤ ਦਿੰਦੇ ਹਨ। ਹੰਕਾਂਰ ਵਿਚ ਧਾਰਮਿਕ ਕਰਮ ਕਰਦਾ ਹੈ। ਪ੍ਰੇਮ ਭਗਤੀ ਦਾ ਢੰਗ ਨਹੀਂ ਜਾਂਣਦਾ। ਜਿਵੇਂ ਹਾਥੀ ਨਹਾਂ ਕੇ, ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ। ਜੇ ਚੰਗੇ ਕਰਮ ਹੋਣ, ਜੇ ਬੜੇ ਉਚੇ ਭਾਗ ਹੋਣ। ਸਤਿਗੁਰ ਨਾਨਕ ਸਦਾ ਕਾਇਮ ਰਹਿੱਣ ਵਾਲੇ ਵਿਚ ਜੁੜ ਕੇ, ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।

ਮੇਰੇ ਮਨ ਵਿਚ ਪ੍ਰਮਾਤਮਾ ਦੀ ਯਾਦ ਦੀ ਭੁੱਖ ਲੱਗੀ ਰਹਿੰਦੀ ਹੈ। ਰੱਬ ਦਾ ਨਾਮ ਸੁਣਦੇ ਰਹੀਏ, ਤਾਂ ਨੀਅਤ ਮਾਇਆ ਵਲੋ ਰੱਜੀ ਰਹਿੰਦੀ ਹੈ। ਮੇਰੇ ਸਤਿਗੁਰੂ ਦੇ ਸਿੱਖੋ. ਮੇਰੇ ਮਿੱਤਰੋ, ਪ੍ਰਮਾਤਮਾ ਦਾ ਨਾਮ ਜਪਦੇ ਰਹੋ। ਨਾਮ ਜਪਦੇ ਰਹੋ, ਨਾਮ ਵਿਚ ਜੁੜ ਕੇ ਆਨੰਦ ਮਾਣੋ, ਗੁਰੂ ਦੀ ਮਤਿ ਦੇ ਰਾਹੀਂ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ। ਰੱਬ ਦਾ ਨਾਮ ਸੁਣ ਕੇ, ਮਨ ਪ੍ਰੇਮ ਦਇਆ ਗੁਣਾਂ ਨਾਲ ਹਰਾ ਹੋਇਆ ਰਹਿੰਦਾ ਹੈ। ਸਤਿਗੁਰੂ ਦੀ ਮੱਤ ਦੀ ਨਾਲ ਰੱਬ ਦਾ ਨਾਮ ਖੱਟ ਕੇ, ਮਨ ਖੁਸ਼ ਰਹਿੰਦਾ ਹੈ। ਨਾਮ ਤੋਂ ਬਗੈਰ ਮਨੁੱਖ ਰੋਗਾਂ ਦੁਖੀ ਹੁੰਦਾ ਰਹਿੰਦਾ ਹੈ। ਮਾਇਆ ਦਾ ਮੋਹ ਅੰਨ੍ਹਾ ਕਰੀ ਰੱਖਦਾ ਹੈ। ਜਿੰਨੇ ਕੰਮ ਬੰਦਾ ਕਰਦਾ ਹੈ। ਸਭ ਵਿਅਰਥ ਹਨ। ਉਹ ਕੰਮ ਦੁੱਖ ਹੀ ਦਿੰਦੇ ਹਨ। ਉਹ ਮਨੁੱਖ ਜੋ ਸਤਿਗੁਰ ਦੇ ਭਗਤ ਕੇ, ਸਦਾ ਹਰਿ ਹਰੀ ਪ੍ਰਭੂ ਦੀ ਪ੍ਰਸੰਸਾ ਕਰਦਾ ਹੈ। ਵੱਡੇ ਭਾਗਾਂ ਵਾਲਾ ਹੈ। ਸਤਿਗੁਰ ਨਾਨਕ ਜੀ ਦੀ ਭਗਤੀ ਨਾਲ ਰੱਬ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ। ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ।



 

 

 


Comments

Popular Posts