ਮਰੀਜ਼ ਅਪਰੇਸ਼ਨ ਕਰਦੇ ਤੋਂ ਮਰ ਜਾਵੇ, ਡਾਕਟਰ ਜੁੰਮੇਵਾਰ ਨਹੀਂ ਹੈ

-ਸਤਵਿੰਦਰ ਕੌਰ ਸੱਤੀ ( ਕੈਲਗਰੀ)

ਜੀਤ ਨੂੰ ਜਦੋਂ ਵੀ ਦੇਖੋਂ ਹੰਸੂ-ਹੰਸੂ ਕਰਦੀ ਰਹਿੰਦੀ ਸੀ। ਰੱਬ ਨੇ ਉਸ ਨੂੰ ਚੇਹਰਾ ਹੀ ਐਸਾ ਦਿੱਤਾ ਸੀ। ਮੈਂ ਉਸ ਨੂੰ ਕਦੇ ਚਿੰਤਾ ਵਿਚ ਨਹੀਂ ਦੇਖਿਆ ਸੀ। ਮੈਨੂੰ ਇਹ ਕੰਮ ਤੇ ਮਿਲੀ ਸੀ। ਮੇਰਾ ਕੰਮ ਉਤੇ ਪਹਿਲਾ ਦਿਨ ਸੀ। ਜੀਤ ਪਹਿਲਾਂ ਹੀ ਉਥੇ ਕੰਮ ਕਰਦੀ ਸੀ। ਮੈਨੂੰ ਦੇਖਦੇ ਹੀ ਜੀਤ ਖਿੜਖੜਾ ਕੇ ਹੱਸੀ। ਉਸ ਦੇ ਚਿੱਟੇ ਮੋਤੀਆਂ ਵਰਗੇ ਦੰਦ ਉਸ ਦੇ ਪੱਕੇ ਰੰਗ ਉਤੇ ਮੈਨੂੰ ਵੀ ਮੋਹ ਕੇ ਲੈ ਗਏ। ਉਸੇ ਤਰ੍ਹਾਂ ਹੀ ਉਸ ਦੀਆਂ ਕਾਲੀਆਂ ਚਿੱਟੀਆਂ ਅੱਖਾਂ ਚਮਕ ਰਹੀਆਂ ਸਨ। ਮੈਨੂੰ ਲੱਗਾ, ਇਸ ਨੂੰ ਮੈਂ ਬਹੁਤ ਦੇਰ ਤੋਂ ਜਾਣਦੀ ਹਾਂ। ਸਾਰੇ ਸਟਾਫ਼ ਵਿਚੋਂ ਉਹ ਮੈਨੂੰ ਬਹੁਤ ਪਿਆਰੀ ਲੱਗਦੀ ਸੀ। ਜੀਤ ਵਿਚ ਨਿਮਰਤਾ ਬਹੁਤ ਸੀ। ਮੈਨੂੰ ਵੀ ਬਹੁਤ ਹੈਰਾਨੀ ਹੁੰਦੀ ਸੀ। ਬਾਈ ਕੁ ਸਾਲ ਦੀ ਉਮਰ ਵਿਚ ਉਸ ਵਿਚ ਦੂਜਿਆ ਲਈ ਬਹੁਤ ਨਿਗ ਸੀ। ਭਾਵੇਂ ਉਹ ਸਿਰਫ਼ ਹੱਸ ਕੇ ਹਾਲ ਚਾਲ ਹੀ ਪੁਛਦੀ ਸੀ। ਉਸ ਦਾ ਇਹ ਅਨਦਾਜ ਮੈਨੂੰ ਵੀ ਤਾਜਾਤਰ ਕਰ ਦਿੰਦਾ। ਜਿੰਨੀ ਵਾਰ ਵੀ ਜੀਤ ਮਿਲਦੀ ਤਾਜਗੀ ਮਹਿਸੂਸ ਹੁੰਦੀ ਸੀ। ਉਸ ਸਮੇਂ ਜੀਤ ਦਾ ਵਿਆਹ ਨਹੀਂ ਹੋਇਆ ਸੀ। ਵਿਆਹ ਤੋਂ ਪਿਛੋਂ ਹੀ ਉਹ ਉਵੇਂ ਹੀ ਸੀ। ਕਹਿੰਦੇ ਨੇ ਜੇ ਆਪ ਬੰਦਾ ਚੰਗ੍ਹਾ ਹੋਵੇ, ਉਸ ਨੂੰ ਚੰਗ੍ਹੇ ਹੀ ਮਿਲਦੇ ਹਨ। ਉਸ ਦੇ ਨਾਲ ਹੀ ਭਰਾ ਦਾ ਵਿਆਹ ਹੋਇਆ ਸੀ। ਉਸ ਦੀ ਭਾਬੀ ਵੀ ਵੀ ਉਸੇ ਵਰਗੀ ਸੀ। ਜੀਤ ਤੇ ਉਸ ਦਾ ਪਤੀ ਬਹੁਤ ਸੁੱਖੀ ਜਿੰਦਗੀ ਬਤੀਤ ਕਰ ਰਹੇ ਸਨ। ਜੀਤ ਦੇ ਬੱਚਾ ਹੋਣ ਵਾਲਾ ਸੀ। ਬੱਚਾ ਅੱਜ ਕੱਲ ਅਪਰੇਸ਼ਨ ਨਾਲ ਹੀ ਪੈਦਾ ਹੁੰਦਾ ਹੈ। ਚਾਹੇ ਕੋਈ ਪਿੰਡ ਵਿਚ ਪੈਦਾ ਹੋਵੇ ਜਾਂ ਕਨੇਡਾ ਵਿੱਚ ਹੋਵੇ। ਡਾਕਟਰ ਪਾਸ ਬੱਚੇ ਨੂੰ ਬਹੁਤਾ ਚਿਰ ਉਡੀਕਣ ਦਾ ਸਮਾਂ ਨਹੀਂ ਹੁੰਦਾ।
ਆਪੇ ਬੱਚਾ ਪੈਦਾ ਹੋਣ ਨਾਲੋਂ ਅਪਰੇਸ਼ਨ ਨਾਲ ਬੱਚਾ ਪੈਦਾ ਇਹ ਕਰਨ ਨਾਲ ਫੀਸ ਵੀ ਜਿਆਦਾ ਵਸੂਲ ਕੀਤੀ ਜਾਂਦੀ ਹੈ। ਫੀਸ ਚਾਹੇ ਗੌਰਮਿੰਟ ਤੋਂ ਲੈਣੀ ਹੋਵੇ ਜਾਂ ਮਰੀਜ ਤੋਂ ਲੈਣੀ ਹੋਵੇ। ਮਰੀਜ਼ ਮਰ ਰਿਹਾ ਹੁੰਦਾ ਹੈ। ਡਾਕਟਰ ਨੂੰ ਪੂਰੀ ਫੀਸ ਅਪਰੇਸ਼ਨ ਤੋਂ ਪਹਿਲਾਂ ਚਾਹੀਦੀ ਹੈ। ਨਾਲ ਹੀ ਪੇਪਰ ਉਤੇ ਮਰੀਜ਼ ਦੇ ਨੇੜੇ ਦੇ ਜੁੰਮੇਵਾਰ ਬੰਦੇ ਦੇ ਦਸਖ਼ਤ ਵੀ ਚਾਹੀਦੇ ਹਨ। ਜੇ ਮਰੀਜ਼ ਅਪਰੇਸ਼ਨ ਕਰਦੇ ਤੋਂ ਮਰ ਜਾਵੇ, ਡਾਕਟਰ ਜੁੰਮੇਵਾਰ ਨਹੀਂ ਹੈ। ਜੀਤ ਦਾ ਬੇਟਾ ਅਪਰੇਸ਼ਨ ਨਾਲ ਹੋਇਆ ਸੀ। ਬੇਟਾ ਅੱਧੇ ਘੰਟੇ ਦਾ ਹੀ ਸੀ। ਜੀਤ ਦੀ ਮੌਤ ਹੋ ਗਈ। ਜੀਤ ਦੇ ਅਪਰੇਸ਼ਨ ਦੇ ਤੋਪੇ ਫਿਰ ਤੋਂ ਖੋਲੇ ਗਏ। ਤਾਂ ਪਤਾ ਲੱਗਾ ਜੇਰ ਅੰਦਰ ਹੀ ਰਹਿ ਗਈ ਸੀ। ਉਸ ਨਾਲ ਜਹਿਰ ਸਾਰੇ ਸਰੀਰ ਵਿਚ ਫੈਲ ਗਈ। ਇਹ ਤਾਂ ਆਮ ਅਨਪੜ੍ਹ ਬੰਦਾ ਵੀ ਜਾਣਦਾ ਹੈ। ਬੱਚੇ ਦੇਣ ਵਾਲੀ ਮਾਦਾ ਦੀ ਬੱਚਾ ਪੈਦਾ ਹੋਣ ਪਿਛੋਂ ਉਸੇ ਸਮੇਂ ਜੇਰ ਬਾਹਰ ਆਉਣੀ ਜਰੂਰੀ ਹੈ। ਆਪੇ ਬੱਚਾ ਪੈਦਾ ਹੋਵੇ। ਜੇਰ ਆਪੇ ਹੀ ਬੱਚੇ ਤੋਂ ਕੁੱਝ ਵਿਚ ਪਿਛੋਂ ਬਾਹਰ ਆ ਜਾਂਦੀ ਹੈ। ਅਪਰੇਸ਼ਨ ਨਾਲ ਬੱਚਾ ਹੋਵੇ, ਤਾਂ ਡਾਕਟਰ ਨੂੰ ਆਪ ਜੁੰਮੇਵਾਰੀ ਨਾਲ ਮਰੀਜ਼ ਦਾ ਖਿਆਲ ਰੱਖਣਾ ਪੈਦਾ ਹੈ। ਕਿਉਂਕਿ ਉਸ ਸਮੇਂ ਨਾਂ ਹੀ ਮਰੀਜ਼ ਨੂੰ ਸੁਰਤ ਹੁੰਦੀ ਹੈ। ਮਰੀਜ਼ ਨੂੰ ਬੇਸੁਰਤ ਕਰ ਲੈਨਦੇ ਹਨ। ਨਾਂ ਹੀ ਕੋਈ ਸਿਆਣੀ ਦਾਈ ਜਾਂ ਔਰਤ ਕੋਲ ਹੁੰਦੀ ਹੈ। ਸਾਰੀ ਜੁੰਮੇਵਾਰੀ ਡਾਕਟਰ ਦੀ ਬਣਦੀ ਹੈ। ਪਰ ਡਾਕਟਰ ਨੇ ਤਾਂ ਹੋਰ ਅਪਰੇਸ਼ਨ ਕਰਨ ਜਾਣਾ ਹੁੰਦਾ ਹੈ। ਉਹ ਇਹ ਜੁੰਮੇਵਾਰੀ ਸਟਾਫ਼ ਨਰਸਾ ਤੇ ਛੱਡ ਜਾਂਦੇ ਹਨ। ਜੀਤ ਦਾ ਹੰਸੂ-ਹੰਸੂ ਕਰਦਾ ਚਿਹਰਾ ਇਸ ਦੁਨੀਆਂ ਤੋਂ ਗੈਇਬ ਹੋ ਗਿਆ। ਜੋਂ ਹੋਰਾਂ ਦਾ ਇੰਨ੍ਹਾਂ ਖਿਆਲ ਰੱਖਦੀ ਸੀ। ਇਕ ਛੋਟੀ ਜਿਹੀ ਅਣਗਹਿਲੀ ਕਾਰਨ ਸਦਾ ਜਹਾਨ ਤੋਂ ਚਲੀ ਗਈ ਸੀ। ਡਾਕਟਰ ਨੇ ਸੋਰੀ ਕਹਿਕੇ ਪਿਠ ਕਰ ਲਈ ਸੀ। ਅੱਧੇ ਘੰਟੇ ਦਾ ਛੋਟਾ ਬੱਚਾ ਜਤੀਮ ਹੋ ਗਿਆ ਸੀ। ਧੀ ਹੁੰਦੀ ਪਾਲਣ ਵਿਚ ਬਹੁਤ ਮੁਸ਼ਕਲ ਆਉਣੀ ਸੀ। ਮੁੰਡਾ ਹੋਇਆ ਸੀ। ਇਸ ਲਈ ਦਾਦਾ- ਦਾਦੀ-ਪਿਉ ਨੇ ਪਾਲ ਲਿਆ। ਨਵੀਂ ਮਾਂ ਵੀ ਆ ਗਈ ਸੀ। ਨਵੀਂ ਮਾਂ ਪਿਆਰੀ ਵੀ ਬਹੁਤ ਸੀ। ਉਸ ਨੇ ਸਾਰੇ ਟੱਬਰ ਨੂੰ ਜੀਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ। ਬੱਚੇ ਨੂੰ ਸਕੀ ਮਾਂ ਵਾਂਗ ਹੀ ਪਾਲਿਆ ਸੀ। ਹੁਣ ਤਾਂ ਘਰ ਵਿਚ ਜੀਤ ਨੁੰ ਕਦੇ ਹੀ ਯਾਦ ਕਰਦੇ ਸਨ। ਜੇ ਕਿਸੇ ਨੂੰ ਜੀਤ ਦਿ ਮੌਤ ਦਾ ਪਤਾ ਲੱਗਦਾ। ਅਗਲਾ ਉਸ ਦਾ ਅਫ਼ਸੋਸ ਕਰਦਾ। ਘਰ ਵਾਲੇ ਜਿਵੇ ਅੱਕ ਜਿਹੇ ਗਏ ਹੋਣ, ਜੀਤ ਦੀਆਂ

Comments

Popular Posts