ਗੁਰੂ ਤੇਗਬਹਾਦਰ ਜੀ ਨੇ ਪਿਆਰੇ ਜਗਤ ਦੇ।

ਮੱਖਣ ਸ਼ਾਹ ਲਬਾਣੇ ਗੁਰੂ ਜੀ ਨੂੰ ਪਿਆਰ ਕਰਦੇ।
ਮੱਖਣ ਸ਼ਾਹ ਜਹਾਜ ਸਣੇ ਨੇ ਸਮੁੰਦਰ ਵਿਚ ਫਸਗੇ।
ਗੁਰੂ ਤੇਗਬਹਾਦਰ ਜੀ ਨੂੰ ਬੈਠੇ ਵਿਚ ਯਾਦ ਕਰਦੇ।
ਗੁਰੂ ਜੀ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।
ਬੇੜਾ ਹੋਇਆ ਪਾਰ ਗੁਰੂ ਨੂੰ ਫਿਰਦੇ ਨੇ ਭਾਲਦੇ।
ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਦੇ।
ਮਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।
ਗੁਰੂ, ਗੁਰੂ ਪਿਆਰੇ ਅੱਗੇ ਆਪ ਨੂੰ ਪ੍ਰਗਟ ਕਰਦੇ।
ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।
ਲ਼ਾਂਵੇਂ ਸਾਡੇ ਜੇਨਊ ਹਿੰਦੂ ਧਰਮ ਖਤਰੇ ਤੋਂ ਬਚਾਦੇ।
ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਦੇ।
ਗੁਰੂ ਤੇਗਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਦੇ।
ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।
ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।
ਮਨੁੱਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।
ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।

Comments

Popular Posts